ਈ-20 ਦੇ ਖਿਲਾਫ ਟਾਊਨਹਾਲ 'ਚ ਬੋਲੇ ਕੇਜਰੀਵਾਲ-ਦੇਸ਼ ਨੂੰ ਪੰਪਾਂ 'ਤੇ ਸ਼ੁੱਧ ਪੈਟਰੋਲ ਅਤੇ ਈ-20 ਦਾ ਬਦਲ ਦੇਵੇ ਸਰਕਾਰ’

Aug1,2026 | Jagrati Lahar Bureau | New Delhi


ਸਰਕਾਰ ਸ਼ੁੱਧ ਪੈਟਰੋਲ ਨਾਲੋਂ ਈ-20 ਨੂੰ ਸਸਤਾ ਕਰੇ ਅਤੇ ਪੈਟਰੋਲ ਦੇ ਦਾਮ 84 ਰੁਪਏ ਪ੍ਰਤੀ ਲੀਟਰ ਤੋਂ ਘੱਟ ਕਰੇ- ਕੇਜਰੀਵਾਲ
ਮੋਦੀ ਜੀ, ਟਰੰਪ ਨੂੰ ਖੁਸ਼ ਕਰਨ ਲਈ ਸਾਡੇ ਦੇਸ਼ ਦੇ ਲੋਕਾਂ 'ਤੇ ਜ਼ਬਰਦਸਤੀ ਈਥਾਨੋਲ ਥੋਪ ਰਹੇ ਹਨ- ਕੇਜਰੀਵਾਲ
ਪਿਛਲੇ ਸਾਲ ਭਾਰਤ ਨੇ ਅਮਰੀਕਾ ਤੋਂ 1 ਬਿਲੀਅਨ ਲੀਟਰ ਈਥਾਨੋਲ ਆਯਾਤ ਕੀਤਾ, ਇਸ ਸਾਲ 5 ਗੁਣਾ ਜ਼ਿਆਦਾ ਆਯਾਤ ਕਰੇਗਾ- ਕੇਜਰੀਵਾਲ
ਜਦੋਂ ਤੱਕ ਦੇਸ਼ ਵਿੱਚ ਈ-100 ਦੀਆਂ ਗੱਡੀਆਂ ਬਣਨੀਆਂ ਸ਼ੁਰੂ ਨਾ ਹੋ ਜਾਣ, ਗੱਡੀ ਨਾ ਖਰੀਦੋ, ਇਹ ਸਰਕਾਰ ਤੁਹਾਨੂੰ ਬਰਬਾਦ ਕਰ ਦੇਵੇਗੀ- ਕੇਜਰੀਵਾਲ
ਜਿਸ ਦਿਨ 140 ਕਰੋੜ ਲੋਕਾਂ ਨੇ ਮਿਲ ਕੇ ਆਪਣੀ ਆਵਾਜ਼ ਚੁੱਕ ਦਿੱਤੀ, ਮੋਦੀ ਜੀ ਨੂੰ ਈ-20 ਵਾਪਸ ਲੈਣਾ ਪਵੇਗਾ- ਕੇਜਰੀਵਾਲ
‘‘ਆਪ’’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਈ-20 ਦੇ ਖਿਲਾਫ ਆਯੋਜਿਤ ਟਾਊਨਹਾਲ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 01 ਅਗਸਤ 
ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਆਯੋਜਿਤ ਨੈਸ਼ਨਲ ਟਾਊਨਹਾਲ ਅਗੇਂਸਟ ਈ-20 ਨੂੰ ਦੇਸ਼ ਭਰ ਤੋਂ ਜ਼ਬਰਦਸਤ ਸਮਰਥਨ ਮਿਲਿਆ। ਕਾਮੇਡੀਅਨ ਸ਼ਿਆਮ ਰੰਗੀਲਾ ਨੇ ‘‘ਆਪ’’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਵਾਲਾਂ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਦਾਜ਼ ਵਿੱਚ ਦੇ ਕੇ ਆਨਲਾਈਨ ਅਤੇ ਆਫਲਾਈਨ ਟਾਊਨਹਾਲ ਨੂੰ ਦੇਖ ਰਹੇ 7 ਲੱਖ ਤੋਂ ਵੱਧ ਲੋਕਾਂ ਨੂੰ ਹੱਸਣ ਅਤੇ ਜ਼ਬਰਦਸਤੀ ਈ-20 ਥੋਪਣ ਦੇ ਪਿੱਛੇ ਦੀ ਵਜ੍ਹਾ ਸਮਝਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਵੱਲੋਂ ਮੋਦੀ ਸਰਕਾਰ ਅੱਗੇ ਤਿੰਨ ਮੰਗਾਂ ਰੱਖੀਆਂ। ਪਹਿਲਾ, ਪੈਟਰੋਲ ਪੰਪ 'ਤੇ ਈ-20 ਅਤੇ ਸ਼ੁੱਧ ਪੈਟਰੋਲ ਦਾ ਬਦਲ ਹੋਣਾ ਚਾਹੀਦਾ ਹੈ। ਦੂਜਾ, ਸ਼ੁੱਧ ਪੈਟਰੋਲ ਨਾਲੋਂ ਈ-20 ਸਸਤਾ ਹੋਣਾ ਚਾਹੀਦਾ ਹੈ ਅਤੇ ਤੀਜਾ, ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੋਣੀ ਚਾਹੀਦੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ, ਟਰੰਪ ਨੂੰ ਖੁਸ਼ ਕਰਨ ਲਈ ਸਾਡੇ ਦੇਸ਼ ਦੇ ਲੋਕਾਂ 'ਤੇ ਜ਼ਬਰਦਸਤੀ ਈਥਾਨੋਲ ਥੋਪ ਰਹੇ ਹਨ। ਅਮਰੀਕਾ ਈਥਾਨੋਲ ਦਾ ਉਤਪਾਦਨ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਪਿਛਲੇ ਸਾਲ ਭਾਰਤ ਨੇ ਅਮਰੀਕਾ ਤੋਂ 1 ਬਿਲੀਅਨ ਲੀਟਰ ਈਥਾਨੋਲ ਆਯਾਤ ਕੀਤਾ ਸੀ। ਇਸ ਸਾਲ ਈ-20 ਲਾਗੂ ਹੋਣ ਤੋਂ ਬਾਅਦ, ਭਾਰਤ ਪਿਛਲੇ ਸਾਲ ਦੀ ਤੁਲਨਾ ਵਿੱਚ ਅਮਰੀਕਾ ਤੋਂ 5 ਗੁਣਾ ਵੱਧ ਈਥਾਨੋਲ ਇੰਪੋਰਟ ਕਰੇਗਾ। ਟਰੰਪ ਨੂੰ ਖੁਸ਼ ਕਰਨ ਲਈ ਮੋਦੀ ਜੀ ਦੇਸ਼ ਦੀ ਜਨਤਾ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਖਰੀਦਣਾ ਬੰਦ ਕਰ ਦੇਣ। ਜਦੋਂ ਤੱਕ ਦੇਸ਼ ਵਿੱਚ ਈ-100 ਦੀਆਂ ਗੱਡੀਆਂ ਬਣਨੀਆਂ ਸ਼ੁਰੂ ਨਾ ਹੋ ਜਾਣ, ਗੱਡੀ ਨਾ ਖਰੀਦੋ। ਇਹ ਸਰਕਾਰ ਤੁਹਾਨੂੰ ਬਰਬਾਦ ਕਰ ਦੇਵੇਗੀ।
ਸਰਕਾਰ ਅਤੇ ਉਸ ਦੇ ਮੰਤਰੀ ਵਾਰ-ਵਾਰ ਈ-20 ਨੂੰ ਸੁਰੱਖਿਅਤ ਅਤੇ ਇਸ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਐਂਟੀ-ਨੈਸ਼ਨਲ ਦੱਸ ਰਹੇ ਹਨ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਈ-20 ਮਿਲਾਵਟੀ ਪੈਟਰੋਲ ਸਾਡੇ ਦੇਸ਼ ਉੱਤੇ ਥੋਪਿਆ ਹੈ। ਇਸ ਤੋਂ ਦੇਸ਼ ਦੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੈ। 