ਯੂਨਿਟੀ ਆਫ ਮੈਨ ਸੰਸਥਾ ਵਲੋਂ ਛੇ ਫਰਵਰੀ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਪਰਮ ਸੰਤ ਕਿਰਪਾਲ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ, ਗੋਲਡਨ ਜੁਬਲੀ ਸਮਾਰੋਹ ਮਨਾਏ ਗਏ। ਸੰਸਥਾ ਦੇ ਪ੍ਰਧਾਨ ਡਾਕਟਰ ਕਰਮਜੀਤ ਸਿੰਘ ਨੇ ਸਤਿਸੰਗ ਘਰ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮਾਨਵ ਏਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਿ, ਕਿਰਪਾਲ ਸਾਗਰ ਦੀ ਸਿਰਜਣਾ ਦਾ ਇਤਿਹਾਸ, ਸੰਤ ਕਿਰਪਾਲ ਸਿੰਘ ਜੀ ਦੇ ਜੀਵਨ ਉਦੇਸ਼, ਡਾਕਟਰ ਹਰਭਜਨ ਸਿੰਘ ਜੀ ਤੇ ਬੀ ਜੀ ਸੁਰਿੰਦਰ ਕੌਰ ਜੀ ਦੇ ਸਮੁੱਚੇ ਏਕਤਾ ਤੇ ਸਾਂਝੀਵਾਲਤਾ ਦੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ। ਕਿਰਪਾਲ ਸਾਗਰ ਦੀਆਂ ਕਾਰਜ ਕਰ ਰਹੀਆਂ ਇਕਾਈਆਂ, ਕਿਰਪਾਲ ਸਾਗਰ ਅਕੈਡਮੀ, ਕਿਰਪਾਲ ਸਾਗਰ ਹਸਪਤਾਲ, ਬਿਰਧ ਆਸ਼ਰਮ ਬਾਰੇ ਵਿਸਥਾਰ ਨਾਲ ਦੱਸਿਆ। ਮਨੁੱਖ ਦੀ ਹੋਂਦ, ਉਸ ਦੇ ਜੀਵਨ ਉਦੇਸ਼, ਜਨਮ ਮਰਨ ਦੀ ਪ੍ਰਕਿਰਿਆ, ਇਹਨਾਂ ਸਾਰੀਆਂ ਗੱਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਯੋਰਪ ਤੋਂ ਵਿਸ਼ੇਸ਼ ਤੌਰ ਤੇ ਆਏ ਮਿਸਟਰ ਵੂਲਫ ਕੰਗ, ਮਿਸਿਜ਼ ਈਫਾ ਵਾਹਲ, ਮਿਸਿਜ਼ ਰਗੀਨੇ ਵਾਇਜ਼ ਨੇ ਮਨੁੱਖੀ ਬੁਨਿਆਦੀ ਏਕਤਾ ਦੀ ਗੱਲ ਕੀਤੀ। ਕਿਰਪਾਲ ਸਾਗਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਭਾਰਤ ਭਰ ਤੋਂ ਆਏ ਵੱਖ ਵੱਖ ਧਰਮਾਂ ਦੇ ਜਗਿਆਸੂ ਲੋਕਾਂ ਨੇ ਮਾਨਵ ਏਕਤਾ ਸੰਬੰਧੀ ਵਿਚਾਰ ਪੇਸ਼ ਕੀਤੇ। ਬ੍ਰਹਮ ਕੁਮਾਰੀ ਸੰਸਥਾ, ਕਾਦੀਆ ਤੋਂ ਮੁਸਲਿਮ ਭਾਈਚਾਰੇ ਦੇ ਵਕਤਾ, ਸਵਾਮੀ ਦੇਵਾ ਜੀ, ਸਰਸਾ ਤੋਂ ਮਾਨਵ ਕਲਿਆਣ ਕਾਰੀ ਕਾਰਜ ਕਰਨ ਵਾਲੇ ਪ੍ਰਤੀਨਿਧੀ , ਬਾਊ ਦੇਸ ਰਾਜ ਜੀ ਨੇ ਸੰਤ ਕਿਰਪਾਲ ਸਿੰਘ ਜੀ ਦੀ ਸਮੁੱਚੀ ਜ਼ਿੰਦਗੀ ਦੇ ਸਫ਼ਰ ਵਿੱਚ ਸੰਗਤਾਂ ਨੂੰ ਪੰਛੀ ਝਾਤ ਪੁਆਈ।ਮਾਨਵ ਏਕਤਾ ਸੰਬੰਧੀ ਮੈਡਮ ਡੋਲੀ ਜੀ , ਜਸਬੀਰ ਸਿੰਘ ਚਾਵਲਾ ਤੋਂ ਇਲਾਵਾ ਮਾਸਟਰ ਅਕਸ਼ੈ ਕੁਮਾਰ ਤੇ ਸਾਥੀਆਂ ਨੇਸ਼ਬਦ ਗਾਇਨ ਕੀਤੇ। ਆਏ ਪਤਵੰਤਿਆਂ ਨੂੰ ਯੂਨਿਟੀ ਆਫ ਮੈਨ ਸੰਸਥਾ ਵਲੋਂ ਡਾਕਟਰ ਕਰਮਜੀਤ ਸਿੰਘ ਤੇ ਮਿਸਿਜ਼ ਪਰਮਿੰਦਰ ਕੌਰ,ਵਾਈਸ ਚੇਅਰਪਰਸਨ, ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਿਸਟਰ ਅਸ਼ੋਕ ਕੁਮਾਰ ਰੈਨਾ ਨੇ ਨਿਭਾਈ। ਕਿਰਪਾਲ ਸਾਗਰ ਅਕੈਡਮੀ ਨੇ ਇਸ ਸਮੁੱਚੇ ਪ੍ਰੋਗਰਾਮ ਦੇ ਹੋਸਟ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।ਇਸ ਪ੍ਰੋਗਰਾਮ ਦੀ ਸਭ ਤੋਂ ਵੱਧ ਸ਼ਕਤੀਸ਼ਾਲੀ ਗੱਲ ਸਮਾਜ ਸੇਵੀ ਕਾਰਜ ਰਿਹਾ। ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਕਰਮ ਸਿੰਘ ਬਰਾੜ ਹਾਜ਼ਰ ਸਨ। ਪ੍ਰੈਸ ਨੋਟ ਆਤਮ ਯਾਦ ਵਲੋਂ।
Golden-Jubilee-Celebrations-Celebrated-At-Kirpal-Sagar-Dr-Karamjit-Singh-Unity-Of-Man-Ngo-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)