ਹਲਕਾ ਦਾਖਾ ਦੇ ਪਿੰਡ ਗੋਰਸੀਆਂ, ਜਿੱਥੇ ਮਨਪ੍ਰੀਤ ਇਆਲੀ ਸਮੇਤ ਸਾਰੇ ਪਰਿਵਾਰ ਦੀਆਂ ਵੋਟਾਂ ਹਨ, ਇਸ ਪਿੰਡ ਤੋਂ ਇਆਲੀ ਦੇ ਬੇਹੱਦ ਕਰੀਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਸ. ਜਗਦੀਸ਼ ਸਿੰਘ ਗੋਰਸੀਆਂ, ਉਹਨਾਂ ਦੇ ਸਪੁੱਤਰ ਜਸਵਿੰਦਰ ਸਿੰਘ, ਸਰਪੰਚ ਨਵਨੀਤ ਕੌਰ (ਨੂੰਹ), ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਸਿਮਰਨਜੀਤ ਕੌਰ, ਅਤੇ ਦਰਜਨਾਂ ਹੋਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ।
ਸ. ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨੇ ਇਹਨਾਂ ਨੂੰ ਪਾਰਟੀ ਵਿੱਚ ਆਉਣ 'ਤੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਸੰਗਤ ਨਾਲ ਰੁਬਰੂ ਹੁੰਦਿਆਂ ਪ੍ਰਧਾਨ ਸਾਬ੍ਹ ਨੇ ਇਹ ਐਲਾਨ ਵੀ ਕੀਤਾ ਕਿ ਉਹ ਇਆਲੀ ਜਿਹੇ ਗੱਦਾਰਾਂ ਅਤੇ ਮੌਕਾਪ੍ਰਸਤਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਗੇ।
ਇਸ ਮੌਕੇ ਪ੍ਰਧਾਨ ਸਾਬ੍ਹ ਦਾ ਧੰਨਵਾਦ ਕਰਦਿਆਂ ਸ ਜਸਕਰਨ ਸਿੰਘ ਦਿਓਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਲਈ ਵਚਨਬੱਧ ਹੈ।
Powered by Froala Editor
Setback-To-Manpreet-Singh-Ayali-Supporters-Joined-Sad
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)