7 ਲੱਖ ਤੋਂ ਵੱਧ ਲੋਕ ਇਸ ਮੁੱਦੇ 'ਤੇ ਆਪਣਾ ਸਮਰਥਨ ਪ੍ਰਗਟ ਕਰਨ ਲਈ ਜੁੜੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਕੇਂਦਰ ਸਰਕਾਰ ਵੀ ਇਹ ਪ੍ਰੋਗਰਾਮ ਦੇਖ ਰਹੀ ਹੋਵੇਗੀ। ਜਦੋਂ ਵੀ ਇਨ੍ਹਾਂ ਦੇ ਮੰਤਰੀ ਆਉਂਦੇ ਹਨ, ਤਾਂ ਕਹਿੰਦੇ ਹਨ ਕਿ ਈ-20 ਸੁਰੱਖਿਅਤ ਹੈ, ਈ-20 ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਈ-20 ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਐਂਟੀ-ਨੈਸ਼ਨਲ ਹਨ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਇੰਨੀਆਂ ਸਾਰੀਆਂ ਗਵਾਹੀਆਂ (ਟੈਸਟੀਮੋਨੀਜ਼) ਉਨ੍ਹਾਂ ਦੇ ਸਾਹਮਣੇ ਰੱਖੀਆਂ ਅਤੇ ਇੰਨੇ ਸਬੂਤ ਰੱਖੇ। 'ਲੋਕਲ ਸਰਕਲਜ਼' ਨਾਂ ਦੀ ਇੱਕ ਸੰਸਥਾ ਨੇ ਦੇਸ਼ ਭਰ ਵਿੱਚ ਗੱਡੀਆਂ ਵਰਤਣ ਵਾਲੇ 45 ਹਜ਼ਾਰ ਲੋਕਾਂ ਦਾ ਸਰਵੇਖਣ ਕੀਤਾ। ਉਸ ਵਿੱਚ ਪਤਾ ਲੱਗਿਆ ਕਿ 67 ਫੀਸਦੀ ਲੋਕਾਂ ਦੀ ਮਾਈਲੇਜ ਘੱਟ ਗਈ ਅਤੇ 45 ਫੀਸਦੀ ਲੋਕਾਂ ਦੇ ਇੰਜਣ ਖਰਾਬ ਹੋ ਗਏ। ਅੱਜ ਇੰਨੇ ਲੋਕਾਂ ਨੇ ਆਪਣਾ ਦੁੱਖ ਰੱਖਿਆ, ਕੀ ਇਹ ਸਾਰੇ ਝੂਠੇ ਹਨ ਅਤੇ ਇਹ ਸਭ ਗਲਤ ਹੈ? ਫਿਰ ਵੀ ਇਨ੍ਹਾਂ ਦੇ ਮੰਤਰੀ ਆ ਕੇ ਕਹਿੰਦੇ ਹਨ ਕਿ ਈ-20 ਠੀਕ ਹੈ।
ਜੇਕਰ ਈ-20 'ਤੇ ਸਰਕਾਰ ਦੀ ਕੋਈ ਰਿਪੋਰਟ ਜਾਂ ਸਟੱਡੀ ਹੈ ਤਾਂ ਦੇਸ਼ ਦੇ ਸਾਹਮਣੇ ਰੱਖੇ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਜਵਾਬ ਵਿੱਚ ਕੋਈ ਰਿਪੋਰਟ, ਕੋਈ ਵਿਗਿਆਨਕ ਸਟੱਡੀ ਜਾਂ ਕੋਈ ਇੰਜੀਨੀਅਰਿੰਗ ਦੀ ਗੱਲ ਤਾਂ ਰੱਖੇ, ਪਰ ਉਹ ਕੁਝ ਨਹੀਂ ਰੱਖਣਗੇ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਟੱਡੀ ਕਰਵਾ ਲਈ ਹੈ। ਜੇਕਰ ਸਟੱਡੀ ਕਰਵਾ ਲਈ ਹੈ ਤਾਂ ਉਸ ਦੀ ਕੋਈ ਰਿਪੋਰਟ ਤਾਂ ਹੋਵੇਗੀ, ਉਹ ਉਸ ਰਿਪੋਰਟ ਨੂੰ ਦਿਖਾਉਣ। ਅਸੀਂ ਵੀ ਪੜ੍ਹੇ-ਲਿਖੇ ਹਾਂ ਅਤੇ ਉਨ੍ਹਾਂ ਨਾਲੋਂ ਜ਼ਿਆਦਾ ਹੀ ਪੜ੍ਹੇ-ਲਿਖੇ ਹਾਂ। ਉਨ੍ਹਾਂ ਦੀ ਡਿਗਰੀ ਤਾਂ ਨਕਲੀ ਹੈ, ਪਰ ਸਾਡੀ ਡਿਗਰੀ ਅਸਲੀ ਹੈ। ਮੇਰੀ ਡਿਗਰੀ ਲੋਕਾਂ ਨੇ ਆਰ.ਟੀ.ਆਈ. ਤਹਿਤ ਮੰਗੀ ਹੈ ਅਤੇ ਮੇਰੇ ਇੰਸਟੀਚਿਊਟ ਆਈ.ਆਈ.ਟੀ. ਖੜਗਪੁਰ ਨੇ ਉਹ ਦਿੱਤੀ ਹੋਈ ਹੈ। ਮੈਂ ਉਨ੍ਹਾਂ ਦੀ ਡਿਗਰੀ ਮੰਗ ਲਈ, ਤਾਂ ਮੇਰੇ ਖਿਲਾਫ ਕ੍ਰਿਮੀਨਲ ਕੇਸ ਕਰ ਦਿੱਤਾ ਗਿਆ। ਗੁਜਰਾਤ ਵਿੱਚ ਮੇਰੇ ਖਿਲਾਫ ਟ੍ਰਾਇਲ ਚੱਲ ਰਿਹਾ ਹੈ ਕਿ ਮੈਂ ਉਨ੍ਹਾਂ ਦੀ ਡਿਗਰੀ ਕਿਉਂ ਮੰਗੀ? ਜੇਕਰ ਉਨ੍ਹਾਂ ਦੀ ਕੋਈ ਰਿਪੋਰਟ ਹੈ ਤਾਂ ਉਹ ਰਿਪੋਰਟ ਦਿਖਾਉਣ। ਦੇਸ਼ ਦੇ ਅੰਦਰ ਇਸ 'ਤੇ ਗੱਲਬਾਤ ਤਾਂ ਹੋਣੀ ਚਾਹੀਦੀ ਹੈ।

ਲੋਕ ਸਿਰਫ਼ ਇਲੈਕਟ੍ਰਿਕ ਵਾਹਨ ਖਰੀਦਣ, ਇਹ ਸਰਕਾਰ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਦੀ ਯੋਜਨਾ ਬਣਾ ਰਹੀ ਹੈ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ E-25, E-30 ਜਾਂ E-40 ਅਜੇ ਨਹੀਂ ਲਿਆ ਰਹੇ, ਅਜੇ ਸਟੱਡੀ ਚੱਲ ਰਹੀ ਹੈ। ਉਹ ਬੱਸ ਇਹ ਦੇਖ ਰਹੇ ਹਨ ਕਿ ਇਹ ਮੁੱਦਾ ਕਿੰਨੇ ਦਿਨਾਂ ਵਿੱਚ ਠੰਢਾ ਪੈਂਦਾ ਹੈ। ਜਿਵੇਂ ਹੀ ਮੁੱਦਾ ਸ਼ਾਂਤ ਹੋਵੇਗਾ, ਉਹ E-25, E-30 ਅਤੇ E-40 ਲੈ ਆਉਣਗੇ। ਉਹ ਕੋਈ ਸਟੱਡੀ ਨਹੀਂ ਕਰ ਰਹੇ, ਗੁੰਡਾਗਰਦੀ ਕਰ ਰਹੇ ਹਨ ਅਤੇ ਦੇਸ਼ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਲਈ ਮੇਰੀ ਅਪੀਲ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਖਰੀਦਣਾ ਬੰਦ ਕਰ ਦਿਓ। ਜਿਵੇਂ E-10 ਵਾਲੀਆਂ ਗੱਡੀਆਂ ਵਿੱਚ ਧੱਕਾ ਕਰਕੇ E-20 ਲੈ ਆਏ ਅਤੇ ਗੱਡੀਆਂ ਖਰਾਬ ਹੋ ਗਈਆਂ, ਅਗਲੇ ਸਾਲ E-10 ਵਾਲੀ ਗੱਡੀ ਵਿੱਚ E-25, E-30 ਅਤੇ E-40 ਲੈ ਆਉਣਗੇ ਅਤੇ ਭੱਠਾ ਬੈਠ ਜਾਵੇਗਾ। ਅਜੇ E-20 ਵਾਲੀਆਂ ਗੱਡੀਆਂ ਮਾਰਕੀਟ ਵਿੱਚ ਮਿਲ ਰਹੀਆਂ ਹਨ, ਕੱਲ੍ਹ ਨੂੰ ਉਸ ਵਿੱਚ E-30 ਆ ਗਿਆ ਤਾਂ ਉਹ ਵੀ ਖਰਾਬ ਹੋ ਜਾਣਗੀਆਂ। ਪਹਿਲਾਂ ਸਰਕਾਰ ਨੂੰ E-100 ਲੈ ਕੇ ਆਉਣ ਦਿਓ, ਉਸ ਤੋਂ ਬਾਅਦ ਗੱਡੀ ਖਰੀਦਣਾ। ਖਰੀਦਣੀ ਹੋਵੇ ਤਾਂ ਇਲੈਕਟ੍ਰਿਕ ਵਾਹਨ ਖਰੀਦਣਾ, ਡੀਜ਼ਲ ਵਾਲੀ ਵੀ ਮਤ ਖਰੀਦਣਾ, ਕਿਉਂਕਿ ਇਹ ਲੋਕ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਦੀ ਪਲਾਨਿੰਗ ਕਰ ਰਹੇ ਹਨ। ਜਦੋਂ ਤੱਕ ਭਾਰਤ ਦੇ ਅੰਦਰ E-100 ਦੀ ਗੱਡੀ ਬਣਨਾ ਸ਼ੁਰੂ ਨਾ ਹੋ ਜਾਵੇ, ਕੋਈ ਗੱਡੀ ਮਤ ਖਰੀਦਣਾ। ਇਹ ਧੋਖਾ ਦੇ ਰਹੇ ਹਨ, E-10 ਦੀ ਗੱਡੀ ਵਿੱਚ E-20 ਪਾਉਣਗੇ, E-20 ਦੀ ਗੱਡੀ ਵਿੱਚ E-50 ਪਾਉਣਗੇ, 50 ਦੀ ਗੱਡੀ ਵਿੱਚ E-100 ਪਾਉਣਗੇ। ਇਨ੍ਹਾਂ ਨੇ ਧੱਕਾ ਕੀਤਾ ਹੋਇਆ ਹੈ।
