ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਪੈਰ੍ਹਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪਹਿਲੀਆਂ ਪੈਰ੍ਹਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਐਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੁਰੂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਦਾ ਰਸਮੀ ਉਦਘਾਟਨ ਜਿਲ੍ਹਾ ਖੇਡ ਅਫਸਰ ਸ੍ਰੀ ਕੁਲਦੀਪ ਚੁੱਘ ਨੇ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਤੇ ਪੰਜਾਬ ਪੈਰ੍ਹਾ ਸਪੋਰਟਸ ਐਸੋਸੀਏਸਨ ਦੇ ਜਨਰਲ ਸਕੱਤਰ ਸ੍ਰੀ ਜਸਪ੍ਰੀਤ ਸਿੰਘ, ਸ. ਗਗਨਦੀਪ ਸਿੰਘ ਕੋਚ ਪੰਜਾਬ ਪੈਰ੍ਹਾ ਸਪੋਰਟਸ ਐਸੋਸੀਏਸਨ, ਸ੍ਰੀ ਰਕੇਸ ਕੁਮਾਰ ਬੈਡਮਿੰਟਨ ਕੋਕਨਵੀਨਰ, ਸ੍ਰੀ ਸੰਜੀਵ ਸਰਮਾ ਐਥਲੈਟਿਕਸ ਕੋਚ ਅਤੇ ਸਮੂਹ ਕੋਚ ਸਾਮਿਲ ਸਨ।
ਸਾਸਤਰੀ ਬੈਡਮਿੰਟਨ ਹਾਲ ਵਿਖੇ ਪੈਰ੍ਹਾ ਬੈਡਮਿੰਟਨ ਦੇ ਪਹਿਲੇ ਦਿਨ ਵਿੱਚ ਹੋਏ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ :-
ਐਸ.ਐਲ-4 ਕੈਟਾਗਿਰੀ (ਵੂਮੈਨ) : ਸਾਨੀਆ (ਮਲੇਰਕੋਟਲਾ) ਨੇ ਪਹਿਲਾ ਸਥਾਨ, ਨਵਜੋਤ (ਲੁਧਿਆਣਾ) ਨੇ ਦੂਜਾ ਸਥਾਨ ਅਤੇ ਅਨਮੋਲ (ਸ੍ਰੀ ਮੁਕਤਸਰ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੀਲ ਚੇਅਰ-2 ਮੈਨ ਕੈਟਾਗਿਰੀ ਵਿੱਚ- ਪਰਮਜੀਤ ਸਿੰਘ (ਪਟਿਆਲਾ) ਨੇ ਪਹਿਲਾ, ਅਸਵਨੀ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਸੁਰੇਸ ਕੁਮਾਰ (ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।