ਡਬਲ ਇੰਜਣ ਸਰਕਾਰ, ਜ਼ਮੀਨੀ ਸੰਗਠਨ ਤੇ ਸਥਾਨਕ ਭ੍ਰਿਸ਼ਟਾਚਾਰ ਨੂੰ ਚੋਣ ਹਥਿਆਰ ਬਣਾਏਗੀ ਭਾਜਪਾ

Jun22,2026 | Gautam Jalandhari | Ludhiana



➖ ਪੰਜਾਬ ਵਿੱਚ ‘ਡਬਲ ਇੰਜਣ’ ਸਰਕਾਰ ਲਈ ਭਾਜਪਾ ਤੇਜ਼ ਕਰੇਗੀ ਜ਼ਮੀਨੀ ਲੜਾਈ: ਨਿਤਿਨ ਨਬੀਨ

ਡਰੱਗਜ਼, ਗੈਂਗਸਟਰਵਾਦ ਅਤੇ ਸਥਾਨਕ ਭ੍ਰਿਸ਼ਟਾਚਾਰ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਏਗੀ ਭਾਜਪਾ

➖ ਬੂਥ ਪ੍ਰਧਾਨ ਤੇ ਵਰਕਰ ਹੀ ਭਾਜਪਾ ਦੀ ਅਸਲੀ ਤਾਕਤ, ਜ਼ਮੀਨੀ ਸੰਗਠਨ ਹੋਰ ਮਜ਼ਬੂਤ ਕਰੋ: ਨਿਤਿਨ ਨਬੀਨ 


ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸੀ ਘੁਸਪੈਠੀਆਂ ਕਰ ਕੇ ਉੱਥੋਂ ਦੀ ਬਦਲਦੀ  ਡੈਮੋਗ੍ਰਾਫੀ ਦੇਸ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ। ਉਸੇ ਤਰ੍ਹਾਂ ਪੰਜਾਬ ਦੀ ਖ਼ਰਾਬ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਡਰੱਗਜ਼ ਅਤੇ ਨੌਜਵਾਨਾਂ ਦਾ ਪਲਾਇਨ ਸੂਬੇ ਅਤੇ ਸਮੁੱਚੇ ਦੇਸ ਦੀ ਚਿੰਤਾ ਬਣ ਗਿਆ ਹੈ। ਜਿਵੇਂ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਨੇ ਜੀਅ ਤੋੜ ਮਿਹਨਤ ਕਰ ਕੇ ਬੰਗਾਲ ਜਿੱਤਿਆ, ਉਵੇਂ ਹੀ ਪੰਜਾਬ ਵਿੱਚ ਸਮੁੱਚੇ ਭਾਜਪਾ ਵਰਕਰ ਦਿਨ ਰਾਤ ਇੱਕ ਕਰਕੇ ਡਬਲ ਇੰਜਨ ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਹਨ। ਉਹ ਲੁਧਿਆਣਾ ਵਿੱਚ ਸੂਬਾਈ ਅਹੁਦੇਦਾਰਾਂ, ਪਾਰਟੀ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। 

ਨਿਤਿਨ ਨਬੀਨ ਨੇ ਕਿਹਾ ਕਿ ਇਹ ਖੁਸ਼ੀ ਦੀ ਗਲ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਪੂਰੇ ਦਮਖ਼ਮ ਨਾਲ ਲੜਨ ਦੀ ਤਿਆਰੀ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਜਿਵੇਂ 'ਅਧਿਕਾਰੀ ਪਲੱਸ ਗੁੰਡਾ ਕਲਚਰ' ਬੰਗਾਲੀਆਂ ਵਿੱਚ ਇੱਕ ਮੁਸੀਬਤ ਬਣ ਗਿਆ ਸੀ, ਉਵੇਂ ਪੰਜਾਬ ਵਿੱਚ 'ਅਧਿਕਾਰੀ ਪਲੱਸ ਕਾਰਪੋਰੇਟ' ਦਾ ਨਵਾਂ ਕਲਚਰ ਪੰਜਾਬੀਆਂ ਵਾਸਤੇ ਸਿਰਦਰਦ ਬਣ ਗਿਆ ਹੈ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਪੇਮੈਂਟ ਦੇਣੀ ਪੈਂਦੀ ਹੈ। ਭਾਜਪਾ ਨੂੰ ਇਸ ਨਿਵੇਕਲੇ ਭ੍ਰਿਸ਼ਟਾਚਾਰੀ ਗਠਜੋੜ ਦੇ ਖ਼ਿਲਾਫ਼ ਸੜਕ 'ਤੇ ਲੜ ਕੇ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣਾਉਣੀ ਪਵੇਗੀ, ਜਿਸ ਤੋਂ ਬਿਨਾਂ ਸੂਬੇ ਦਾ ਰਾਜਨੀਤਿਕ ਅਤੇ ਉਦਯੋਗਿਕ ਪੁਨਰ-ਸੁਰਜੀਤੀ ਸੰਭਵ ਨਹੀਂ ਹੈ। 

