*ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ - ਕੇਜਰੀਵਾਲ*

May26,2026 | Jagrati Lahar Bureau | New Delhi


*ਨੀਟ, ਸੀਬੀਐਸਈ 12ਵੀਂ, ਐਸਐਸਸੀ ਜੀਡੀ ਤੋਂ ਬਾਅਦ ਹੁਣ ਬੀਟੈਕ ਪ੍ਰੀਖਿਆ ਵਿੱਚ ਵੀ ਗੜਬੜੀਆਂ ਦੀ ਖ਼ਬਰ ਆ ਰਹੀ ਹੈ - ਕੇਜਰੀਵਾਲ*
 
*ਪੂਰੀ ਸਿੱਖਿਆ ਪ੍ਰਣਾਲੀ 'ਤੇ ਮਾਫ਼ੀਆ ਨੇ ਕਬਜ਼ਾ ਕਰ ਲਿਆ ਹੈ ਅਤੇ ਨੌਜਵਾਨਾਂ ਦੇ ਭਵਿੱਖ ਦਾ ਸੌਦਾ ਹੋ ਰਿਹਾ ਹੈ - ਕੇਜਰੀਵਾਲ*
 
*ਇਹਨਾਂ ਨੂੰ ਸ਼ਹਿ ਦੇਣ ਵਾਲੇ ਸਿਖਰ 'ਤੇ ਬੈਠੇ ਦੋ ਲੋਕ ਹਨ, ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਕੁਝ ਕਰਨਾ ਪਵੇਗਾ - ਕੇਜਰੀਵਾਲ*
 
*ਪ੍ਰਧਾਨ ਮੰਤਰੀ ਤੋਂ ਨਾ ਸਿੱਖਿਆ ਮੰਤਰੀ ਦਾ ਅਸਤੀਫ਼ਾ ਲਿਆ ਜਾ ਰਿਹਾ ਹੈ ਅਤੇ ਨਾ ਹੀ ਪ੍ਰੀਖਿਆਵਾਂ ਇਮਾਨਦਾਰੀ ਨਾਲ ਕਰਵਾਈਆਂ ਜਾ ਰਹੀਆਂ ਹਨ - ਮਨੀਸ਼ ਸਿਸੋਦੀਆ*
 
*ਦੇਸ਼ ਦਾ ਨੌਜਵਾਨ ਪੁੱਛ ਰਿਹਾ ਹੈ, ਜਦੋਂ ਪ੍ਰਧਾਨ ਮੰਤਰੀ ਤੋਂ ਸਿਸਟਮ ਹੀ ਨਹੀਂ ਸੰਭਾਲਿਆ ਜਾ ਰਿਹਾ ਤਾਂ ਕੁਰਸੀ ਛੱਡ ਕਿਉਂ ਨਹੀਂ ਦਿੰਦੇ? - ਮਨੀਸ਼ ਸਿਸੋਦੀਆ*
 
*ਨਵੀਂ ਦਿੱਲੀ, 26 ਮਈ , 2026*
 
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਹੋਣ ਅਤੇ ਕਈ ਤਰ੍ਹਾਂ ਦੀਆਂ ਗੜਬੜੀਆਂ ਸਾਹਮਣੇ ਆਉਣ 'ਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ। ਨੀਟ, ਸੀਬੀਐਸਈ 12ਵੀਂ, ਐਸਐਸਸੀ ਜੀਡੀ ਤੋਂ ਬਾਅਦ ਹੁਣ ਬੀਟੈਕ ਪ੍ਰੀਖਿਆ ਵਿੱਚ ਵੀ ਗੜਬੜੀਆਂ ਦੀ ਖ਼ਬਰ ਆ ਰਹੀ ਹੈ। ਪੂਰੀ ਸਿੱਖਿਆ ਪ੍ਰਣਾਲੀ 'ਤੇ ਮਾਫ਼ੀਆ ਨੇ ਕਬਜ਼ਾ ਕਰ ਲਿਆ ਹੈ। ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਕੁਝ ਕਰਨਾ ਪਵੇਗਾ।
 