ਕਈ ਆਟੋ ਨਿਰਮਾਤਾ ਕੰਪਨੀਆਂ ਵੀ ਮੰਨ ਰਹੀਆਂ ਹਨ ਕਿ 2023 ਤੋਂ ਪਹਿਲਾਂ ਦੀਆਂ ਗੱਡੀਆਂ ਵਿੱਚ E-20 ਸੁਰੱਖਿਅਤ ਨਹੀਂ, ਪਰ ਮੋਦੀ ਸਰਕਾਰ ਦੇ ਡਰ ਤੋਂ ਲਿਖ ਕੇ ਦੇਣ ਨੂੰ ਤਿਆਰ ਨਹੀਂ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਭਾਰਤ ਵਿੱਚ ਪੈਟਰੋਲ ਨਾਲ ਚੱਲਣ ਵਾਲੇ ਟੂ-ਵੀਲਰ ਅਤੇ ਫੋਰ-ਵੀਲਰ ਬਣਾਉਣ ਵਾਲੀਆਂ 29 ਕੰਪਨੀਆਂ ਨੂੰ ਚਿੱਠੀ ਲਿਖੀ। ਮੈਂ ਉਨ੍ਹਾਂ ਤੋਂ ਦੋ ਹੀ ਚੀਜ਼ਾਂ ਪੁੱਛੀਆਂ ਕਿ 2023 ਤੋਂ ਪਹਿਲਾਂ ਬਣੀਆਂ ਉਨ੍ਹਾਂ ਦੀਆਂ ਗੱਡੀਆਂ ਵਿੱਚ E-20 ਇਸਤੇਮਾਲ ਹੋ ਸਕਦਾ ਹੈ ਕੀ? ਜੇ ਹੋ ਸਕਦਾ ਹੈ ਅਤੇ ਕਿਸੇ ਦੀ ਗੱਡੀ ਖਰਾਬ ਹੋ ਜਾਵੇ ਜਾਂ ਮਾਈਲੇਜ ਘੱਟ ਆਵੇ, ਤਾਂ ਕੀ ਉਹ ਲਿਖ ਕੇ ਦੇਣਗੇ ਕਿ ਹਰਜ਼ਾਨਾ ਉਹ ਦੇਣਗੇ? ਕਿਸੇ ਦਾ ਲਿਖਤੀ ਜਵਾਬ ਨਹੀਂ ਆਇਆ, ਪਰ ਨੌਂ ਕੰਪਨੀਆਂ ਦੇ ਅਫਸਰਾਂ ਨਾਲ ਮੇਰੀ ਵਿਸਥਾਰ ਵਿੱਚ ਗੱਲ ਹੋਈ। ਉਹ ਬੋਲੇ ਕਿ 2023 ਤੋਂ ਪਹਿਲਾਂ ਵਾਲੀਆਂ ਗੱਡੀਆਂ Eਈ-10 ਸਨ, ਉਨ੍ਹਾਂ ਵਿੱਚ ਈ-20 ਇਸਤੇਮਾਲ ਨਹੀਂ ਹੋ ਸਕਦਾ। ਸਰਕਾਰ ਨੇ ਧੱਕੇਸ਼ਾਹੀ ਕਰ ਰੱਖੀ ਹੈ, ਈ-20 ਇਸਤੇਮਾਲ ਕਰਨ ਨਾਲ ਗੱਡੀ ਅਤੇ ਮਾਈਲੇਜ ਦੋਵੇਂ ਖਰਾਬ ਹੋਣਗੀਆਂ। ਅਫਸਰਾਂ ਨੇ ਦੱਸਿਆ ਕਿ ਜੇ ਉਹ ਲਿਖ ਕੇ ਦੇਣਗੇ ਤਾਂ ਪ੍ਰਧਾਨ ਮੰਤਰੀ ਧਮਕੀ ਦੇ ਰਹੇ ਹਨ ਕਿ ਫੈਕਟਰੀ ਬੰਦ ਕਰਵਾ ਦਿਆਂਗਾ, ਇਨਕਮ ਟੈਕਸ ਦੀ ਰੇਡ ਕਰਵਾ ਦਿਆਂਗਾ, ਪਲਾਂਟ ਬੰਦ ਕਰ ਦਿਆਂਗਾ ਅਤੇ ਈਡੀ ਭੇਜ ਦਿਆਂਗਾ। ਕੰਪਨੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੇ ਸਰਕਾਰ ਦੇ ਕਹਿਣ 'ਤੇ ਲਿਖ ਕੇ ਦੇ ਦਿੱਤਾ ਕਿ ਈ-20 ਸਹੀ ਹੈ, ਤਾਂ ਕੰਜ਼ਿਊਮਰ ਕੋਰਟ ਵਿੱਚ ਜਾ ਕੇ ਲੋਕ ਹਰਜ਼ਾਨਾ ਮੰਗਣਗੇ। ਨਾ ਉਹ ਇਹ ਲਿਖ ਕੇ ਦੇ ਸਕਦੇ ਹਨ ਅਤੇ ਨਾ ਉਹ, ਕਿਉਂਕਿ ਸਰਕਾਰ ਨੇ ਧੱਕੇਸ਼ਾਹੀ ਕਰ ਰੱਖੀ ਹੈ।
ਪੂਰਾ ਦੇਸ਼ ਈ-20 ਤੋਂ ਪਰੇਸ਼ਾਨ ਹੈ, ਪਰ ਸਰਕਾਰ ਧੱਕੇ ਨਾਲ ਕਹਾ ਰਹੀ ਹੈ ਕਿ ਈ-20 ਠੀਕ ਹੈ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਚੁਟਕਲਾ ਹੈ ਕਿ ਰੂਸ, ਅਮਰੀਕਾ ਅਤੇ ਭਾਰਤ ਦੀ ਪੁਲਿਸ ਵਿਚਕਾਰ ਸ਼ੇਰ ਫੜਨ ਦਾ ਕੰਪੀਟੀਸ਼ਨ ਹੋਇਆ। ਰੂਸ ਦੀ ਪੁਲਿਸ ਪੰਜ ਦਿਨਾਂ ਵਿੱਚ ਅਤੇ ਅਮਰੀਕਾ ਦੀ ਪੁਲਿਸ ਇੱਕ ਦਿਨ ਵਿੱਚ ਸ਼ੇਰ ਫੜ ਲਿਆਈ। ਪਰ ਮੋਦੀ ਜੀ ਦੀ ਪੁਲਿਸ ਨੇ ਤਿੰਨ ਦਿਨ ਬਾਅਦ ਇੱਕ ਕੁੱਤੇ ਨੂੰ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ ਕਿ ਬੋਲ 'ਮੈਂ ਸ਼ੇਰ ਹਾਂ'। ਇਹੋ ਹਾਲ ਸਰਕਾਰ ਨੇ ਸਾਡੇ ਨਾਲ ਕਰ ਰੱਖਿਆ ਹੈ। ਇੰਨੇ ਸਾਰੇ ਲੋਕ ਈ-20 ਤੋਂ ਪਰੇਸ਼ਾਨ ਹੋ ਕੇ ਸੱਚ ਬੋਲ ਰਹੇ ਹਨ, ਪਰ ਸਰਕਾਰ ਧੱਕੇ ਨਾਲ ਕਹਾ ਰਹੀ ਹੈ ਕਿ E-20 ਠੀਕ ਹੈ। ਹੁਣ ਤਾਂ ਜੋ ਭਾਜਪਾ ਵਾਲੇ ਇਸਨੂੰ ਵਿਰੋਧੀ ਧਿਰ ਦਾ ਏਜੰਡਾ ਜਾਂ ਐਂਟੀ-ਨੈਸ਼ਨਲ ਦੱਸ ਰਹੇ ਸਨ, ਉਹ ਵੀ ਹੁਣ ਇਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ।
ਪੈਟਰੋਲ ਨਾਲੋਂ ਈਥਾਨੌਲ ਮਹਿੰਗਾ ਹੈ, ਇਸ ਨਾਲ ਨਾ ਵਿਦੇਸ਼ੀ ਮੁਦਰਾ ਬਚਦੀ ਹੈ ਅਤੇ ਨਾ ਕਿਸਾਨਾਂ ਨੂੰ ਹੀ ਫਾਇਦਾ ਹੈ - ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਥਾਨੌਲ ਪੈਟਰੋਲ ਨਾਲੋਂ ਮਹਿੰਗਾ ਹੈ। ਸਾਰੇ ਟੈਕਸ ਹਟਾ ਦਈਏ ਤਾਂ ਪੈਟਰੋਲ 50 ਰੁਪਏ ਅਤੇ ਈਥਾਨੌਲ 70 ਰੁਪਏ ਪੈਂਦਾ ਹੈ। ਕੈਲੋਰੀਫਿਕ ਵੈਲਿਊ ਘੱਟ ਹੋਣ ਕਰਕੇ ਈਥਾਨੌਲ ਦੀ ਮਾਈਲੇਜ ਵੀ ਘੱਟ ਹੈ। ਸਰਕਾਰ ਕਹਿ ਰਹੀ ਸੀ ਕਿ ਈਥਾਨੌਲ ਨਾਲ ਫੌਰਨ ਐਕਸਚੇਂਜ (ਵਿਦੇਸ਼ੀ ਮੁਦਰਾ) ਬਚਦੀ ਹੈ, ਪਰ ਕਈ ਗਣਨਾਵਾਂ ਤੋਂ ਸਾਫ਼ ਹੋ ਗਿਆ ਹੈ ਕਿ ਇਸ ਨਾਲ ਕੋਈ ਫੌਰਨ ਐਕਸਚੇਂਜ ਨਹੀਂ ਬਚਦੀ। ਈਥਾਨੌਲ ਨਾਲ ਕਿਸਾਨ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ, ਸਗੋਂ ਜਿੱਥੇ ਇਸ ਦੇ ਪਲਾਂਟ ਲੱਗੇ ਹਨ ਉੱਥੇ 20-20 ਕਿਲੋਮੀਟਰ ਤੱਕ ਪਾਣੀ ਅਤੇ ਜ਼ਮੀਨ ਬਰਬਾਦ ਹੋ ਗਈ ਹੈ, ਜਿਸ ਨਾਲ ਕਿਸਾਨ ਦੁਖੀ ਹੈ। ਜੇ ਈਥਾਨੌਲ ਨਾਲ ਕੋਈ ਫਾਇਦਾ ਨਹੀਂ ਹੈ ਤਾਂ ਮੋਦੀ ਜੀ ਇਸਨੂੰ ਪੂਰੇ ਦੇਸ਼ ਵਿੱਚ ਧੱਕੇ ਨਾਲ ਕਿਉਂ ਥੋਪ ਰਹੇ ਹਨ?
