ਪੰਜਾਬ ਵਿੱਚ 100 ਸਾਲ ਪੁਰਾਣੇ ਪੁਲ ਅਜੇ ਵੀ ਖੜ੍ਹੇ ਹਨ, ਪਰ ਅਕਾਲੀ-ਭਾਜਪਾ ਰਾਜ ਦੌਰਾਨ ਬਣੇ ਪੁਲ ਡਿੱਗ ਰਹੇ ਹਨ: ਬਲਤੇਜ ਪੰਨੂ

Nov19,2026 | Jagrati Lahar Bureau | Patiala/chandigarh


 
ਸੁਖਬੀਰ ਬਾਦਲ ਨੇ ਜਿਸ ਸੜਕ ਨੂੰ ‘ਬੰਬ ਪਰੂਫ਼’ ਦੱਸਿਆ ਸੀ, ਉਹ ਇੱਕ ਦਹਾਕੇ ਵਿੱਚ ਹੀ ਢਹਿ ਗਈ: ਬਲਤੇਜ ਪੰਨੂ
 
ਬਠਿੰਡਾ ਹਾਈਵੇਅ 'ਤੇ 3 ਹੋਰ ਪੁਲ ਦੁਬਾਰਾ ਬਣਾਏ ਜਾ ਰਹੇ ਹਨ, ਐਨਐਚਏਆਈ ਪ੍ਰੋਜੈਕਟਾਂ ਦੀ ਗੁਣਵੱਤਾ 'ਤੇ ਉੱਠੇ ਸਵਾਲ: ਬਲਤੇਜ ਪੰਨੂ
 
ਰਵਨੀਤ ਬਿੱਟੂ ਭਾਰੀ ਵਾਹਨਾਂ ਨੂੰ ਦੋਸ਼ ਦੇਣ ਦੀ ਬਜਾਏ ਇਹ ਜਵਾਬ ਦੇਣ ਕਿ ਪੁਲ ਕਿਉਂ ਡਿੱਗਿਆ: ਬਲਤੇਜ ਪੰਨੂ
 
ਪੰਜਾਬ ਵਿੱਚ ਕੇਂਦਰ ਦੀ ਟੋਲ ਉਗਰਾਹੀ ਕਰੋੜਾਂ ਵਿੱਚ, ਪਰ ਯਾਤਰੀਆਂ ਦੀ ਸੁਰੱਖਿਆ ਲਈ ਕੌਣ ਜਵਾਬਦੇਹ ਹੈ? ਬਲਤੇਜ ਪੰਨੂ ਨੇ ਭਾਜਪਾ ਅਤੇ ਐਨਐਚਏਆਈ 'ਤੇ ਚੁੱਕੇ ਸਵਾਲ
 
ਦੇਸ਼ ਭਰ ਵਿੱਚ ਪੁਲਾਂ ਦਾ ਡਿੱਗਣਾ ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਐਨਐਚਏਆਈ ਦੀ ਜਵਾਬਦੇਹੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ: ਬਲਤੇਜ ਪੰਨੂ
 
ਪਟਿਆਲਾ / ਚੰਡੀਗੜ੍ਹ 19 ਨਵੰਬਰ
 
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪਟਿਆਲਾ ਵਿਖੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ 'ਤੇ ਭਾਖੜਾ ਨਹਿਰ ਦੇ ਪੁਲ ਦੇ ਡਿੱਗਣ ਦੇ ਮਾਮਲੇ 'ਤੇ ਭਾਜਪਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੂੰ ਕਰੜੇ ਹੱਥੀਂ ਲੈਂਦਿਆਂ ਉਸਾਰੀ ਦੀ ਗੁਣਵੱਤਾ, ਸਾਂਭ-ਸੰਭਾਲ ਦੀ ਘਾਟ ਅਤੇ ਯਾਤਰੀਆਂ ਨੂੰ ਮੁੱਢਲੀ ਸੁਰੱਖਿਆ ਤੇ ਸਹੂਲਤਾਂ ਦਿੱਤੇ ਬਿਨਾਂ ਕੀਤੀ ਜਾ ਰਹੀ ਭਾਰੀ ਟੋਲ ਉਗਰਾਹੀ 'ਤੇ ਗੰਭੀਰ ਸਵਾਲ ਚੁੱਕੇ ਹਨ।
 