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਨੀਟ, ਸੀਬੀਐਸਈ ਕਲਾਸ 12ਵੀਂ ਤੋਂ ਬਾਅਦ ਹੁਣ ਐਸਐਸਸੀ ਜੀਡੀ ਵਿੱਚ ਵੀ ਕਈ ਥਾਵਾਂ ਤੋਂ ਗੜਬੜੀਆਂ ਦੀ ਖ਼ਬਰ ਆ ਰਹੀ ਹੈ। ਕਈ ਥਾਵਾਂ ਤੋਂ ਸ਼ਿਕਾਇਤ ਆ ਰਹੀ ਹੈ ਕਿ ਸਰਵਰ ਵਿੱਚ ਖਰਾਬੀ ਆ ਗਈ, ਕਈ ਥਾਵਾਂ 'ਤੇ ਪ੍ਰੀਖਿਆ ਕੇਂਦਰਾਂ 'ਤੇ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬੁਲਾ ਲਿਆ ਗਿਆ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਜੋ ਇੱਕ ਪੇਪਰ ਵੀ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ?
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਮਾਫ਼ੀਆ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਕਰੋੜਾਂ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਦਾ ਸੌਦਾ ਹੋ ਰਿਹਾ ਹੈ। ਇਹ ਸਿੱਖਿਆ ਮਾਫ਼ੀਆ ਐਵੇਂ ਹੀ ਫਲ-ਫੁੱਲ ਨਹੀਂ ਰਿਹਾ। ਇਹਨਾਂ ਨੂੰ ਸ਼ਹਿ ਦੇਣ ਵਾਲੇ ਸਿਖਰ 'ਤੇ ਬੈਠੇ ਦੋ ਲੋਕ ਹਨ। ਜੇਕਰ ਆਪਣਾ ਭਵਿੱਖ ਸੁਰੱਖਿਅਤ ਚਾਹੁੰਦੇ ਹੋ ਤਾਂ ਤੁਹਾਨੂੰ ਹੀ ਕੁਝ ਕਰਨਾ ਪਵੇਗਾ।
 
ਦੂਜੇ ਪਾਸੇ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ "ਆਪ" ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਕੋਈ ਪੇਪਰ ਲੀਕ ਦਾ ਮਾਮਲਾ ਸਾਹਮਣੇ ਨਾ ਆਇਆ ਹੋਵੇ। ਕਿਸੇ ਪ੍ਰੀਖਿਆ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਲੋਕਾਂ ਨੂੰ ਗੁੱਸਾ ਨਾ ਆਇਆ ਹੋਵੇ ਜਾਂ ਕਿਸੇ ਐਗਜ਼ਾਮ ਨੂੰ ਲੈ ਕੇ ਹੰਗਾਮਾ ਨਾ ਹੋਇਆ ਹੋਵੇ। ਨੀਟ ਦਾ ਪੇਪਰ ਲੀਕ ਹੋਇਆ। ਫਿਰ ਸੀਬੀਐਸਈ ਦੀ ਪ੍ਰੀਖਿਆ ਵਿੱਚ ਮੁਲਾਂਕਣ (ਮਾਰਕਿੰਗ) ਦਾ ਘੁਟਾਲਾ ਸਾਹਮਣੇ ਆ ਗਿਆ। ਯੂਪੀਐਸਸੀ ਦੀ ਪ੍ਰੀਖਿਆ ਨੂੰ ਲੈ ਕੇ ਬਵਾਲ ਹੋ ਗਿਆ। ਅਜੇ ਉੱਤਰ ਪ੍ਰਦੇਸ਼ ਵਿੱਚ ਬੋਰਡ ਦੀ ਪ੍ਰੀਖਿਆ ਹੋਈ, ਉੱਥੇ ਵੀਆਈਪੀ ਰੋਲ ਨੰਬਰਾਂ ਨੂੰ ਲੈ ਕੇ ਹੰਗਾਮਾ ਹੋ ਗਿਆ। ਅੱਜ ਪੂਰਾ ਦਿਨ ਐਸਐਸਸੀ ਦੇ ਜੋ ਵਿਦਿਆਰਥੀ ਪ੍ਰੀਖਿਆ ਦੇਣ ਗਏ ਸਨ, ਉਹ ਸੜਕਾਂ 'ਤੇ ਪ੍ਰਦਰਸ਼ਨ ਕਰਦੇ ਰਹੇ ਕਿਉਂਕਿ ਉਨ੍ਹਾਂ ਨਾਲ ਧੋਖਾ ਹੋ ਗਿਆ। ਦੇਸ਼ ਵਿੱਚ ਇਹ ਚੱਲ ਕੀ ਰਿਹਾ ਹੈ?
 