ਇਸ ਸਾਲ ਭਾਰਤ ਸਰਕਾਰ ਅਮਰੀਕਾ ਤੋਂ 5 ਅਰਬ ਲੀਟਰ ਈਥਾਨੌਲ ਇੰਪੋਰਟ ਕਰੇਗੀ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਇੱਕ ਟ੍ਰੇਡ ਡੀਲ ਸਾਈਨ ਹੋਈ ਹੈ। ਉਸ ਵਿੱਚ ਲਿਖਿਆ ਹੈ ਕਿ ਅਗਲੇ 5 ਸਾਲਾਂ ਵਿੱਚ ਭਾਰਤ ਨੂੰ ਅਮਰੀਕਾ ਤੋਂ 100 ਅਰਬ ਡਾਲਰ ਦਾ ਸਾਮਾਨ ਖਰੀਦਣਾ ਲਾਜ਼ਮੀ ਹੈ। ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਈਥਾਨੌਲ ਉਤਪਾਦਕ ਹੈ ਪਰ ਉੱਥੇ ਇਸ ਦੀ ਖਪਤ ਨਹੀਂ ਹੈ। ਅਮਰੀਕਾ ਵਿੱਚ ਈ-10 ਤੋਂ ਵੀ ਘੱਟ ਦੀ ਵਰਤੋਂ ਹੁੰਦੀ ਹੈ ਅਤੇ ਉੱਥੇ ਵੀ ਪੈਟਰੋਲ ਪੰਪ 'ਤੇ ਆਪਸ਼ਨ ਮਿਲਦੀ ਹੈ। ਈ-20 ਲਾਗੂ ਕਰਨ ਤੋਂ ਬਾਅਦ ਇਸ ਸਾਲ ਭਾਰਤ, ਪਿਛਲੇ ਸਾਲ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਈਥਾਨੌਲ ਇੰਪੋਰਟ ਕਰੇਗਾ ਅਤੇ ਇਹ ਸਾਰਾ ਅਮਰੀਕਾ ਤੋਂ ਆਵੇਗਾ। ਪਿਛਲੇ ਸਾਲ 1 ਅਰਬ ਲੀਟਰ ਈਥਾਨੌਲ ਅਮਰੀਕਾ ਤੋਂ ਇੰਪੋਰਟ ਕੀਤਾ ਗਿਆ ਸੀ। ਇਸ ਸਾਲ 5 ਅਰਬ ਲੀਟਰ ਈਥਾਨੌਲ ਇੰਪੋਰਟ ਕੀਤਾ ਜਾਵੇਗਾ। ਟਰੰਪ ਨੂੰ ਖੁਸ਼ ਕਰਨ ਲਈ ਭਾਰਤ ਦੇ ਉੱਪਰ ਜ਼ਬਰਦਸਤੀ ਈਥਾਨੌਲ ਥੋਪਿਆ ਜਾ ਰਿਹਾ ਹੈ।
ਮੋਦੀ ਜੀ ਦੀ ਟਰੰਪ ਦੇ ਅੱਗੇ ਝੁਕਣ ਦੀ ਕੀ ਮਜਬੂਰੀ ਹੈ, ਇਹ ਨਹੀਂ ਪਤਾ, ਪਰ ਉਨ੍ਹਾਂ ਨੇ ਪੂਰਾ ਦੇਸ਼ ਵੇਚ ਦਿੱਤਾ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2018 ਵਿੱਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ 2030 ਤੱਕ ਦੇਸ਼ ਦੇ ਅੰਦਰ ਈ-20 ਲਾਗੂ ਕਰਾਂਗੇ, ਪਰ ਟਰੰਪ ਦੇ ਆਉਣ ਤੋਂ ਬਾਅਦ ਮੋਦੀ ਜੀ ਕਹਿ ਰਹੇ ਹਨ ਕਿ 2025-2026 ਵਿੱਚ ਹੀ ਈ-20 ਲਾਗੂ ਕਰ ਦਿੱਤਾ। 5 ਅਰਬ ਲੀਟਰ ਦਾ ਮਤਲਬ ਹੋਇਆ ਲਗਭਗ ਢਾਈ ਅਰਬ ਡਾਲਰ। ਇੱਕ ਸਾਲ ਵਿੱਚ ਢਾਈ ਅਰਬ ਡਾਲਰ ਦਾ ਈਥਾਨੌਲ ਭਾਰਤ ਅਮਰੀਕਾ ਤੋਂ ਖਰੀਦੇਗਾ। 5 ਸਾਲਾਂ ਵਿੱਚ 15 ਤੋਂ 20 ਅਰਬ ਡਾਲਰ ਦਾ ਈਥਾਨੌਲ ਅਸੀਂ ਖਰੀਦਾਂਗੇ। 100 ਅਰਬ ਡਾਲਰ ਦੇ ਸਾਮਾਨ ਵਿੱਚੋਂ 20 ਅਰਬ ਡਾਲਰ ਦਾ ਈਥਾਨੌਲ ਅਸੀਂ ਅਮਰੀਕਾ ਤੋਂ ਖਰੀਦਾਂਗੇ, ਜਿਸ ਦੀ ਸਾਨੂੰ ਕੋਈ ਲੋੜ ਨਹੀਂ ਹੈ। ਮੋਦੀ ਜੀ ਦੀ ਜੋ ਵੀ ਮਜਬੂਰੀ ਹੋਵੇ, ਕੋਈ ਕਹਿੰਦਾ ਹੈ ਐਪਸਟੀਨ ਫਾਈਲ ਹੈ, ਕੋਈ ਕਹਿੰਦਾ ਹੈ ਅਡਾਨੀ ਨੂੰ ਬਚਾਉਣਾ ਹੈ। ਮੈਨੂੰ ਨਹੀਂ ਪਤਾ ਉਨ੍ਹਾਂ ਦੀ ਟਰੰਪ ਦੇ ਸਾਹਮਣੇ ਕੀ ਮਜਬੂਰੀ ਹੈ, ਪਰ ਉਨ੍ਹਾਂ ਨੇ ਪੂਰਾ ਦੇਸ਼ ਵੇਚ ਦਿੱਤਾ, ਲੋਕਾਂ ਦੀਆਂ ਗੱਡੀਆਂ ਖਰਾਬ ਕਰ ਦਿੱਤੀਆਂ ਅਤੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ।
ਜਦੋਂ ਜਨਤਾ ਦੇ ਅੰਦਰ ਡੰਡੇ ਦਾ ਡਰ ਖਤਮ ਹੋ ਜਾਂਦਾ ਹੈ, ਤਾਂ ਸਿੰਘਾਸਨ ਡੋਲਣ ਲੱਗਦਾ ਹੈ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਨੌਜਵਾਨਾਂ ਦਾ ਅੰਦੋਲਨ ਹੁਣੇ ਸਫਲ ਹੋਇਆ ਅਤੇ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ। ਉਸ ਦਾ ਟਰਨਿੰਗ ਪੁਆਇੰਟ ਕੀ ਸੀ? ਮੋਦੀ ਜੀ ਨੂੰ ਬਹੁਤ ਹੰਕਾਰ ਸੀ ਕਿ ਇਹਨਾਂ ਬੱਚਿਆਂ ਨੂੰ ਤਾਂ ਉਹ ਦੇਖ ਲੈਣਗੇ। ਇੱਕ ਦਿਨ ਉਨ੍ਹਾਂ ਨੇ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਉੱਥੋਂ ਚੁੱਕ ਦਿੱਤਾ। ਉਨ੍ਹਾਂ ਨੂੰ ਲੱਗਿਆ ਕਿ ਸੋਨਮ ਵਾਂਗਚੁਕ ਨੂੰ ਚੁੱਕ ਦੇਵਾਂਗੇ ਤਾਂ ਧਰਨਾ ਖਤਮ ਹੋ ਜਾਵੇਗਾ, ਪਰ ਧਰਨਾ ਹੋਰ ਵਧ ਗਿਆ। ਫਿਰ 20 ਜੁਲਾਈ ਨੂੰ ਉਨ੍ਹਾਂ ਨੂੰ ਲੱਗਿਆ ਕਿ ਇਹਨਾਂ 'ਤੇ ਡੰਡੇ ਮਾਰੋ, ਅੱਥਰੂ ਗੈਸ ਛੱਡੋ। ਉਨ੍ਹਾਂ ਨੇ ਆਪਣੇ ਹੀ ਬੱਚਿਆਂ ਦੇ ਸਿਰ ਪਾੜ ਦਿੱਤੇ, ਲੱਤਾਂ ਤੋੜ ਦਿੱਤੀਆਂ ਅਤੇ ਬਹੁਤ ਮਾਰਿਆ। ਉਨ੍ਹਾਂ ਨੂੰ ਲੱਗਿਆ ਕਿ ਮਾਂ-ਬਾਪ ਅਤੇ ਬੱਚੇ ਡਰ ਜਾਣਗੇ। ਲੋਕ ਡਰ ਵੀ ਜਾਂਦੇ ਹਨ, ਮਾਂ-ਬਾਪ ਕਹਿੰਦੇ ਹਨ ਕਿ ਖਬਰਦਾਰ ਜੋ ਗਿਆ। ਪਰ ਕੁਝ ਤਾਂ ਚਮਤਕਾਰ ਹੋਇਆ। ਇੱਕ ਵਾਰ ਤਾਂ ਜੰਤਰ-ਮੰਤਰ ਖਾਲੀ ਹੋ ਗਿਆ ਸੀ, ਪਰ ਰਾਤ ਹੁੰਦੇ-ਹੁੰਦੇ 20 ਜੁਲਾਈ ਦੀ ਰਾਤ ਨੂੰ 4-5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਲੋਕ ਜੰਤਰ-ਮੰਤਰ ਪਹੁੰਚ ਗਏ। ਜਦੋਂ ਜਨਤਾ ਦੇ ਅੰਦਰੋਂ ਡੰਡੇ ਦਾ ਡਰ ਖਤਮ ਹੋ ਜਾਂਦਾ ਹੈ, ਤਾਂ ਸਿੰਘਾਸਨ ਡੋਲਣ ਲੱਗਦਾ ਹੈ। 20 ਜੁਲਾਈ ਦੀ ਰਾਤ ਨੇ ਹੀ ਤੈਅ ਕਰ ਦਿੱਤਾ ਸੀ ਅਤੇ ਉਸੇ ਦਿਨ ਮੈਂ ਆਪਣੇ ਦੋਸਤਾਂ ਨੂੰ ਬੋਲ ਦਿੱਤਾ ਸੀ ਕਿ ਹੁਣ ਤਾਂ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਵੇਗਾ।
