*ਪੰਜਾਬ ਦਾ ਉਦਯੋਗਿਕ ਗੌਰਵ ਮੁੜ ਬਹਾਲ ਕਰਾਂਗੇ – ਨਿਤਿਨ ਨਬੀਨ*

Jun22,2026 | Gautam Jalandhari | Ludhiana



➖*ਭਾਜਪਾ ਦੀ ਨੀਤੀ, ਨੀਅਤ ਤੇ ਨਿਰਣਾਇਕ ਅਗਵਾਈ ਨਾਲ ਲੀਹ ’ਤੇ ਆਵੇਗਾ ਉਦਯੋਗ*

ਪੰਜਾਬ ਦੇ ਸਨਅਤ ਅਤੇ ਕਾਰੋਬਾਰੀ ਗੌਰਵ ਨੂੰ ਮੁੜ ਬਹਾਲ ਕਰਨਾ ਭਾਜਪਾ ਦਾ ਸਕੰਲਪ ਹੈ ਅਤੇ ਇਹ ਹਰ ਹੀਲੇ ਕੀਤਾ ਜਾਵੇਗਾ। ਪੰਜਾਬ ਵਿੱਚ ਉਦੋਯਗਿਕ ਵਿਕਾਸ ਅਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਅਤੇ ਕਿਸਾਨੀ ਵੀ ਇਸ ਦੇ ਨਾਲ-ਨਾਲ ਸਮਾਂਤਰ ਚੱਲੇਗੀ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕੀਤਾ। ਆਪਣੇ ਪੰਜਾਬ ਦੌਰੇ ਦੌਰਾਨ ਉਹ ਲੁਧਿਆਣਾ ਵਿੱਚ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। 

ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ-ਵੱਖ ਹੁੰਦੀਆਂ ਹਨ, ਪਰ ਇਨ੍ਹਾਂ ਦੇ ਹੱਲ ਲਈ ਸਰਕਾਰ ਦੀ ਨੀਤੀ, ਨੀਅਤ ਅਤੇ ਨਿਰਣਾਇਕ ਅਗਵਾਈ ਦਾ ਅਹਿਮ ਰੋਲ ਹੁੰਦਾ ਹੈ। 

ਭਾਜਪਾ ਇਸ ਬਾਰੇ ਸਪੱਸ਼ਟ ਹੈ। ਪੰਜਾਬ ਦੇ ਉਦਯੋਗਿਕ ਮਸਲਿਆਂ ਵਿੱਚ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਬਣਦਾ ਸਹਿਯੋਗ ਨਹੀਂ ਕਰ ਰਹੀ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੀ ਖੇਤੀ ਅਤੇ ਸਨਅਤ ਲਈ ਪੂਰੇ ਦੇਸ ਵਿੱਚ ਖਾਸ ਪਛਾਣ ਰੱਖਦੇ ਸੀ, ਪੰਜਾਬ ਦੀ ਸਨਅਤੀ ਵਿਰਾਸਤ ਇੰਨੀ ਤਗੜੀ ਰਹੀ ਹੋਵੇ ਅਤੇ ਜੇ ਅੱਜ ਉਹ ਨਹੀਂ ਰਹੀ ਤਾਂ ਇਹ ਚਿੰਤਾ ਦਾ ਮੁੱਦਾ ਹੈ, ਇਸ ਦੀ ਜਵਾਬਦੇਹੀ ਕੇਂਦਰ ਸਰਕਾਰ ਅਤੇ ਭਾਜਪਾ ਕਰੇਗੀ।

ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਸੰਵਾਦ ਕਰ ਰਹੇ ਹਾਂ, ਇਸ ਨਾਲ ਹੀ ਚੀਜਾਂ ਅੱਗੇ ਵਧਦੀਆਂ ਹਨ, ਜੇਕਰ ਕੋਈ ਸਰਕਾਰ ਇਸ ਨੂੰ ਨੈਗੇਟਿਵ ਵਿਚਾਰ ਵਜੋਂ ਲੈਂਦੀ ਹੈ ਤਾਂ ਵਿਕਾਸ ਸੰਭਵ ਹੀ ਨਹੀਂ ਹੈ।

