ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਹਜ਼ਾਰਾਂ ਮੁਸਲਮਾਨਾਂ ਨੇ ਅਦਾ ਕੀਤੀ ਈਦ ਦੀ ਨਮਾਜ਼
Mar21,2026
| Jagrati Lahar Bureau | Ludhiana
ਦੁਨੀਆਂ ਭਰ ਦੇ ਭਾਈਚਾਰੇ ਨੂੰ ਜੰਗ ਦੀ ਬਜਾਏ ਅਮਨ ਦਾ ਰਾਸਤਾ ਚੁਣਨਾ ਚਾਹੀਦਾ : ਸ਼ਾਹੀ ਇਮਾਮ ਪੰਜਾਬ
ਅੰਤਰਰਾਸ਼ਟਰੀ ਅਮਰੀਕੀ ਅੱਤਵਾਦ ਦੇ ਖਿਲਾਫ ਇੱਕ ਜੁੱਟ ਹੋਣ ਸਾਰੇ ਲੋਕ, ਈਰਾਨ ਨਾਲ ਜਤਾਈ ਸਦਭਾਵਨਾ
ਅੱਜ ਇੱਥੇ ਫੀਲਡਗੰਜ ਚੌਂਕ ਵਿੱਚ ਸਥਿਤ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜ਼ਾਰਾਂ ਮੁਸਲਮਾਨਾਂ ਨੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ ਇਸ ਮੌਕੇ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਨ ਆਪਸੀ ਭਾਈਚਾਰੇ ਪਿਆਰ ਅਤੇ ਮੁਹੱਬਤ ਨੂੰ ਵੰਡਣ ਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਪਵਿੱਤਰ ਰਮਜ਼ਾਨ ਦੇ 30 ਰੋਜ਼ੇ ਰੱਖਣ ਤੋਂ ਬਾਅਦ ਈਦ ਇੱਕ ਇਨਾਮ ਦੇ ਤੌਰ ਤੇ ਰੋਜ਼ੇਦਾਰਾਂ ਨੂੰ ਅੱਲਹਾ ਦੇ ਵੱਲੋਂ ਦਿੱਤੀ ਗਈ ਹੈ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਮੌਕੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾਹ ਖ਼ਾਮਨੇਈ ਦੀ ਬੀਤੇ ਦਿਨੀ ਹੋਈ ਸ਼ਹਾਦਤ ਨੂੰ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਜੰਗ ਦੀ ਬਜਾਏ ਅਮਨ ਸ਼ਾਂਤੀ ਅਤੇ ਭਾਈਚਾਰੇ ਦਾ ਰਸਤਾ ਅਪਣਾਉਣਾ ਚਾਹੀਦਾ ਸ਼ਾਹੀ ਇਮਾਮ ਕਿਹਾ ਕਿ ਵਿਸ਼ਵ ਭਰ ਵਿੱਚ ਅਮਰੀਕਾ ਦੇ ਸਰਕਾਰੀ ਅੱਤਵਾਦ ਦੇ ਖਿਲਾਫ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਏਗਾ ਸ਼ਾਹੀ ਇਮਾਮ ਨੇ ਕਿਹਾ ਕਿ ਹੱਕ ਅਤੇ ਇਨਸਾਫ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਸੱਚਾਈ ਦਾ ਸਾਥ ਦੇਣਾ ਚਾਹੀਦਾ। ਇਸ ਮੌਕੇ 'ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ, ਉਨ੍ਹਾਂ ਕਿਹਾ ਕਿ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ 'ਚ ਅੱਲਾਹ ਤਆਲਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ 'ਤੇ ਦਿੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ। ਇਸ ਮੌਕੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਨੇ ਵੀ ਖਾਸ ਤੌਰ ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਸਾਰੇ ਧਰਮਾਂ ਦੇ ਆਗੂ ਜਾਮਾ ਮਸਜਿਦ ਈਦ ਮੁਬਾਰਕ ਦੇਣ ਪਹੁੰਚੇ
ਅੱਜ ਇਦ ਉਲ ਫਿਤਰ ਦੇ ਮੌਕੇ ਤੇ ਸਾਰੇ ਧਰਮਾਂ ਦੇ ਲੋਕ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਜਾਮਾ ਮਸਜਿਦ ਪਹੁੰਚੇ ਇਸ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰੀਤਪਾਲ ਸਿੰਘ ਜੀ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਸ੍ਰੀ ਬਿਪਨ ਮਿੱਤਲ ਜੀ ਸ੍ਰੀ ਗਿਆਨ ਸਥੱਲ ਮੰਦਰ ਤੋਂ ਸ੍ਰੀ ਪ੍ਰਵੀਨ ਬਜਾਜ ਜੀ ਅਤੇ ਟੀਮ 1699 ਤੋਂ ਗੁਰ ਸਾਹਿਬ ਸਿੰਘ ਜੀ ਲੁਧਿਆਣਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋ ਅਤੇ ਇਸਾਈ ਧਰਮ ਤੋਂ ਸ਼੍ਰੀ ਬੀਐਮ ਫੈਡਰਿਕ ਕੌਂਸਲਰ ਮੁਨੀਸ਼ ਸ਼ਾਹ, ਸਾਬਕਾ ਕੌਂਸਲਰ ਪਰਮਿੰਦਰ ਮਹਿਤਾ, ਕਾਂਗਰਸ ਦੇ ਸੀਨੀਅਰ ਆਗੂ ਸ਼ੁਸ਼ੀਲ ਪਰਾਸ਼ਰ ਖਾਸ ਤੌਰ ਤੇ ਮੌਜੂਦ ਸਨ।
Jama-Masjid-Ludhiana-Shahi-Imam-Of-Punjab-