ਕੇਜਰੀਵਾਲ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਭਾਈਵਾਲ: ਰਾਜਾ ਵੜਿੰਗ

Dec24,2021 | Jagrati Lahar Bureau | Chandigarh/new Delhi

ਟਰਾਂਸਪੋਰਟ ਮੰਤਰੀ ਨੇ ਕੇਜਰੀਵਾਲ ਨੂੰ ਦਿੱਲੀ ਵਿੱਚ ਔਰਬਿਟ ਨੂੰ ਇਜਾਜ਼ਤ ਦੇਣ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਰੋਕਣ ਲਈ ਬਾਦਲਾਂ ਨਾਲ ਕੀਤੇ ਸੌਦੇ ਤੇ ਸਥਿਤੀ ਸਪੱਸ਼ਟ ਕਰਨ ਲਈ ਵੰਗਾਰਿਆ ਪੰਜਾਬ ਚ ਮਾਫ਼ੀਆ ਖ਼ਤਮ ਕਰਨ ਬਾਰੇ ਦਿੱਲੀ ਦੇ ਮੁੱਖ ਮੰਤਰੀ ਦੇ ਦੋਹਰੇ ਕਿਰਦਾਰ ਦਾ ਪਰਦਾਫ਼ਾਸ਼ ਕਰਨ ਲਈ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨੇ ਤੇ ਬੈਠੇ ਰਾਜਾ ਵੜਿੰਗ ਦਿੱਲੀ ਵਿੱਚ ਕਈ ਸਾਲਾਂ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸਰਵਿਸ ਨੂੰ ਚਲਾਉਣ ਲਈ ਵੱਖ-ਵੱਖ ਸਮਿਆਂ ਤੇ ਲਿਖੇ ਕਈ ਪੱਤਰਾਂ ਦਾ ਜਾਣਬੁੱਝ ਕੇ ਜਵਾਬ ਨਾ ਦੇਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰਦਿਆਂ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਵੰਗਾਰਿਆ ਕਿ ਉਹ ਔਰਬਿਟ ਬੱਸਾਂ ਨੂੰ ਦਿੱਲੀ ਭਰ ਚ ਚੱਲਣ ਦੀ ਇਜਾਜ਼ਤ ਦੇਣ ਲਈ ਬਾਦਲਾਂ ਨਾਲ ਕੀਤੀ ਗੰਢਤੁੱਪ ਅਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ। ਰਾਜਾ ਵੜਿੰਗ ਨੇ ਕੇਜਰੀਵਾਲ ਤੇ ਵਰਦਿਆਂ ਉਸ ਨੂੰ ਆਦਤ ਤੋਂ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਣ ਤੇ ਉਨਾਂ ਨੂੰ ਸਿਰਫ਼ ਆਈ.ਐਸ.ਬੀ.ਟੀ. ਤੱਕ ਮਹਿਦੂਦ ਕਰਨ ਅਤੇ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਹਰ ਤਰਾਂ ਦੀ ਇਜਾਜ਼ਤ ਦੇ ਕੇ ਜਿਥੇ ਕੇਜਰੀਵਾਲ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ, ਉਥੇ ਉਸ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ ਜਿਸ ਵਿੱਚ ਉਸ ਨੇ ਪੰਜਾਬ ਚ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ। ਦਿੱਲੀ ਵਿਖੇ ਮੁੱਖ ਮੰਤਰੀ ਕੇਜਰੀਵਾਲ ਦੇ ਨਿਵਾਸ ਦੇ ਬਾਹਰ ਸਵੇਰ ਵੇਲੇ ਪਹੁੰਚੇ ਰਾਜਾ ਵੜਿੰਗ ਨੇ ਇਸ ਨਾਜ਼ੁਕ ਮੁੱਦੇ ਤੇ ਗੱਲ ਕਰਦਿਆਂ ਕਿਹਾ, ਕੇਜਰੀਵਾਲ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਹਿੱਸਾ ਹੈ। ਉਨਾਂ ਕਿਹਾ ਕਿ ਇਹ ਪਤਾ ਲੱਗਣ ਤੇ ਕਿ ਮੈਂ ਇੱਥੇ ਆ ਰਿਹਾ ਹਾਂ, ਕੇਜਰੀਵਾਲ ਸੁਵਖਤੇ ਹੀ ਭੱਜ ਨਿਕਲਿਆ ਜਦਕਿ ਉਸ ਦਾ ਸਟਾਫ਼ ਉਸ ਦੀ ਮੌਜੂਦਗੀ ਬਾਰੇ ਝੂਠ ਬੋਲਦਾ ਰਿਹਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਜਾਣ ਤੋਂ ਪਹਿਲਾਂ ਉਨਾਂ ਨੂੰ ਜ਼ਰੂਰ ਮਿਲਣਗੇ, ਜਿਥੇ ਜਾ ਕੇ ਉਹ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਈ ਨਵੀਆਂ ਗਾਰੰਟੀਆਂ ਪੇਸ਼ ਕਰਨਗੇ। ਵੜਿੰਗ ਨੇ ਬਤੌਰ ਟਰਾਂਸਪੋਰਟ ਮੰਤਰੀ ਅਹੁਦਾ ਸਾਂਭਣ ਤੋਂ ਤੁਰੰਤ ਬਾਅਦ 7 ਅਕਤੂਬਰ, 2021 ਨੂੰ ਕੇਜਰੀਵਾਲ ਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਰੀਕ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਵਿਭਾਗ ਦੇ ਬੁਲਾਰੇ ਮੁਤਾਬਕ ਇਹ ਪੱਤਰ ਪਿਛਲੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ 29-11-2019, 16-3-2020 ਅਤੇ 24-2-2021 ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ ਲਿਖੇ ਤਿੰਨ ਪੱਤਰਾਂ ਦੀ ਲਗਾਤਾਰਤਾ ਵਿੱਚ ਸੀ। ਬੁਲਾਰੇ ਨੇ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਸੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਕੋਲ ਵੀ ਲਿਖਤੀ ਤੌਰ ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ।

