ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ, ਭਗਵੰਤ ਮਾਨ ਸਰਕਾਰ ਤੋਂ ਜਨਤਾ ਬੇਹੱਦ ਖੁਸ਼, ਫਿਰ ਤੋਂ ਸਰਕਾਰ ਬਣਾਉਣ ਲਈ ਬੇਤਾਬ- ਕੇਜਰੀਵਾਲ

May5,2026 | Jagrati Lahar Bureau | New Delhi


 
ਪੰਜਾਬ ਵਿੱਚ ਸ਼ਾਨਦਾਰ ਸੜਕਾਂਮੁਫ਼ਤ ਬਿਜਲੀ, 10 ਲੱਖ ਦਾ ਬੀਮਾ ਅਤੇ ਮਹਿਲਾਵਾਂ ਨੂੰ ਹਜ਼ਾਰ ਰੁਪਏਪੰਜਾਬ ਵਿੱਚ ਪਹਿਲੀ ਵਾਰ ਇੰਨਾ ਕੰਮ ਹੋਇਆ- ਕੇਜਰੀਵਾਲ
 
ਪਹਿਲਾਂ ਵੀ ਅਸ਼ਵਮੇਘ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਰੋਕਣਗੇ- ਕੇਜਰੀਵਾਲ
 
ਪੰਜਾਬ ਦੇ 6 ਰਾਜ ਸਭਾ ਮੈਂਬਰ ਭਾਜਪਾ ਨੇ ਚੋਰੀ ਕੀਤੇ ਹਨਪੰਜਾਬ ਦੇ ਲੋਕ ਇਸ ਦਾ ਬਦਲਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲੈਣਗੇ- ਕੇਜਰੀਵਾਲ
 
ਭਾਜਪਾ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈਇਸੇ ਲਈ ਮੋਦੀ ਸਰਕਾਰ ਨੇ ਪੰਜਾਬ ਦੇ ਹੱਕ ਦਾ ਆਰਡੀਐਫ ਦਾ ਪੈਸਾ ਵੀ ਨਹੀਂ ਦਿੱਤਾ- ਕੇਜਰੀਵਾਲ
 
ਜੇਕਰ ਇਹ ਪੰਜਾਬ ਵਿੱਚ ਆ ਗਏ ਤਾਂ ਪੰਜਾਬ ਦਾ ਪਾਣੀਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਹਰਿਆਣਾ ਨੂੰ ਦੇ ਦੇਣਗੇ ਅਤੇ ਤਿੰਨ ਖੇਤੀ ਕਾਨੂੰਨ ਵੀ ਲਾਗੂ ਕਰ ਦੇਣਗੇ- ਕੇਜਰੀਵਾਲ
 
 
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦਿੱਲੀ ਆਏ ਪਾਰਟੀ ਵਿਧਾਇਕਾਂ ਨਾਲ ਕਪੂਰਥਲਾ ਹਾਊਸ ਵਿਖੇ ਸੰਵਾਦ ਕੀਤਾ। ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਵੀ ਪੰਜਾਬ ਵਿੱਚ ਪ੍ਰੋ-ਇੰਕੰਬੈਂਸੀ (ਸਰਕਾਰ ਪੱਖੀ ਲਹਿਰ) ਹੈ। ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਬੇਹੱਦ ਖੁਸ਼ ਹਨ ਅਤੇ ਮੁੜ ਸਰਕਾਰ ਬਣਾਉਣ ਲਈ ਕਾਹਲੇ ਹਨ। ਪੰਜਾਬ ਵਿੱਚ ਮੁਫ਼ਤ ਬਿਜਲੀ, 10 ਲੱਖ ਦਾ ਬੀਮਾਸ਼ਾਨਦਾਰ ਸੜਕਾਂਪਿੰਡਾਂ ਵਿੱਚ 3100 ਖੇਡ ਮੈਦਾਨ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸ਼ਵਮੇਧ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ ਅਤੇ ਹੁਣ ਵੀ ਭਾਜਪਾ ਦਾ ਵਿਜੇ ਰੱਥ ਪੰਜਾਬ ਦੇ ਲੋਕ ਹੀ ਰੋਕਣਗੇ। ਭਾਜਪਾ ਨੇ ਪੰਜਾਬ ਦੇ ਛੇ ਰਾਜ ਸਭਾ ਮੈਂਬਰ ਚੋਰੀ ਕੀਤੇ ਹਨਜਿਸ ਦਾ ਬਦਲਾ ਪੰਜਾਬ ਦੇ ਲੋਕ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।
 
ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਕਪੂਰਥਲਾ ਹਾਊਸ ਪਹੁੰਚੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਨੂੰ 4 ਸਾਲ ਹੋ ਗਏ ਹਨ। ਹੁਣ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 10 ਮਹੀਨੇ ਬਾਕੀ ਰਹਿ ਗਏ ਹਨ। ਚੋਣਾਂ ਦੇ ਆਖ਼ਰੀ ਸਾਲ ਵਿੱਚ ਅਜਿਹੀਆਂ ਬਹੁਤ ਘੱਟ ਸਰਕਾਰਾਂ ਹੁੰਦੀਆਂ ਹਨ ਕਿ ਉਸ ਸੂਬੇ ਦੇ ਲੋਕ ਆਪਣੀ ਸਰਕਾਰ ਦੀਆਂ ਤਾਰੀਫ਼ਾਂ ਕਰ ਰਹੇ ਹੋਣ। ਕਿਹਾ ਜਾਂਦਾ ਹੈ ਕਿ ਚਾਰ ਸਾਲ ਬਾਅਦ ‘ਐਂਟੀ-ਇੰਕੰਬੈਂਸੀ’ (ਸੱਤਾ ਵਿਰੋਧੀ ਲਹਿਰ) ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਰ 4 ਸਾਲ ਬਾਅਦ ਅੱਜ ਪੰਜਾਬ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਐਂਟੀ-ਇੰਕੰਬੈਂਸੀ ਨਹੀਂਸਗੋਂ ‘ਪ੍ਰੋ-ਇੰਕੰਬੈਂਸੀ’ (ਸਰਕਾਰ ਪੱਖੀ ਲਹਿਰ) ਹੈ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਦਿਲੋਂ ਪੰਜਾਬ ਸਰਕਾਰ ਦੀ ਤਾਰੀਫ਼ ਕਰ ਰਹੇ ਹਨ। ਪੰਜਾਬ ਵਿੱਚ 44 ਹਜ਼ਾਰ ਕਿਲੋਮੀਟਰ ਸ਼ਾਨਦਾਰ ਸੜਕਾਂ ਬਣ ਰਹੀਆਂ ਹਨ। ਹੁਣ ਤੱਕ 9 ਹਜ਼ਾਰ ਕਿਲੋਮੀਟਰ ਸੜਕਾਂ ਬਣ ਚੁੱਕੀਆਂ ਹਨ ਅਤੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਸਾਰੀਆਂ ਸੜਕਾਂ ਬਣ ਜਾਣਗੀਆਂ। ਇੰਨੀਆਂ ਸ਼ਾਨਦਾਰ ਸੜਕਾਂ ਅੱਜ ਤੱਕ ਪੰਜਾਬ ਵਿੱਚ ਕਦੇ ਨਹੀਂ ਬਣੀਆਂ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਗਲੀ-ਗਲੀ ਅੰਦਰ ਸੜਕਾਂ ਅਤੇ ਗਲੀਆਂ ਬਣ ਰਹੀਆਂ ਹਨ। ਸੋਮਵਾਰ ਨੂੰ ਸੀਐਮ ਭਗਵੰਤ ਮਾਨ ਨੇ ਪਿੰਡਾਂ ਵਿੱਚ ਸ਼ਾਨਦਾਰ 250 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ। ਪੰਜਾਬ ਨੇ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀ ਪੈਦਾ ਕੀਤੇ ਹਨ। ਚੰਗੇ ਖਿਡਾਰੀ ਉਦੋਂ ਨਿਕਲੇਜਦੋਂ ਸਰਕਾਰਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀਆਂ ਸਨ। ਹੁਣ ਮਾਨ ਸਰਕਾਰ ਹਰ ਪਿੰਡ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾ ਰਹੀ ਹੈ। ਪੰਜਾਬ ਦੇ 3100 ਪਿੰਡਾਂ ਵਿੱਚ ਸ਼ਾਨਦਾਰ ਖੇਡ ਮੈਦਾਨ ਬਣਾਏ ਜਾਣਗੇ। ਇਸ ਤੋਂ ਇਲਾਵਾ, 6 ਹਜ਼ਾਰ ਪਿੰਡਾਂ ਦੇ ਅੰਦਰ ਆਮ ਖੇਡ ਮੈਦਾਨ ਬਣਨਗੇ। ਇਸ ਤਰ੍ਹਾਂ ਪੰਜਾਬ ਦੇ ਹਰ ਪਿੰਡ ਦੇ ਅੰਦਰ ਬੱਚਿਆਂ ਨੂੰ ਖੇਡ ਦਾ ਮੈਦਾਨ ਮਿਲੇਗਾ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਗੰਦੇ ਟੋਭਿਆਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਹਰ ਖੇਤ ਦੇ ਅੰਦਰ ਸਿੰਚਾਈ ਦਾ ਪਾਣੀ ਭੇਜਿਆ ਜਾ ਰਿਹਾ ਹੈ। ਕਿਸਾਨਾਂ ਨੂੰ ਖੇਤੀ ਦੀ ਲੋੜ ਲਈ ਦਿਨ ਵੇਲੇ ਬਿਜਲੀ ਮਿਲਣ ਲੱਗੀ ਹੈ। ਪਿਛਲੀਆਂ ਸਰਕਾਰਾਂ ਵਿੱਚ ਰਾਤ ਦੇ 3 ਵਜੇ ਬਿਜਲੀ ਆਉਂਦੀ ਸੀ ਅਤੇ ਕਿਸਾਨ ਨੂੰ ਰਾਤ ਭਰ ਜਾਗਣ ਲਈ ਮਜਬੂਰ ਹੋਣਾ ਪੈਂਦਾ ਸੀ। ਬਿਜਲੀ ਮੁਫ਼ਤ ਹੋ ਗਈ, 10 ਲੱਖ ਰੁਪਏ ਦਾ ਬੀਮਾ ਹੋ ਗਿਆਜਲਦੀ ਹੀ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇੰਨੇ ਸਾਰੇ ਕੰਮ ਹੁਣ ਤੱਕ ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਪਿਛਲੀ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਖ਼ਜ਼ਾਨਾ ਖਾਲੀ ਹੈਪਰ ਅਸੀਂ ਕਦੇ ਨਹੀਂ ਕਿਹਾ ਕਿ ਖ਼ਜ਼ਾਨਾ ਖਾਲੀ ਹੈਕਿਉਂਕਿ ਸਾਡੀ ਇਮਾਨਦਾਰ ਸਰਕਾਰ ਹੈ। ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਬਹੁਤ ਵੱਡਾ ਸੰਕਟ ਛਾਇਆ ਹੋਇਆ ਹੈ। ਭਾਜਪਾ ਨੇ ਲੋਕਤੰਤਰ ਨੂੰ ਹਾਈਜੈਕ ਕਰ ਲਿਆ ਹੈਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਪੂਰੇ ਦੇਸ਼ ਵਿੱਚ ਕੋਈ ਵੀ ਪਾਰਟੀ ਜਿੱਤ ਕੇ ਆ ਜਾਵੇਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਇਹ ਈਡੀ-ਸੀਬੀਆਈ ਅਤੇ ਪੈਸੇ ਦੇ ਜ਼ੋਰ 'ਤੇ ਉਸ ਪਾਰਟੀ ਦੇ ਵਿਧਾਇਕ ਤੋੜ ਲੈਂਦੇ ਹਨਪਾਰਟੀਆਂ ਤੋੜ ਦਿੰਦੇ ਹਨਜੇਲ੍ਹ ਭੇਜ ਦਿੰਦੇ ਹਨ ਅਤੇ ਸਰਕਾਰਾਂ ਡੇਗ ਦਿੰਦੇ ਹਨ। ਜਿੱਤਣ ਲਈ ਇਹ ਲੋਕ ਵੋਟਾਂ ਕੱਟ ਦਿੰਦੇ ਹਨ ਅਤੇ ਆਪਣੀਆਂ ਵੋਟਾਂ ਜੁੜਵਾ ਲੈਂਦੇ ਹਨ। ਸੋਮਵਾਰ ਨੂੰ ਪੱਛਮੀ ਬੰਗਾਲ ਚੋਣਾਂ ਦਾ ਆਇਆ ਨਤੀਜਾ ਕੋਈ ਚੋਣ ਨਹੀਂ ਸੀ। ਪਿਛਲੇ 3-4 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੱਛਮੀ ਬੰਗਾਲ ਦੇ ਅੰਦਰ ਤਾਂਡਵ ਚੱਲ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਨੇ ਬਿਹਾਰ ਅਤੇ ਮਹਾਰਾਸ਼ਟਰ ਵਿੱਚ ਕੀਤਾ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆਉਸ ਤੋਂ ਪਹਿਲਾਂ ਨਵੀਂ ਦਿੱਲੀ ਵਿਧਾਨ ਸਭਾ ਵਿੱਚ 1 ਲੱਖ 48 ਹਜ਼ਾਰ ਵੋਟਾਂ ਸਨ। ਜਦੋਂ ਮੈਂ ਵਾਪਸ ਆਇਆ ਤਾਂ 1 ਲੱਖ 6 ਹਜ਼ਾਰ ਵੋਟਾਂ ਹੀ ਬਚੀਆਂ ਸਨ। ਇਨ੍ਹਾਂ ਨੇ ਕਰੀਬ 6 ਮਹੀਨਿਆਂ ਦੇ ਅੰਦਰ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ। ਪਿਛਲੀ ਵਾਰ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਮੈਂ 30 ਹਜ਼ਾਰ ਵੋਟਾਂ ਨਾਲ ਜਿੱਤਿਆ ਸੀ। ਇਨ੍ਹਾਂ ਨੇ 42 ਹਜ਼ਾਰ ਵੋਟਾਂ ਕਟਵਾ ਦਿੱਤੀਆਂ ਅਤੇ ਇਸ ਵਾਰ ਮੈਂ 3 ਹਜ਼ਾਰ ਵੋਟਾਂ ਨਾਲ ਹਾਰ ਗਿਆ। ਵਿਰੋਧੀ ਧਿਰ ਕਿਵੇਂ ਜਿੱਤ ਸਕਦੀ ਹੈਜਦੋਂ ਉਸ ਦੀਆਂ ਸਾਰੀਆਂ ਵੋਟਾਂ ਹੀ ਕਟਵਾ ਦਿੱਤੀਆਂ ਜਾਣਗੀਆਂ। ਅੱਜ ਪੂਰੇ ਦੇਸ਼ ਦੇ ਅੰਦਰ ਇਹੀ ਤਾਂਡਵ ਚੱਲ ਰਿਹਾ ਹੈ। ਅੱਜ ਦੇਸ਼ ਦੇ ਲੋਕਤੰਤਰ ਉੱਤੇ ਸੰਕਟ ਹੈ। ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਿਵਾਈ ਸੀਅੱਜ ਉਸ ਆਜ਼ਾਦੀ ਉੱਤੇ ਸੰਕਟ ਖੜ੍ਹਾ ਹੋ ਗਿਆ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਈ 2014 ਵਿੱਚ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਸੀ। ਉਸ ਦੌਰਾਨ ‘ਮੋਦੀ ਜੀ ਦੀ ਹਨੇਰੀ’ ਚੱਲ ਰਹੀ ਸੀ। ਉਸ ਤੋਂ ਬਾਅਦ ਹਰਿਆਣਾਮਹਾਰਾਸ਼ਟਰਝਾਰਖੰਡ ਸਮੇਤ ਜਿੱਥੇ ਵੀ ਚੋਣਾਂ ਹੋਈਆਂਇਹ ਲੋਕ ਜਿੱਤਦੇ ਚਲੇ ਗਏ। ਫਿਰ ਫਰਵਰੀ 2015 ਵਿੱਚ ਦਿੱਲੀ ਦੀ ਚੋਣ ਹੋਈ ਅਤੇ 70 ਵਿੱਚੋਂ ਸਿਰਫ਼ 3 ਸੀਟਾਂ ਭਾਜਪਾ ਦੀਆਂ ਆਈਆਂ। ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਸ੍ਰੀ ਰਾਮ ਅਯੁੱਧਿਆ ਦੇ ਰਾਜਾ ਬਣੇ ਤਾਂ ਉਨ੍ਹਾਂ ਨੇ ਆਪਣਾ ਅਸ਼ਵਮੇਧ ਦਾ ਘੋੜਾ ਛੱਡਿਆ ਸੀ ਕਿ ਇਹ ਘੋੜਾ ਜਿੱਥੇ ਜਾਵੇਗਾਉਹ ਭਗਵਾਨ ਰਾਮ ਦੀ ਜ਼ਮੀਨ ਹੋ ਜਾਵੇਗੀ। ਭਗਵਾਨ ਸ੍ਰੀ ਰਾਮ ਦੇ ਦੋਵਾਂ ਬੱਚਿਆਂ ਲਵ-ਕੁਸ਼ ਦੇ ਮੰਦਰ ਅੰਮ੍ਰਿਤਸਰ ਵਿੱਚ ਹਨ। ਜਦੋਂ ਉੱਥੇ ਭਗਵਾਨ ਸ੍ਰੀ ਰਾਮ ਦਾ ਘੋੜਾ ਪਹੁੰਚਿਆ ਤਾਂ ਦੋਵਾਂ ਬੱਚਿਆਂ ਨੇ ਘੋੜੇ ਨੂੰ ਰੋਕ ਲਿਆ। ਤਦ ਤੋਂ ਕਿਹਾ ਜਾਂਦਾ ਹੈ ਕਿ ਅਸ਼ਵਮੇਧ ਦਾ ਘੋੜਾ ਰੋਕਣ ਵਾਲੇ ਲਵ-ਕੁਸ਼ ਸਨ।
 
