ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੇਰੀ ਲੁਧਿਆਣਾ ਚ 18 ਨੂੰ
Mar12,2025
| Gautam Jalandhari | Ludhiana
18 ਤਰੀਕ ਨੂੰ ਲੁਧਿਆਣਾ ਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੇਰੀ ਤੇ ਬੋਲੇ ਪੰਜਾਬ ਮੀਡੀਅਮ ਇੰਡਸਟਰੀ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ, ਕਿਆ ਹਲਕਾ ਵੈਸਟ ਹਲਕੇ ਦੀ ਮਜਬੂਤੀ ਲਈ ਹੋਵੇਗੀ ਬੈਠਕ, ਸਿਵਲ ਹਸਪਤਾਲ ਦਾ ਵੀ ਕੀਤਾ ਜਾਵੇਗਾ ਨਿਰੀਖਣ, ਸੁਖਪਾਲ ਸਿੰਘ ਖਹਿਰੇ ਤੇ ਵੀ ਕੀਤੀ ਗੱਲਬਾਤ
18 ਤਰੀਕ ਨੂੰ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਪੰਜਾਬ ਮੀਡੀਅਮ ਇੰਡਸਟਰੀ ਦੇ ਵਾਈਸ ਚੇਅਰਮੈਨ ਅਤੇ ਬੁਲਾਰੇ ਪਰਮਵੀਰ ਸਿੰਘ ਦੱਸਿਆ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦੀ ਮਜਬੂਤੀ ਅਤੇ ਹਲਕਾ ਪੱਛਮੀ ਦੇ ਉਪ ਚੋਣ ਲਈ ਵਰਕਰਾਂ ਨੂੰ ਮਜਬੂਤ ਕਰਨ ਦੇ ਲਈ ਮੀਟਿੰਗ ਕਰਨਗੇ ਉਹਨਾਂ ਕਿਹਾ ਕਿ ਇਹ ਮੀਟਿੰਗ ਇੰਡੋਰ ਸਟੇਡੀਅਮ ਦੇ ਵਿੱਚ ਹੋਵੇਗੀ ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਜਿਆਦਾਤਰ ਵੈਸਟ ਹਲਕੇ ਦੇ ਨਾਲ ਸੰਬੰਧਿਤ ਵਰਕਰ ਹੀ ਹਾਜ਼ਰ ਰਹਿਣਗੇ ਇਹੀ ਨਹੀਂ ਉਹਨਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਮੱਦੇ ਨਜ਼ਰ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਹਸਪਤਾਲ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਨਵੇਂ ਇਕਿਊਮੈਂਟਸ ਵੀ ਲਿਆਂਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਉਸਦਾ ਰਸਮੀ ਤੌਰ ਤੇ ਇਨੋਗਰੇਸ਼ਨ ਕਰਨਗੇ।
ਇਸ ਤੋਂ ਇਲਾਵਾ ਉਹਨਾਂ ਸੁਖਪਾਲ ਸਿੰਘ ਖਹਿਰੇ ਤੇ ਇਹ ਵੀ ਬੋਲਦੇ ਹੋਏ ਕਿਹਾ ਕੀਡੀ ਵੱਲੋਂ ਕੀਤੀ ਕਾਰਵਾਈ ਸਹੀ ਹੈ ਉਹਨਾਂ ਕਿਹਾ ਕਿ ਡਰੱਗ ਮਨੀ ਦੇ ਨਾਲ ਵਰਤੇ ਗਏ ਪੈਸਿਆਂ ਦੀ ਜਾਂਚ ਹੋਈ ਹੈ। ਉਹਨਾਂ ਕਿਹਾ ਕਿ ਇਹ ਜਾਂਚ ਈਡੀ ਦੇ ਵੱਲੋਂ ਕੀਤੀ ਗਈ ਹੈ ਅਤੇ ਹੁਣ ਚੰਡੀਗੜ੍ਹ ਸਥਿਤ ਉਹਨਾਂ ਦੀ ਕੋਠੀ ਨੂੰ ਵੀ ਕੁਰਕ ਕੀਤਾ ਗਿਆ ਹੈ।
Powered by Froala Editor
Arvind-Kejriwal-Rally-Ludhiana-Punjab-Medium-Industry-Chairman-Paramveer-Singh-