ਨੈਸ਼ਨਲ ਹਾਈਵੇ ਖੰਨਾ ਨੇੜੇ ਕਸਬਾ ਬੀਜਾ ਦੇ ਕੋਲੇ ਇੱਕ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਅੱਗ ਲੱਗ ਗਈ ਇਹ ਬੱਸ ਦੇ ਵਿੱਚ ਬੱਚਿਆਂ ਸਮੇਤ ਲਗਭਗ 100 ਤੋਂ ਵੱਧ ਸਵਾਰੀਆਂ ਸਵਾਰ ਸਨ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਮੌਕੇ ਤੇ ਪੁਲਿਸ ਪਾਰਟੀਆਂ ਅਤੇ ਐਸਡੀਐਮ ਖੰਨਾ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਇਆ ਗਿਆ
ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਆਪਣੀਆਂ ਗੱਡੀਆਂ ਸਮੇਤ ਅਤੇ ਪੁਲਿਸ ਪਾਰਟੀਆਂ ਪਹੁੰਚ ਗਈਆਂ ਐਸਡੀਐਮ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਬੱਸ ਲੁਧਿਆਣਾ ਤੋਂ ਯੂਪੀ ਬਿਹਾਰ ਜਾ ਰਹੀ ਸੀ