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਚੋਣਾਂ ਜਿੱਤਣ 'ਤੇ ਜਿੰਨਾ ਧਿਆਨ ਦਿੰਦੇ ਹਨ, ਜੇਕਰ ਉਸ ਦਾ ਇੱਕ ਫੀਸਦੀ ਵੀ ਦੇਸ਼ ਵਿੱਚ ਪੇਪਰ ਠੀਕ ਕਰਵਾਉਣ 'ਤੇ ਦੇ ਦੇਣ, ਤਾਂ ਪੇਪਰ ਠੀਕ ਹੋਣ ਲੱਗ ਜਾਣਗੇ ਅਤੇ ਨੌਜਵਾਨਾਂ ਦਾ ਭਵਿੱਖ ਬਣਨ ਲੱਗੇਗਾ। ਪਰ ਉਨ੍ਹਾਂ ਨੂੰ ਤਾਂ ਇਸ ਦੀ ਚਿੰਤਾ ਹੀ ਨਹੀਂ ਹੈ। ਪ੍ਰਧਾਨ ਮੰਤਰੀ ਪੂਰੇ ਦੇਸ਼ ਨੂੰ ਗੁਮਰਾਹ ਕਰ ਸਕਦੇ ਹਨ, ਪਰ ਇਸ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਨਹੀਂ ਕਰ ਸਕਦੇ। ਇਹ ਨਵੇਂ ਦੌਰ ਦਾ ਨੌਜਵਾਨ ਹੈ, ਇਹ ਸਬਕ ਸਿਖਾਉਣਾ ਜਾਣਦਾ ਹੈ।
 
ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਨਾ ਤੁਹਾਡੇ ਤੋਂ ਸਿੱਖਿਆ ਮੰਤਰੀ ਦਾ ਅਸਤੀਫ਼ਾ ਲਿਆ ਜਾ ਰਹੀ ਹੈ, ਨਾ ਪ੍ਰੀਖਿਆਵਾਂ ਇਮਾਨਦਾਰੀ ਨਾਲ ਕਰਵਾਈਆਂ ਜਾ ਰਹੀਆਂ ਹਨ। ਦੇਸ਼ ਦਾ ਨੌਜਵਾਨ ਪੁੱਛ ਰਿਹਾ ਹੈ ਕਿ ਜਦੋਂ ਤੁਹਾਡੇ ਤੋਂ ਸਿਸਟਮ ਹੀ ਨਹੀਂ ਸੰਭਾਲਿਆ ਜਾ ਰਿਹਾ, ਤਾਂ ਕੁਰਸੀ ਛੱਡ ਕਿਉਂ ਨਹੀਂ ਦਿੰਦੇ?

Arvind-Kejriwal-Aap-Supremo-



TOP HEADLINES


*ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਇੱਕ ਪੇਪਰ ਠੀਕ ਤਰ੍ਹ
*ਪੰਜਾਬ ਸਰਕਾਰ ਵੱਲੋਂ ਸਾਲ 2026-27 ਵਿੱਚ 5 ਲੱਖ ਏਕੜ ਰਕਬੇ ਨੂੰ
ਜ਼ਿਲ੍ਹਾ ਮਲੇਰਕੋਟਲਾ ’ਚ ਨਗਰ ਕੌਂਸਲਾਂ/ਨਗਰ ਪੰਚਾਇਤ ਚੋਣਾਂ ਅਮਨ-ਅ
ਮਾਲੇਰਕੋਟਲਾ ਨੇ ਫਿਰ ਦਿੱਤਾ ਭਾਈਚਾਰਕ ਸਾਂਝ ਅਤੇ ਅਮਨ-ਅਮਾਨ ਦਾ ਸ
ਐਸ.ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨ
*ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦ
*ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ*
*ਚੌਥੀ ਨੈਸ਼ਨਲ ਐਕਿਊਪੰਕਚਰ ਸਾਇੰਸ ਕਾਂਗਰਸ 2026: Ayush 'ਚ ਮਾਨ
ਮੋਹਾਲੀ ਵਿੱਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ
*ਸਨੈਚਿੰਗ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਟਰੇਸ ਕਰਕੇ ਦੋ ਦੋਸ
*ਐਮਪੀ ਮਾਲਵਿੰਦਰ ਕੰਗ ਨੇ ਐਮਸੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦ
ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ! ਸਾਬਕਾ ਰਾਜ ਸਭਾ ਮੈਂਬਰ ਰਾਜ
ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋ
ਨੀਟ ਤੋਂ ਬਾਅਦ ਹੁਣ ਸੀਬੀਐਸਈ ਮੁਲਾਂਕਣ ਵਿੱਚ ਗੜਬੜੀ, ਪ੍ਰਧਾਨ ਮੰ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਭਾਜਪਾ ਨੇ ਦੇਸ਼ ਦੀ ਜਨਤਾ
ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹ
ਪੰਜਾਬ ਸਰਕਾਰ ਨੇ 26 ਮਈ ਨੂੰ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਦੁਕ
*ਐਮਸੀ ਦੀਨਾਨਗਰ, ਐਮਸੀ ਗੁਰਦਾਸਪੁਰ, ਐਮਸੀ ਕਾਦੀਆਂ ਅਤੇ ਐਮਸੀ ਸ਼
*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲ
*ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨਾਂ, ਪੰਜਾਬ ਅਤੇ ਆਮ ਜਨਤਾ ਦੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50184596

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us