ਇਸੇ ਤਰ੍ਹਾਂਆਮ ਆਦਮੀ ਪਾਰਟੀ ਅਤੇ ਦਿੱਲੀ ਵਾਲਿਆਂ ਨੇ 2015 ਵਿੱਚ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੋਕਿਆ ਸੀਨਹੀਂ ਤਾਂ ਮੋਦੀ ਜੀ ਦਾ ਘੋੜਾ ਚੱਲਦਾ ਜਾ ਰਿਹਾ ਸੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਵੀ ਮੋਦੀ ਜੀ ਦੀ ਹਨੇਰੀ ਚੱਲ ਰਹੀ ਹੈ। ਇਹ ਲੋਕ ਅਸਾਮਪੱਛਮੀ ਬੰਗਾਲਬਿਹਾਰਮਹਾਰਾਸ਼ਟਰਦਿੱਲੀ ਜਿੱਤ ਗਏ। ਹਰ ਪਾਸੇ ਜਿੱਤਦੇ ਜਾ ਰਹੇ ਹਨਅਗਲੇ ਸਾਲ ਫਰਵਰੀ ਵਿੱਚ ਪੰਜਾਬ ਦੀਆਂ ਚੋਣਾਂ ਹੋਣਗੀਆਂ। ਪੰਜਾਬ ਵਿੱਚ ਨਾ ਸਿਰਫ਼ ਮੋਦੀ ਜੀ ਦਾ ਅਸ਼ਵਮੇਧ ਘੋੜਾ ਰੁਕੂਗਾਸਗੋਂ ਪੰਜਾਬ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਡਿੱਗੇਗੀ ਅਤੇ ਪੰਜਾਬੀ ਹੀ ਮੋਦੀ ਸਰਕਾਰ ਦਾ ਅੰਤ ਕਰਨਗੇ। ਪੰਜਾਬ ਦੀ ਚੋਣ ਮੋਦੀ ਜੀ ਦੀ ਆਖਰੀ ਚੋਣ ਹੋਵੇਗੀਇਹ ਮੇਰਾ ਦਿਲ ਕਹਿੰਦਾ ਹੈ। ਇਹ ਸਭ ਕਿਵੇਂ ਹੋਵੇਗਾਮੈਨੂੰ ਨਹੀਂ ਪਤਾ। ਆਮ ਆਦਮੀ ਪਾਰਟੀ ਪੰਜਾਬ ਤਾਂ ਜਿੱਤੇਗੀਪਰ ਇਸ ਦੇ ਲਈ ਮਿਹਨਤ ਕਰਨੀ ਪਵੇਗੀ। ਘਰ-ਘਰ ਜਾ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਭਾਜਪਾ ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਲਈ ਇੱਕ ਵੀ ਕੰਮ ਨਹੀਂ ਕੀਤਾ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਇਨ੍ਹਾਂ ਦੀ ਸਰਕਾਰ ਹੈ। ਆਰਡੀਐਫ ਵਿੱਚ ਪੰਜਾਬ ਸਰਕਾਰ ਨੂੰ ਦੁੱਗਣਾ ਪੈਸਾ ਦੇ ਦਿੰਦੇਪਰ ਇਹ ਲੋਕ ਪੰਜਾਬੀਆਂ ਦਾ ਹੱਕ ਵੀ ਖੋਹ ਰਹੇ ਹਨ। ਇਹ ਕਹਿ ਰਹੇ ਹਨ ਕਿ ਜੇ ਪੰਜਾਬ ਵਿੱਚ ਸਰਕਾਰ ਬਣੀ ਤਾਂ ਪੰਜਾਬ ਦਾ ਸਾਰਾ ਪਾਣੀ ਹਰਿਆਣਾ ਨੂੰ ਦੇ ਦੇਣਗੇ। ਭਾਖੜਾ ਨਹਿਰਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਵੀ ਹਰਿਆਣਾ ਨੂੰ ਦੇ ਦੇਣਗੇ। ਸਭ ਤੋਂ ਵੱਡੀ ਗੱਲਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਪੰਜਾਬ ਅੰਦਰ ਲਾਗੂ ਕਰ ਦੇਣਗੇ। ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆ ਗਈ ਤਾਂ ਪੂਰੇ ਪੰਜਾਬ ਨੂੰ ਤਹਿਸ-ਨਹਿਸ ਕਰ ਦੇਣਗੇਪੰਜਾਬ ਨੂੰ ਰੌਂਦ ਸੁੱਟਣਗੇ। ਪਰ ਇਨ੍ਹਾਂ ਦੀ ਇੰਨੀ ਵੀ ਔਕਾਤ ਨਹੀਂ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਭਾਰਤ 'ਤੇ ਕਿਸੇ ਨੇ ਵੀ ਹਮਲਾ ਕੀਤਾਉਹ ਪੱਛਮ ਵੱਲੋਂ ਆਇਆ ਅਤੇ ਪੰਜਾਬ ਨੇ ਆਪਣਾ ਖੂਨ ਵਹਾ ਕੇ ਉਨ੍ਹਾਂ ਨੂੰ ਰੋਕਿਆਪਰ ਇਸ ਵਾਰ ਦੇਸ਼ ਦੇ ਅੰਦਰੋਂ ਹੀ ਇੱਕ ਦੁਸ਼ਮਣ ਪੈਦਾ ਹੋਇਆ ਹੈਇਨ੍ਹਾਂ ਨੂੰ ਵੀ ਪੰਜਾਬ ਦੇ ਲੋਕ ਆਪਣੇ ਤਨਮਨ ਅਤੇ ਧਨ ਨਾਲ ਰੋਕਣਗੇ। ਅਸੀਂ ਸਭ ਨੇ ਮਿਲ ਕੇ ਇਨ੍ਹਾਂ ਨੂੰ ਰੋਕਣਾ ਹੈ ਅਤੇ ਦੇਸ਼ ਨੂੰ ਆਪਣਾ ਲੋਕਤੰਤਰ ਵਾਪਸ ਦਿਵਾਉਣਾ ਹੈ। ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੁੜ ਲਾਗੂ ਕਰਵਾਉਣਾ ਹੈ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਹ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਜੋ ਸਾਨੂੰ ਛੱਡ ਕੇ ਚਲੇ ਗਏਭਾਜਪਾ ਨੇ ਇਨ੍ਹਾਂ ਦੀ ਚੋਰੀ ਕੀਤੀ ਹੈ। ਇਹ ਸੀਟਾਂ ਕਿਸੇ ਦੇ ਪਿਤਾ ਦੀਆਂ ਨਹੀਂ ਸਨ। ਇਹ ਛੇ ਸੀਟਾਂ ਪੰਜਾਬੀਆਂ ਦੀਆਂ ਸਨ। ਪੰਜਾਬ ਵਿੱਚ ਭਾਜਪਾ ਦੇ ਵਿਧਾਇਕ ਹਨ ਅਤੇ ਰਾਜ ਸਭਾ ਮੈਂਬਰ ਹਨਅਜਿਹਾ ਹੋ ਨਹੀਂ ਸਕਦਾ। ਭਾਜਪਾ ਨੇ ਪੰਜਾਬ ਦੇ ਲੋਕਾਂ ਦੀਆਂ ਰਾਜ ਸਭਾ ਸੀਟਾਂ 'ਤੇ ਡਾਕਾ ਮਾਰਿਆ ਹੈ। ਪੰਜਾਬ ਦੇ ਲੋਕ ਇਸ ਦਾ ਬਦਲਾ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੈਣਗੇ।

