ਸਾਧ-ਸੰਗਤ ਮਾਤਾ ਨੂੰ ਹਰ ਮਹੀਨੇ ਰਾਸ਼ਨ ਵੀ ਦੇ ਕੇ ਕਰਦੀ ਹੈ ਮੱਦਦ ਸੁਨਾਮ ਬਲਾਕ ਵੱਲੋਂ 25ਵਾਂ ਮਕਾਨ ਬਣਾਕੇ ਲੋੜਵੰਦ ਪਰਿਵਾਰ ਨੂੰ ਸੌਂਪਿਆ ਗਿਆ ਡੇਰਾ ਸੱਚਾ ਸੌਦਾ ਦੇ ਕਰਜਾ ਤੋਂ ਮੈ ਬਹੁਤ ਪ੍ਰਭਾਵਿਤ ਹਾਂ : ਸਾਬਕਾ ਚੇਅਰਮੈਨ ਸਾਡੇ ਲਈ ਮਸੀਹਾ ਬਣ ਕੇ ਬੋਹੜੇ ਹਨ ਸ਼ਰਧਾਲੂ : ਮਾਤਾ ਪਿਆਰੋ ਕੌਰ ਸੁਨਾਮ ਊਧਮ ਸਿੰਘ ਵਾਲਾ,13 ਦਸੰਬਰ (ਜਗਸੀਰ ਲੌਂਗੋਵਾਲ ) - ਡੇਰਾ ਸੱਚਾ ਸੌਦਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਦਾ ਪ੍ਰਮਾਣ ਪੇਸ਼ ਕਰਦਿਆਂ ਬਲਾਕ ਸੁਨਾਮ ਦੀ ਸਾਧ-ਸੰਗਤ ਨੇ ਸੁਨਾਮ ਸ਼ਹਿਰ ਦੇ ਇੰਦਰਾਂ ਬਸਤੀ ਦੀ ਰਹਿਣ ਵਾਲੀ ਮਾਤਾ ਪਿਆਰੋ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਹੈ। ਬਲਾਕ ਕਮੇਟੀ ਮੁਤਾਬਕ ਮਾਤਾ ਪਿਆਰੋ ਕੌਰ (75) ਆਪਣਾ ਮਕਾਨ ਬਣਾਉਣ ਤੋਂ ਅਸਮਰਥ ਸੀ ਅਤੇ ਉਹ ਆਪਣੀ 14 ਸਾਲ ਦੀ ਦੋਹਤੀ ਨਾਲ ਰਹਿੰਦੀ ਹੈ ਅਤੇ ਉਸਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਮੀਂਹ ਕਣੀ ਦੇ ਵਿਚ ਹਮੇਸ਼ਾ ਹੀ ਛੱਤ ਚੋਂਦੀ ਰਹਿੰਦੀ ਸੀ ਹਰ ਸਮੇਂ ਮਕਾਨ ਡਿੱਗੂ-ਡਿੱਗੂ ਕਰਦਾ ਸੀ ਉਕਤ ਮਾਤਾ ਬਹੁਤ ਔਖੀ ਜਿੰਦਗੀ ਬਤੀਤ ਕਰ ਰਹੀ ਸੀ, ਜਿਉਂ ਹੀ ਇਸ ਬਾਰੇ ਏਰੀਏ ਦੇ ਜ਼ਿੰਮੇਵਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਸੂਚਨਾ ਬਲਾਕ ਕਮੇਟੀ ਨੂੰ ਦਿੱਤੀ, ਜਿਨ੍ਹਾਂ ਵਿਚਾਰ ਕਰਕੇ ਮਾਤਾ ਪਿਆਰੋ ਕੌਰ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ। ਜ਼ਿੰਮੇਵਾਰਾਂ ਦੇ ਦੱਸਣ ਅਨੁਸਾਰ ਮਕਾਨ ਬਣਾਉਣ ਦੀ ਸੇਵਾ ਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਦੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਕੁਝ ਹੀ ਘੰਟਿਆਂ ਵਿਚ ਮਕਾਨ ਬਣਾ ਕੇ ਮਾਤਾ ਪਿਆਰੋ ਕੌਰ ਨੂੰ ਸੌਂਪ ਦਿੱਤਾ। ਬਲਾਕ ਕਮੇਟੀ ਦੇ ਦੱਸਣ ਮੁਤਾਬਕ ਸੁਨਾਮ ਬਲਾਕ ਵੱਲੋਂ ਹੁਣ ਤੱਕ ਲੋੜਵੰਦ ਪਰਿਵਾਰਾਂ ਨੂੰ 24 ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ ਇਹ 25ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪਿਆ ਜਾ ਰਿਹਾ ਹੈ। ਇਸ ਮੌਕੇ 25 ਮੈਂਬਰ ਰਾਜੇਸ਼ ਬਿੱਟੂ ਇੰਸਾਂ, ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਗੁਰਜੰਟ ਜੰਟੀ ਇੰਸਾਂ, ਅਵਤਾਰ ਇੰਸਾਂ, ਰਮੇਸ਼ ਇੰਸਾਂ, ਓਮ ਪ੍ਰਕਾਸ਼ ਇੰਸਾਂ, ਸੁਰਿੰਦਰ ਇੰਸਾਂ ਸਾਰੇ 15 ਮੈਂਬਰ) ਸ਼ਹਿਰੀ ਭੰਗੀਦਾਸ ਗੁਲਜ਼ਾਰ ਇੰਸਾਂ, ਪਾਲੀ ਭੰਗੀਦਾਸ, ਦੇਸ਼ਾਂ ਇੰਸਾਂ ਭੰਗੀਦਾਸ, ਮੇਗ ਇੰਸ਼ਾਂ, ਮਾ. ਮੇਜਰ ਇੰਸਾਂ, ਸ਼ਿਵਜੀ ਨਾਰਾਇਣ ਇੰਸਾਂ, ਲੀਲਾ ਇੰਸਾਂ, ਅਜੈਬ ਇੰਸ਼ਾਂ, ਸ਼ਾਂਤੀ ਸੁਜਾਨ ਭੈਣ, ਨਿਰਮਲਾ ਸੁਜਾਨ ਭੈਣ, ਚਰਨਜੀਤ ਕੌਰ ਇੰਸਾਂ, ਰਾਜ ਕੌਰ ਇੰਸਾਂ, ਬਾਲਾ ਇੰਸ਼ਾਂ, ਬਲਜੀਤ ਕੌਰ ਇੰਸ਼ਾਂ, ਅੰਜਨਾ ਇੰਸ਼ਾਂ, ਕਲਾਬੰਤੀ ਇੰਸ਼ਾਂ, ਮੋਨਿਕਾ ਇੰਸ਼ਾਂ, ਕੇਲਾਸ਼ ਇੰਸ਼ਾਂ ਅਤੇ ਸਾਧ-ਸੰਗਤ ਹਜ਼ਾਰ ਸੀ। ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼ ਬੇਸ਼ੱਕ ਅਜੋਕੇ ਯੁਗ ਵਿਚ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਵੱਖ-ਵੱਖ ਤਰ੍ਹਾਂ ਦੇ ਭਲਾਈ ਕਾਰਜਾਂ ਚ ਸਾਧ-ਸੰਗਤ ਤੋਂ ਇਲਾਵਾ ਕਿਸੇ ਖਾਸ ਕੰਮ ਦੇ ਮਾਹਿਰ ਵੀ ਨਿਰਸਵਾਰਥ ਭਾਵਨਾ ਨਾਲ ਆਪ ਮੁਹਾਰੇ ਸੇਵਾ ਕਰਨ ਲਈ ਪਹੁੰਚਦੇ ਹਨ। ਅੱਜ ਮਕਾਨ ਬਣਾ ਕੇ ਦੇਣ ਦੀ ਸੇਵਾ ਚ ਜਸਵੀਰ ਇੰਸਾਂ, ਸੁਖਦੇਵ ਇੰਸ਼ਾਂ, ਮਹਿੰਦਰ ਇੰਸ਼ਾਂ, ਬੂਟਾ ਇੰਸ਼ਾਂ, ਬਿੰਦਰ ਇੰਸ਼ਾਂ, ਰਾਜਾ ਇੰਸ਼ਾਂ ਨੇ ਮਿਸਤਰੀ ਵਜੋਂ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਉਪਕਾਰ ਦਾ ਰਿਣ ਉਤਾਰਨਾ ਮੁਸ਼ਕਿਲ : ਮਾਤਾ ਪਿਆਰੋ ਕੌਰ ਮਾਤਾ ਪਿਆਰੋ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ 14 ਸਾਲਾ ਦੋਹਤੀ ਨਾਲ ਡਿੱਗੂ ਡਿੱਗੂ ਕਰਦੀ ਛੱਤ ਥੱਲੇ ਰਹਿੰਦੇ ਸਨ ਉਹਨਾਂ ਨੂੰ ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਸੀ ਕੇ ਕਈ ਕਿਸੇ ਸਮੇਂ ਵੀ ਉਹ ਛੱਤ ਡਿਗ ਸਕਦੀ ਸੀ, ਮਾਤਾ ਨੇ ਦੱਸਿਆ ਕੇ ਉਸ ਦੇ ਪਤੀ ਦੀ ਮੌਤ ਹੋਈ ਨੂੰ ਇਕ ਸਾਲ ਦਾ ਸਮਾਂ ਬੀਤ ਚੁਕਿਆ, ਹੁਣ ਤਾਂ ਉਹਨਾਂ ਦਾ ਸਮਾਂ ਬਹੁਤ ਔਖਾ ਨਿਕਲ ਰਿਹਾ ਸੀ, ਉਹਨਾਂ ਕਿਹਾ ਸਾਧ-ਸੰਗਤ ਪਹਿਲਾਂ ਵੀ ਉਸ ਨੂੰ ਹਰ ਮਹੀਨੇ ਰਾਸ਼ਨ ਦੇ ਕੇ ਜਾਂਦੇ ਸਨ, ਮਾਤਾ ਨੇ ਅੱਗੇ ਕਿਹਾ ਕਿ ਉਹ ਮਕਾਨ ਦੀ ਛੱਤ ਵੀ ਬਦਲਣ ਚ ਅਸਮਰਥ ਸੀ। ਉਨ੍ਹਾਂ ਦਾ ਫਿਕਰ ਉਸ ਸਮੇਂ ਮੁੱਕ ਗਿਆ ਜਦੋਂ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਪੂਰਾ ਮਕਾਨ ਬਣਾ ਕੇ ਦਿਤਾ ਹੈ, ਸਾਡੇ ਲਈ ਮਸੀਹਾ ਬਣ ਕੇ ਬੋਹੜੇ ਨੇ ਸ਼ਰਧਾਲੂ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਸਾਧ-ਸੰਗਤ ਵੱਲੋਂ ਕੀਤੇ ਗਏ ਉਪਕਾਰ ਦਾ ਰਿਣ ਉਤਾਰਨਾ ਮੁਸ਼ਕਲ ਹੈ। ਇੱਕ ਮਾਲਾ ਚ ਪਰੋਏ ਹਨ ਡੇਰਾ ਸ਼ਰਧਾਲੂ, ਉਪਰਾਲਾ ਕਾਬਲੇ-ਤਾਰੀਫ਼ : ਸਾ. ਚੇਅਰਮੈਨ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਨੇ ਕਿਹਾ ਕੇ ਉਹਨਾਂ ਦੇਖਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਅੰਦਰ ਕਿਤੇ ਵੀ ਮਾਨਵਤਾ ਭਲਾਈ ਕਾਰਜਾਂ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਇਹ ਇੱਕ ਮਾਲਾ ਵਿੱਚ ਪਰੋਏ ਹੋਏ ਹਨ ਸਾਰੇ ਮਿਲ ਕੇ ਸਮਾਜ ਸੇਵੀ ਕੰਮ ਲਈ ਆ ਖੜੇ ਹੋ ਜਾਂਦੇ ਹਨ ਅਤੇ ਉਹ ਡੇਰਾ ਸੱਚਾ ਸੌਦਾ ਦੇ ਕਰਜਾ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਅੱਗੇ ਕਿਹਾ ਕੇ ਇਹ ਮਾਤਾ ਦਾ ਮਕਾਨ ਬਹੁਤ ਖਾਸਤਾ ਹਾਲਤ ਵਿਚ ਸੀ ਹੁਣ ਇਹਨਾਂ ਸੇਵਾਦਾਰ ਨੇ ਇਹ ਮਕਾਨ ਬਣਾ ਕੇ ਮਾਤਾ ਦਾ ਫਿਕਰ ਮੁੱਕਾ ਦਿਤਾ ਹੈ ਜੋ ਕਾਬਲੇ-ਤਾਰੀਫ਼ ਹੈ, ਉਨ੍ਹਾਂ ਕਿਹਾ ਕੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੋ ਸਭਨਾਂ ਨੂੰ ਆਪਸ ਚ ਰਲ ਮਿਲ ਕੇ ਰਹਿਣ ਤੇ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦਾ ਹੈ ਇਸ ਸਿੱਖਿਆ ਤੇ ਡੇਰਾ ਸ਼ਰਧਾਲੂ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)