ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ 36 ਜ਼ਿਲ੍ਹਾ ਇੰਚਾਰਜ ਅਤੇ 3 ਜ਼ੋਨਲ ਇੰਚਾਰਜ ਨਿਯੁਕਤ
ਚੰਡੀਗੜ੍ਹ, 11 ਨਵੰਬਰ ( )- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਸੂਬੇ ਭਰ ਵਿੱਚ 36 ਜ਼ਿਲ੍ਹਾ ਇੰਚਾਰਜਾਂ ਅਤੇ 3 ਜ਼ੋਨਲ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਦੱਸਿਆ ਕਿ ਬਿਹਤਰ ਤਾਲਮੇਲ, ਨਿਯਮਤ ਨਿਗਰਾਨੀ ਅਤੇ ਸੰਗਠਨਾਤਮਕ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ।
ਜ਼ੋਨ-1 ਦੀ ਜ਼ਿੰਮੇਵਾਰੀ ਭਰਤ ਮਹਾਜਨ, ਜ਼ੋਨ-2 ਦੀ ਜ਼ਿੰਮੇਵਾਰੀ ਜਗਵਿੰਦਰ ਪਾਲ ਸੰਧੂ ਅਤੇ ਜ਼ੋਨ-3 ਦੀ ਜ਼ਿੰਮੇਵਾਰੀ ਸੌਰਭ ਕਪੂਰ ਨੂੰ ਸੌਂਪੀ ਗਈ ਹੈ।
ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤੇ ਗਏ 36 ਜ਼ਿਲ੍ਹਾ ਇੰਚਾਰਜਾਂ ਵਿੱਚ ਅੰਮ੍ਰਿਤਸਰ ਰੂਰਲ-1 ਤੋਂ ਪ੍ਰਣਵ ਮਿਸ਼ਰਾ, ਅੰਮ੍ਰਿਤਸਰ ਰੂਰਲ-2 ਤੋਂ ਵਿਵੇਕ ਬੈਂਸ, ਅੰਮ੍ਰਿਤਸਰ ਅਰਬਨ ਤੋਂ ਆਭਾਸ ਸ਼ਾਕਿਰ, ਬਰਨਾਲਾ ਤੋਂ ਕਰਮ ਲਹਿਲ, ਬਟਾਲਾ ਤੋਂ ਯਾਦਵਿੰਦਰ ਸਿੰਘ, ਬਠਿੰਡਾ ਰੂਰਲ ਤੋਂ ਅਜੇ ਰਿਸ਼ੀ, ਬਠਿੰਡਾ ਅਰਬਨ ਤੋਂ ਕਰਮਬੀਰ ਡਾਲੇਹ, ਫਰੀਦਕੋਟ ਤੋਂ ਗੌਰਵ ਕੁਮਾਰ ਗਿੰਨੀ, ਫਤਿਹਗੜ੍ਹ ਸਾਹਿਬ ਤੋਂ ਰੌਬਿਨ ਜਿੰਦਲ, ਫਾਜ਼ਿਲਕਾ ਤੋਂ ਹਰਦੀਪ ਸਿੰਘ ਹਨੀ ਕਾਓਣੀ, ਫਿਰੋਜ਼ਪੁਰ ਤੋਂ ਹਰਮਨਦੀਪ ਸਿੰਘ ਮੀਤਾ, ਗੁਰਦਾਸਪੁਰ ਤੋਂ ਵਰੁਣ ਠਾਕੁਰ, ਹੁਸ਼ਿਆਰਪੁਰ ਰੂਰਲ ਤੋਂ ਪੰਕਜ ਲੂਥਰਾ, ਹੁਸ਼ਿਆਰਪੁਰ ਅਰਬਨ ਤੋਂ ਅੰਕਿਤ ਸੈਣੀ, ਜਗਰਾਉਂ ਤੋਂ ਹਿਮਾਂਸ਼ੂ ਜਿੰਦਲ, ਜਲੰਧਰ ਰੂਰਲ ਨਾਰਥ ਤੋਂ ਇਸ਼ੂਪਾਲ ਗੁੱਜਰ, ਜਲੰਧਰ ਰੂਰਲ ਸਾਊਥ ਤੋਂ ਅਮਨ ਕਬਰਵਾਲ, ਜਲੰਧਰ ਅਰਬਨ ਤੋਂ ਰਵੀ ਬੱਤਰਾ, ਕਪੂਰਥਲਾ ਤੋਂ ਵਿਸ਼ਵ ਗਰੋਵਰ, ਖੰਨਾ ਤੋਂ ਰਵਿੰਦਰ ਰਾਣਾ, ਲੁਧਿਆਣਾ ਰੂਰਲ ਤੋਂ ਗੌਰਵ ਗਿੱਲ, ਲੁਧਿਆਣਾ ਅਰਬਨ ਤੋਂ ਕੁਲਬੀਰ ਸਿੰਘ ਆਸ਼ੂ ਅੰਬਾ, ਮਲੇਰਕੋਟਲਾ ਤੋਂ ਚਿਰਾਂਸ਼ੂ ਰਤਨ, ਮਾਨਸਾ ਤੋਂ ਸਚਿਨ ਮੌਦਗਿੱਲ, ਮੋਗਾ ਤੋਂ ਪ੍ਰਸ਼ਾਂਤ ਗੰਭੀਰ, ਮੋਹਾਲੀ ਤੋਂ ਵਿਸ਼ਾਲ ਸ਼ਰਮਾ ਵਿਸ਼ੂ, ਮੁਕਤਸਰ ਸਾਹਿਬ ਤੋਂ ਜਸਪ੍ਰੀਤ ਸਿੰਘ ਜੱਸਾ, ਨਵਾਂਸ਼ਹਿਰ ਤੋਂ ਰੂਪਕਮਲ ਸਿੰਘ, ਪਠਾਨਕੋਟ ਤੋਂ ਪ੍ਰਤੀਕ ਕਪੂਰ, ਪਟਿਆਲਾ ਰੂਰਲ ਨਾਰਥ ਤੋਂ ਨਿਹਾਰਿਕਾ ਕਮਲ, ਪਟਿਆਲਾ ਰੂਰਲ ਸਾਊਥ ਤੋਂ ਮੋਹਿਤ ਜੁੰਡ, ਪਟਿਆਲਾ ਅਰਬਨ ਤੋਂ ਐਡਵੋਕੇਟ ਅੰਕਿਤ, ਰੋਪੜ ਤੋਂ ਹਿਤੇਸ਼ ਗਾਵਰੀ, ਸੰਗਰੂਰ-1 ਤੋਂ ਵਿਸ਼ਾਲ ਸ਼ਰਮਾ, ਸੰਗਰੂਰ-2 ਤੋਂ ਲੋਮਸ਼ ਸ਼ਰਮਾ ਅਤੇ ਤਰਨਤਾਰਨ ਤੋਂ ਪੰਕਜ ਜੁਲਕਾ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਨਿਯੁਕਤੀਆਂ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੀ ਜ਼ਿਲ੍ਹਾ ਪੱਧਰ 'ਤੇ ਸੰਗਠਨਾਤਮਕ ਪਕੜ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ, ਯੁਵਾ ਵਰਗ ਦੀ ਭਾਗੀਦਾਰੀ ਵਧਾਉਣ ਅਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਿੱਚ ਨਵੀਂ ਗਤੀ ਮਿਲੇਗੀ।
-bjympunjab-bjpyuvamorcha-kewalsinghdhillon-anujkhosla-punjabbjp
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)