ਕਿਉਂ ਮਨਾਈ ਜਾਂਦੀ ਹੈ ਹੌਲੀ, ਸਨਾਤਨ ਧਰਮ ਲਈ ਕਿਉਂ ਵਿਸ਼ੇਸ਼।
14 ਮਾਰਚ ਨੂੰ ਹੋਲੀ ਦਾ ਤਿਉਹਾਰ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਣਾ ਹੈ। ਇਸ ਵਾਰ ਹੋਲੀ ਦੇ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਸਕਰਾਂਤੀ ਵਾਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੁਰਗਾ ਮਾਤਾ ਦੇ ਪੰਡਿਤ ਦਿਨੇਸ਼ ਪਾਂਡੇ ਜੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਹੋਲੀ ਤੋਂ ਇੱਕ ਦਿਨ ਪਹਿਲਾਂ ਸਵੇਰੇ 10:30 ਵਜੇ ਤੋਂ ਲੈ 11:30 ਵਜੇ ਤੱਕ ਭਦ੍ਰਾ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਰਾਤ 11:30ੇ ਵਜੇ ਤੋਂ ਬਾਅਦ ਹੀ ਹੋਲੀਕਾ ਦਹਨ ਕੀਤੀ ਜਾ ਸਕਦੀ ਹੈ। ਖਾਸ ਕਰਕੇ ਸਮੇਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਹਾਲਾਂਕਿ ਇਹ ਪੂਜਾ ਕੋਈ ਵੀ ਕਰ ਸਕਦਾ ਹੈ ਸਾਰਿਆਂ ਲਈ ਇਸ ਦੀ ਮਹੱਤਤਾ ਹੈ ਜੇਕਰ ਕੋਈ ਪੂਜਾ ਦੇ ਵਿੱਚ ਮੌਜੂਦ ਨਹੀਂ ਹੈ ਅਤੇ ਉਸਦੇ ਨਾਂ ਦਾ ਉਪਲਾ (ਪਾਥੀ) ਰੱਖੀ ਜਾਂਦੀ ਹੈ ਤਾਂ ਉਸ ਦਾ ਵੀ ਮਹੱਤਵ ਉਨਾ ਹੀ ਹੁੰਦਾ ਹੈ। ਖਾਸ ਕਰਕੇ ਜੇਕਰ ਉਸ ਦਾ ਇੱਕ ਹਿੱਸਾ ਕਰ ਲਈ ਜਾਇਆ ਜਾਵੇ ਤਾਂ ਘਰ ਦੇ ਵਿੱਚੋਂ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ।
ਉਹਨਾਂ ਨੇ ਵੱਖ-ਵੱਖ ਰਾਸ਼ੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਸ ਰਾਸ਼ੀ ਦੇ ਲਈ ਕੀ ਵਿਸ਼ੇਸ਼ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਕਿ 15 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜੇਕਰ ਕੋਈ ਵੀ ਵਪਾਰ ਕੰਮ ਕਰਨਾ ਚਾਹੁੰਦਾ ਹੈ ਤਾਂ ਬਹੁਤ ਹੀ ਸ਼ੁਭ ਮਹੂਰਤ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਕਿਹੜੀਆਂ ਵਸਤੂਆਂ ਦਾ ਇਸਤੇਮਾਲ ਪੂਜਾ ਦੇ ਲਈ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਹੋਲੀ ਆਪਸੀ ਭਾਈਚਾਰਕ ਸਾਂਝ ਆਪਸੀ ਪਿਆਰ ਦਾ ਪ੍ਰਤੀਕ ਹੈ ਅਤੇ ਜਿੰਨਾ ਪਿਆਰ ਵੰਡਿਆ ਜਾਵੇਗਾ ਉਨਾ ਹੀ ਇਹ ਵੱਧਦਾ ਹੈ। ਉਹਨਾਂ ਕਿਹਾ ਕਿ ਜੋ ਸਾਡੇ ਰਿਸ਼ਤੇ ਹਨ ਉਹਨਾਂ ਦਾ ਵੀ ਇਹ ਪ੍ਰਤੀਕ ਹੈ ਇੱਕ ਦੂਜੇ ਦੀਆਂ ਭੁੱਲਾਂ ਚੁੱਕਾਂ ਨੂੰ ਮਾਫ ਕਰਕੇ ਹੋਲੀ ਵਾਲੇ ਦਿਨ ਜੇਕਰ ਅਸੀਂ ਇਕੱਠੇ ਹੁੰਦੇ ਹਨ ਤਾਂ ਇਸ ਦਾ ਵੀ ਚੰਗਾ ਵਿਧਾਨ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)