ਨਿਤੀਸ਼ ਕੁਮਾਰ ਦੇ ਵੱਲੋਂ ਮੁਸਲਿਮ ਬੇਟੀ ਦਾ ਨਕਾਬ ਖਿੱਚਣਾ ਸ਼ਰਮਨਾਕ ਬਿਹਾਰ ਦੇ ਮੁੱਖ ਮੰਤਰੀ ਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ: ਸ਼ਾਹੀ ਇਮਾਮ ਪੰਜਾਬ

Dec18,2025 | Jagrati Lahar Bureau | Ludhiana

ਅੱਜ ਇੱਥੇ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਬੀਤੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਵੱਲੋਂ ਇੱਕ ਸਮਾਗਮ ਦੌਰਾਨ ਮੁਸਲਿਮ ਬੇਟੀ ਦੇ ਚਿਹਰੇ ਤੋਂ ਨਕਾਬ ਉਤਾਰਨ ਦੀ ਹਰਕਤ ਨੂੰ ਸ਼ਰਮਨਾਕ ਦੱਸਦੇ ਹੋਏ ਮੁੱਖ ਮੰਤਰੀ ਬਿਹਾਰ ਦੀ ਕੜੇ ਸ਼ਬਦਾਂ ਚ ਨਿਖੇਦੀ ਕੀਤੀ। ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਆਪਣੇ ਅਹੁਦੇ ਅਤੇ ਉਮਰ ਦਾ ਬਿਲਕੁਲ ਲਿਹਾਜ਼ ਨਹੀਂ ਰਿਹਾ ਉਹਨਾਂ ਦਾ ਵਤੀਰਾ ਉਹਨਾਂ ਦੇ ਅੰਦਰ ਲੁਕੀ ਹੋਈ ਮੁਸਲਿਮ ਦੁਸ਼ਮਣੀ ਨੂੰ ਦਰਸ਼ਾਉਂਦਾ ਹੈ ਜੇਕਰ ਉਹਨਾਂ ਨੂੰ ਆਪਣੇ ਸੂਬੇ ਦੇ ਘੱਟ ਗਿਣਤੀਆਂ ਨਾਲ ਇੰਨੀ ਹੀ ਨਫਰਤ ਹੈ ਤਾਂ ਫਿਰ ਉਹ ਆਪਣੀ ਪਾਰਟੀ ਅਤੇ ਆਪਣੇ ਲੋਕਾਂ ਦੇ ਨਾਲ ਸੈਕੁਲਰਿਜ਼ਮ ਦਾ ਢੋਂਗ ਰਚਨਾ ਛੱਡ ਦੇਣ , ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਉਹਨਾਂ ਦੀ ਇਸ ਘਟੀਆ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਹਰਕਤ ਉਹਨਾਂ ਨੇ ਸਿਰਫ ਇੱਕ ਬੇਟੀ ਦੇ ਨਾਲ ਹੀ ਨਹੀਂ ਕੀਤੀ ਬਲਕਿ ਦੁਨੀਆਂ ਦੇ ਸਭ ਤੋਂ ਵੱਡੇ ਧਰਮ ਇਸਲਾਮ ਦੀ ਆਸਥਾ ਨੂੰ ਠੇਸ ਪਹੁੰਚਾਉ ਦੇ ਨਾਲ ਨਾਲ ਹਰ ਇੱਕ ਬੇਟੀ ਚਾਹੇ ਉਹ ਕਿਸੇ ਵੀ ਜਾਤੀ ਧਰਮ ਨਾਲ ਸੰਬੰਧ ਰੱਖਦੀ ਹੋਵੇ ਦਾ ਅਪਮਾਨ ਕੀਤਾ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਨਿਤੀਸ਼ ਕੁਮਾਰ ਦੀ ਸਿਰਫ ਇਸ ਲਈ ਹਿਮਾਇਤ ਕਰ ਰਹੇ ਨੇ ਕਿ ਉਹ ਮੁੱਖ ਮੰਤਰੀ ਹਨ ਤੇ ਉਹਨਾਂ ਨੂੰ ਇੱਕ ਵਾਰ ਆਪਣੇ ਘਰ ਦੀਆਂ ਬਹੂ ਬੇਟੀਆਂ ਵੱਲ ਵੀ ਦੇਖਣਾ ਚਾਹੀਦਾ ਹੈ ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਇਹ ਸਾਡੇ ਵੱਲੋ ਇਹ ਨਿਖੇਦੀ ਅਤੇ ਵਿਰੋਧ ਰਾਜਨੀਤਿਕ ਨਹੀਂ ਵਾਸਤਵਿਕਵਿਕ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਲੋਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਦੀ ਇਸ ਨਾਪਾਕ ਹਰਕਤ ਦਾ ਸੰਗਿਆਨ ਲੈਣ ਅਤੇ ਬੇਟੀਆਂ ਦੀ ਇੱਜਤ ਅਤੇ ਉਹਨਾਂ ਦੇ ਸਨਮਾਨ ਦੇ ਨਾਲ ਕਦੇ ਵੀ ਕਿਸੇ ਵੀ ਪਰਿਸਥਿਤੀ ਚ ਸਮਝੌਤਾ ਨਾ ਕਰੇ ਉਹਨਾਂ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਉਹ ਪੰਜਾਬ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਅਦਾਲਤ ਵਿੱਚ ਮੁਕਦਮਾ ਦਾਇਰ ਕਰਨਗੇ ਤਾਂ ਕਿ ਦੁਬਾਰਾ ਕਦੇ ਕਿਸੇ ਹੋਰ ਬੇਟੀ ਨਾਲ ਇਹ ਹਰਕਤ ਕੋਈ ਹੋਰ ਰਾਜਨੇਤਾ ਜਾ ਕੋਈ ਵੀ ਵੱਡੇ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਨਾ ਕਰ ਸਕੇ ਸ਼ਾਹੀ ਇਮਾਮ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਕਿਸੇ ਵੱਡੇ ਅਹੁਦੇ ਤੇ ਬੈਠਣ ਦਾ ਮਤਲਬ ਇਹ ਨਹੀਂ ਕਿ ਉਹ ਸਮਾਜ ਧਰਮ ਜਾਂ ਕਾਨੂੰਨ ਤੋਂ ਉੱਪਰ ਹੈ , ਸ਼ਾਹੀ ਇਮਾਮ ਪੰਜਾਬ ਨੇ ਮੰਗ ਕੀਤੀ ਹੈ ਕਿ ਨਿਤੀਸ਼ ਕੁਮਾਰ ਨੂੰ ਇਸ ਮਾਮਲੇ ਵਿੱਚ ਬਿਨਾ ਸ਼ਰਤ ਮਾਫੀ ਮੰਗਣ ਚਾਹੀਦੀ ਹੈ।

