ਕਾਦੀਆਂ, 14 ਮਾਰਚ (ਮੁਨੀਰਾ ਸਲਾਮ ਤਾਰੀ) ਪਾਕਿਸਤਾਨੀ ਵਿਹਾਦੜਾਂ ਜਿਨ੍ਹਾਂ ਨੇ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਲਈ ਲੋੜੀਂਦੀ ਸ਼ਰਤਾਂ ਪੂਰੀ ਕਰ ਲਈਆਂ ਹਨ ਅਤੇ ਕਾਫ਼ੀ ਸਮੇਂ ਪਹਿਲਾਂ ਆਪਣੇ ਨਾਗਰਿਕਤਾ ਹਾਸਲ ਕਰਨ ਸਬੰਧੀ ਆਪਣੇ ਕਾਗ਼ਜ਼ਾਤ ਜ਼ਿਲਾਧੀਸ਼ ਗੁਰਦਾਸਪੁਰ ਚ ਜਮਾਂ ਕਰਵਾਏ ਹੋਏ ਹਨ। ਪਰ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੀਆਂ ਉਨ੍ਹਾਂ ਦੇ ਕੇਸ ਡੀ ਸੀ ਦਫ਼ਤਰ ਵਿੱਚ ਲਟਕੇ ਪਏ ਹਨ। ਰੁਕਈਆ ਖ਼ਾਨਮ, ਸਿਦਰਾ ਸੁੰਬਲ, ਅਮਤੁਲ ਬਾਸਿਤ, ਨਾਹਿਦ ਕੌਸਰ ਸਮੇਤ ਅਨੇਕ ਪਾਕਿਸਤਾਨੀ ਵਿਹਾਂਦੜਾ ਹਨ ਜਿਨ੍ਹਾਂ ਨੇ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਚੁਕੀਆਂ ਹਨ। ਕੁੱਝ ਕੇਸਾਂ ਚ ਫ਼ਾਈਲਾਂ ਡੀ ਸੀ ਦਫ਼ਤਰ ਵੱਲੋਂ ਅੱਗੇ ਭੇਜਿਆ ਵੀ ਗਈਆਂ ਹਨ। ਪਰ ਕੋਵਿਡ ਮਹਾਮਾਰੀ ਦੇ ਚਲਦੀਆਂ ਕੁੱਝ ਫ਼ਾਈਲਾਂ ਡੀ ਸੀ ਦਫ਼ਤਰ ਚ ਖ਼ਾਕ ਛਾਨ ਰਹੀਆਂ ਹਨ। ਕੁੱਝ ਪਾਕਿਸਤਾਨੀ ਵਿਹਾਂਦੜਾਂ ਤੋਂ ਗ੍ਰਹਿ ਮੰਤਰਾਲੇ ਵੱਲੋਂ ਲੋੜੀਂਦੇ ਕਾਗ਼ਜ਼ਾਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਾਗ਼ਜ਼ਾਂ ਨੂੰ ਪਾਕਿਸਤਾਨੀ ਵਿਹਾਂਦੜਾਂ ਨੇ ਡੀ ਸੀ ਦਫ਼ਤਰ ਜਮਾਂ ਵੀ ਕਰਵਾ ਦਿੱਤਾ ਹੈ। ਕਈ ਮਹੀਨੇ ਬੀਤਣ ਦੇ ਬਾਵਜੂਦ ਉਨ੍ਹਾਂ ਦੇ ਕਾਗ਼ਜ਼ਾਤ ਗ੍ਰਹਿ ਮੰਤਰਾਲੇ ਨੂੰ ਡੀ ਸੀ ਦਫ਼ਤਰ ਨਹੀਂ ਭੇਜ ਸਕਿਆ ਹੈ। ਕਿਉਂਕਿ ਉਨ੍ਹਾਂ ਫ਼ਾਈਲਾਂ ਨੂੰ ਆਨ ਲਾਈਨ ਭੇਜਣ ਲਈ ਲਾਗਿਨ ਆਈ ਡੀ ਡੀਸੀ ਦਫ਼ਤਰ ਵੱਲੋਂ ਨਹੀਂ ਬਣਾਈ ਗਈ ਹੈ। ਜਿਸਦੇ ਕਾਰਨ ਇਨ੍ਹਾਂ ਵਿਹਾਦੜਾਂ ਦਾ ਮਾਮਲਾ ਖਿੱਚਦਾ ਚਲਿਆ ਆ ਰਿਹਾ ਹੈ। ਜਦੋਂ ਕੋਈ ਪਾਕਿਸਤਾਨੀ ਵਿਹਾਂਦੜ ਆਪਣੇ ਸਾਰੇ ਲੋੜੀਂਦੇ ਕਾਗ਼ਜ਼ਾਤ ਜ਼ਿਲਾਧੀਸ਼ ਦੇ ਦਫ਼ਤਰ ਚ ਜਮਾਂ ਕਰਵਾਏ ਜਾਂਦੇ ਹਨ ਤਾਂ ਅਸੂਲਨ ਅੱਠ ਮਹੀਨੇ ਚ ਭਾਰਤੀ ਨਾਗਰਿਕਤਾ ਮਿਲ ਜਾਣੀ ਚਾਹੀਦੀ ਹੈ। ਕੁੱਝ ਕੇਸਾਂ ਚ ਫ਼ਾਈਲਾਂ ਇੱਕ ਸਾਲ ਤੋਂ ਉਪਰ ਹੋਣ ਨੂੰ ਆ ਰਿਹਾ ਪਰ ਉਹ ਅੱਗੇ ਸਬੰਧਿਤ ਵਿਭਾਗ ਚ ਭੇਜੀ ਹੀ ਨਹੀਂ ਜਾ ਸਕੀ ਹੈ। ਜਿਸਦੇ ਕਾਰਨ ਇਨ੍ਹਾਂ ਵਿਹਾਂਦੜਾਂ ਨੂੰ ਪਿਸਨਾ ਪੈ ਰਿਹਾ ਹੈ। ਉਨ੍ਹਾਂ ਦੇ ਪਾਕਿਸਤਾਨੀ ਪਾਸਪੋਰਟ ਸਮਾਤਪ ਹੋਣ ਤੇ ਨਵੀਨੀਕਰਨ ਲਈ ਪਾਕਿਸਤਾਨ ਐਂਬਸੀ ਚ ਖੱਜਲ ਖੁਆਰ ਹੋਣਾ ਪੈਂਦਾ ਹੈ। ਜਦੋਂ ਇੱਸ ਮਾਮਲੇ ਚ ਜ਼ਿਲਾਧੀਸ਼ ਸ਼੍ਰੀ ਮੁਹੰਮਦ ਇਸ਼ਫ਼ਾਕ ਤੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਵੀ ਮਾਮਲੇ ਲਟਕੇ ਹੋਏ ਹਨ ਉਹ ਆਪਣੇ ਨਾਂ ਉਨ੍ਹਾਂ ਦੇ ਨੋਟਿਸ ਚ ਲਿਆਉਣ ਤਾਕਿ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
Pak-Bride-Visa-India-Pakistan-Qadian-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)