There-s-Strong-Pro-incumbency-In-Punjab-People-Are-Extremely-Happy-With-Bhagwant-Mann-Govt-Are-Eager-To-Bring-It-Back-To-Power-Arvind-Kejriwal-



TOP HEADLINES


*ਕੇਜਰੀਵਾਲ ਦੀ ਅਪੀਲ 'ਤੇ ਸੀਐਮ ਭਗਵੰਤ ਮਾਨ ਦਾ ਨੀਟ ਪ੍ਰੀਖਿਆਰਥੀ
ਰਵਨੀਤ ਬਿੱਟੂ ਮੁਆਫ਼ੀ ਮੰਗੇ, ਨਹੀਂ ਤਾਂ ਲੋਕ ਸਬਕ ਸਿਖਾਉਣਗੇ ਡਾ.
ਪੰਜਾਬ ਵਿੱਚ ਸਰਕਾਰ ਦੇ ਪੱਖ ਵਿੱਚ ਜ਼ਬਰਦਸਤ ਪ੍ਰੋ-ਇਨਕੰਬੈਂਸੀ, 2
ਆਮ ਆਦਮੀ ਪਾਰਟੀ ਨੇ ਪੰਜਾਬ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦ
ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਲੁੱਧੜ ਸਾਥੀਆਂ ਸਮੇਤ 'ਆਪ
--ਗਿੱਲ ਕਲਾਂ, ਬਠਿੰਡਾ ਭਾਰਤ ਸਰਕਾਰ ਵੱਲੋਂ ਭਾਈਚਾਰਕ ਸਾਂਝ 'ਤੇ
ਲੁਧਿਆਣਾ ਵਿੱਚ ਸ਼ਿਕਾਇਤ ਨਿਵਾਰਣ ਮੁਹਿੰਮ ਤਹਿਤ ਵਪਾਰੀਆਂ ਦੀਆਂ ਬ
ਥਾਣਿਆਂ ’ਚ ਹੁਣ ਨਹੀਂ ਲੱਗਣਗੇ ਪੁਰਾਣੇ ਵਾਹਨਾਂ ਦੇ ਢੇਰ, ਐਸਐਸਪੀ
ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ
*ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਵਿੱਚ ਦੇਸ਼ ਭਰ ‘
*ਨਸ਼ਾ ਤਸਕਰੀ ਨੈਟਵਰਕਾਂ ਨਾਲ ਜੁੜੇ 3 ਵਿਅਕਤੀ ਫ਼ਿਰੋਜ਼ਪੁਰ ਵਿੱਚ ਕਾ
ਲੁਧਿਆਣਾ ਪੁਲਿਸ ਨੇ ਗਾਇਕ ਯਸ਼ਇੰਦਰ ਕੌਰ ਦੀ ਹੱਤਿਆ ਦੇ ਮਾਮਲੇ ਵਿ
*ਦੁੱਧ ਸੈਂਪਲਿੰਗ ਮੁਹਿੰਮ ਤੋਂ ਬਾਅਦ, ਪੰਜਾਬ ਵਿੱਚ ਦੋ ਰੋਜ਼ਾ ਵਿਆ
*ਦੁਬਈ ਅਧਾਰਤ ਡਰੱਗ ਕਾਰਟੇਲ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 10
*ਛੱਤਬੀੜ ਚਿੜੀਆਘਰ ਨੇ ਜਾਨਵਰਾਂ ਨੂੰ ਗਰਮੀਆਂ ਦੌਰਾਨ ਤਿੱਖੜ ਧੁੱਪ
*ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੀ.ਐਸ.ਪੀ.ਸੀ
ਮਨਪ੍ਰੀਤ ਸਿੰਘ ਅਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
*ਡਿਜੀਟਲ ਜਨਗਣਨਾ-2027: ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀ- ਸ਼ੁਭ
ਐਸ.ਆਈ.ਆਰ ਨੂੰ ਲੈਕੇ ਆਪ ਦਾ ਐਲਾਨ - “ਪੰਜਾਬ ਵਿੱਚ ਨਹੀਂ ਚੱਲਣ ਦ
ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50138224

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us