ਕਾਦੀਆਂ 22 ਜਨਵਰੀ (ਸਲਾਮ ਤਾਰੀ ) ਅੱਜ ਥਾਣਾ ਕਾਦੀਆਂ ਦੇ ਇਚਾਰਜ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਪਰਮਜੀਤ ਕੌਰ ਪਤਨੀ ਤਿਲਕ ਰਾਜ ਵਾਸੀ ਵਾਈਟ ਐਵਨਿਊ ਕਾਦੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਆਪਣੇ ਲੜਕੇ ਰਮਨਦੀਪ ਸਿੰਘ ਉਮਰ ਕਰੀਬ 22 ਸਾਲ ਸਮੇਂ ਘਰੇਲੂ ਕੰਮ ਲਈ ਬਸ ਸਟੈਂਡ ਗਈ ਸੀ । ਤਾਂ ਉਥੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਚਿੱਟੇ ਰੰਗ ਦੀ ਕਰੇਟਾ ਗੱਡੀ ਤੇ ਸਵਾਰ ਹੋ ਕੇ ਆਏ ਤੇ ਉਸਦੇ ਲੜਕੇ ਰਮਨਦੀਪ ਸਿੰਘ ਨੂੰ ਜ਼ਬਰਦਸਤੀ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਹਨ । ਤੇ ਬਾਅਦ ਵਿੱਚ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ 1 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਨ ਲੱਗ ਪਏ । ਜਿਸ ਤੇ ਮੁਕਦਮਾ ਨੰਬਰ 07 ਮਿਤੀ 22 ਜੁਰਮ 64 -ਏ, 34 ਭਾ ਦਾ ਥਾਣਾ ਕਾਦੀਆਂ ਚਾਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਰਜਿਸਟਰ ਕੀਤਾ ਗਿਆ । ਜਿਸ ਤੇ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਟੀਮਾਂ ਤਿਆਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਕੁਝ ਹੀ ਘੰਟਿਆਂ ਅੰਦਰ ਅਗਵਾ ਕੀਤੇ ਰਮਨਦੀਪ ਸਿੰਘ ਪੁੱਤਰ ਤਿਲਕ ਰਾਜ ਨੂੰ ਛੁਡਵਾਇਆ ਗਿਆ । ਅਤੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਅਤੇ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ।
Qadian-Police-Arested-Accused-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)