'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਡਿੱਗਿਆ ਹੋਇਆ ਪੁਲ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈਆਂ ਗਈਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਹਿੱਸਾ ਸੀ। 2016 ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਯਾਦ ਕਰਦਿਆਂ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਨੂੰ ਅਜਿਹੀਆਂ ‘ਬੰਬ ਪਰੂਫ਼’ ਸੜਕਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਬੰਬ ਨਾਲ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ, ਉਨ੍ਹਾਂ ਕਿਹਾ, “ਇਨ੍ਹਾਂ ਸੜਕਾਂ ਅਤੇ ਪੁਲਾਂ ਦੀ ਹਾਲਤ ਨੇ ਉਨ੍ਹਾਂ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮਹਿਜ਼ ਇੱਕ ਦਹਾਕਾ ਪਹਿਲਾਂ ਬਣਿਆ ਪੁਲ ਹੁਣ ਢਹਿ ਗਿਆ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਹਨ।”
 
ਉਨ੍ਹਾਂ ਕਿਹਾ, “ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਹਾਈਵੇਅਜ਼ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਉਸਾਰੀ ਦੇ ਕੁਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦੇ ਅੰਦਰ ਹੀ ਪੁਲ ਡਿੱਗ ਰਹੇ ਹਨ। ਇਸ ਦੇ ਉਲਟ, ਪੰਜਾਬ ਵਿੱਚ ਕਈ ਪੁਲ 100 ਤੋਂ 125 ਸਾਲਾਂ ਤੋਂ ਵੱਧ ਸਮੇਂ ਤੋਂ ਮਜ਼ਬੂਤੀ ਨਾਲ ਖੜ੍ਹੇ ਹਨ। ਇੱਕ ਨਵੇਂ ਬਣੇ ਪੁਲ ਦਾ ਡਿੱਗਣਾ ਉਸਾਰੀ ਦੀ ਗੁਣਵੱਤਾ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਕਰਨ ਵਿੱਚ ਕੇਂਦਰੀ ਅਥਾਰਟੀਆਂ ਦੀ ਨਾਕਾਮੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।”
 
ਬਲਤੇਜ ਪੰਨੂ ਨੇ ਨਿਸ਼ਾਨਾ ਸਾਧਦਿਆਂ ਕਿਹਾ, “ਪੰਜਾਬ ਦੇ ਨੈਸ਼ਨਲ ਹਾਈਵੇਅਜ਼ 'ਤੇ ਯਾਤਰੀ ਰੋਜ਼ਾਨਾ ਕਰੋੜਾਂ ਰੁਪਏ ਟੋਲ ਵਜੋਂ ਅਦਾ ਕਰ ਰਹੇ ਹਨ, ਪਰ ਸਾਂਭ-ਸੰਭਾਲ ਅਤੇ ਜਨਤਕ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਜਵਾਬਦੇਹੀ ਨਹੀਂ ਹੈ। ਐਨਐਚਏਆਈ  ਦੇ ਨਿਯਮਾਂ ਅਨੁਸਾਰ, ਟੋਲ ਪਲਾਜ਼ਿਆਂ 'ਤੇ ਔਰਤਾਂ ਅਤੇ ਮਰਦਾਂ ਲਈ ਵੱਖਰੇ ਬਾਥਰੂਮ, ਐਂਬੂਲੈਂਸ ਸੇਵਾਵਾਂ ਅਤੇ ਮੁੱਢਲੀ ਸਹਾਇਤਾ (ਫਸਟ-ਏਡ) ਦੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਜਿੱਥੇ ਟੋਲ ਉਗਰਾਹੀ ਰਾਹੀਂ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੀ ਮੁੱਢਲੀ ਸੁਰੱਖਿਆ ਅਤੇ ਜ਼ਰੂਰੀ ਸਹੂਲਤਾਂ ਨਾਲ ਵੀ ਸਮਝੌਤਾ ਕੀਤਾ ਜਾ ਰਿਹਾ ਹੈ।”
 
