ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨੌਜਵਾਨਾ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਦੇ ਮਕਸਦ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜਨ-03 ਤਹਿਤ ਪੰਜਾਬ ਦੇ ਹਰ ਜਿਲ੍ਹੇ ਵਿੱਚ ਕੀਤਾ ਗਿਆ ਹੈ। ਜਿਸ ਲੜੀ ਤਹਿਤ ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ, ਅਮਰਗੜ੍ਹ ਜਿਲ੍ਹਾ ਮਾਲੇਰਕੋਟਲਾ ਵਿਖੇ ਵਾਲੀਬਾਲ (ਸੂਟਿੰਗ) ਦਾ ਰਾਜ ਪੱਧਰੀ ਖੇਡਾਂ-2024 ਦਾ ਦੂਜਾ ਦਿਨ ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਦਿਨ ਅੰਡਰ 21-30, 31-40 ਅਤੇ 41-50 ਕੱਚੀ ਅਤੇ ਪੱਕੀ ਵਿੱਚ ਵੱਖ- ਵੱਖ ਜਿਲ੍ਹਿਆ ਦੇ ਪੁਰਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਮਾਨਸਾ, ਮੋਹਾਲੀ, ਸੰਗਰੂਰ, ਪਟਿਆਲਾ, ਬਰਨਾਲਾ, ਫਤਿਹਗੜ੍ਹ, ਬਠਿੰਡਾ, ਫਰੀਦਕੋਟ, ਮੋਗਾ, ਲੁਧਿਆਣਾ ਅਤੇ ਫਿਰੋਜਪੁਰ ਦੀਆਂ ਟੀਮਾਂ ਨੇ ਆਪਣਾ ਜੌਹਰ ਦਿਖਾਇਆ। ਇਹਨਾ ਮੁਕਾਬਲਿਆ ਦੌਰਾਨ ਅੰਡਰ 17 ਸਾਲ ਪੱਕੀ ਵਿੱਚ ਪਹਿਲਾ ਸਥਾਨ ਲੁਧਿਆਣਾ, ਦੂਜਾ ਸਥਾਨ ਸ੍ਰੀ ਮੁਕਤਸਰ ਸਾਹਿਬ ਅਤੇ ਤੀਜਾ ਸਥਾਨ ਫਿਰੋਜਪੁਰ ਨੇ ਹਾਸਲ ਕੀਤਾ। ਇਸਦੇ ਨਾਲ ਹੀ ਅੰਡਰ 21 ਸਾਲ ਪੱਕੀ ਵਿੱਚ ਪਹਿਲਾਂ ਸਥਾਨ ਬਠਿੰਡਾ ਦੂਜਾ ਸਥਾਨ ਫਰੀਦਕੋਟ ਅਤੇ ਤੀਜਾ ਸਥਾਨ ਫਿਰੋਜਪੁਰ ਨੇ ਹਾਸਲ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਸਰਕਾਰੀ ਕਾਲਜ, ਅਮਰਗੜ੍ਹ ਤੇਜਿੰਦਰ ਸਿੰਘ (ਐਚ.ਓ.ਡੀ. ਫਿਜੀਕਲ ਵਿਭਾਗ), ਐਚ.ਓ.ਡੀ. ਪੰਜਾਬੀ ਵਿਭਾਗ ਅਮਨਦੀਪ ਬਾਤਿਸ਼ ਅਤੇ ਸੀਨੀਅਰ ਸਹਾਇਕ ਗੁਰਦੀਪ ਸਿੰਘ ਨੇ ਉੱਚੇਚੇ ਤੌਰ ਤੇ ਹਾਜਰ ਹੋ ਕੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ ।
Powered by Froala Editor
Kheda-Watan-Punjab-Diyan-2024-Season-3-Registration-Start-Eservices-punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)