ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ ਰੋਸ, ਸ਼੍ਰੀ ਹਿੰਦੂ ਨਿਆਂ ਪੀਠ ਨੇ ਕੀਤੀ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ

Aug9,2026 | Balraj Khanna | Ludhiana

* ਦਰੇਸੀ ਮੈਦਾਨ ਵਿੱਚ ਸੰਤ-ਮਹਾਂਪੁਰਸ਼ਾਂ ਤੇ ਹਿੰਦੂ ਸੰਗਠਨਾਂ ਨੇ ਸਰਕਾਰ ਤੋਂ ਕਾਨੂੰਨ ਵਿੱਚ ਸੋਧ ਦੀ ਕੀਤੀ ਮੰਗ

 ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਬੇਅਦਬੀ ਕਾਨੂੰਨ ਵਿੱਚ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਐਤਵਾਰ ਨੂੰ ਸ਼੍ਰੀ ਹਿੰਦੂ ਨਿਆਂ ਪੀਠ ਵੱਲੋਂ ਸਥਾਨਕ ਦਰੇਸੀ ਮੈਦਾਨ ਵਿੱਚ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਸੰਤ ਸਮਾਜ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਨੂੰਨ ਵਿੱਚ ਸਾਰੇ ਧਰਮਾਂ ਦੀਆਂ ਧਾਰਮਿਕ ਆਸਥਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ। ਭੁੱਖ ਹੜਤਾਲ ਵਿੱਚ ਸੰਤ ਸਮਾਜ ਵੱਲੋਂ ਮਹਾਮੰਡਲੇਸ਼ਵਰ ਸਵਾਮੀ ਰਾਮੇਸ਼ਵਰ ਦਾਸ ਤਿਆਗੀ ਜੀ, ਮਹਾਮੰਡਲੇਸ਼ਵਰ ਸਵਾਮੀ ਸ਼ੇਰੂ ਦਾਸ ਜੀ, ਸਵਾਮੀ ਆਧਿਆਤਮਨੰਦ ਜੀ, ਸਵਾਮੀ ਯੋਗਾਨੰਦ ਜੀ, ਸਵਾਮੀ ਹਰੀਸ਼ ਜੀ, ਗੁਰਦੇਵ ਆਨੰਦ ਅਤਰੀ ਜੀ, ਮਹੰਤ ਦਿਨੇਸ਼ ਪੁਰੀ, ਸਨਾਤਨ ਧਰਮ ਪ੍ਰਚਾਰਕ ਅਜੈ ਵਸ਼ਿਸ਼ਟ, ਸ਼ਨੀ ਸਥਾਨ ਭਾਮੀਆਂ ਤੋਂ ਮਹੰਤ ਸੁਰੇਸ਼ ਜੀ,  ਸਵਾਮੀ ਮਨਸੁੱਖ ਦਾਸ ਜੀ, ਸਵਾਮੀ ਸਰਵਾਨੰਦ ਜੀ, ਸਵਾਮੀ ਰਾਮੇਸ਼ਵਰ ਲਿੰਗਾ ਜੀ, ਮਹੰਤ ਵਿਮਲ ਬਾਂਸਲ ਜੀ, ਸ਼ਿਵ ਨੰਦੀ ਦਾਸ ਜੀ, ਪੰਡਿਤ ਰਾਜਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਤ-ਮਹਾਂਪੁਰਸ਼ ਅਤੇ ਪ੍ਰਚਾਰਕ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸੰਦੀਪ ਗੁਪਤਾ, ਸ਼੍ਰੀ ਰਾਮਲੀਲਾ ਕਮੇਟੀ ਤੋਂ ਕਮਲ ਬੱਸੀ ਅਤੇ ਦਿਨੇਸ਼ ਮਰਵਾਹਾ, ਪ੍ਰਾਚੀਨ ਗਊਸ਼ਾਲਾ ਤੋਂ ਸ਼ਾਮ ਲਾਲ ਸਪਰਾ, ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ, ਸ਼ਿਵਪੁਰੀ ਮੰਦਰ ਕਮੇਟੀ ਤੋਂ ਲਾਲ ਚੰਦ ਖੁਰਾਨਾ, ਭਾਵਾਧਸ ਤੋਂ ਚੌਧਰੀ ਯਸ਼ਪਾਲ, ਅੰਬੇਡਕਰ ਨੌਜਵਾਨ ਸਭਾ ਤੋਂ ਰਾਜ ਕੁਮਾਰ ਹੈੱਪੀ, ਮਾਂ ਕਾਲਕਾ ਰਥ ਸੇਵਕ ਸੰਘ ਤੋਂ ਨਰੇਸ਼ ਸ਼ਰਮਾ, ਭਾਰਤੀ ਜਨਤਾ ਪਾਰਟੀ ਤੋਂ ਕੌਂਸਲਰ ਵਿਪਨ ਵਿਨਾਇਕ ਅਤੇ ਉਪ-ਪ੍ਰਧਾਨ ਅੰਕਿਤ ਬੱਤਰਾ, ਲੁਧਿਆਣਾ ਫੁੱਲ ਲੋਡ ਟਰੱਕ ਐਸੋਸੀਏਸ਼ਨ ਤੋਂ ਮਨੋਜ ਟਿੰਕੂ, ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਤੋਂ ਨੀਰਜ ਵਰਮਾ, ਪੰਜਾਬ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਦੀਪਕ ਅਰੋੜਾ, ਸ਼੍ਰੀ ਸਿੱਧ ਯੋਗੀ ਬਾਬਾ ਬਾਲਕਨਾਥ ਮਹਾਆਰਤੀ ਸੇਵਾ ਪਰਿਵਾਰ ਤੋਂ ਰਾਜਿੰਦਰ ਅਵਸਥੀ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਰਹੇ। ਸ਼੍ਰੀ ਹਿੰਦੂ ਨਿਆਂ ਪੀਠ ਦੇ ਮੁੱਖ ਬੁਲਾਰੇ ਪ੍ਰਵੀਣ ਡੰਗ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਦਾ ਉਹ ਸਵਾਗਤ ਕਰਦੇ ਹਨ। ਪਰ ਇਸ ਕਾਨੂੰਨ ਵਿੱਚ ਗੀਤਾ, ਰਾਮਾਇਣ, ਵੇਦ, ਪੁਰਾਣ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਦੇ ਨਾਲ-ਨਾਲ ਦੇਵੀ-ਦੇਵਤਿਆਂ ਦੇ ਸਰੂਪਾਂ ਦੀ ਬੇਅਦਬੀ ਨੂੰ ਸ਼ਾਮਲ ਨਾ ਕੀਤਾ ਜਾਣਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਦਾ ਅਪਮਾਨ ਵੀ ਓਨਾ ਹੀ ਗੰਭੀਰ ਅਪਰਾਧ ਹੈ। ਜੇਕਰ ਕਾਨੂੰਨ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਇਸ ਨਾਲ ਸਮਾਜ ਵਿੱਚ ਅਸੰਤੋਸ਼ ਪੈਦਾ ਹੋ ਸਕਦਾ ਹੈ। ਪ੍ਰਵੀਨ ਡੰਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਨੂੰਨ ਵਿੱਚ ਤੁਰੰਤ ਸੋਧ ਕਰਕੇ ਹਿੰਦੂ ਧਰਮ ਦੀਆਂ ਧਾਰਮਿਕ ਆਸਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਕਿਸੇ ਵੀ ਭਾਈਚਾਰੇ ਦੇ ਵਿਰੋਧ ਵਿੱਚ ਨਹੀਂ, ਸਗੋਂ ਕਾਨੂੰਨ ਵਿੱਚ ਬਰਾਬਰੀ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਕੇਤਕ ਭੁੱਖ ਹੜਤਾਲ ਰਾਹੀਂ ਹਿੰਦੂ ਸਮਾਜ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਹਰ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਸ਼੍ਰੀ ਹਿੰਦੂ ਨਿਆਂ ਪੀਠ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਸੁਣਵਾਈ ਨਾ ਕੀਤੀ ਤਾਂ ਅੰਦੋਲਨ ਦੇ ਅਗਲੇ ਪੜਾਅ ਤਹਿਤ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਬਾਅਦ ਵੀ ਜੇਕਰ ਮੁੱਖ ਮੰਤਰੀ ਵੱਲੋਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਨਤਾ ਵੱਲੋਂ ਚੁਣੇ ਗਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਲਾਗੂ ਬੇਅਦਬੀ ਕਾਨੂੰਨ ਵਿੱਚ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਵਿਰੋਧ ਦਰਜ ਕਰਵਾਇਆ ਜਾਵੇਗ।

