*ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ*

Jun23,2026 | Jagrati Lahar Bureau | Chandigarh

*ਨਾਰਕੋਟਿਕਸ ਐਨੋਨੀਮਸ ਪੀਅਰ-ਸਪੋਰਟ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਤੱਕ ਫੈਲਿਆ* *ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ* *ਪੀਅਰ ਸਪੋਰਟ ਪੰਜਾਬ ਵਿਚ ਨਸ਼ਾ ਵਾਪਸੀ ਵਿਰੋਧੀ ਲੜਾਈ ਵਿੱਚ ਤਾਕਤਵਰ ਔਜ਼ਾਰ ਬਣੀ* ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਨਾਰਕੋਟਿਕਸ ਐਨੋਨੀਮਸ (NA) ਮੀਟਿੰਗਾਂ ਚਲਾਈਆਂ ਜਾ ਰਹੀਆਂ ਹਨ। ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (LMHP) ਫੈਲੋਜ਼ ਦੇ ਸਹਿਯੋਗ ਨਾਲ, ਨਾਰਕੋਟਿਕਸ ਐਨੋਨੀਮਸ ਆਪਣੀ ਹਸਪਤਾਲ ਅਤੇ ਇੰਸਟੀਟਿਊਸ਼ਨ (H&I) ਮੀਟਿੰਗਾਂ ਰਾਹੀਂ ਸਰਕਾਰੀ ਡੀ-ਐਡਿਕਸ਼ਨ ਅਤੇ ਰਿਹੈਬਿਲੀਟੇਸ਼ਨ ਸੈਂਟਰਾਂ ਵਿੱਚ ਨਿਯਮਿਤ ਜਾਗਰੂਕਤਾ ਅਤੇ ਰਿਕਵਰੀ ਸੈਸ਼ਨ ਆਯੋਜਿਤ ਕਰ ਰਿਹਾ ਹੈ। ਇਹ ਉਪਰਾਲਾ ਇਸ ਵੇਲੇ ਮੁਕਤਸਰ, ਲੁਧਿਆਣਾ, ਰੂਪਨਗਰ, ਮਾਨਸਾ ਅਤੇ ਹੋਰ ਨੌਂ ਜ਼ਿਲ੍ਹਿਆਂ ਵਿਚ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ, ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਰਿਕਵਰੀ ਕਰ ਰਹੇ ਵਿਅਕਤੀਆਂ ਨੂੰ ਇੱਕ ਅਜਿਹਾ ਵਾਤਾਵਰਣ ਮੁਹੱਈਆ ਕਰਵਾਉਂਦੀਆਂ ਹਨ ਜਿੱਥੇ ਉਹ ਬਿਨ੍ਹਾਂ ਕਿਸੇ ਆਲੋਚਨਾ ਦੇ ਡਰ ਤੋਂ ਆਪਣੇ ਤਜ਼ਰਬਿਆਂ, ਸੰਘਰਸ਼ਾਂ ਅਤੇ ਉਪਲੱਬਧੀਆਂ ਸਾਂਝੀਆਂ ਕਰ ਸਕਦੇ ਹਨ। ਇਸ ਨਾਲ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਇੱਕ ਰਿਕਵਰੀ ਵਿਚ ਆ ਚੁੱਕਾ ਨਸ਼ਾ ਛੱਡਣ ਵਾਲਾ ਵਿਅਕਤੀ ਹੀ ਦੂਜੇ ਨੂੰ ਸਭ ਤੋਂ ਵਧੀਆ ਮਦਦ ਕਰ ਸਕਦਾ ਹੈ। ਨਾਰਕੋਟਿਕਸ ਐਨੋਨੀਮਸ ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਦਾ ਇੱਕ ਵਿਸ਼ਵਵਿਆਪੀ ਫੈਲੋਸ਼ਿਪ ਹੈ ਜੋ 12-ਸਟੈਪ ਪ੍ਰੋਗਰਾਮ ਅਤੇ ਪੀਅਰ-ਲੀਡ ਮੀਟਿੰਗਾਂ ਰਾਹੀਂ ਸਹਾਇਤਾ ਮੁਹੱਈਆ ਕਰਦਾ ਹੈ ਤਾਂ ਜੋ ਲੋਕ ਨਸ਼ਾ-ਮੁਕਤ ਹੋ ਸਕਣ। 