1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ

Jul11,2026 | Jagrati Lahar Bureau | Chandigarh


ਭਗਵੰਤ ਮਾਨ ਸਰਕਾਰ ਬੱਸਾਂ ਦੀ ਗਿਣਤੀ 2,267 ਤੋਂ ਵਧਾ ਕੇ 3,546 ਕਰੇਗੀ, 56% ਦਾ ਵਾਧਾ, 2 ਦਹਾਕਿਆਂ ਵਿੱਚ ਸਭ ਤੋਂ ਵੱਡਾ ਵਿਸਥਾਰ: ਹਰਪਾਲ ਸਿੰਘ ਚੀਮਾ
796 ਨਵੀਆਂ ਬੱਸਾਂ ਦੀ ਸਿੱਧੀ ਖਰੀਦ, ਡੈਸ਼ਕੈਮ, ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐਸ. ਟਰੈਕਿੰਗ ਅਤੇ ਯੂ.ਪੀ.ਆਈ. ਆਧਾਰਿਤ ਇਲੈਕਟ੍ਰਾਨਿਕ ਟਿਕਟਿੰਗ ਨਾਲ ਲੈਸ: ਹਰਪਾਲ ਸਿੰਘ ਚੀਮਾ
ਔਰਤਾਂ, ਜੋ ਸੂਬੇ ਦੇ ਬੱਸ ਯਾਤਰੀਆਂ ਦਾ 54 ਫੀਸਦੀ ਹਿੱਸਾ ਹਨ, ਲਈ ਸਫ਼ਰ ਸੁਰੱਖਿਅਤ ਬਣਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਕੀਤੇ ਸ਼ਾਮਲ,ਮਹਿਲਾ ਸਸ਼ਕਤੀਕਰਨ ਨੂੰ ਮਿਲੇਗਾ ਹੁਲਾਰਾ: ਹਰਪਾਲ ਸਿੰਘ ਚੀਮਾ
ਸੂਬੇ ਵਿੱਚ ਖਾਸ ਕਰਕੇ ਪੇਂਡੂ ਅਤੇ ਘੱਟ ਸਹੂਲਤਾਂ ਵਾਲੇ ਖੇਤਰਾਂ ਲਈ, ਬਿਹਤਰ ਕਨੈਕਟੀਵਿਟੀ ਯਕੀਨੀ ਬਣਾਉਣ ਵਾਸਤੇ ਸੈਟੇਲਾਈਟ ਆਧਾਰਿਤ ਰੂਟ ਮੈਪਿੰਗ, : ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ 1,279 ਨਵੀਆਂ ਸਰਕਾਰੀ ਬੱਸਾਂ ਸ਼ਾਮਲ ਕਰਕੇ ਇੱਕ ਵੱਡੇ ਫਲੀਟ ਵਿਸਥਾਰ ਰਾਹੀਂ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਲਈ ਤਿਆਰ ਹੈ। ਇਸ ਵਿਸਥਾਰ ਨਾਲ ਸੂਬੇ ਦੀ ਬੱਸਾਂ ਦੀ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜੋ ਕਿ 56% ਦਾ ਇਤਿਹਾਸਕ ਵਾਧਾ ਹੈ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਵਾਧਾ ਹੈ। ਫਲੀਟ ਦਾ ਵਿਸਥਾਰ ਕਰਨ ਦੇ ਨਾਲ-ਨਾਲ, ਭਗਵੰਤ ਮਾਨ ਸਰਕਾਰ ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਆਖਰੀ ਮੀਲ ਤੱਕ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਡੈਸ਼ਕੈਮ, ਅੰਦਰੂਨੀ ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐਸ. ਟਰੈਕਿੰਗ ਸਿਸਟਮ ਅਤੇ ਯੂ.ਪੀ.ਆਈ. ਕਿਊ.ਆਰ.  ਕੋਡ ਆਧਾਰਿਤ ਇਲੈਕਟ੍ਰਾਨਿਕ ਟਿਕਟਿੰਗ ਸਮੇਤ ਆਧੁਨਿਕ ਤਕਨੀਕਾਂ ਵੀ ਪੇਸ਼ ਕਰੇਗੀ।
ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਹੁਣ ਤਕ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਮੁਕਾਬਲੇ ਆਪਣੇ ਸਰਕਾਰੀ ਬੱਸ ਕਾਫਲੇ ਦਾ ਸਭ ਤੋਂ ਵੱਡਾ ਵਿਸਥਾਰ ਕਰ ਰਿਹਾ ਹੈ। 1,279 ਬੱਸਾਂ ਦੇ ਸ਼ਾਮਲ ਹੋਣ ਨਾਲ, ਸਾਡੀ ਬੱਸਾਂ ਦੀ ਕੁੱਲ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜਿਸ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ।”
ਬੱਸਾਂ ਦੀ ਸਿੱਧੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ, ਟਰਾਂਸਪੋਰਟ ਮੰਤਰੀ ਨੇ ਕਿਹਾ, “ਪੰਜਾਬ ਸਰਕਾਰ ਪਹਿਲਾਂ ਹੀ 696 ਸਾਧਾਰਨ ਬੱਸਾਂ ਦੀ ਖਰੀਦ ਲਈ ਆਰਡਰ ਦੇ ਚੁੱਕੀ ਹੈ, ਜਿਨ੍ਹਾਂ ਵਿੱਚੋਂ 387 ਪਨਬੱਸ ਅਤੇ 309 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਲਗਭਗ 300 ਬੱਸਾਂ ਦੇ ਨਵੰਬਰ 2026 ਤੱਕ ਚਾਲੂ ਹੋਣ ਦੀ ਉਮੀਦ ਹੈ, ਜਦੋਂ ਕਿ ਬਾਕੀ ਬੱਸਾਂ ਦਸੰਬਰ 2026 ਦੇ ਅੰਤ ਤੱਕ ਪੜਾਅਵਾਰ ਢੰਗ ਨਾਲ ਸ਼ਾਮਲ ਕੀਤੀਆਂ ਜਾਣਗੀਆਂ।”
ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਨੈਕਟੀਵਿਟੀ ਨੂੰ ਮਜ਼ਬੂਤ ​​ਕਰਨ ਲਈ ਪੀ.ਆਰ.ਟੀ.ਸੀ. ਲਈ ਪਹਿਲਾਂ ਹੀ 100 ਮਿਡੀ ਬੱਸਾਂ ਖਰੀਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ, “ਇਹ ਬੱਸਾਂ ਸਤੰਬਰ ਤੱਕ ਸੇਵਾ ਵਿੱਚ ਆ ਜਾਣਗੀਆਂ, ਜਿਸ ਨਾਲ ਸਿੱਧੇ ਤੌਰ 'ਤੇ ਖਰੀਦੀਆਂ ਗਈਆਂ ਬੱਸਾਂ ਦੀ ਕੁੱਲ ਗਿਣਤੀ 796 ਹੋ ਜਾਵੇਗੀ।"
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਸਤ੍ਰਿਤ ਬੱਸਾਂ ਦੀ ਤਾਇਨਾਤੀ ਵਿਗਿਆਨਕ ਯੋਜਨਾਬੰਦੀ ਦੁਆਰਾ ਸੇਧਿਤ ਹੋਵੇਗੀ। ਉਨ੍ਹਾਂ ਕਿਹਾ, “ਸੂਬੇ ਭਰ ਵਿੱਚ ਘੱਟ ਬੱਸਾਂ ਵਾਲੇ ਰੂਟਾਂ ਦੀ ਪਛਾਣ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਸੈਟੇਲਾਈਟ-ਆਧਾਰਿਤ ਯਾਤਰਾ ਪੈਟਰਨ ਸਰਵੇਖਣ ਸ਼ੁਰੂ ਕੀਤੇ ਜਾ ਰਹੇ ਹਨ ਕਿ ਬੱਸਾਂ ਉੱਥੇ ਤਾਇਨਾਤ ਕੀਤੀਆਂ ਜਾਣ ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ। ਇਹ ਸਬੂਤ-ਆਧਾਰਿਤ ਪਹੁੰਚ ਮੌਜੂਦਾ ਕਨੈਕਟੀਵਿਟੀ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ।”
ਇੱਕ ਵੱਡੇ ਤਕਨੀਕੀ ਅਪਗ੍ਰੇਡ ਦਾ ਐਲਾਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ, “ਨਵੀਆਂ ਬੱਸਾਂ ਪੂਰਨ ਨਿਗਰਾਨੀ ਨੂੰ ਯਕੀਨੀ ਬਣਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਲਈ ਡੈਸ਼ਕੈਮ, ਅੰਦਰੂਨੀ ਸੀ.ਸੀ.ਟੀ.ਵੀ. ਕੈਮਰੇ ਅਤੇ ਉੱਨਤ ਜੀ.ਪੀ.ਐਸ. ਟਰੈਕਿੰਗ ਸਿਸਟਮਾਂ ਨਾਲ ਲੈਸ ਹੋਣਗੀਆਂ।”
ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੌਜੂਦਾ ਸਮੇਂ, ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚੋਂ ਲਗਭਗ 54 ਫੀਸਦ ਔਰਤਾਂ ਹਨ। ਸਾਰੀਆਂ ਨਵੀਆਂ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਨਾਲ ਉਨ੍ਹਾਂ ਦੀ ਸੁਰੱਖਿਆ ਹੋਰ ਮਜ਼ਬੂਤ ​​ਹੋਵੇਗੀ ਅਤੇ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਯਾਤਰਾ ਮਾਹੌਲ ਮਿਲੇਗਾ।”
ਟਰਾਂਸਪੋਰਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਟਰਾਂਸਪੋਰਟ ਵਿਭਾਗ ਕੰਡਕਟਰਾਂ ਨੂੰ ਕਿਊ.ਆਰ. ਕੋਡ ਸਕੈਨਿੰਗ ਰਾਹੀਂ ਯੂ.ਪੀ.ਆਈ. ਭੁਗਤਾਨ  ਕਰਨ ਵਾਲੀਆਂ ਉੱਨਤ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਨਾਲ ਲੈਸ ਕਰ ਰਿਹਾ ਹੈ। ਉਨ੍ਹਾਂ ਕਿਹਾ, “ਇਸ ਆਧੁਨਿਕ ਪ੍ਰਣਾਲੀ ਨੂੰ ਡਿਜੀਟਲ ਭੁਗਤਾਨ ਵਿਧੀਆਂ ਪ੍ਰਤੀ ਨੌਜਵਾਨ ਯਾਤਰੀਆਂ ਦੀ ਵੱਧ ਰਹੀ ਤਰਜੀਹ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਟਿਕਟਿੰਗ ਵਧੇਰੇ ਸੁਵਿਧਾਜਨਕ ਅਤੇ ਕੁਸ਼ਲ ਬਣੇਗੀ।"
ਵਿਸਥਾਰ ਦੇ ਢਾਂਚਾਗਤ ਪ੍ਰਭਾਵ ਦੀ ਵਿਆਖਿਆ ਕਰਦੇ ਹੋਏ, ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਵਿੱਚ ਵਰਤਮਾਨ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ ਸੱਤ ਸਰਕਾਰੀ ਬੱਸਾਂ ਹਨ। ਇਸ ਵਿਸਥਾਰ ਦੇ ਨਾਲ, ਇਹ ਅਨੁਪਾਤ ਵੱਧ ਕੇ ਪ੍ਰਤੀ ਲੱਖ ਆਬਾਦੀ ਲਗਭਗ 12 ਬੱਸਾਂ ਹੋ ਜਾਵੇਗਾ, ਜੋ ਪੰਜਾਬ ਨੂੰ ਰਾਜ ਟਰਾਂਸਪੋਰਟ ਅਦਾਰਿਆਂ ਦੀ ਕੌਮੀ ਔਸਤ ਤੋਂ ਕਿਤੇ ਉੱਪਰ ਲੈ ਜਾਵੇਗਾ।”
ਉਨ੍ਹਾਂ ਅੱਗੇ ਕਿਹਾ, “ਵਧੀ ਹੋਈ ਬੱਸਾਂ ਦੀ ਗਿਣਤੀ ਪਨਬੱਸ ਅਤੇ ਪੀ.ਆਰ.ਟੀ.ਸੀ. ਨੂੰ ਵੱਧ ਮੰਗ ਵਾਲੇ ਰੂਟਾਂ 'ਤੇ ਬੱਸਾਂ ਦੇ ਫੇਰੇ ਵਧਾਉਣ ਦੇ ਯੋਗ ਬਣਾਵੇਗੀ ਅਤੇ ਨਾਲ ਹੀ ਉਨ੍ਹਾਂ ਪਿੰਡਾਂ ਅਤੇ ਕਸਬਿਆਂ ਤੱਕ ਸੇਵਾਵਾਂ ਦਾ ਵਿਸਥਾਰ ਕਰੇਗੀ ਜਿੱਥੇ ਇਸ ਵੇਲੇ ਨਿਰਧਾਰਤ ਸਰਕਾਰੀ ਬੱਸ ਕਨੈਕਟੀਵਿਟੀ ਨਹੀਂ ਹੈ।”
ਪ੍ਰੈਸ ਕਾਨਫਰੰਸ ਦੀ ਸਮਾਪਤੀ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਮਜ਼ਬੂਤ ​​ਅਤੇ ਆਧੁਨਿਕ ਜਨਤਕ ਟਰਾਂਸਪੋਰਟ ਨੈਟਵਰਕ ਸੂਬੇ ਦੇ ਹਰੇਕ ਨਾਗਰਿਕ ਨੂੰ ਸਸਤੀਆਂ, ਭਰੋਸੇਮੰਦ, ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।”