You-Are-Part-Of-Transport-Mafia-Looting-Punjab-Warring-Dares-Kejriwal



TOP HEADLINES


*ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦ
*ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤ
पंजाब सरकार ‘रंगला पंजाब’ के सपने को साकार करने के लिए
*punjab Govt Committed To Dedicated Service & Developm
*ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27
ਪੰਜਾਬ ਦੇ ਇੱਕ Ips ਅਤੇ ਦੋ Pps ਅਫ਼ਸਰਾਂ ਦੇ ਤਬਾਦਲੇ
*ਗਲਾਡਾ ਦਾ ਜ਼ੀਰੋ-ਟਾਲਰੈਂਸ ਰੁਖ, ਮਨਜ਼ੂਰਸ਼ੁਦਾ ਯੋਜਨਾ ਤੋਂ ਬਾਹ
ਪੰਜਾਬ ਨੇ ਭੋਜਨ ਪਦਾਰਥਾਂ ਦੀ ਜਾਂਚ ਲਈ ਵਿਸ਼ਾਲ ਰਾਜ ਵਿਆਪੀ ਮੁਹਿ
ਜੋਧੇਵਾਲ ਪੁਲਿਸ ਵੱਲੋਂ ਟਰੱਕ ਖੋਹਣ ਵਾਲੇ 3 ਦੋਸ਼ੀ ਕਾਬੂ, ਖੋਹ ਕ
*ਜਦੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰ
*ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸ
ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸੱਨੀ ਖੰਨਾ ਦੀ ਮਾਤਾ
ਵਿਧਾਇਕ ਬੱਗਾ ਵੱਲੋਂ ਆਪਣਾ ਕਾਰੋਬਾਰ, ਆਪਣੀ ਪਹਿਚਾਨ ਮੁਹਿੰਮ ਤਹਿ
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ
ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤਾਂ ਦਰਮਿਆਨ ਦੁਬਈ ਤੋਂ ਵਾਪਸ ਆਏ
ਪੀ.ਪੀ.ਸੀ.ਬੀ. ਵੱਲੋਂ ਐਸ.ਜੀ.ਪੀ.ਸੀ. ਦੇ ਸਹਿਯੋਗ ਸਫਲਤਾਪੂਰਵਕ ਚ
ਹਿੰਦੂ ਨਿਆ ਪੀਠ ਨੇ ਦੀਪਕ ਅਰੋੜਾ ਨੂੰ ਸੌਂਪੀ ਹਿੰਦੂ ਨਿਆ ਪੀਠ ਦੇ
ਮਾਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 4,817 ਲਾਭਪਾਤਰੀਆਂ ਲਈ
ਵਿਧਾਇਕ ਬੱਗਾ ਨੇ ਗੁਰੂ ਹਰਰਾਏ ਨਗਰ ਵਿੱਚ 94 ਲੱਖ ਰੁਪਏ ਦੀ ਲਾਗਤ
ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49387091

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us