ਲੋਕ ਡਰਨ ਨਹੀਂ, ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ, ਮੋਦੀ ਜੀ ਕਿੰਨਿਆਂ ਨੂੰ ਜੇਲ੍ਹ ਭੇਜਣਗੇ?- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਜੇਲ੍ਹ ਵਿੱਚ ਪਾਇਆ। ਜੇਕਰ ਮੈਂ ਕੁਝ ਗਲਤ ਕੰਮ ਕੀਤਾ ਹੁੰਦਾ ਅਤੇ ਮੇਰੇ ਮਨ ਵਿੱਚ ਕਨਵਿਕਸ਼ਨ ਦਾ ਡਰ ਹੁੰਦਾ, ਤਾਂ ਮੈਂ ਵੀ ਭਾਜਪਾ ਜਾਂ ਐੱਨਡੀਏ ਵਿੱਚ ਚਲਾ ਜਾਂਦਾ ਅਤੇ ਉਨ੍ਹਾਂ ਨਾਲ ਦੋਸਤੀ ਕਰ ਲੈਂਦਾ। ਮੈਨੂੰ ਪਤਾ ਸੀ ਕਿ ਅੱਜ ਨਹੀਂ ਤਾਂ ਕੱਲ੍ਹ, ਇਨਸਾਫ਼ ਤਾਂ ਮਿਲੇਗਾ ਹੀ। ਮੈਂ ਜੇਲ੍ਹ ਚਲਾ ਗਿਆ ਅਤੇ ਹੁਣ ਮੇਰੇ ਮਨ ਵਿੱਚੋਂ ਵੀ ਜੇਲ੍ਹ ਦਾ ਡਰ ਨਿਕਲ ਗਿਆ ਹੈ। ਮੈਂ ਛੇ ਮਹੀਨੇ ਰਹਿ ਕੇ ਆਇਆ ਹਾਂ, ਛੇ ਸਾਲ ਵੀ ਰਹਿ ਲਵਾਂਗਾ। ਜਿਸ ਦਿਨ ਜਨਤਾ ਦੇ ਮਨ ਵਿੱਚੋਂ ਜੇਲ੍ਹ ਅਤੇ ਡੰਡੇ ਦਾ ਡਰ ਖਤਮ ਹੋ ਜਾਂਦਾ ਹੈ, ਉਸ ਦਿਨ ਜਨਤਾ ਦੀ ਜਿੱਤ ਹੋ ਜਾਂਦੀ ਹੈ। ਕੁਝ ਲੋਕ ਡਰੇ ਹੋਏ ਹਨ, ਉਨ੍ਹਾਂ ਨੂੰ ਵੀਡੀਓ ਪਾਉਣ ਵਿੱਚ ਵੀ ਡਰ ਲੱਗਦਾ ਹੈ। ਇੱਕ ਵਾਰ ਮਨ ਵਿੱਚੋਂ ਡਰ ਕੱਢ ਦਿਓ ਅਤੇ ਸਾਰੇ ਲੋਕ ਵੀਡੀਓ ਪਾਉਣਾ ਸ਼ੁਰੂ ਕਰ ਦਿਓ। ਦੇਖਦੇ ਹਾਂ ਮੋਦੀ ਜੀ ਕਿੰਨੇ ਲੋਕਾਂ ਨੂੰ ਜੇਲ੍ਹ ਭੇਜਣਗੇ। ਮੋਦੀ ਜੀ ਦੀ ਈਡੀ, ਸੀਬੀਆਈ, ਪੁਲਿਸ, ਇਨਕਮ ਟੈਕਸ ਅਤੇ ਸਾਰੀਆਂ ਏਜੰਸੀਆਂ ਛੋਟੀਆਂ ਪੈ ਜਾਣਗੀਆਂ।
ਮੋਦੀ ਸਰਕਾਰ ਡਰਾ ਕੇ ਸਾਡੇ 'ਤੇ ਰਾਜ ਕਰ ਰਹੀ ਹੈ, ਸਾਨੂੰ ਆਪਣੇ ਮਨ 'ਚੋਂ ਡਰ ਕੱਢਣਾ ਪਵੇਗਾ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਅੰਗਰੇਜ਼ ਤਾਂ 80 ਹਜ਼ਾਰ ਸਨ ਅਤੇ ਉਸ ਸਮੇਂ ਦੇਸ਼ ਦੀ ਜਨਤਾ 30 ਕਰੋੜ ਸੀ, ਤਾਂ 80 ਹਜ਼ਾਰ ਲੋਕਾਂ ਨੇ 30 ਕਰੋੜ ਲੋਕਾਂ 'ਤੇ ਕਿਵੇਂ ਰਾਜ ਕਰ ਲਿਆ। ਅੱਜ ਵੀ ਉਹੀ ਗੱਲ ਹੈ। ਮੋਦੀ ਜੀ ਦੀ ਕਿੰਨੀ ਪੁਲਿਸ ਅਤੇ ਕਿੰਨੀਆਂ ਏਜੰਸੀਆਂ ਹਨ, ਜਦਕਿ ਅਸੀਂ 140 ਕਰੋੜ ਲੋਕ ਹਾਂ। 140 ਕਰੋੜ ਲੋਕਾਂ ਨੇ ਜਦੋਂ ਮਿਲ ਕੇ ਆਪਣੀ ਆਵਾਜ਼ ਉਠਾ ਦਿੱਤੀ, ਤਾਂ ਮੋਦੀ ਜੀ ਨੂੰ ਝੁਕਣਾ ਪਵੇਗਾ। ਸਾਰੇ ਲੋਕਾਂ ਨੂੰ ਆਪਣੇ ਮਨ 'ਚੋਂ ਡਰ ਕੱਢਣਾ ਪਵੇਗਾ। ਸਾਰੇ ਲੋਕ ਖੂਬ ਵੀਡੀਓ ਬਣਾਓ, ਆਪਣੇ ਅਤੇ ਦੋਸਤਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਪਾਓ। ਮੈਨੂੰ ਟੈਗ ਕਰੋ ਅਤੇ ਕੋਲੈਬ ਰਿਕੁਐਸਟ ਭੇਜੋ, ਮੈਂ ਸਭ ਦੇ ਵੀਡੀਓ ਸ਼ੇਅਰ ਕਰਾਂਗਾ। ਮੈਨੂੰ ਇਨ੍ਹਾਂ ਤੋਂ ਡਰ ਨਹੀਂ ਲਗਦਾ।
ਸਰਕਾਰ ਨੇ ਤੇਲ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਜ਼ਬਰਦਸਤੀ ਪੈਟਰੋਲ ਮਹਿੰਗਾ ਕਰ ਰੱਖਿਆ ਹੈ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਦੇ ਸਾਹਮਣੇ ਦੇਸ਼ ਦੀ ਜਨਤਾ ਵੱਲੋਂ ਤਿੰਨ ਮੰਗਾਂ ਰੱਖੀਆਂ। ਪਹਿਲੀ, ਹਰ ਪੈਟਰੋਲ ਪੰਪ 'ਤੇ ਸ਼ੁੱਧ ਪੈਟਰੋਲ ਅਤੇ ਈ-20 ਦਾ ਬਦਲ ਮਿਲਣਾ ਚਾਹੀਦਾ ਹੈ। ਲੋਕਾਂ ਦੀ ਮਰਜ਼ੀ ਹੈ ਕਿ ਉਹ ਪਿਓਰ ਪੈਟਰੋਲ ਲੈਣ ਜਾਂ ਈ-20। ਜੇਕਰ ਸਰਕਾਰ ਇਹ ਆਪਸ਼ਨ ਦੇਵੇਗੀ ਅਤੇ ਈ-20 ਵਿਕਿਆ, ਤਾਂ ਇਸਦਾ ਮਤਲਬ ਈ-20 ਸਹੀ ਹੈ। ਇਹ ਮਾਰਕੀਟ ਹੈ, ਮਾਰਕੀਟ ਨੂੰ ਤੈਅ ਕਰਨ ਦਿਓ। ਜਿਸ ਨੇ ਈ-20 ਖਰੀਦਣਾ ਹੈ ਉਹ ਈ-20 ਖਰੀਦੇ ਅਤੇ ਜਿਸ ਨੇ ਪਿਓਰ ਪੈਟਰੋਲ ਖਰੀਦਣਾ ਹੈ ਉਹ ਪਿਓਰ ਪੈਟਰੋਲ ਖਰੀਦੇ। ਦੂਜੀ ਮੰਗ ਇਹ ਹੈ ਕਿ ਈ-20 ਪਿਓਰ ਪੈਟਰੋਲ ਨਾਲੋਂ ਸਸਤਾ ਹੋਣਾ ਚਾਹੀਦਾ ਹੈ। ਤੀਜੀ ਮੰਗ ਇਹ ਹੈ ਕਿ ਅੱਜ ਜ਼ਬਰਦਸਤੀ ਤੇਲ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਪੈਟਰੋਲ ਮਹਿੰਗਾ ਕਰ ਰੱਖਿਆ ਹੈ, ਇਸ ਲਈ ਪੈਟਰੋਲ 84 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੋਣਾ ਚਾਹੀਦਾ ਹੈ। ਲੋਕ ਕੈਲਕੂਲੇਟ ਵੀ ਕਰ ਸਕਦੇ ਹਨ ਕਿ ਈ-20 ਦੀ ਵਜ੍ਹਾ ਨਾਲ ਸਾਲਾਨਾ ਅਤੇ 5 ਸਾਲਾਂ ਵਿੱਚ ਉਨ੍ਹਾਂ ਦੇ ਘਰ ਵਿੱਚ ਕਿੰਨੇ ਪੈਸਿਆਂ ਦਾ ਨੁਕਸਾਨ ਹੋਵੇਗਾ।