ਭਾਜਪਾ ਕੌਮੀ ਪ੍ਰਧਾਨ ਨੇ ਪਾਰਟੀ ਦੇ ਸੰਗਠਨ ਦੇ ਵਿਸਥਾਰ ਨੂੰ ਸਿਰਫ਼ ਸੂਬਾ ਪ੍ਰਧਾਨ ਜਾਂ ਸੰਗਠਨ ਮਹਾਂਮੰਤਰੀ ਦਾ ਕੰਮ ਨਾ ਦੱਸਦਿਆਂ ਕਿ ਇਹ ਇੱਥੇ ਹਾਜ਼ਰ ਸਾਰੇ 150 ਆਗੂਆਂ ਸਮੂਹਿਕ ਕੰਮ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਲੋਕ ਮੁੱਦਿਆਂ ਉੱਤੇ ਪਹਿਰਾ ਦੇ ਰਹੀ ਹੈ, ਪਰ ਹੁਣ ਗਰਾਊਂਡ 'ਤੇ ਹੋਰ ਹਾਜ਼ਰੀ ਵਧਾਉਣ ਅਤੇ ਸ਼ਹਿਰ ਤੇ ਪਿੰਡ ਪੱਧਰੀ ਮਸਲਿਆਂ ਨੂੰ ਅਧਾਰ ਬਣਾ ਕੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਅੱਗੇ ਰੱਖਣ। 

ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਕਤ ਉੱਪਰੋਂ ਨਹੀਂ, ਬਲਕਿ ਹੇਠਾਂ ਬੈਠੇ ਬੂਥ ਪ੍ਰਧਾਨ ਅਤੇ ਵਰਕਰਾਂ ਤੋਂ ਮਿਲਦੀ ਹੈ। ਇਸ ਲਈ ਬੂਥ ਪ੍ਰਧਾਨਾਂ ਨਾਲ ਤਾਲਮੇਲ ਤਕੜਾ ਕੀਤਾ ਜਾਵੇ, ਕਿਉਂ ਕਿ ਉਹੀ ਬੂਥ ਤੱਕ ਵੋਟਰਾਂ ਨੂੰ ਲਿਆਉਣ ਦੀ ਭੂਮਿਕਾ ਅਦਾ ਕਰਦੇ ਹਨ। 

ਉਨ੍ਹਾਂ ਸੂਬੇ ਵਿੱਚ ਪੈਰ ਪਸਾਰ ਚੁੱਕੇ ਡਰੱਗਜ਼ ਨੈੱਟਵਰਕ ਦੇ ਖ਼ਿਲਾਫ਼ ਪਾਰਟੀ ਨੂੰ ਜਲਦ ਹੀ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ। 

ਬੈਠਕ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਸ਼ਟਰੀ ਉਪ-ਪ੍ਰਧਾਨ ਸੌਦਾਨ ਸਿੰਘ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਕੌਮੀ ਸਕੱਤਰ ਤੇ ਪੰਜਾਬ ਦੇ ਸਹਿ-ਪ੍ਰਭਾਰੀ ਨਰਿੰਦਰ ਰੈਣਾ ਸਮੇਤ ਸੂਬੇ ਦੀ ਪੂਰੀ ਕੋਰ ਕਮੇਟੀ ਹਾਜ਼ਰ ਸੀ। ਜਿਨ੍ਹਾਂ ਨੇ ਕੌਮੀ ਲੀਡਰਸ਼ਿਪ ਨੂੰ ਪੰਜਾਬ ਫ਼ਤਿਹ ਦਾ ਪੂਰਾ ਭਰੋਸਾ ਦਿਵਾਇਆ।

-Bjp-To-Make-Double-Engine-Government-Grassroots-Organization-And-Fight-Against-Corruption-Key-Electoral-Agenda



TOP HEADLINES


ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲ
*ਨਗਰ ਨਿਗਮ ਕਮਿਸ਼ਨਰ ਨੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ
*ਪੰਜਾਬ ਦੇ ਟੈਕਸਟਾਈਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ; ਉੱ
*ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਅਤੇ 3 ਆਧੁਨਿਕ ਰਾਈਫਲਾਂ ਬਰਾਬ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ, ਪੰਜਾਬ ਨੂੰ
*ਮਾਨ ਸਰਕਾਰ ਸਿੰਚਾਈ ਲਈ 100 ਫ਼ੀਸਦੀ ਨਹਿਰੀ ਪਾਣੀ ਟੇਲਾਂ ਤੱਕ ਪਹ
*ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ
*ਵਿਜੀਲੈਂਸ ਬਿਊਰੋ ਵੱਲੋਂ 8,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰ
ਡਾ. ਸੁਹਾਨੀ ਡੋਡਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ
*ਬਾਗ਼ਬਾਨੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਕਿਸਾਨਾਂ ਨੂੰ ਬੀਜ ਤ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਇਜ਼ ਮੰਗਾਂ ਦੇ ਹੱਲ ਲ
ਪ੍ਰਧਾਨ ਮੰਤਰੀ ਮੋਦੀ 17 ਜੁਲਾਈ ਨੂੰ ਪੰਜਾਬ ਦੇ ਚਾਰ ਅੰਮ੍ਰਿਤ ਭ
*ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ
*ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ
ਸਾਂਝ ਰਾਹਤ ਕੇਂਦਰ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ
ਕੇਜਰੀਵਾਲ ਦੀ ਪੀਐਮ ਤੋਂ ਮੰਗ, ਸਰਕਾਰ ਪੈਟਰੋਲ ਪੰਪਾਂ 'ਤੇ ਸ਼ੁੱਧ
ਭਾਰਤ ਵਿੱਚ ਐਕਿਊਪੰਕਚਰ ਨੂੰ ਸੁਤੰਤਰ ਇਲਾਜ ਪ੍ਰਣਾਲੀ ਦਾ ਦਰਜਾ ਦੇ
ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ.
ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਨੇ ਜਾਂਚ ਕੀਤੀ
ਡੀ.ਆਈ.ਜੀ ਲੁਧਿਆਣਾ ਰੇਂਜ ਸੰਦੀਪ ਗੋਇਲ ਨੇ ਦੇਰ ਰਾਤ ਪੁਲਿਸ ਸਟੇਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50983714

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us