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਜਨਤਕ ਟਰਾਂਸਪੋਰਟ ਦਾ ਵੱਡਾ ਵਿਸਥਾਰ

 ਮੌਜੂਦਾ ਸਰਕਾਰੀ ਬੱਸਾਂ ਦੀ ਗਿਣਤੀ: 2,267 ਬੱਸਾਂ
 ਕੁੱਲ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ: 1,279 
 *ਵਿਸਥਾਰ ਤੋਂ ਬਾਅਦ ਸਰਕਾਰੀ ਬੱਸਾਂ ਦੀ ਗਿਣਤੀ: 3,546
 ਫਲੀਟ ਵਿੱਚ ਕੁੱਲ ਵਾਧਾ: 56%, ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਵਿਸਥਾਰ
ਬੱਸਾਂ ਦੀ ਸਿੱਧੀ ਖਰੀਦ (796)
 696 ਸਾਧਾਰਨ ਬੱਸਾਂ ਦਾ ਆਰਡਰ ਦਿੱਤਾ ਗਿਆ:
ਪਨਬੱਸ ਲਈ 387 ਬੱਸਾਂ
ਪੀ.ਆਰ.ਟੀ.ਸੀ. ਲਈ 309 ਬੱਸਾਂ
 ਪੇਂਡੂ ਅਤੇ ਸ਼ਹਿਰੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਪੀ.ਆਰ.ਟੀ.ਸੀ. ਲਈ 00 ਮਿਡੀ ਬੱਸਾਂ ਪਹਿਲਾਂ ਹੀ ਖਰੀਦੀਆਂ ਜਾ ਚੁੱਕੀਆਂ ਹਨ।
 ਸਿੱਧੇ ਤੌਰ 'ਤੇ ਖਰੀਦੀਆਂ ਗਈਆਂ ਕੁੱਲ ਬੱਸਾਂ: 796
ਸ਼ੁਰੂਆਤੀ ਸਮਾਂ-ਸੀਮਾ:
ਲਗਭਗ 300 ਸਾਧਾਰਨ ਬੱਸਾਂ ਨਵੰਬਰ 2026 ਤੱਕ ਸੜਕਾਂ 'ਤੇ ਉਤਰਨਗੀਆਂ।
ਬਾਕੀ ਰਹਿੰਦੀਆਂ ਸਾਧਾਰਨ ਬੱਸਾਂ ਨੂੰ ਦਸੰਬਰ 2026 ਤੱਕ ਸ਼ਾਮਲ ਕੀਤਾ ਜਾਵੇਗਾ।
100 ਮਿਡੀ ਬੱਸਾਂ ਸਤੰਬਰ 2026 ਤੱਕ ਸੇਵਾ ਵਿੱਚ ਆ ਜਾਣਗੀਆਂ।
ਬੱਸਾਂ ਦੀ ਬਿਹਤਰ ਉਪਲਬਧਤਾ:
 ਮੌਜੂਦਾ ਉਪਲਬਧਤਾ: ਪ੍ਰਤੀ ਲੱਖ ਆਬਾਦੀ 'ਤੇ ਲਗਭਗ 7 ਸਰਕਾਰੀ ਬੱਸਾਂ
ਵਿਸਥਾਰ ਤੋਂ ਬਾਅਦ: ਪ੍ਰਤੀ ਲੱਖ ਆਬਾਦੀ 'ਤੇ ਲਗਭਗ 12 ਬੱਸਾਂ