ਨਿਤਿਨ ਨਬੀਨ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜਦੋਂ ਉਹ ਬਿਹਾਰ ਦੇ ਮੰਤਰੀ ਸਨ ਤਾਂ ਉਨ੍ਹਾਂ ਖੁਦ ਦੇਖਿਆ ਸੀ ਕਿ ਕਿਵੇਂ ਪੰਜਾਬ ਤੋਂ ਉਦਯੋਗ ਦਾ ਪਲਾਇਨ ਬਿਹਾਰ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਦਰਅਸਲ *ਪੰਜਾਬ ਵਿੱਚ ਉਦਯੋਗ ਲਈ ਨਾ ਚੰਗਾ ਵਾਤਾਵਰਨ ਹੈ ਅਤੇ ਉਸ ਨਾ ਹੀ ਸਪੋਰਟ ਸਿਸਟਮ, ਜਦੋਂ ਤੱਕ ਸੂਬੇ ਵਿੱਚ ਚੰਗੀ ਉਦਯੋਗਿਕ ਨੀਤੀ ਨਹੀਂ ਹੋਵੇਗੀ, ਉਦੋਂ ਤੱਕ ਉਦਯੋਗ ਤਰੱਕੀ ਨਹੀਂ ਕਰ ਸਕਦਾ। ਇਸ ਦੇ ਨਾਲ –ਨਾਲ ਢੁਕਵੀਂ ਅਮਨ ਕਾਨੂੰਨ ਦੀ ਹਾਲਤ ਅਤੇ ਸੁਸ਼ਾਸ਼ਨ ਹੋਣਾ ਚਾਹੀਦਾ ਹੈ।*

ਪੰਜਾਬ ਦੇ ਉਦਯੋਗ ਦੀਆਂ ਸਮੱਸਿਆਵਾਂ:-
ਉਦਯੋਗਪਤੀਆਂ ਨੇ ਜਿੱਥੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਨੂੰ ਲੈ-ਕੇ ਸਵਾਲ ਖੜ੍ਹੇ ਕੀਤੇ, ਉੱਥੇ ਗੈਂਗਸਟਰਵਾਦ, ਰੰਗਦਾਰੀ ਅਤੇ ਨਾਜੁਕ ਅਮਨ ਕਾਨੂੰਨ ਦੀ ਹਾਲਤ ਉੱਤੇ ਵੀ ਸਵਾਲ ਚੁੱਕੇ। 

ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨੇ ਨਿਤਿਨ ਨਬੀਨ ਨੂੰ ਦੱਸਿਆ ਕਿ ਪੰਜਾਬ ਵਿੱਚ ਲੋਹੇ ਦੇ ਰੀਸਾਇਕਲਿੰਗ ਉਦਯੋਗ ਵਿੱਚ ਬੋਗਸ ਜੀਐੱਸਟੀ ਬਿੱਲ ਘੋਟਾਲੇ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੀਬ ਦੋ ਲੱਖ ਕਰੋੜ ਰੁਪਏ ਦਾ ਚੂਨਾ ਲੱਗਦਾ ਹੈ। ਇਸ ਤੋਂ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਮੰਚ ਉੱਤੇ ਸੁਣਵਾਈ ਨਹੀਂ ਹੋ ਰਹੀ। 

ਇਸ ਦੌਰਾਨ ਸਾਇਕਲ ਉਦਯੋਗ ਨੇ ਕਿਹਾ ਕਿ ਚੀਨ 30 ਕਰੋੜ ਸਾਇਕਲ ਬਣਾ ਰਿਹਾ ਹੈ, ਜਦਕਿ ਭਾਰਤ ਵਿੱਚ 3 ਕਰੋੜ ਹੀ ਬਣ ਰਹੇ ਹਨ। ਇਸ ਲਈ ਨਵੇਂ ਸਿਰਿਓ ਯੋਜਨਾਬੰਦੀ ਦੀ ਲੋੜ ਹੈ।

ਐਗਰੋ-ਕੰਬਾਇਨ ਇੰਡਸਟਰੀ ਨੇ ਕੰਬਾਇਨਾਂ ਨੂੰ ਪਾਸ ਕਰਵਾਉਣ ਦੀ ਸਮਾਂਸੀਮਾਂ ਘਟਾਏ ਜਾਣ ਦਾ ਮੁੱਦਾ ਚੁੱਕਿਆ।

ਰਾਇਸ ਮਿੱਲਰਜ਼ ਨੇ ਅਮਰੀਕਾ ਇਰਾਨ ਜੰਗ ਅਤੇ ਪੈਟਰੋਲ ਕੀਮਤਾਂ ਵਧਣ ਕਾਰਨ ਲਾਗਤ ਵਧਣ ਦਾ ਮੁੱਦਾ ਚੁੱਕਿਆ ਅਤੇ ਮੰਗ ਕੀਤੀ ਕਿ ਬਾਸਮਤੀ ਦਰਾਮਦ ਲਈ ਸਬਸਿਡੀ ਮਿਲਣੀ ਚਾਹੀਦੀ ਹੈ।

ਨਟ-ਬੋਲਟ ਇੰਡਸਟਰੀ ਨੇ ਲਾਇਸੰਸ ਲੈਣ ਲਈ ਲੱਖਾਂ ਰੁਪਏ ਕੀਮਤ ਨੂੰ ਗੈਰ-ਵਾਜ਼ਬ ਦੱਸਿਆ, ਇਸ ਨੂੰ ਘਟਾਉਣ ਦੀ ਮੰਗ ਕੀਤੀ। 