'ਆਪ' ਪੰਜਾਬ ਦੇ ਮੀਡੀਆ ਇੰਚਾਰਜ ਨੇ ਅੱਗੇ ਦੱਸਿਆ, “ਬਠਿੰਡਾ ਵੱਲ ਜਾਂਦੇ ਹਾਈਵੇਅ ਹਿੱਸੇ 'ਤੇ 3 ਹੋਰ ਪੁਲਾਂ ਨੂੰ ਵੀ ਢਾਹ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ, ਜੋ ਕੁਝ ਸਾਲ ਪਹਿਲਾਂ ਬਣੇ ਬੁਨਿਆਦੀ ਢਾਂਚੇ ਦੀ ਗੁਣਵੱਤਾ ਅਤੇ ਮਜ਼ਬੂਤੀ 'ਤੇ ਸਵਾਲ ਚੁੱਕਦਾ ਹੈ। ਭਾਰੀ ਵਾਹਨਾਂ ਦੇ ਲੰਘਣ ਨਾਲ ਪੁਲ ਕੰਬਣ ਲੱਗ ਪੈਂਦੇ ਹਨ, ਫਿਰ ਵੀ ਇਸ ਰਸਤੇ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ।”
 
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਕਿ ਭਾਰੀ ਵਾਹਨਾਂ ਨੂੰ ਪੁਲ ਦੇ ਉੱਪਰੋਂ ਨਹੀਂ ਲੰਘਣਾ ਚਾਹੀਦਾ, 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਸਵਾਲ ਕੀਤਾ, “ਕੀ ਮੌਕੇ 'ਤੇ ਅਸਲ ਵਿੱਚ ਅਜਿਹੀ ਕੋਈ ਪਾਬੰਦੀ ਲਗਾਈ ਗਈ ਹੈ? ਜੇਕਰ ਪੁਲ ਭਾਰੀ ਵਾਹਨਾਂ ਦਾ ਭਾਰ ਝੱਲਣ ਦੇ ਯੋਗ ਨਹੀਂ ਹੈ, ਤਾਂ ਕੀ ਐਨਐਚਏਆਈ ਨੇ ਢੁਕਵੇਂ ਸਾਈਨ ਬੋਰਡ ਲਗਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੀ ਹੈ ਜਾਂ ਉਨ੍ਹਾਂ ਤੋਂ ਟੋਲ ਵਸੂਲਣਾ ਬੰਦ ਕੀਤਾ ਹੈ? ਭਾਰੀ ਵਾਹਨਾਂ ਤੋਂ ਮੋਟਾ ਟੋਲ ਵਸੂਲਿਆ ਜਾਂਦਾ ਹੈ, ਜੋ ਅਕਸਰ ਛੋਟੇ ਵਾਹਨਾਂ ਨਾਲੋਂ ਦੁੱਗਣਾ ਜਾਂ ਤਿੱਗਣਾ ਹੁੰਦਾ ਹੈ। ਇਹ ਯਕੀਨੀ ਬਣਾਉਣਾ ਐਨਐਚਏਆਈ ਦੀ ਜ਼ਿੰਮੇਵਾਰੀ ਹੈ ਕਿ ਨੈਸ਼ਨਲ ਹਾਈਵੇਅ ਉਸ ਆਵਾਜਾਈ ਦਾ ਭਾਰ ਝੱਲਣ ਦੇ ਸਮਰੱਥ ਹੋਣ ਜਿਸ ਲਈ ਟੋਲ ਇਕੱਠਾ ਕੀਤਾ ਜਾ ਰਿਹਾ ਹੈ।”
 
ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ, “ਨੈਸ਼ਨਲ ਹਾਈਵੇਅਜ਼ ਨੂੰ ਸਿਰਫ਼ ਛੋਟੇ ਵਾਹਨਾਂ ਲਈ ਸੁਰੱਖਿਅਤ ਸੜਕਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਜਦਕਿ ਘਟੀਆ ਉਸਾਰੀ ਅਤੇ ਨਾਕਾਫ਼ੀ ਸਾਂਭ-ਸੰਭਾਲ ਕਾਰਨ ਭਾਰੀ ਵਾਹਨਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਲਈ ਛੱਡ ਦਿੱਤਾ ਜਾਵੇ। ਰਵਨੀਤ ਸਿੰਘ ਬਿੱਟੂ ਨੂੰ ਭਾਰੀ ਵਾਹਨਾਂ 'ਤੇ ਪਾਬੰਦੀਆਂ ਵੱਲ ਧਿਆਨ ਭਟਕਾਉਣ ਦੀ ਬਜਾਏ ਅਸਲ ਮੁੱਦੇ ਦਾ ਜਵਾਬ ਦੇਣਾ ਚਾਹੀਦਾ ਹੈ: ਸਭ ਤੋਂ ਪਹਿਲਾਂ ਇਹ ਪੁਲ ਕਿਉਂ ਡਿੱਗਿਆ, ਅਤੇ ਇਸ ਲਈ ਕਿਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ?”
 
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ, ਬਲਤੇਜ ਪੰਨੂ ਨੇ ਜ਼ੋਰ ਦਿੱਤਾ, “ਇਹ ਜਾਂਚ ਮਹਿਜ਼ ਇੱਕ ਖਾਨਾਪੂਰਤੀ ਬਣ ਕੇ ਨਾ ਰਹਿ ਜਾਵੇ, ਸਗੋਂ ਇਸ ਵਿੱਚ ਘਟੀਆ ਉਸਾਰੀ ਅਤੇ ਸਾਂਭ-ਸੰਭਾਲ ਦੀ ਨਾਕਾਮੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।”
 
ਬਲਤੇਜ ਪੰਨੂ ਨੇ ਅੰਤ ਵਿੱਚ ਕਿਹਾ, “ਇਹ ਘਟਨਾ ਕੋਈ ਇਕੱਲਾ ਮਾਮਲਾ ਨਹੀਂ ਹੈ, ਸਗੋਂ ਭਾਜਪਾ ਦੀ ਅਗਵਾਈ ਵਾਲੇ ਸਿਸਟਮ ਹੇਠ ਵਿਗੜ ਰਹੇ ਨੈਸ਼ਨਲ ਹਾਈਵੇਅ ਬੁਨਿਆਦੀ ਢਾਂਚੇ ਦੇ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ। ਭਾਰੀ ਟੋਲ ਉਗਰਾਹੀ, ਮਾੜੀ ਸਾਂਭ-ਸੰਭਾਲ ਅਤੇ ਪੁਲਾਂ ਦੇ ਵਾਰ-ਵਾਰ ਡਿੱਗਣ ਦੀਆਂ ਘਟਨਾਵਾਂ ਭ੍ਰਿਸ਼ਟਾਚਾਰ, ਜਨਤਾ ਦੇ ਪੈਸੇ ਦੀ ਦੁਰਵਰਤੋਂ ਅਤੇ ਯਾਤਰੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਭਾਜਪਾ ਅਤੇ ਐਨਐਚਏਆਈ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ, ਜਦਕਿ ਆਮ ਲੋਕ ਲਗਾਤਾਰ ਉਨ੍ਹਾਂ ਹਾਈਵੇਅਜ਼ ਲਈ ਪੈਸੇ ਅਦਾ ਕਰ ਰਹੇ ਹਨ ਜੋ ਦਿਨੋ-ਦਿਨ ਉਨ੍ਹਾਂ ਦੀਆਂ ਜਾਨਾਂ ਲਈ ਖ਼ਤਰਾ ਬਣਦੇ ਜਾ ਰਹੇ ਹਨ।”
 
 