-ludhiananews-hindunyaypeeth-beadbilaw-sanatandharma-hinduorganizations-punjabgovernment-daresiground



TOP HEADLINES


ਸੰਡੇ ਵਿਦ ਵੜਿੰਗ ਐਂਡ ਵਾਰੀਅਰਜ਼: ਹਰ ਐਤਵਾਰ ਕਾਂਗਰਸੀ ਵਰਕਰਾਂ ਨ
ਆਪ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, 11
*14 ਅਗਸਤ ਨੂੰ ਦਰੇਸੀ ਗਰਾਊਂਡ ਲੁਧਿਆਣਾ ਵਿਖੇ ਹੋਵੇਗਾ ‘ਇੱਕ ਸ਼ਾ
ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪ
*’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਿਖਰਲੀਆਂ 10 ਪ੍ਰਕਿਰਿਆਵਾਂ
ਢਿੱਲੋਂ ਵਲੋਂ ਪੰਜਾਬ ਭਾਜਪਾ ਦਾ ਅਧਿਕਾਰਤ ਵਟਸਐਪ ਚੈਨਲ ਲਾਂਚ
*ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ 51 ਨਵੀਆਂ ਨਿਯੁਕਤੀਆਂ ਨਾਲ
ਯੁੱਧ ਨਸ਼ਿਆਂ ਵਿਰੁੱਧ ਨੂੰ ਮਜ਼ਬੂਤ ਕਰਨ ਲਈ ਆਪ ਪੰਜਾਬ ਯੂਥ ਵਿੰਗ
ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ
*ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਮੁਹਿੰਮ ਤੇਜ਼, ਹਰ ਘਰ ਤੱਕ ਪਹ
ਭਾਜਪਾ ਨਾਲ ਗਠਜੋੜ ਲਈ ਇੰਨੇ ਬੇਤਾਬ ਕਿਉਂ ਹਨ ਸੁਖਬੀਰ? - ਵੜਿੰਗ
ਆਰਕੀਟੈਕਟਸ ਨੇ ਇੱਕ ਮੰਚ ’ਤੇ ਇਕੱਠੇ ਹੋ ਕੇ ਵਿਚਾਰ-ਵਟਾਂਦਰੇ, ਗਿ
ਸਰਹਿੰਦ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਤ,
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੀ ਤਕਨੀਕੀ ਸਿੱਖਿਆ ਲੀਡਰਸ਼
ਕੇਂਦਰ ਸਰਕਾਰ ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ
ਭੂਪੇਸ਼ ਬਘੇਲ ਦਾ ਨੌਂ ਰੋਜ਼ਾ ਪੰਜਾਬ ਦੌਰਾ ਸ਼ਨੀਵਾਰ ਨੂੰ ਖੰਨਾ ਵ
*ਮਾਨਵਤਾ ਦੇ ਆਧਾਰ 'ਤੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾ
ਬੇਅਦਬੀ ਪਾਰਟੀ (ਅਕਾਲੀ ਦਲ) ਆਪਣੀ ਸਾਰੀ ਸਾਖ ਗੁਆ ਚੁੱਕੀ ਹੈ, ਹੁ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51295434

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us