ਜਦੋਂ ਟਾਊਨਹਾਲ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਈ-20 ਦੇ ਖਿਲਾਫ ਆਯੋਜਿਤ ਟਾਊਨਹਾਲ 'ਚ ਬੈਠੇ ਲੋਕਾਂ ਅੰਦਰ ਉਸ ਵੇਲੇ ਜੋਸ਼ ਭਰ ਗਿਆ, ਜਦੋਂ ਕਾਮੇਡੀਅਨ ਸ਼ਿਆਮ ਰੰਗੀਲਾ ਮੰਚ 'ਤੇ ਪ੍ਰਧਾਨ ਮੰਤਰੀ ਦੀ ਮਿਮਿਕਰੀ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੀਐੱਮ ਦੀ ਆਵਾਜ਼ ਵਿੱਚ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਮੇਰੇ ਲਈ ਕੁਰਸੀ ਲਗਾਈ ਹੈ, ਪਰ ਮੈਨੂੰ ਉਹ ਇਸ ਕੁਰਸੀ 'ਤੇ ਵੀ ਬੈਠੇ ਹੋਏ ਠੀਕ ਨਹੀਂ ਲੱਗ ਰਹੇ ਹਨ, ਇਹ ਦੇਖ ਕੇ ਮੈਨੂੰ ਥੋੜ੍ਹੀ ਪੀੜ ਹੁੰਦੀ ਹੈ। ਅਸੀਂ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ ਅਤੇ ਅੱਜ ਜਨਤਾ ਇਕੱਠੀ ਹੋ ਕੇ ਇਹੀ ਮੰਗ ਕਰ ਰਹੀ ਹੈ ਕਿ ਪਿਛਲੇ ਦਿਨ ਵਾਪਸ ਆਉਣੇ ਚਾਹੀਦੇ ਹਨ। ਇੱਕ ਸਾਲ ਪਹਿਲਾਂ ਜਦੋਂ ਪੈਟਰੋਲ ਸ਼ੁੱਧ ਅਤੇ ਸਹੀ ਰੇਟ ਵਿੱਚ ਮਿਲਦਾ ਸੀ, ਉਦੋਂ ਲੋਕਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਅੱਛੇ ਦਿਨ ਸਨ। ਹੁਣ ਜਨਤਾ ਦੀਆਂ ਅੱਖਾਂ ਖੋਲ੍ਹਣ ਲਈ ਹੀ ਅਸੀਂ ਈ-20 ਲੈ ਕੇ ਆਏ ਹਾਂ ਅਤੇ ਪੈਟਰੋਲ ਦਾ ਰੇਟ ਵਧਾਇਆ ਹੈ, ਤਾਂ ਜੋ ਲੋਕਾਂ ਨੂੰ ਹੁਣ ਉਹ ਅੱਛੇ ਦਿਨ ਨਜ਼ਰ ਆਉਣ ਲੱਗਣ। ਅਸੀਂ ਇਸੇ ਤਰ੍ਹਾਂ ਦੇਸ਼ ਹਿੱਤ ਲਈ ਕੰਮ ਕਰਦੇ ਰਹਾਂਗੇ। ਇਸ ਦੌਰਾਨ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਈ-20 ਦਾ ਤਜਰਬਾ ਸਾਂਝਾ ਕਰ ਰਹੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਪ੍ਰਧਾਨ ਮੰਤਰੀ ਦੀ ਆਵਾਜ਼ ਵਿੱਚ ਦੇ ਕੇ ਸਭ ਨੂੰ ਖੂਬ ਹਸਾਇਆ।

7 ਲੱਖ ਤੋਂ ਵੱਧ ਲੋਕਾਂ ਨੇ ਆਨਲਾਈਨ ਦੇਖਿਆ ਟਾਊਨਹਾਲ
ਕਾਂਸਟੀਚਿਊਸ਼ਨ ਕਲੱਬ 'ਚ ਆਯੋਜਿਤ ਇਸ ਟਾਊਨਹਾਲ ਨੂੰ ਆਨਲਾਈਨ ਵੀ ਰਿਕਾਰਡ ਸਮਰਥਨ ਮਿਲਿਆ। ਜਨਹਿਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਆਯੋਜਿਤ ਕਿਸੇ ਹੋਰ ਟਾਊਨਹਾਲ ਨੂੰ ਸ਼ਾਇਦ ਹੀ ਇੰਨਾ ਸਮਰਥਨ ਮਿਲਿਆ ਹੋਵੇਗਾ। ਸਵੇਰੇ 11:30 ਵਜੇ ਤੋਂ ਸ਼ੁਰੂ ਹੋਏ ਟਾਊਨਹਾਲ ਨਾਲ ਹੌਲੀ-ਹੌਲੀ ਲੋਕ ਜੁੜਦੇ ਗਏ ਅਤੇ ਹਰ ਮਿੰਟ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੁੜਦੇ ਗਏ। ਪ੍ਰੋਗਰਾਮ ਖਤਮ ਹੋਣ ਤੋਂ ਠੀਕ ਪਹਿਲਾਂ ਤੱਕ 7 ਲੱਖ ਤੋਂ ਵੱਧ ਲੋਕ ਆਨਲਾਈਨ ਟਾਊਨਹਾਲ ਨੂੰ ਦੇਖ ਰਹੇ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਅੰਦਰ ਈ-20 ਨੂੰ ਲੈ ਕੇ ਕਿੰਨੀ ਨਾਰਾਜ਼ਗੀ ਅਤੇ ਅਸੰਤੋਖ ਹੈ।
ਕਾਂਸਟੀਚਿਊਸ਼ਨ ਕਲੱਬ ਦਾ ਹਾਲ ਖਚਾਖਚ ਭਰਿਆ, ਬਾਹਰ ਲੱਗੀ ਸਕ੍ਰੀਨ 'ਤੇ ਵੀ ਸੈਂਕੜੇ ਲੋਕਾਂ ਨੇ ਦੇਖਿਆ
ਇਸ ਟਾਊਨਹਾਲ ਨੂੰ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜਿਵੇਂ ਉਮੀਦ ਜਤਾਈ ਸੀ ਕਿ ਟਾਊਨਹਾਲ 'ਚ ਵੱਡੀ ਗਿਣਤੀ 'ਚ ਲੋਕ ਹਿੱਸਾ ਲੈਣਗੇ, ਉਵੇਂ ਹੀ ਹੋਇਆ। ਕਲੱਬ ਦਾ ਜੋ ਹਾਲ ਬੁੱਕ ਕੀਤਾ ਗਿਆ ਸੀ, ਉਹ ਪੂਰੀ ਤਰ੍ਹਾਂ ਖਚਾਖਚ ਭਰਿਆ ਹੋਇਆ ਸੀ। ਇੱਥੋਂ ਤੱਕ ਕਿ ਵੱਡੀ ਗਿਣਤੀ ਵਿੱਚ ਲੋਕ ਖੜ੍ਹੇ ਹੋ ਕੇ ਵੀ ਪ੍ਰੋਗਰਾਮ ਦੇਖ ਰਹੇ ਸਨ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਬਾਹਰ ਵੀ ਐੱਲਈਡੀ ਸਕ੍ਰੀਨ ਲਗਾਈ ਗਈ ਸੀ ਅਤੇ ਉੱਥੇ ਵੀ ਸੈਂਕੜੇ ਲੋਕਾਂ ਨੇ ਪੂਰਾ ਪ੍ਰੋਗਰਾਮ ਦੇਖਿਆ।
ਨਾਟਕ ਜ਼ਰੀਏ ਵੀ ਈ-20 ਨੂੰ ਲੈ ਕੇ ਕੇਂਦਰ ਸਰਕਾਰ ਨੂੰ ਦਿਖਾਇਆ ਸ਼ੀਸ਼ਾ
ਟਾਊਨਹਾਲ ਪ੍ਰੋਗਰਾਮ ਦੀ ਸ਼ੁਰੂਆਤ ਹੀ ਇੱਕ ਨਾਟਕ ਜ਼ਰੀਏ ਕੀਤੀ ਗਈ। ਇਹ ਨਾਟਕ 'ਕੌਨ ਬਨੇਗਾ ਕਰੋੜਪਤੀ' ਤੋਂ ਪ੍ਰੇਰਿਤ ਸੀ। ਇਸ ਵਿੱਚ ਕੁਝ ਨੌਜਵਾਨਾਂ ਨੇ ਈ-20 ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਅਤੇ ਫਾਇਦੇ ਬਾਰੇ ਬਹੁਤ ਤਰਕਪੂਰਨ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਨਾਟਕ ਜ਼ਰੀਏ ਨੌਜਵਾਨਾਂ ਨੇ ਦੇਸ਼ ਦੀ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਈ-20 ਕਿਸੇ ਵੀ ਪਾਸਿਓਂ ਪੁਰਾਣੀਆਂ ਗੱਡੀਆਂ ਲਈ ਸੁਰੱਖਿਅਤ ਨਹੀਂ ਹੈ ਅਤੇ ਨਾ ਹੀ ਕੋਈ ਫਾਇਦਾ ਹੈ। ਜੇਕਰ ਕਿਸੇ ਨੂੰ ਫਾਇਦਾ ਹੋ ਰਿਹਾ ਹੈ ਤਾਂ ਉਹ ਸਿਰਫ ਸਰਕਾਰ ਅਤੇ ਤੇਲ ਕੰਪਨੀਆਂ ਨੂੰ ਹੋ ਰਿਹਾ ਹੈ।
*ਲੋਕਾਂ ਨੇ ਟਾਊਨਹਾਲ 'ਚ ਸਾਂਝੇ ਕੀਤੇ ਈ-20 ਦੇ ਤਜਰਬੇ
