ਅੱਜ ਪੂਰੇ ਦੇਸ਼ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਡਾਕਖਾਨਿਆਂ ਦੇ ਕਰਮਚਾਰੀਆਂ ਨੂੰ ਇਸ ਅਹਿਮ ਪੂਰਬ ਮੌਕੇ ਵੀ ਛੁੱਟੀ ਨਸੀਬ ਨਹੀਂ ਹੋਈ ,ਡਾਕ ਵਿਭਾਗ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਛੁੱਟੀ ਨਾ ਕੀਤੇ ਜਾਣ ਤੇ ਭਾਰਤੀ ਜਨਤਾ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਰੋਸ ਜਤਾਇਆ ਹੈ । ਇਹ ਰੋਸ ਜਤਾਉਂਦਿਆਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਕਿਹਾ ਕਿ ਅੱਜ ਸਾਰੇ ਹੀ ਵਿਭਾਗਾਂ ਵਿੱਚ ਕੇਂਦਰ ਸਰਕਾਰ ਵੱਲੋਂ ਛੁੱਟੀ ਕੀਤੀ ਗਈ ਹੈ। ਪ੍ਰੰਤੂ ਡਾਕ ਵਿਭਾਗ ਵਿਚ ਛੁੱਟੀ ਨਾ ਹੋਣ ਵਿਭਾਗ ਵਿੱਚ ਕੰਮ ਕਰਦੇ ਮੁਲਾਜਮ ਅੱਜ ਵੀ ਆਪਣੀਆਂ ਆਪਣੀਆਂ ਡਿਊਟੀਆਂ ਵਿਚ ਮਸ਼ਰੂਫ ਹਨ।ਉਹਨਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਨਾਤਨ ਧਰਮ ਦਾ ਅਹਿਮ ਤਿਉਹਾਰ ਹੈ। ਜਿਸ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਪ੍ਰੰਤੂ ਕੇਂਦਰ ਸਰਕਾਰ ਦਾ ਅਹਿਮ ਵਿਭਾਗ ਡਾਕ ਵਿਭਾਗ ਛੁੱਟੀ ਤੋਂ ਇਸ ਵਾਰ ਵਾਂਝਾ ਰਿਹਾ। ਭਵਿੱਖ ਵਿਚ ਸਰਕਾਰ ਨੂੰ ਅਜਿਹੇ ਮਸਲਿਆਂ ਤੇ ਵਿਸ਼ੇਸ਼ ਗੌਰ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸਨਾਤਨ ਧਰਮ ਦਾ ਝੰਡਾ ਬੁਲੰਦ ਕਰਨ ਤੇ ਲੱਗੇ ਹੋਈ ਹੈ ਤੇ ਦੂਜੇ ਪਾਸੇ ਇਸ ਵਿਭਾਗ ਨੂੰ ਛੁੱਟੀ ਨਾ ਕਰਕੇ ਸਰਕਾਰ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ।
Powered by Froala Editor
No-Holiday-For-Postal-Department-Employee-On-The-Occasion-Oh-Krishna-Janmashtami-In-Sangrur-Longowal
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)