ਲੁਧਿਆਣਾ ਵਿੱਚ ਯੂ.ਪੀ.ਐਸ.ਸੀ ਪ੍ਰੀਲਿਮਜ਼ ਪ੍ਰੀਖਿਆ ਸ਼ਾਂਤੀਪੂਰਵਕ ਸੰਪੰਨ, 14 ਪ੍ਰੀਖਿਆ ਕੇਂਦਰਾਂ ‘ਤੇ ਕੀਤੇ ਗਏ ਸਨ ਸਖ਼ਤ ਪ੍ਰਬੰਧ
May24,2026
| Balraj Khanna | Ludhiana
ਸਵੇਰ ਤੇ ਦੁਪਹਿਰ ਦੋ ਸ਼ਿਫਟਾਂ ਵਿੱਚ ਹੋਈ ਯੂ.ਪੀ.ਐਸ.ਸੀ ਪ੍ਰੀਖਿਆ, ਹਜ਼ਾਰਾਂ ਉਮੀਦਵਾਰ ਹੋਏ ਸ਼ਾਮਲ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਯੂ.ਪੀ.ਐਸ.ਸੀ ਪ੍ਰੀਖਿਆ ਕੇਂਦਰਾਂ ਦਾ ਕੀਤਾ ਗਿਆ ਨਿਰੀਖਣ
ਲੁਧਿਆਣਾ ਵਿੱਚ ਯੂ.ਪੀ.ਐਸ.ਸੀ ਪ੍ਰੀਖਿਆ ਦੌਰਾਨ ਸੁਰੱਖਿਆ ਤੇ ਸੁਵਿਧਾਵਾਂ ਦੇ ਪੂਰੇ ਇੰਤਜ਼ਾਮ ਮੌਜੂਦ ਸਨ
ਲੁਧਿਆਣਾ, 24 ਮਈ: ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਦੇ 14 ਕੇਂਦਰਾਂ 'ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ) ਸਿਵਲ ਸੇਵਾਵਾਂ ਪ੍ਰੀਲਿਮਜ਼ ਪ੍ਰੀਖਿਆ ਦੇ ਸੁਚਾਰੂ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਇਆ।
4,353 ਰਜਿਸਟਰਡ ਉਮੀਦਵਾਰਾਂ ਵਿੱਚੋਂ, 2,753 ਉਮੀਦਵਾਰਾਂ ਨੇ ਜਿਨ੍ਹਾਂ ਵਿੱਚ 1,300 ਪੁਰਸ਼ ਅਤੇ 1,453 ਔਰਤਾਂ ਸ਼ਾਮਲ ਹਨ ਜਿਹੜੇ ਕਿ ਸਵੇਰ ਦੇ ਸੈਸ਼ਨ ਵਿੱਚ ਹਾਜ਼ਰ ਹੋਏ, ਜਦੋਂ ਕਿ 2,758 ਉਮੀਦਵਾਰਾਂ ਨੇ ਦੁਪਹਿਰ ਦੇ ਸੈਸ਼ਨ ਦੀ ਪ੍ਰੀਖਿਆ ਦਿੱਤੀ ਜਿਸ ਵਿੱਚ 1,287 ਪੁਰਸ਼ ਅਤੇ 1,442 ਔਰਤਾਂ ਸ਼ਾਮਲ ਸਨ।
ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਗਈ। ਪਹਿਲਾ ਪੇਪਰ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਆਯੋਜਿਤ ਕੀਤਾ ਗਿਆ, ਜਦੋਂ ਕਿ ਦੂਜਾ ਪੇਪਰ ਦੁਪਹਿਰ 2.30 ਵਜੇ ਤੋਂ ਸ਼ਾਮ 4.30 ਵਜੇ ਤੱਕ ਆਯੋਜਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ, ਆਵਾਜਾਈ, ਬੈਠਣ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਸਮੇਤ ਵਿਆਪਕ ਪ੍ਰਬੰਧ ਕੀਤੇ ਹਨ।
