ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਕਸ਼ਾ ਬੰਧਨ ਦੇ ਪਵਿੱਤਰ ਮੌਕੇ ‘ਤੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ‘ਰੱਖੜ ਪੁੰਨਿਆ’ ਮੇਲੇ ਵਿੱਚ ਕੀਤੀ ਸ਼ਿਰਕਤ
Aug28,2026
| Jagrati Lahar Bureau | Baba Bakala
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਕਸ਼ਾ ਬੰਧਨ ਦੇ ਪਵਿੱਤਰ ਮੌਕੇ ‘ਤੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ‘ਰੱਖੜ ਪੁੰਨਿਆ’ ਮੇਲੇ ਵਿੱਚ ਕੀਤੀ ਸ਼ਿਰਕਤ
ਪੰਜਾਬ ਨੂੰ 8.20 ਲੱਖ ਕਰੋੜ ਰੁਪਏ ਤੋਂ ਵੱਧ ਦਾ ਕੇਂਦਰੀ ਸਮਰਥਨ ਦਿੱਤਾ ਮੋਦੀ ਸਰਕਾਰ ਨੇ-ਸ਼ਿਵਰਾਜ ਸਿੰਘ
ਅੰਮ੍ਰਿਤਸਰ (ਪੰਜਾਬ) 28 ਅਗਸਤ, 2026: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਕਸ਼ਾ ਬੰਧਨ ਦੇ ਪਵਿੱਤਰ ਮੌਕੇ ‘ਤੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ‘ਰੱਖੜ ਪੁੰਨਿਆ’ ਮੇਲੇ ਵਿੱਚ ਪੰਜਾਬ ਦੇ ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਕੇਂਦਰ ਸਰਕਾਰ ਦੀਆਂ ਵੱਡੀਆਂ ਯੋਜਨਾਵਾਂ ਦਾ ਬਿਓਰਾ ਦਿੱਤਾ।
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਬਾ ਬਕਾਲਾ ਸਾਹਿਬ ਮੇਲੇ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਗੁਰੂ-ਪਰੰਪਰਾ ਨਾਲ ਸੰਪੰਨ ਹੈ ਅਤੇ ਇਸ ਪਵਿੱਤਰ ਧਰਤੀ ਦਾ ਹਿਤ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕੇਂਦਰ ਸਰਕਾਰ ਨੇ ਪੰਜਾਬ ਲਈ ਵੱਡੇ ਪੱਧਰ ‘ਤੇ ਵਿੱਤੀ ਸਹਾਇਤਾ ਦਿੱਤੀ ਹੈ ਅਤੇ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਆ ਕੇ ਅੱਜ ਜੀਵਨ ਧੰਨ-ਧੰਨ ਹੋ ਗਿਆ। ਅਦੁਭੁਤ ਹੈ ਇਹ ਸਥਾਨ। ਇਸ ਪਵਿੱਤਰ ਧਰਤੀ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਵਿਕਾਸ ਦਾ ਸੰਕਲਪ (ਪ੍ਰਣ) ਲਿਆ।
ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਨੇਕਾਂ ਯੋਜਨਾਵਾਂ ਅਤੇ ਸਬਸਿਡੀ ਦੇ ਰੂਪ ਵਿੱਚ ਭਾਰੀ ਸੰਸਾਧਨ ਮੁਹੱਈਆ ਕਰਵਾਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਵਰ੍ਹਿਆਂ ਵਿੱਚ ਕੇਂਦਰ ਦੁਆਰਾ ਦਿੱਤੀ ਗਈ ਆਰਥਿਕ ਸਹਾਇਤਾ ਅਤੇ ਪ੍ਰਾਵਧਾਨਾਂ ਵਿੱਚ ਕੇਂਦਰੀ ਖਰੀਦ-ਸਮਰਥਨ, ਖਾਦ (ਯੂਰੀਆ, ਡੀਏਪੀ) ‘ਤੇ ਗ੍ਰਾਂਟ, ਪੀਐੱਮ-ਕਿਸਾਨ ਸਨਮਾਨ ਨਿਧੀ, ਪੀਐੱਮ ਆਵਾਸ ਅਤੇ ਹੋਰ ਵਿਕਾਸ ਯੋਜਨਾਵਾਂ ਸ਼ਾਮਲ ਹਨ। ਉਨ੍ਹਾਂ ਨੇ ਸਪਸ਼ਟ ਅੰਕੜੇ ਦਿੰਦੇ ਹੋਏ ਕਿਹਾ ਕਿ ਐੱਮਐੱਸਪੀ ‘ਤੇ ਖਰੀਦ ਨਾਲ 6 ਲੱਖ 60 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਮਿਲੇ। ਖਾਦ ਸਬਸਿਡੀ ਦੇ ਰੂਪ ਵਿੱਚ 1.5 ਲੱਖ ਕਰੋੜ ਰੁਪਏ ਦਾ ਲਾਭ ਦਿੱਤਾ ਗਿਆ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਗਭਗ 7,000 ਕਰੋੜ ਰੁਪਏ ਕਿਸਾਨਾਂ ਨੂੰ ਮਿਲੇ। ਪੀਐੱਮ ਆਵਾਸ ਯੋਜਨਾ ਵਿੱਚ 584 ਕਰੋੜ ਰੁਪਏ ਦਿੱਤੇ ਗਏ। ਪੀਐੱਮ ਜਨ ਧਨ ਵਿੱਚ ਵੀ ਕਰੋੜਾਂ ਰੁਪਏ ਦਾ ਵਿੱਤੀ ਸਮਾਵੇਸ਼ ਕੀਤਾ ਗਿਆ। ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਵਿੱਚ ਇਸ ਵਰ੍ਹੇ 1,341 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਗਏ ਹਨ। ਕੁੱਲ ਮਿਲਾ ਕੇ 8 ਲੱਖ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕੇਂਦਰੀ ਸਮਰਥਨ ਪੰਜਾਬ ਨੂੰ ਮਿਲਿਆ।
ਸ਼ਿਵਰਾਜ ਸਿੰਘ ਚੌਹਾਨ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਹੇਠ ਕਿਸੇ ਵੀ ਅੰਤਰਰਾਸ਼ਟਰੀ ਸਮਝੌਤੇ ਦੇ ਫੈਸਲੇ ਕਿਸਾਨਾਂ ਦੇ ਹਿਤਾਂ ਦੇ ਵਿਰੁੱਧ ਨਹੀਂ ਹੋਣਗੇ।
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਵਿਕਸਿਤ ਭਾਰਤ-ਵਿਕਸਿਤ ਪੰਜਾਬ’ ਦੀ ਗੱਲ ਨੂੰ ਦੁਹਰਾਇਆ ਅਤੇ ਪੇਂਡੂ ਵਿਕਾਸ ਵਿਭਾਗ ਦੇ ਜ਼ਰੀਏ ਪੰਚਾਇਤਾਂ ਨੂੰ ਫੰਡ, ਪੇਂਡੂ ਬੁਨਿਆਦੀ ਢਾਂਚੇ, ਪ੍ਰੋਸੈੱਸਿੰਗ ਅਤੇ ਉਤਪਾਦਾਂ ਦੇ ਆਲਮੀ ਬਜ਼ਾਰ ਤੱਕ ਪਹੁੰਚਾਉਣ ਦੀਆਂ ਯੋਜਨਾਵਾਂ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਪਿੰਡਾਂ ਦੇ ਵਿਕਾਸ ਲਈ, ਇੱਕ ਸੰਪੂਰਨ ਯੋਜਨਾ ਬਣੀ ਹੈ। ਇਸ ਯੋਜਨਾ ਦੇ ਤਹਿਤ, ਪੰਜਾਬ ਨੂੰ ਅਸੀਂ, ਇਸ ਵਰ੍ਹੇ, ਹਾਲੇ 1,341 ਕਰੋੜ ਰੁਪਏ ਪ੍ਰਦਾਨ ਕਰ ਦਿੱਤੇ ਹਨ ਅਤੇ ਇਸ ਤੋਂ ਇਲਾਵਾ, ਇਨ੍ਹਾਂ ਨੂੰ ਲੋੜ ਪਵੇਗੀ ਤਾਂ ਹੋਰ ਵੀ ਦਿਆਂਗੇ। ਇਹ ਪੈਸਾ ਪੰਜਾਬ ਦੇ ਵਿਕਾਸ ਵਿੱਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਗ੍ਰਾਮ ਪੰਚਾਇਤ ਨੂੰ ਘੱਟੋ-ਘੱਟ 2-2 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮੁੱਚੇ ਵਿਕਾਸ ਦਾ ਮੌਕਾ ਮਿਲੇਗਾ ਅਤੇ ਮਹਿਲਾਵਾਂ ਦੇ ਲਈ ‘ਲਖਪਤੀ ਦੀਦੀ’ ਵਰਗੇ ਵਿੱਤੀ ਸਮਾਵੇਸ਼ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਗ੍ਰਾਮੀਣ ਮਹਿਲਾਵਾਂ ਦੀ ਆਜੀਵਿਕਾ ਸਸ਼ਕਤ ਹੋ ਸਕੇ।
**************
-rakshabandhan-rakhripunia-shivrajsinghchouhan-punjabfarmers-punjabnews-modigovernment-jagratilahar