1953 ਵਿਚ ਸਥਾਪਿਤ ਇਹ ਸੰਸਥਾ ਹੁਣ ਕਈ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਦਾ ਮੁੱਢਲਾ ਸਿਧਾਂਤ ਇਹ ਹੈ ਕਿ ਰਿਕਵਰੀ ਆਪਸੀ ਸਹਿਯੋਗ ਅਤੇ ਤਜਰਬਿਆਂ ਦੀ ਸਾਂਝ ਰਾਹੀਂ ਸਭ ਤੋਂ ਵੱਧ ਕਾਰਗਰ ਹੁੰਦੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਰਿਕਵਰੀ ਵਿਚ ਆ ਚੁੱਕਾ ਵਿਅਕਤੀ, ਜੋ ਸਰਕਾਰੀ ਡੀ-ਐਡਿਕਸ਼ਨ ਸੈਂਟਰ ਵਿਖੇ ਐਨ.ਏ ਮੀਟਿੰਗਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੁੰਦਾ ਹੈ, ਨੇ ਦੱਸਿਆ ਕਿ ਇਹ ਸੈਸ਼ਨ ਉਸ ਨੂੰ ਨਸ਼ਾ-ਮੁਕਤ ਰਹਿਣ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਉਸ ਨੇ ਕਿਹਾ, “ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨਾ ਨਸ਼ਾ-ਮੁਕਤ ਰਹਿ ਸਕਦੇ ਹੋ। ਪਰ ਆਪਣੀ ਜ਼ਿੰਦਗੀ ਨੂੰ ਪੱਕਾ ਤੌਰ ਤੇ ਨਸ਼ਾ-ਮੁਕਤ ਬਣਾਉਣ ਲਈ ਐਨ.ਏ ਮਦਦ ਕਰਦਾ ਹੈ ਕਿਉਂਕਿ ਪੀਅਰ ਗਰੁੱਪ ਦੇ ਤਜਰਬੇ ਤੁਹਾਡੀ ਆਪਣੀ ਕਹਾਣੀ ਨਾਲ ਮਿਲਦੇ ਹਨ । ਜੇ ਉਹ ਨਸ਼ਾ ਛੱਡ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਨਸ਼ਾ ਛੱਡਣ ਤੋਂ ਬਾਅਦ ਮੈਂ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈ ਕੇ ਆਇਆ, ਜਿਸ ਨਾਲ ਮੇਰੀ ਜਾਣ-ਪਛਾਣ ਨਸ਼ਾ-ਮੁਕਤੀ ਕੇਂਦਰ ਵਿੱਚ ਹੋਈ ਸੀ। ਉਸ ਨੂੰ ਵੀ ਇਹ ਸਹਾਇਤਾ ਬਹੁਤ ਫਾਇਦੇਮੰਦ ਲੱਗੀ ਹੈ।” ਲੁਧਿਆਣਾ ਡਰੱਗ ਡੀ-ਐਡਿਕਸ਼ਨ ਸੈਂਟਰ ਵਿਚ ਇਲਾਜ ਅਧੀਨ ਇੱਕ ਮਰੀਜ਼ ਜਗਪਾਲ ਸਿੰਘ (ਬਦਲਿਆ ਗਿਆ ਨਾਮ) ਨੇ ਕਿਹਾ, “ਨਸ਼ਾ ਛੱਡ ਚੁੱਕੇ ਹੋਰ ਸਾਥੀਆਂ ਦੇ ਤਜਰਬੇ ਸੁਣਨ ਨਾਲ ਮੇਰੇ ਉੱਤੇ ਡੂੰਘਾ ਅਸਰ ਪਿਆ।