Baltej-Pannu-News-Aap-Punjab-



TOP HEADLINES


ਪੰਜਾਬ ਵਿੱਚ 100 ਸਾਲ ਪੁਰਾਣੇ ਪੁਲ ਅਜੇ ਵੀ ਖੜ੍ਹੇ ਹਨ, ਪਰ ਅਕਾਲ
ਭਗਵੰਤ ਮਾਨ ਸਰਕਾਰ ਨੇ ‘ਨਾ ਪਰਚੀ, ਨਾ ਖਰਚੀ’ ਦੇ ਸਿਧਾਂਤ 'ਤੇ ਪੂ
ਸੰਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਸਮਰ
*ਅੰਮ੍ਰਿਤਸਰ ਦਿਹਾਤੀ, ਤਰਨ ਤਾਰਨ ਵਿਖੇ ਦੋ-ਰੋਜ਼ਾ ਵਿਸ਼ੇਸ਼ ਤਲਾਸ਼ੀ ਅ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਸਲਿਆਂ ਦੇ ਹੱਲ ਲਈ ਰੈਵੇਨਿ
ਮੋਹਾਲੀ ਪੁਲੀਸ ਨੇ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਰਾਤ 8 ਵਜੇ ਤ
*ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੇਂਦਰ ਨੂੰ ਪੰਜਾਬ ਦੇ ਸਾਰੇ ਕੌਮੀ
26 ਨਵੰਬਰ ਨੂੰ ਮੋਗਾ ਵਿਖੇ 'ਆਪ' ਦੀ ਮਹਾਂ ਰੈਲੀ ਨਾਲ ਵੱਜੇਗਾ 20
*ਮਾਨ ਸਰਕਾਰ ਵੱਲੋਂ ਪਸ਼ੂ ਸਿਹਤ ਸੰਭਾਲ ਲਈ ਵੱਡਾ ਕਦਮ: 625 ਵੈਟਰਨ
*ਲੁਧਿਆਣਾ ਪੁਲਿਸ ਵੱਲੋਂ ਹਥਿਆਰਾਂ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ
‘ਖੇਡਾਂ ਵਤਨ ਪੰਜਾਬ ਦੀਆਂ-2026’: ਰਾਜ ਪੱਧਰੀ ਬਾਕਸਿੰਗ ਮੁਕਾਬਲਿ
ਮੋਹਾਲੀ ਪੁਲਿਸ ਵੱਲੋਂ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ
ਆਈ.ਆਈ.ਟੀ.ਐੱਫ. 2026 ਵਿਖੇ ਸਥਾਪਤ ਪੰਜਾਬ ਪੈਵਿਲੀਅਨ: ਵਿਰਾਸਤ ਅ
ਅਕਾਲੀ ਦਲ (ਬਾਦਲ) ਨੂੰ ਅਜਮੇਰ ਸਿੰਘ ਲੱਖੋਵਾਲ ਦੇ ਸਮਰਥਨ ਨੇ ਉਨ੍
*ਪੰਜਾਬ ਦੀ ਜਸਪ੍ਰੀਤ ਕੌਰ ਇਲੈਕਟ੍ਰੀਕਲ ਟਰੇਡ ਵਿੱਚ ਦੇਸ਼ ਭਰ 'ਚੋਂ
ਨਾਈਟ ਡੋਮੀਨੇਸ਼ਨ ਪਲਾਨ ਤਹਿਤ ਡੀਆਈਜੀ ਸੰਦੀਪ ਗੋਇਲ ਤੇ ਐੱਸਐੱਸਪੀ
*ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਨੇ "ਅਨਹਦ: ਏ ਡਿਵਾਈਨ ਕਨੈਕਸ
ਪਟਿਆਲਾ ਵਿੱਚ ਭਾਖੜਾ ਮੇਨ ਲਾਈਨ ਨਹਿਰ ’ਤੇ ਬਣਿਆ 60 ਮੀਟਰ ਲੰਬਾ
ਮੋਦੀ ਸਰਕਾਰ ਦੇ ਮੰਤਰੀ ਨੇ ਮੰਨਿਆ, ਪੰਜਾਬ ਵਿੱਚ ਪਰਾਲੀ ਸਾੜਨ ਦੀ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ ਦੇ ਸੁ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53110559

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us