ਬਿਹਤਰ ਕਨੈਕਟੀਵਿਟੀ

ਰੁਝੇਵਿਆਂ ਵਾਲੇ ਰੂਟਾਂ 'ਤੇ ਬੱਸ ਸੇਵਾਵਾਂ ਵਿੱਚ ਵਾਧਾ।ਉਨ੍ਹਾਂ ਪਿੰਡਾਂ ਅਤੇ ਕਸਬਿਆਂ ਲਈ ਸਰਕਾਰੀ ਬੱਸ ਕਨੈਕਟੀਵਿਟੀ ਜਿਨ੍ਹਾਂ ਵਿੱਚ ਵਰਤਮਾਨ ਵਿੱਚ ਕੋਈ ਨਿਰਧਾਰਤ ਸੇਵਾ ਨਹੀਂ ਹੈ।
ਪੰਜਾਬ ਭਰ ਵਿੱਚ ਆਖਰੀ ਮੀਲ ਤੱਕ ਦੀ ਬਿਹਤਰ ਕਨੈਕਟੀਵਿਟੀ।
ਘੱਟ ਸੇਵਾਵਾਂ ਵਾਲੇ ਰੂਟਾਂ ਦੀ ਪਛਾਣ ਕਰਨ ਅਤੇ ਬੱਸਾਂ ਨੂੰ ਉੱਥੇ ਤਾਇਨਾਤ ਕਰਨ ਲਈ ਸੈਟੇਲਾਈਟ-ਆਧਾਰਿਤ ਸਰਵੇਖਣ ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ।

