ਗਣੇਸ਼ ਮਹੋਤਸਵ ਦੇ ਪਹਿਲੇ ਦਿਨ ਪੇਸ਼ ਕੀਤੀ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਿਸਾਲ

Sep18,2023 | Gurwinder Singh | Sas Nagar (mohali)

ਪੰਡਾਲ ਵਿੱਚ ਗਣੇਸ਼ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਵਲੋਂ ਕਰਵਾਏ ਜਾ ਰਹੇ ਸ੍ਰੀ ਗਣੇਸ਼ ਮਹੋਤਸਵ ਦੇ ਪਹਿਲੇ ਆਯੋਜਕਾਂ ਵਲੋਂ ਹਿੰਦੂ-ਸਿੱਖ ਅਤੇ ਆਪਸੀ ਭਾਈਚਾਰੇ ਦੀ ਮਹਾਨ ਮਿਸਾਲ ਪੇਸ਼ ਕਰਦਿਆਂ ਪਹਿਲੇ ਦਿਨ ਦੀ ਆੰਰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ;ਮਾਗਮ ਨਾਲ ਕੀਤੀ ਗਹੀ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂ ਹਾਜਿਰ ਹੋਏ। ਪਹਿਲਾਂ ਤੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਇਹ ਪ੍ਰੋਗਰਾਮ ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪੰਡਾਲ ਵਿੱਚ ਹੋਣਾ ਸੀ ਪਰੰਤੂ ਸਵੇਰੇ ਬਰਸਾਤ ਕਾਰਨ ਇਹ ਪ੍ਰੋਗਰਾਮ ਪੰਡਾਲ ਦੀ ਬਜਾਏ ਫੇਜ਼ 9 ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਬੀਬੀਆਂ ਦੇ ਜਥੇ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਹੋਰ ਧਾਰਮਿਕ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਕਮੇਟੀ ਦੇ ਇਸ ਪ੍ਰੋਗਰਾਮ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਈ ਪਤਵੰਤਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਮੂਹ ਰਾਗੀ-ਕੀਰਤਨੀਆਂ ਜਥਿਆਂ ਅਤੇ ਪਤਵੰਤਿਆਂ ਨੂੰ ਸਿਰੋਪਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਅਟੁੱਟ ਲੰਗਰ ਲਗਾਇਆ ਗਿਆ। ਦੇਰ ਸ਼ਾਮ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਪੂਰੇ ਗਾਜੇ ਵਾਜੇ ਨਾਲ ਲਿਆ ਕੇ ਇਲਾਕੇ ਵਿੱਚ ਪਹੁੰਚੀ ਜਿਸਦਾ ਭਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਗਵਾਨ ਗਣੇਸ਼ ਦੀ ਮੂਰਤੀ ਸ਼ਾਮ ਵੇਲੇ ਪੂਰੀ ਸ਼ਾਨੋਸ਼ੌਕਤ ਨਾਲ ਫੇੇਜ਼ 11 ਦੇ ਮੰਦਰ ਤੋਂ ਫੇਜ਼ 9 ਦੀ ਮਾਰਕੀਟ ਵਿੱਚ ਸਥਿਤ ਪੰਡਾਲ ਵਿੱਚ ਲਿਆਂਦੀ ਗਈ ਜਿਸਤੋਂ ਬਾਅਦ ਪੂਜਾ ਕੀਤੀ ਗਈ ਅਤੇ ਪਹਿਲੇ ਦਿਨ ਦੇ ਸਮਾਗਮ ਆਰੰਭ ਕੀਤੇ ਗਏ। ਇਸ ਦੌਰਾਨ ਸ੍ਰੀ ਵਿਜੈ ਰਤਨ ਦੁਆਰਾ ਗੁਣਗਾਣ ਉਪਰੰਤ ਸੁਲਤਾਨਾ ਨੂਰਾ (ਨੂਰਾ ਸਿਸਟਰਸ) ਵੱਲੋਂ ਪੋ੍ਰਗਰਾਮ ਪੇਸ਼ ਕੀਤਾਗਿਆ ਜਿਸਦਾ ਭਗਤਾਂ ਵਲੋਂ ਭਰਪੂਰ ਆਨੰਦ ਮਾਣਿਆ ਗਿਆ। ਸ਼੍ਰੀ ਗਣੇਸ਼ ਮਹੋਤਸਵ ਕਮੇਟੀ ਦੇ ਸਰਪਰਸਤ ਸ੍ਰੀ ਰਮੇਸ਼ ਦੱਤ ਨੇ ਦੱਸਿਆ ਕਿ ਅੱਜ ਸ਼ਾਮ ਸ੍ਰੀਮਤੀ ਸ਼ੁਸਮਾ ਸ਼ਰਮਾ ਵਲੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਉਪਰੰਤ ਪਹਿਲਾਂ ਯਾਸਿਰ ਹੁਸੈਨ ਅਤੇ ਫਿਰ ਪੂਨਮ ਦੀਦੀ ਸ਼ਾਮ 10 ਵਜੇ ਗੁਣਗਾਨ ਕਰਨਗੇ। ਉਹਨਾਂ ਦੱਸਿਆ ਕਿ 19 ਸਤੰਬਰ ਨੂੰ ਸ੍ਰੀ ਅਜੈ ਰਾਣਾ ਸ਼ੁਰੂਆਤ ਕਰਨਗੇ ਜਿਸ ਉਪਰੰਤ ਭਜਨ ਸਮਰਾਟ ਕਨ੍ਹਈਆ ਮਿੱਤਲ ਵਲੋਂ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸੇ ਦਿਨ ਸ੍ਰੀ ਮੁਕੇਸ਼ ਇਨਾਅਤ ਵਲੋਂ ਵੀ ਗੁਣਗਾਣ ਕੀਤਾ ਜਾਵੇਗਾ। 20 ਸਤੰਬਰ ਨੂੰ ਸਵੇਰੇ ਵੇਲੇ ਸ੍ਰੀ ਮਨਿੰਦਰ ਚੰਚਲ ਵਲੋਂ ਭਜਨ ਸੁਣਾਏ ਜਾਣਗੇ। ਦੁਪਹਿਰ ਵੇਲੇ ਰੱਥ ਯਾਤਰਾ ਕੱਢੀ ਜਾਵੇਗੀ ਅਤੇ ਸ੍ਰੀ ਗਣੇਸ਼ ਵਿਸਰਜਨ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਵੇਗੀ।

Ganpati-Mahotshav-Sas-Nagar-



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49182660

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us