ਉਦਯੋਗਪਤੀਆਂ ਨੇ ਕਿਹਾ ਪੰਜਾਬ ਵਿੱਚ ਡਬਲ-ਇੰਜਨ ਸਰਕਾਰ ਬਣਨੀ ਚਾਹੀਦੀ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਕੇਂਦਰੀ ਸਕੀਮਾਂ ਦਾ ਲਾਭ ਮਿਲ ਸਕੇ, ਜੋ ਇਸ ਵੇਲੇ ਨਹੀਂ ਮਿਲ ਰਿਹਾ। 
ਇਸ ਬੈਠਕ ਦੌਰਾਨ ਸਾਇਕਲ ਇੰਡਸਟਰੀ ਤੋਂ ਕੇ.ਕੇ ਸੇਠ, ਸਪੋਰਟਸ ਇੰਡਸਟਰੀ ਤੋਂ ਰਵਿੰਦਰ, ਅਜਮੇਰ ਸਿੰਘ ਦਸ਼ਮੇਸ਼ ਕੰਬਾਇਨ, ਰਾਇਸ ਮਿੱਲਜ਼ ਮੋਨੂੰ ਚੱਢਾ, ਆਈਸੀਏ ਦੇ ਰਾਹੁਲ ਆਹੂਜਾ, ਨਟ-ਬੋਲਟ ਉਦਯੋਗ ਤੋਂ ਨਰਿੰਦਰ ਭੂੰਬਲਾ, ਇੰਡਕਸ਼ਨ ਤੋਂ ਕੇ.ਕੇ ਗਰਗ ਅਤੇ ਕ੍ਰਿਮਕਾ ਤੋਂ ਰਜਨੀ ਵੈਕਟਰ ਸਣੇ ਹੋਰ ਕਈ ਉਦਯੋਗਿਕ ਵਰਗਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। 

ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਰਾਜ ਸਭਾ ਮੈਂਬਰ ਵਿਕਰਮ ਸਾਹਨੀ, ਰਾਜਿੰਦਰ ਗੁਪਤਾ ਵੀ ਹਾਜ਼ਰ 

It-s-bjp-s-resolve-to-restore-punjab-s-industrial-glory-nitin-nabin



TOP HEADLINES


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱ
*ਬਜ਼ੁਰਗਾਂ ਦੀ ਸੇਵਾ ਅਤੇ ਸੰਭਾਲ ਲਈ ਪੰਜਾਬ ਸਰਕਾਰ ਵਚਨਬੱਧ; ਪਿ
ਡਬਲ ਇੰਜਣ ਸਰਕਾਰ, ਜ਼ਮੀਨੀ ਸੰਗਠਨ ਤੇ ਸਥਾਨਕ ਭ੍ਰਿਸ਼ਟਾਚਾਰ ਨੂੰ
*ਪੰਜਾਬ ਦਾ ਉਦਯੋਗਿਕ ਗੌਰਵ ਮੁੜ ਬਹਾਲ ਕਰਾਂਗੇ – ਨਿਤਿਨ ਨਬੀਨ*
*ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਰਣਨੀਤਕ ਨਾਕਿਆਂ ‘ਤੇ ਨਿਗਰਾ
*ਪਹਿਲੀ ਜੁਲਾਈ ਨੂੰ ਹਰ ਮਹਿਲਾ ਦੇ ਖਾਤੇ ਵਿੱਚ ਪਾਈ ਜਾਵੇਗੀ ਤਿੰਨ
*ਰਿਕਵਰੀ ਤੋਂ ਰੋਜ਼ਗਾਰ ਤੱਕ: ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿ
*ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱ
*20,000 ਰੁਪਏ ਰਿਸ਼ਵਤ ਲੈਂਦੀ ਸਬ- ਇੰਸਪੈਕਟਰ ਵਿਜੀਲੈਂਸ ਬਿਊਰੋ
*ਗੈਂਗਸਟਰ ਮਾਡਿਊਲ ਨਾਲ ਜੁੜੇ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰ
ਇੰਨੋਸੈਂਟ ਹਾਰਟਸ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ 2026, ਥ
*ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫ
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਲਾਜ ਕੇਂਦਰਾਂ ਵਿੱ
*24 ਜੂਨ ਨੂੰ ਮੋਹਾਲੀ ਵਿਖੇ ਕਰਵਾਈ ਜਾਵੇਗੀ ਐਨ.ਆਰ.ਆਈ. ਮਿਲਣੀ 2
ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 6 ਚੋ
*ਆਯੁਰਵੈਦਿਕ ਵਿਭਾਗ ਨੇ ਡਾ. ਅੰਬੇਡਕਰ ਭਵਚਨ ’ਚ ਮਨਾਇਆ 12ਵਾਂ ਅੰ
*ਹਲਕਾ ਉੱਤਰੀ ’ਚ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 22 ਫ
ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਸਥਾਪਿਤ ਕਰ
ਖੰਨਾ ਨੇੜੇ ਕਸਬਾ ਬੀਜਾ ਦੇ ਨੇੜੇ ਇੱਕ ਸਵਾਰੀਆਂ ਨਾਲ ਭਰੀ ਹੋਈ ਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50543227

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us