ਕੁਸ਼ਲ ਸੰਚਾਲਨ

 ਸਾਲਾਨਾ ਨਿਰਧਾਰਤ ਮਾਈਲੇਜ: 3,842 ਲੱਖ ਕਿਲੋਮੀਟਰ
 ਪ੍ਰਤੀ ਬੱਸ ਦੀ ਔਸਤ ਰੋਜ਼ਾਨਾ ਦੌੜ: ਲਗਭਗ 300 ਕਿਲੋਮੀਟਰ, ਜਿਸ ਨੂੰ ਸਰਵੋਤਮ ਉਪਯੋਗਤਾ ਪੱਧਰ ਮੰਨਿਆ ਜਾਂਦਾ ਹੈ।
ਵਿਸਥਾਰ ਕਿਉਂ?
 ਯਾਤਰੀਆਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਖਾਸ ਕਰਕੇ ਔਰਤਾਂ ਲਈ ਮੁਫਤ ਬੱਸ ਸਫ਼ਰ ਦੀ ਸ਼ੁਰੂਆਤ ਤੋਂ ਬਾਅਦ।
ਪੰਜਾਬ ਭਰ ਵਿੱਚ ਕਿਫਾਇਤੀ, ਭਰੋਸੇਮੰਦ ਅਤੇ ਪਹੁੰਚਯੋਗ ਜਨਤਕ ਟਰਾਂਸਪੋਰਟ ਪ੍ਰਦਾਨ ਕਰਨ ਲਈ।

Punjab-To-Become-India-s-No-1-State-In-Public-Transport-Infrastructure-With-Addition-Of-1-279-New-Govt-Buses-Harpal-Singh-Cheema



TOP HEADLINES


ਘਰ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾ
ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ
*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਆਪਰੇਸ਼ਨ ਪ੍ਰਹ
*ਲੁਧਿਆਣਾ ਸ਼ਹਿਰ ਵਿੱਚ ਸੀਨੀਅਰ ਸਿਟੀਜ਼ਨ ਨਾਲ ਡਿਜ਼ੀਟਲ ਅਰੈਸਟ ਦ
ਕਾਂਗਰਸ ਦਾ ਹਫ਼ਤਾ ਭਰ ਚੱਲਿਆ ਸਿਆਸੀ ਡਰਾਮਾ ਬਿਨਾਂ ਕਿਸੇ ਬਦਲਾਅ
*ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬ
*ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਨਾਲ ਪੰਜਾਬ ਦੀਆਂ ਮਹ
1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟ
*ਭਗਵੰਤ ਮਾਨ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਯੁੱਧ ਨਸ਼ਿਆਂ ਵਿਰੁੱਧ
*ਲੁਧਿਆਣਾ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਐਸ.ਆਈ.ਆਰ.
*ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋ
*ਪੰਜਾਬ ਵਿੱਚ ਸਿਰਫ਼ 16 ਦਿਨਾਂ ‘ਚ ਐਸ.ਆਈ.ਆਰ. ਅਧੀਨ 1 ਕਰੋੜ ਤੋਂ
*ਪਸ਼ੂ-ਧਨ ਦੀ ਸਿਹਤ ਸੰਭਾਲ ‘ਚ ਦੇਰੀ, ਗੈਰਹਾਜ਼ਰੀ ਅਤੇ ਲਾਪਰਵਾਹੀ
ਅਬੋਹਰ ਅਤੇ ਮੋਰਿੰਡਾ ਨਗਰ ਨਿਗਮ ਚੋਣਾਂ ਵਿੱਚ ‘ਆਪ’ ਦੀ ਹੂੰਝਾ ਫੇ
ਮੋਦੀ ਸ਼੍ਰੀ ਰਾਮ ਮੰਦਰ ਦਾਨ ਚੋਰੀ ਮਾਮਲੇ ਵਿੱਚ ਜਵਾਬਦੇਹੀ ਤੋਂ ਨ
ਅੰਮ੍ਰਿਤਸਰ ਵਿੱਚ 8.3 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ
ਲੁਧਿਆਣਾ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਵਿਰੁੱਧ ਵੱਡੀ ਕਾਰਵਾਈ;
ਸੰਤ ਬਾਬਾ ਕੁਲਜੀਤ ਸਿੰਘ ਜੀ ਦੀ ਬੇਟੀ ਭਾਜਪਾ ਵਿੱਚ ਸ਼ਾਮਲ
ਰਾਮ ਮੰਦਰ ਦੇ ਡਾਕੂਆਂ ਨੂੰ ਸਜ਼ਾ ਦਿਵਾਉਣ ਲਈ ਐਤਵਾਰ ਨੂੰ ਸੁੰਦਰਕ
*3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50938789

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us