ਇਸ ਨੇ ਮੇਰੇ ਅੰਦਰ ਇੱਕ ਸਕਾਰਾਤਮਕ ਪ੍ਰਤੀਕਿਰਿਆ ਨੂੰ ਪੈਦਾ ਕੀਤਾ। ਜਦੋਂ ਮੈਂ ਆਪਣੀ ਕਹਾਣੀ ਸੁਣਾਈ ਤਾਂ ਮੈਨੂੰ ਸੁਝਾਅ ਮਿਲੇ ਅਤੇ ਮੈਂ ਪ੍ਰੇਰਿਤ ਮਹਿਸੂਸ ਕੀਤਾ। ਮੈਂ ਸਿਫਾਰਸ਼ ਕਰਦਾ ਹਾਂ ਕਿ ਇਲਾਜ ਦੇ ਨਾਲ-ਨਾਲ ਐਨ.ਏ ਮੀਟਿੰਗਾਂ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਲਈ ਰਿਕਵਰੀ ਵਿੱਚ ਬਹੁਤ ਮਦਦ ਕਰ ਸਕਦੀਆਂ ਹਨ।” ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੀਅਰ ਸਪੋਰਟ ਨਸ਼ਾ-ਮੁਕਤੀ ਦੌਰਾਨ ਆਉਣ ਵਾਲੀ ਸਭ ਤੋਂ ਵੱਡੀ ਸਮੱਸਿਆ ‘ਇਕੱਲੇਪਣ‘ ਨਾਲ ਨਜਿੱਠਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਪ੍ਰੋਗਰਾਮ ਨਾਲ ਜੁੜੇ ਇੱਕ ਸਿਹਤ ਅਧਿਕਾਰੀ ਨੇ ਕਿਹਾ ,”ਕਈ ਮਰੀਜ਼ ਡੀ-ਐਡਿਕਸ਼ਨ ਸੈਂਟਰ ਛੱਡਣ ਤੋਂ ਬਾਅਦ ਇਕੱਲਤਾ ਮਹਿਸੂਸ ਕਰਨ ਕਰਕੇ ਮੁੜ ਨਸ਼ੇ ਵੱਲ ਚਲੇ ਜਾਂਦੇ ਹਨ। ਐਨ.ਏ ਉਨ੍ਹਾਂ ਨੂੰ ਇੱਕ ਸਪੋਰਟ ਨੈੱਟਵਰਕ ਦਿੰਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਉਹ ਇਸ ਲੜਾਈ ਵਿਚ ਇੱਕਲੇ ਨਹੀਂ ਹਨ।” ਮੀਟਿੰਗਾਂ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹਾਲ ਹੀ ਵਿੱਚ ਲਗਾਤਾਰ ਵਧ ਰਹੀ ਹੈ ਅਤੇ 13 ਜ਼ਿਲ੍ਹਿਆਂ ਵਿਚ ਸਰਕਾਰੀ ਸਹੂਲਤਾਂ 'ਚ ਨਿਯਮਿਤ ਸੈਸ਼ਨ ਚਲਾਏ ਜਾ ਰਹੇ ਹਨ, ਜੋ ਮੁਹਿੰਮ ਦੇ ਲੰਬੀ ਮਿਆਦੀ ਰਿਹੈਬਿਲੀਟੇਸ਼ਨ ਉੱਤੇ ਜ਼ੋਰ ਨੂੰ ਦਰਸਾਉਂਦਾ ਹੈ। ਮਾਨਸਾ ਵਿਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ। ਮੁਕਤਸਰ ਵਿੱਚ ਚ ਐੱਨ.ਏ. ਨਾਲ ਜੁੜੇ ਇੱਕ ਐਚ ਐਂਡ ਆਈ (ਹਸਪਤਾਲਜ਼ ਐਂਡ ਇੰਸਟੀਚਿਊਸ਼ਨਜ਼) ਕੋਆਰਡੀਨੇਟਰ ਨੇ ਕਿਹਾ ਕਿ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਟਿੰਗਾਂ ਆਯੋਜਿਤ ਕਰਦੀ ਹੈ। ਉਨ੍ਹਾਂ ਕਿਹਾ, “ਜਦੋਂ ਮੈਂ ਖੁਦ ਪਹਿਲੀ ਵਾਰ ਐੱਨ.ਏ. ਮੀਟਿੰਗ ਵਿਚ ਸ਼ਾਮਲ ਹੋਇਆ ਤਾਂ ਮੈਨੂੰ ਲੱਗਿਆ ਕਿ ਇਸ ਬੀਮਾਰੀ ਨਾਲ ਇੱਕਲੇ ਲੜਨਾ ਔਖਾ ਹੈ ਅਤੇ ਇਹ ਗਰੁੱਪ ਮੇਰਾ ਸਪੋਰਟ ਸਿਸਟਮ ਬਣਿਆ। ਇਸ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਕ ਵਿਅਕਤੀ ਨਸ਼ਾ ਛੱਡ ਸਕਦਾ ਹੈ। ਮੈਂਬਰਸ਼ਿਪ ਲਈ ਇੱਕੋ ਯੋਗਤਾ ਹੈ — ਨਸ਼ਾ ਛੱਡਣ ਦੀ ਇੱਛਾ। ਮੈਂਬਰ ਅਣਪਛਾਤੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਸੰਘਰਸ਼ ਅਤੇ ਰਿਕਵਰੀ ਯਾਤਰਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ।” ਮੁਕਤਸਰ ਡਰੱਗ ਡੀ-ਐਡਿਕਸ਼ਨ ਸੈਂਟਰ ਵਿਖੇ ਸਾਈਕੀਆਟਰੀ ਸੋਸ਼ਲ ਵਰਕਰ ਪਰਮਿੰਦਰ ਸਿੰਘ ਨੇ ਕਿਹਾ, “ਨਾਰਕੋਟਿਕਸ ਐਨੋਨੀਮਸ ਇੱਕ ਡਰੱਗ ਐਡਿਕਟ ਲਈ ਸਭ ਤੋਂ ਵਧੀਆ ਫੋਰਮ ਹੈ ਕਿਉਂਕਿ ਪੀਅਰ ਗਰੁੱਪ ਦੇ ਮੈਂਬਰ ਐਡਿਕਟ ਦੇ ਤਜਰਬੇ ਨੂੰ ਬਿਲਕੁਲ ਜਾਣਦੇ ਅਤੇ ਸਮਝਦੇ ਹਨ ਅਤੇ ਉਹ ਉਸ ਨੂੰ ਨਸ਼ਾ-ਮੁਕਤ ਜੀਵਨ ਵੱਲ ਲੈ ਜਾਣ ਲਈ ਸਭ ਤੋਂ ਵੱਧ ਸਹਾਈ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਖੁਦ ਉਹ ਸਾਰੀਆਂ ਮੁਸੀਬਤਾਂ ਝੱਲੀਆਂ ਹੁੰਦੀਆਂ ਹਨ। ਅਸਲ ਵਿਚ ਕਾਉੰਸਲਿੰਗ ਸੈਸ਼ਨਾਂ ਵਿੱਚ ਵੀ ਮਰੀਜ਼ ਜੋ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਉਹ ਐੱਨ.ਏ. ਮੈਂਬਰਾਂ ਨਾਲ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ।” ਲੁਧਿਆਣਾ ਡੀ-ਐਡਿਕਸ਼ਨ ਸੈਂਟਰ ਵਿਖੇ ਕਾਉੰਸਲਰ ਅਮਨਪ੍ਰੀਤ ਕੌਰ ਨੇ ਕਿਹਾ, “ਪੀਅਰ ਗਰੁੱਪ ਆਪਣੀਆਂ ਜ਼ਿੰਦਗੀਆਂ ਵਿਚ ਨਸ਼ਾ ਛੱਡਣ ਤੋਂ ਬਾਅਦ ਆਈਆਂ ਸਕਾਰਾਤਮਕ ਤਬਦੀਲੀਆਂ ਸਾਂਝੀਆਂ ਕਰਦੇ ਹਨ ਅਤੇ ਇਹ ਦੂਜਿਆਂ ਨੂੰ ਉਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਸ਼ੁਰੂ ਵਿਚ ਮੀਟਿੰਗਾਂ ਵਿਚ ਹਾਜ਼ਰੀ ਲਾਜ਼ਮੀ ਹੈ। ਜੇਕਰ ਕੋਈ ਇਨ੍ਹਾਂ ਮੀਟਿੰਗਾਂ ਵਿਚ ਨਿਯਮਿਤ ਹੈ ਤਾਂ ਉਹ ਡੀ-ਐਡਿਕਸ਼ਨ ਦੇ ਲਗਭਗ ਨਜ਼ਦੀਕ ਹੈ। ਮੀਟਿੰਗਾਂ ਮਿਸ ਕਰਨਾ ਅਕਸਰ ਰਿਲੈਪਸ ਦੀ ਸ਼ੁਰੂਆਤੀ ਚੇਤਾਵਨੀ ਹੋ ਸਕਦਾ ਹੈ।” ਉਹਨਾਂ ਅੱਗੇ ਕਿਹਾ, “ਐੱਨ.