ਈ-20 ਨਾਲ ਸਿਰਫ ਰਬੜ ਪਾਰਟਸ ਹੀ ਨਹੀਂ, ਫਿਊਲ ਪੰਪ ਵੀ ਖਰਾਬ ਹੋ ਰਹੇ ਹਨ- ਮਨੀਸ਼ ਕਸ਼ਯਪ, ਯੂ-ਟਿਊਬਰ*
ਟਾਊਨਹਾਲ ਵਿੱਚ ਦੇਸ਼ ਦੀ ਜਾਣੀ-ਪਛਾਣੀ ਸ਼ਖਸੀਅਤ ਮਨੀਸ਼ ਕਸ਼ਯਪ ਨੇ ਕਿਹਾ ਕਿ ਘੱਟੋ-ਘੱਟ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ 30 ਕਰੋੜ ਗੱਡੀਆਂ ਦੀ ਆਵਾਜ਼ ਸੁਣੀ, ਜੋ ਖੁਦ ਬੋਲ ਨਹੀਂ ਸਕਦੀਆਂ। ਚੋਣਾਂ ਤੋਂ ਬਾਅਦ ਸਿਰਫ ਜਨਤਾ ਦੇ ਹਿੱਤ ਦੀ ਗੱਲ ਹੋਣੀ ਚਾਹੀਦੀ ਹੈ। ਮੈਂ ਟੋਇਟਾ ਇਨੋਵਾ ਹਾਈਕ੍ਰਾਸ ਹਾਈਬ੍ਰਿਡ ਗੱਡੀ ਲਈ ਸੀ। 12 ਹਜ਼ਾਰ ਕਿਲੋਮੀਟਰ ਚੱਲਣ 'ਤੇ ਗੱਡੀ ਨੇ ਪਿਕਅੱਪ ਲੈਣਾ ਬੰਦ ਕਰ ਦਿੱਤਾ। ਦੇਸ਼ ਦੇ 1.03 ਲੱਖ ਪੈਟਰੋਲ ਪੰਪਾਂ ਵਿੱਚੋਂ ਮਾਤਰ ਪੰਜ ਤੋਂ ਸੱਤ ਹਜ਼ਾਰ ਪੈਟਰੋਲ ਪੰਪ ਹੀ ਈ-20 ਦੇ ਲਾਇਕ ਹਨ। ਸਰਕਾਰ 300 ਰੁਪਏ ਦੇ ਰਬੜ ਪਾਰਟ ਬਦਲਣ ਦੀ ਗੱਲ ਕਹਿੰਦੀ ਹੈ, ਪਰ ਈ-20 ਨਾਲ ਸਭ ਤੋਂ ਪਹਿਲਾਂ 10 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦਾ ਫਿਊਲ ਪੰਪ ਖਰਾਬ ਹੁੰਦਾ ਹੈ। ਮੇਰੀ ਗੱਡੀ ਖਰਾਬ ਹੋਣ 'ਤੇ ਸਰਵਿਸ ਸੈਂਟਰ ਨੇ 7,960 ਰੁਪਏ ਦਾ ਬਿਲ ਬਣਾਇਆ, ਜਿਸ ਵਿੱਚ 9 ਫੀਸਦੀ ਸਟੇਟ ਅਤੇ 9 ਫੀਸਦੀ ਸੈਂਟਰਲ ਜੀਐੱਸਟੀ ਸਰਕਾਰ ਨੂੰ ਗਿਆ। ਇੱਕ ਸਾਲ ਬਾਅਦ ਗੱਡੀਆਂ ਦੀ ਸਰਵਿਸਿੰਗ ਕੋਸਟ ਡੇਢ ਗੁਣਾ ਹੋ ਜਾਵੇਗੀ।

ਇਥਾਨੌਲ ਬਣਾਉਣ ਲਈ ਨਾਈਟ੍ਰੋਜਨ ਫਰਟੀਲਾਇਜ਼ਰ ਦੀ ਵਰਤੋਂ ਹੁੰਦੀ ਹੈ, ਜੋ ਕਾਰਬਨ ਡਾਈਆਕਸਾਈਡ ਨਾਲੋਂ 273 ਗੁਣਾ ਜ਼ਿਆਦਾ ਖ਼ਤਰਨਾਕ ਹੈ- ਡਾ. ਅਨੁਪਮ ਸੈਣੀ, ਪ੍ਰੋਫੈਸਰ
ਇਸ ਦੌਰਾਨ ਦਿੱਲੀ ਯੂਨੀਵਰਸਿਟੀ ਦੇ ਵਾਤਾਵਰਣ ਅਧਿਐਨ ਦੇ ਸਹਾਇਕ ਪ੍ਰੋਫੈਸਰ ਡਾ. ਅਨੁਪਮ ਸੈਣੀ ਨੇ ਕਿਹਾ ਕਿ ਈ-20 ਬਾਰੇ ਇਹ ਕੋੜਾ ਸੱਚ ਛੁਪਾਇਆ ਗਿਆ ਹੈ ਕਿ ਇਥਾਨੌਲ ਬਣਾਉਣ ਲਈ ਨਾਈਟ੍ਰੋਜਨ ਫਰਟੀਲਾਇਜ਼ਰ ਦੀ ਵਰਤੋਂ ਹੁੰਦੀ ਹੈ, ਜੋ ਕਾਰਬਨ ਡਾਈਆਕਸਾਈਡ ਨਾਲੋਂ 273 ਗੁਣਾ ਜ਼ਿਆਦਾ ਖ਼ਤਰਨਾਕ ਹੈ। ਇੱਕ ਲੀਟਰ ਇਥਾਨੌਲ ਬਣਾਉਣ ਵਿੱਚ ਲਗਭਗ 40 ਤੋਂ 50 ਫੀਸਦੀ ਕਾਰਬਨ ਫੁੱਟਪ੍ਰਿੰਟ ਜਨਰੇਟ ਹੁੰਦਾ ਹੈ। ਗੱਡੀਆਂ ਦੇ ਸਾਈਲੈਂਸਰ ਤੋਂ ਨਿਕਲਣ ਵਾਲੇ ਧੂੰਏਂ ਦੀ ਤੁਲਨਾ ਵਿੱਚ ਖੇਤਾਂ ਤੋਂ ਨਿਕਲਣ ਵਾਲਾ ਇਹ ਜ਼ਹਿਰੀਲਾ ਧੂੰਆਂ ਬਹੁਤ ਜ਼ਿਆਦਾ ਖ਼ਤਰਨਾਕ ਹੈ। ਭਾਰਤ ਵਿੱਚ ਗੰਨੇ ਤੋਂ ਇਥਾਨੌਲ ਬਣਾਉਣ ਲਈ ਔਸਤਨ 2500 ਤੋਂ 3000 ਲੀਟਰ ਪਾਣੀ ਦੀ ਵਰਤੋਂ ਹੋ ਰਹੀ ਹੈ, ਜਦੋਂ ਕਿ ਸਾਡਾ ਦੇਸ਼ ਪਾਣੀ ਦੇ ਭਾਰੀ ਸੰਕਟ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ 70 ਫੀਸਦੀ ਬਿਜਲੀ ਅਜੇ ਵੀ ਕੋਲੇ ਤੋਂ ਬਣ ਰਹੀ ਹੈ। ਇੱਕ ਲੀਟਰ ਪੈਟਰੋਲ 10 ਤੋਂ 20 ਯੂਨਿਟ ਊਰਜਾ ਦਿੰਦਾ ਹੈ, ਜਦੋਂ ਕਿ ਇਥਾਨੌਲ ਕੇਵਲ ਡੇਢ ਤੋਂ ਪੰਜ ਯੂਨਿਟ ਊਰਜਾ ਪੈਦਾ ਕਰਦਾ ਹੈ, ਜਿਸ ਨਾਲ ਗੱਡੀ ਦੀ ਐਫੀਸ਼ੀਐਂਸੀ ਕਾਫੀ ਘੱਟ ਹੋ ਜਾਂਦੀ ਹੈ।
ਈ-20 ਪੈਟਰੋਲ ਕਰਕੇ ਮੇਰੀ ਨਵੀਂ ਬਾਈਕ ਦਾ ਇੰਜਣ ਪੂਰੀ ਤਰ੍ਹਾਂ ਖਰਾਬ ਹੋ ਗਿਆ- ਨੀਰਜ ਝਾਅ, ਜ਼ੋਮੈਟੋ ਰਾਈਡਰ
ਉੱਥੇ ਹੀ, ਜ਼ੋਮੈਟੋ ਰਾਈਡਰ ਨੀਰਜ ਝਾਅ ਨੇ ਕਿਹਾ ਕਿ ਮੈਂ ਜ਼ੋਮੈਟੋ ਲਈ ਡਿਲੀਵਰੀ ਰਾਈਡਰ ਦਾ ਕੰਮ ਕਰਦਾ ਹਾਂ। ਈ-20 ਪੈਟਰੋਲ ਕਰਕੇ ਮੇਰੀ ਨਵੀਂ ਬਾਈਕ ਦਾ ਇੰਜਣ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਬੇਰੋਜ਼ਗਾਰ ਬੈਠਾ ਹਾਂ। ਪਹਿਲਾਂ ਮੈਂ 95 ਰੁਪਏ ਪ੍ਰਤੀ ਲੀਟਰ ਵਾਲਾ ਪੈਟਰੋਲ ਪੁਵਾਉਂਦਾ ਸੀ, ਪਰ ਹੁਣ ਇਹ ਮਹਿੰਗਾ ਹੋ ਕੇ 115 ਰੁਪਏ ਹੋ ਗਿਆ ਹੈ। ਪਹਿਲਾਂ ਮੈਂ ਜ਼ੋਮੈਟੋ ਤੋਂ ਕੰਮ ਕਰਕੇ ਮਹੀਨੇ ਦੇ 15 ਤੋਂ 20 ਹਜ਼ਾਰ ਰੁਪਏ ਆਸਾਨੀ ਨਾਲ ਕਮਾ ਲੈਂਦਾ ਸੀ, ਪਰ ਹੁਣ ਕੰਮ ਬੰਦ ਹੋਣ ਕਰਕੇ ਮੇਰੀ ਕਮਾਈ ਪੂਰੀ ਤਰ੍ਹਾਂ ਰੁਕ ਗਈ ਹੈ। ਮੇਰੀ ਨਵੀਂ ਬਾਈਕ ਪਹਿਲਾਂ ਬਿਲਕੁਲ ਸਹੀ ਚੱਲ ਰਹੀ ਸੀ, ਪਰ ਜਦੋਂ ਇੰਜਣ ਵਿੱਚ ਦਿੱਕਤ ਆਉਣ 'ਤੇ ਮੈਂ ਉਸਨੂੰ ਮਕੈਨਿਕ ਤੋਂ ਚੈੱਕ ਕਰਵਾਇਆ, ਤਾਂ ਉਸਨੇ ਦੱਸਿਆ ਕਿ ਇੰਜਣ ਵਿੱਚ ਪਾਣੀ ਚਲਾ ਗਿਆ ਹੈ। ਜਦੋਂ ਮੈਂ ਖੁਦ ਦੇਖਿਆ ਤਾਂ ਸੱਚਮੁੱਚ ਇੰਜਣ ਵਿੱਚੋਂ ਪਾਣੀ ਨਿਕਲਿਆ। ਮੈਨੂੰ ਨਹੀਂ ਪਤਾ ਕਿ ਉਹ ਪਾਣੀ ਇਥਾਨੌਲ ਸੀ ਜਾਂ ਕੁਝ ਹੋਰ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਇਸ ਹਾਲਤ ਲਈ ਅਸਲ ਵਿੱਚ ਜ਼ਿੰਮੇਵਾਰ ਕੌਣ ਹੈ?