ਮਨੋਨੀਤ ਪ੍ਰੀਖਿਆ ਕੇਂਦਰਾਂ ਵਿੱਚ ਡੀ.ਸੀ.ਐਮ ਪ੍ਰੈਜ਼ੀਡੈਂਸੀ ਸਕੂਲ, ਅਰਬਨ ਅਸਟੇਟ-III, ਜਮਾਲਪੁਰ ਕਲੋਨੀ, ਚੰਡੀਗੜ੍ਹ ਰੋਡ, ਲੁਧਿਆਣਾ, ਐਮ.ਜੀ.ਐਮ ਪਬਲਿਕ ਸਕੂਲ, ਅਰਬਨ ਅਸਟੇਟ ਫੇਜ਼-1, ਦੁੱਗਰੀ ਲੁਧਿਆਣਾ, ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਕਿਚਲੂ ਨਗਰ ਲੁਧਿਆਣਾ, ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਮਾਡਲ ਟਾਊਨ ਲੁਧਿਆਣਾ ਅਤੇ ਸਰਕਾਰੀ ਕਾਲਜ ਫਾਰ ਗਰਲਜ਼, ਰੱਖ ਬਾਗ, ਭਾਰਤ ਨਗਰ ਚੌਕ ਲੁਧਿਆਣਾ ਸ਼ਾਮਲ ਸਨ।
ਵਾਧੂ ਕੇਂਦਰਾਂ ਵਿੱਚ ਐਸ.ਸੀ.ਡੀ ਸਰਕਾਰੀ ਕਾਲਜ, ਸਿਵਲ ਲਾਈਨਜ਼ ਲੁਧਿਆਣਾ ਸ਼ਾਮਲ ਸਨ, ਜਿਸ ਵਿੱਚ ਪ੍ਰੀਖਿਆਵਾਂ ਇਸਦੀ ਪੁਰਾਣੀ ਇਮਾਰਤ (ਬਲਾਕ-ਏ), ਪੀ.ਟੀ.ਏ ਬਿਲਡਿੰਗ (ਬਲਾਕ-ਬੀ) ਅਤੇ ਪੀ.ਜੀ ਬਿਲਡਿੰਗ (ਬਲਾਕ-ਸੀ) ਵਿੱਚ ਕਰਵਾਈਆਂ ਗਈਆਂ, ਐਸ.ਡੀ.ਪੀ ਕਾਲਜ ਫਾਰ ਵੂਮੈਨ, ਦਰੇਸੀ ਰੋਡ, ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਸਰਕਾਰੀ ਕਾਲਜ ਫਾਰ ਗਰਲਜ਼, ਰੱਖ ਬਾਗ (ਸਬ-ਸੈਂਟਰ ਏ), ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਬਸੰਤ ਸਿਟੀ, ਸਕੂਲ ਆਫ਼ ਐਮੀਨੈਂਸ, ਮਾਡਲ ਟਾਊਨ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਐਮ.ਬੀ.ਏ. ਬਲਾਕ), ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ ਸ਼ਾਮਲ ਸਨ।
ਹਰੇਕ ਪ੍ਰੀਖਿਆ ਕੇਂਦਰ 'ਤੇ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਸਮੇਤ ਲੋੜੀਂਦੀ ਪੁਲਿਸ ਤਾਇਨਾਤੀ ਯਕੀਨੀ ਬਣਾਈ ਗਈ ਸੀ। ਪ੍ਰੀਖਿਆ ਦੌਰਾਨ ਸੁਰੱਖਿਆ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਸਾਰੇ ਸਥਾਨਾਂ 'ਤੇ ਉਮੀਦਵਾਰਾਂ ਦੀ ਤਲਾਸ਼ੀ ਵੀ ਲਈ ਗਈ।
Upsc-Prelims-Held-Smoothly-Across-14-Centres-In-Ludhiana