Powered by Froala Editor

Shahi-Imam-Jama-Masjid-Ludhiana-



TOP HEADLINES


*ਆਪ ਸਰਕਾਰ ਪੰਜਾਬ ਵਿੱਚ 'ਡਰੱਗ ਮਨੀ' ਨਾਲ ਵੱਡੀਆਂ ਜਾਇਦਾਦਾਂ ਨਹ
*ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵਿੱਤੀ ਕਾਰਵਾਈਆਂ ਕੀਤੀਆ
*ਮਹਿਲਾਵਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਵੱਲ ਇਤਿਹਾਸਕ ਬਜਟ: ਡਾ.
Live: 16ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ
ਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂ
*ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਆਈ.ਆਈ.ਟੀ. (ਆਈ.ਐਸ.ਐਮ.) ਧ
ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ ਆਪਣੇ ਸਾਰੇ ਚੋਣ ਵਾਅਦੇ ਪੂਰੇ
ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਔਰਤਾਂ ਨੂੰ ਮਿਲ
ਪੰਜਾਬ ਬਜਟ 2026-27 ਵਿੱਚ ‘ਮੇਰੀ ਰਸੋਈ’ ਯੋਜਨਾ ਲਈ 900 ਕਰੋੜ ਰ
*ਪੰਜਾਬ ਬਜਟ 2026-27 ਬੱਚਿਆਂ ਦੇ ਰੌਸ਼ਨ ਭਵਿੱਖ ‘ਤੇ ਕੇਂਦਰਿਤ:
*ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤ
*punjab Government Fulfils All Poll Promises Made With
*ਪੰਜਾਬ ਬਜਟ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਅਤੇ ਜੇਲ੍ਹਾਂ ਵਿੱਚ
*ਪੰਜਾਬ ਬਜਟ 2026-27: ਪੇਂਡੂ ਵਿਕਾਸ ਅਤੇ ਸੈਰ-ਸਪਾਟੇ ਨੂੰ ਵੱਡਾ
*ਡਾ. ਰਵਜੋਤ ਸਿੰਘ ਨੇ ਪੰਜਾਬ ਬਜਟ 2026–27 ਦਾ ਕੀਤਾ ਸਵਾਗਤ, ਸਰ
ਕੇਜਰੀਵਾਲ ਦੀ ਵਚਨਬੱਧਤਾ ਬਨਾਮ ਮੋਦੀ ਦੇ ਜੁਮਲੇ, ਪੰਜਾਬ ਦੇ ਵਿੱਤ
ਖਰੜ 'ਚ ਰੈਸਟੋਰੈਂਟ ‘ਤੇ ਐਕਸਾਈਜ਼ ਵਿਭਾਗ ਦੀ ਰੇਡ, 88 ਪੇਟੀਆਂ ਚ
*ਪੰਜਾਬ ਦੀ ਆਪ ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵ
​16ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ -ਵਿੱਤ ਮੰਤਰੀ ਹਰਪਾਲ
*ਪੰਜਾਬ ਦੀਆਂ ਔਰਤਾਂ ਨੂੰ ਹਰੇਕ ਮਹੀਨੇ ਮਿਲਣਗੇ ਇਕ ਹਜ਼ਾਰ ਰੁਪਏ,

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49399525

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us