ਏ. ਗਰੁੱਪ ਥੈਰੇਪੀ ਮਰੀਜ਼ਾਂ ਨੂੰ ਬਹੁਤ ਆਤਮ-ਵਿਸ਼ਵਾਸ ਦਿੰਦੀ ਹੈ। ਇੱਕ ਵਾਰ ਉਹ ਬਿਨਾਂ ਨਿੰਦਾ ਜਾਂ ਦੋਸ਼ਾਰੋਪਣ ਦੇ ਮਾਹੌਲ ਵਿੱਚ ਆਪਣੇ ਤਜਰਬੇ ਸਾਂਝੇ ਕਰਨਾ ਸ਼ੁਰੂ ਕਰਦੇ ਹਨ ਤਾਂ ਉਹ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਮਹਿਸੂਸ ਕਰਦੇ ਹਨ ਅਤੇ ਉਹਨਾਂ ਨੂੰ ਨਿਰੰਤਰ ਇਲਾਜ ਵੱਲ ਲੈ ਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾ ਸਕਦਾ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਬਕਾ ਨਸ਼ਾ ਵਰਤੋਂਕਾਰ ਜੋ ਲੰਬੇ ਸਮੇਂ ਤੱਕ ਨਸ਼ੇ ਤੋਂ ਦੂਰ ਰਹੇ ਹਨ , ਹੁਣ ਵਾਲੰਟੀਅਰ ਬਣ ਕੇ ਮੈਂਟਰ ਵਜੋਂ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੀਟਿੰਗਾਂ ਲਈ ਭਾਗੀਦਾਰਾਂ ਨੂੰ ਇਕੱਠਾ ਕਰਨ ਵਿਚ ਮਦਦ ਕਰ ਰਹੇ ਹਨ। ਮਾਹਿਰਾਂ ਨੇ ਭਰੋਸਾ ਜਤਾਇਆ ਕਿ ਖਾਸ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ ਐੱਨ.ਏ. ਨੈੱਟਵਰਕ ਨੂੰ ਵਧਾਉਣਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਸਲ ਕੀਤੀਆਂ ਉਪਲੱਬਧੀਆਂ ਨੂੰ ਟਿਕਾਊ ਬਣਾਉਣ ਲਈ ਬਹੁਤ ਜ਼ਰੂਰੀ ਹੈ । ਪੰਜਾਬ ਨਸ਼ੇ ਦੀ ਲਤ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਰਿਹਾ ਹੈ, ਨਾਰਕੋਟਿਕਸ ਐਨੋਨੀਮਸ ਸਮੂਹਾਂ ਦਾ ਵਧਦਾ ਜਾਲ ਰਾਜ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਨਸ਼ਾ-ਮੁਕਤੀ ਸਿਰਫ਼ ਇਲਾਜ ਤੱਕ ਸੀਮਿਤ ਨਾ ਰਹੇ, ਸਗੋਂ ਇਹ ਲੰਬੇ ਸਮੇਂ ਦੀ ਸਮਾਜਿਕ ਪੁਨਰਵਸੇਬਾ ਅਤੇ ਨਸ਼ਾ-ਮੁਕਤ ਜੀਵਨ ਵਿੱਚ ਬਦਲ ਸਕੇ।

Bhagwant-Mann-Cm-Punjab



TOP HEADLINES


ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾ
*ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿ
*ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨ
*ਨਿਤਿਨ ਨਬੀਨ ਦੇ ਪੰਜਾਬ ਦੌਰੇ ਦੌਰਾਨ ਭਾਜਪਾ ਦੀ ਦਲਿਤ-ਵਿਰੋਧੀ ਮ
ਸੀ.ਈ.ਓ. ਅਨਿੰਦਿਤਾ ਮਿਤਰਾ ਵੱਲੋਂ ਐਸ.ਆਈ.ਆਰ. ਅਧੀਨ 25 ਜੂਨ ਤੋਂ
*ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱ
*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦਾ ਸਖ਼ਤ ਐਕਸ਼ਨ, ਕਾਲੀਆਂ ਫਿਲ
*‘ਸ੍ਰੀ ਮੁਕਤਸਰ ਸਾਹਿਬ ਵਿਖੇ ਬ੍ਰਾਈਟ ਮਾਈਂਡਜ਼ ਪੰਜਾਬ ਤਹਿਤ 1050
*ਭਗਵੰਤ ਮਾਨ ਸਰਕਾਰ ਦੀ ਕੂੜੇ-ਕਰਕਟ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹ
*ਵਿਜੀਲੈਂਸ ਬਿਊਰੋ ਵੱਲੋਂ ਇੰਸਪੈਕਟਰ 70,000 ਰੁਪਏ ਅਤੇ ਜੂਨੀਅਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਐਸ.ਪੀ.ਸੀ.ਐਲ. ਵਿੱਚ ਨਿਯ
· ਨਗਰ ਕੌਂਸਲ ਮਾਲੇਰਕੋਟਲਾ: ਅਖਤਰੀ ਖਾਤੂਨ ਬਣੇ ਚੇਅਰਪਰਸ
ਪੰਜਾਬ ਰਾਜ ਖੁਰਾਕ ਕਮਿਸ਼ਨ ਅਤੇ ਰੀਜਨਰੇਟਿੰਗ ਪੰਜਾਬ ਨੇ ਮਿੱਟੀ ਦ
*ਦਿਵਿਆਂਗਾਂ ਦੀ ਆਰਥਿਕ ਸੁਰੱਖਿਆ ਲਈ ਮਾਨ ਸਰਕਾਰ ਵਚਨਬੱਧ; ਚਾਲੂ
*4 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ ਤੋਂ ਬਾਅਦ, ਵਿੱਤ ਮੰਤਰੀ ਹਰ
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਲੁਧਿਆਣਾ ਪੁਲਿਸ ਨੂੰ ਫੈਕਟ
ਪੰਜਾਬ ਦੇ ਰਾਜਪਾਲ ਦੇ ਕਾਫ਼ਲੇ ਵਿੱਚ ਵੜੀ ਗੱਡੀ, ਸਹਾਇਤਾ ਵਾਹਨ ਨ
ਬਾਦਲ ਪਰਿਵਾਰ ਦੇ ਕਾਲੇ ਕਾਰਨਾਮੇ ਇੱਕ-ਇੱਕ ਕਰਕੇ ਜਨਤਕ ਕੀਤੇ ਜਾਣ
*ਪੰਜਾਬ ਵਿੱਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ
*ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50567920

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us