ਈ-20 ਕਰਕੇ ਪੁਰਾਣੀਆਂ ਗੱਡੀਆਂ ਦੇ ਕਾਰਬੂਰੇਟਰ ਵਿੱਚ ਸਭ ਤੋਂ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ- ਆਮਿਰ ਖਾਨ, ਮਕੈਨਿਕ
ਉੱਧਰ, ਮੋਟਰ ਮਕੈਨਿਕ ਆਮਿਰ ਖਾਨ ਨੇ ਕਿਹਾ ਕਿ ਮੈਨੂੰ ਟੂ-ਵੀਲਰ ਅਤੇ ਪੈਟਰੋਲ ਗੱਡੀਆਂ ਦੀ ਰਿਪੇਅਰਿੰਗ ਦਾ 12 ਸਾਲ ਦਾ ਲੰਬਾ ਤਜਰਬਾ ਹੈ। ਈ-20 ਪੈਟਰੋਲ ਕਰਕੇ ਪੁਰਾਣੀਆਂ BS4 ਅਤੇ BS3 ਗੱਡੀਆਂ ਦੇ ਕਾਰਬੂਰੇਟਰ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ। ਜੇਕਰ ਤੁਸੀਂ ਗੱਡੀ ਵਿੱਚ ਈ-20 ਪੁਵਾਉਣ ਤੋਂ ਬਾਅਦ ਉਸਨੂੰ 15 ਤੋਂ 20 ਦਿਨ ਜਾਂ ਇੱਕ ਮਹੀਨੇ ਲਈ ਖੜ੍ਹੀ ਕਰ ਦਿੰਦੇ ਹੋ, ਤਾਂ ਕਾਰਬੂਰੇਟਰ ਦੇ ਹੇਠਲੇ ਹਿੱਸੇ ਵਿੱਚ ਜਿੱਥੇ ਪੈਟਰੋਲ ਇਕੱਠਾ ਰਹਿੰਦਾ ਹੈ, ਉੱਥੇ ਗਾਰਦ ਅਤੇ ਕਾਈ ਜੰਮ ਜਾਂਦੀ ਹੈ। ਉੱਥੇ ਇੱਕ ਮਿੱਠਾ ਪਦਾਰਥ ਬਣ ਜਾਂਦਾ ਹੈ, ਜਿਸ ਨਾਲ ਕਾਰਬੂਰੇਟਰ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ ਅਤੇ ਗੱਡੀ ਚੱਲਣੀ ਬੰਦ ਹੋ ਜਾਂਦੀ ਹੈ। ਇਹ ਦਿੱਕਤ ਪਹਿਲਾਂ ਦੀਆਂ ਗੱਡੀਆਂ ਵਿੱਚ ਨਹੀਂ ਆਉਂਦੀ ਸੀ। ਨਵੀਆਂ BS6 ਗੱਡੀਆਂ ਵਿੱਚ ਵੀ ਈ-20 ਪਾਉਣ ਤੋਂ ਬਾਅਦ ਪਿਕਅੱਪ ਅਤੇ ਮਾਈਲੇਜ ਬਹੁਤ ਜ਼ਿਆਦਾ ਡ੍ਰੌਪ ਹੋ ਜਾਂਦੀ ਹੈ ਅਤੇ ਰਸਤੇ ਵਿੱਚ ਚੱਲਦੇ-ਚੱਲਦੇ ਗੱਡੀ ਅਚਾਨਕ ਬੰਦ ਹੋ ਜਾਂਦੀ ਹੈ। BS-6 ਬਾਈਕ ਦੇ ਫਿਊਲ ਟੈਂਕ ਦੇ ਅੰਦਰ ਇੱਕ ਫਿਊਲ ਪੰਪ ਹੁੰਦਾ ਹੈ ਜਿਸ ਵਿੱਚ ਇੱਕ ਫਿਲਟਰ ਲੱਗਿਆ ਹੁੰਦਾ ਹੈ। ਈ-20 ਪੈਟਰੋਲ ਕਰਕੇ ਇਹ ਫਿਲਟਰ ਬਹੁਤ ਹੀ ਜਲਦੀ ਚੋਕ ਹੋ ਜਾਂਦਾ ਹੈ, ਜਿਸਦੇ ਕਾਰਨ ਗੱਡੀਆਂ ਦੀ ਸਰਵਿਸ ਕੋਸਟ ਅੱਜ ਦੇ ਸਮੇਂ ਵਿੱਚ ਕਾਫੀ ਜ਼ਿਆਦਾ ਵਧ ਗਈ ਹੈ।

Arvind-Kejriwal-Addresses-National-Town-Hall-Against-E-20



TOP HEADLINES


ਚਾਰ ਅਗਸਤ ਨੂੰ ਈ-20 ਦੇ ਖ਼ਿਲਾਫ਼ ਆਈਆਂ 2 ਲੱਖ ਪਟੀਸ਼ਨਾਂ ਲੈ ਕੇ
‘ਹਰ ਬੂਥ ਮਜ਼ਬੂਤ–ਸੰਗਰੂਰ ਕਾਂਗਰਸ ਵੱਲੋਂ ਜ਼ਮੀਨੀ ਪੱਧਰ 'ਤੇ ਸ
ਈ-20 ਦੇ ਖਿਲਾਫ ਟਾਊਨਹਾਲ 'ਚ ਬੋਲੇ ਕੇਜਰੀਵਾਲ-ਦੇਸ਼ ਨੂੰ ਪੰਪਾਂ
ਸ਼ੂਟਿੰਗ ਰੇਂਜ ਫੇਜ਼-6 ਚੋਰੀ ਕਾਂਡ ਸੁਲਝਿਆ, ਮੁੱਖ ਦੋਸ਼ੀ ਗ੍ਰਿਫ
'ਯੁੱਧ ਨਸ਼ਿਆਂ ਵਿਰੁੱਧ' ਦੇ 17 ਮਹੀਨੇ: 3472 ਕਿੱਲੋ ਹੈਰੋਇਨ ਸਮ
*ਭਗਵੰਤ ਮਾਨ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ‘ਚ ਮਹੀਨਾਵ
*ਵਿੱਤੀ ਵਰ੍ਹੇ 2026-27 ਵਿੱਚ ਪੰਜਾਬ ਦੇ ਕੁੱਲ ਜੀ.ਐੱਸ.ਟੀ. ਮਾਲ
ਹਰ ਬੂਥ ਕਾਂਗਰਸ ਮਜ਼ਬੂਤ: ਪਟਿਆਲਾ ਸਾਡੀ ਲੜਾਈ ਭਾਜਪਾ, ਆਪ ਅਤੇ
*ਭਗਵੰਤ ਮਾਨ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਨੂੰ ਪੱਕੇ
*ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ
*ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈ
*ਨਸ਼ਾ ਤਸਕਰੀ ਅਤੇ ਸੰਗਠਿਤ ਅਧਰਾਧ ਵਾਲੇ ਗਠਜੋੜ ਦਾ ਇੱਕ ਕਾਰਕੁੰਨ
ਮੋਦੀ ਸਰਕਾਰ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ, Pm-kisan ਯੋਜਨਾ ਨ
*ਪੰਜਾਬ ਪੁਲਿਸ ਵੱਲੋਂ ਨਕਲ ਕਰਵਾਉਣ ਵਾਲੇ ਹਰਿਆਣਾ ਅਧਾਰਤ ਗਿਰੋਹ
*ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ
ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ
ਸੰਸਦ ਦਾ ਭਾਸ਼ਣ ਇੰਸਟਾਗ੍ਰਾਮ 'ਤੇ ਬੈਨ ਕਰਨ 'ਤੇ ਮੀਤ ਹੇਅਰ ਨੇ ਕ
ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ 'ਤੇ ਹੋਏ ਹਮਲੇ ਵਿੱਚ ਸ਼ਾ
ਕਾਂਗਰਸ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ, ਰਾਜਾ ਵੜਿੰਗ ਆਪ ਵਿਰੁੱਧ
ਪਾਇਲ ਯੂਥ ਕਾਂਗਰਸ ਦੇ ਪ੍ਰਧਾਨ ਗੁਰਨਾਜ਼ ਜ਼ੀਰਕ ਵਿਰੁੱਧ ਐਫਆਈਆਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51198327

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us