ਆਸਟ੍ਰੇਲੀਆ ਦੀਆਂ ਲੋਕਲ ਗੌਰਮਿੰਟ ਚੋਣਾਂ ਚ ਜਿੱਤ ਦਰਜ ਕਰਕੇ ਜੱਦੀ ਪਿੰਡ ਪਹੁੰਚੇ ਜੁਗਨਦੀਪ ਜਵਾਹਰਵਾਲਾ ਦਾ ਕੀਤਾ ਸਨਮਾਨ

Jan2,2025 | Jagsir Longowal | Lehragaga



ਸਨਮਾਨ ਸਮਾਰੋਹ ਵਿੱਚ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਕੀਤੀ ਸਿਰਕਤ

ਲਹਿਰਾਗਾਗਾ,2 ਜਨਵਰੀ (ਜਗਸੀਰ ਲੌਂਗੋਵਾਲ) -
ਆਸਟ੍ਰੇਲੀਆ ਵਿਖੇ ਸਤੰਬਰ ਮਹੀਨੇ ਹੋਈਆਂ ਲੋਕਲ ਗੌਰਮਿੰਟ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਵਾਲੇ ਜੁਗਨਦੀਪ ਸਿੰਘ ਜਵਾਹਰਵਾਲਾ ਦਾ ਉਨਾਂ ਦੇ ਜੱਦੀ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਵਿਖੇ ਸਨਮਾਨ ਕਰਨ ਲਈ ਸਰਪੰਚ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ, ਗੁਰੂ ਘਰ ਕਮੇਟੀਆਂ, ਸਤਿਕਾਰ ਕਮੇਟੀ, ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ, ਸ਼ਹੀਦ ਬਾਬਾ ਦੀਪ ਸਿੰਘ ਕਲੱਬ, ਗੁਰੂ ਰਵਿਦਾਸ ਕਮੇਟੀ, ਸੁਰਜੀਤ ਭਗਤ ਕਮੇਟੀ, ਬਾਬਾ ਪਰਮਾਨੰਦ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ , ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਤੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਬੇਟੇ ਐਡਵੋਕੇਟ ਗੌਰਵ ਗੋਇਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਪਿੰਡ ਦੇ ਨੌਜਵਾਨਾਂ ਵੱਲੋਂ ਜੁਗਨਦੀਪ ਸਿੰਘ ਜਵਾਹਰਵਾਲਾ ਨੂੰ ਪਿੰਡ ਤੋਂ ਕਰੀਬ 5 ਕਿਲੋਮੀਟਰ ਦੂਰ ਤੋਂ ਮੋਟਰਸਾਇਕਲਾਂ, ਕਾਰਾਂ ਦੇ ਵੱਡੇ ਕਾਫਲੇ ਨਾਲ ਸਨਮਾਨ ਸਮਾਰੋਹ ਵਾਲੀ ਥਾਂ ਤੇ ਲਿਆਂਦਾ ਗਿਆ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ , ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਅਮਨ ਅਰੋੜਾ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਕੈਬਨਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਬੇਟੇ ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਵਸਕੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੇ ਵਧੀਆ ਕਾਰੋਬਾਰ ਸਥਾਪਤ ਕਰਕੇ ਆਪਣਾ ਨਾਮ ਵਿਦੇਸ਼ੀ ਧਰਤੀ ਤੇ ਰੋਸ਼ਨ ਕੀਤਾ ਹੈ ਉਥੇ ਹੀ ਉਨ੍ਹਾਂ ਦੇਸ਼ਾਂ ਦੀ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਵੀ ਗੱਡੇ ਹਨ , ਉਨਾਂ ਕਿਹਾ ਕਿ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਜੁਗਨਦੀਪ ਜਵਾਹਰਵਾਲਾ ਦੇ ਪਿਤਾ ਸਵ ਐਡਵੋਕੇਟ ਕਰਨੈਲ ਸਿੰਘ ਸਿੱਧੂ ਨੇ ਚੰਗਾ ਨਾਂ ਕਮਾਇਆ ਸੀ ਉੱਥੇ ਹੀ ਉਨਾਂ ਤੋਂ ਮਿਲੀ ਸਿਆਸੀ ਗੁੜਤੀ ਦੇ ਚੱਲਦਿਆਂ ਜੁਗਨਦੀਪ ਜਵਾਹਰਵਾਲਾਂ ਵੱਲੋਂ ਆਸਟ੍ਰੇਲੀਆ ਦੀ ਵੱਡੀ ਸਿਆਸੀ ਪਾਰਟੀ ਲਿਬਰਲ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਾ ਤੇ ਹੁਣ ਕੁਝ ਮਹੀਨੇ ਪਹਿਲਾਂ ਹੋਈਆਂ ਲੋਕਲ ਗੌਰਮੈਂਟ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਕੇ  ਆਪਣਾ ਤੇ ਆਪਣੇ ਪਿੰਡ ਜਵਾਹਰਵਾਲਾ, ਇਲਾਕੇ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਇਸ ਮੌਕੇ ਉਨਾਂ ਵੱਲੋਂ ਪਿੰਡ ਅੰਦਰ ਖੇਡ ਸਟੇਡੀਅਮ ਬਣਾਉਣ , ਪਿੰਡ ਨੂੰ ਆਉਂਦੀਆਂ ਲਿੰਕ ਸੜਕਾਂ ਅਤੇ ਫਿਰਨੀ ਦੀ ਮੁਰੰਮਤ ਕਰਨ , ਵਾਟਰ ਵਰਕਸ ਦੀ ਟੈਂਕੀ ਦੀ ਉਸਾਰੀ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਐਲਾਨ ਕੀਤਾ ਗਿਆ । ਸ੍ਰੀ ਜੈ ਕ੍ਰਿਸਨ ਰੋੜੀ ਤੇ ਅਮਨ ਅਰੋੜਾ ਵੱਲੋਂ ਹਰੀ ਸਿੰਘ ਨਲੂਆ ਵੈਲਫੇਅਰ ਕਲੱਬ ਨੂੰ ਇੱਕ-ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਜੁਗਨਦੀਪ ਸਿੰਘ ਜਵਾਹਰਵਲਾ ਨੇ ਦੱਸਿਆ ਕਿ ਸਾਲ 2022 ਚ ਆਸਟ੍ਰੇਲੀਆ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਸਕੌਟ ਮੌਰੀਸਨ ਦੁਆਰਾ ਭਾਰਤੀਆਂ ਦੀ ਸੰਘਣੀ ਵਸੋਂ ਵਾਲੀ ਚਿਫਲੀ ਸੀਟ ਤੋਂ ਮੈਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਤੇ ਉਹ ਥੋੜੇ ਫਰਕ ਨਾਲ ਹਾਰ ਗਏ ਪਰ ਉਨ੍ਹਾਂ ਨੇ ਪਾਰਟੀ ਤੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਿਆ‌ ਤੇ ਹੁਣ ਸਤੰਬਰ ਮਹੀਨੇ ਹੋਈਆਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ  ਦੀਆਂ ਲੋਕਲ ਗੌਰਮੈਂਟ ਚੋਣਾਂ ਵਿੱਚ ਉਨ੍ਹਾਂ ਨੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ , ਉਨਾਂ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਨ ਸਨਮਾਨ ਲਈ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ।‌ ਇਸ ਮੌਕੇ ਕੁਲਦੀਪ ਸਿੰਘ ਫੌਜੀ, ਜੋਰਾ ਸਿੰਘ ,ਅਵਤਾਰ ਸਿੰਘ ,ਬਲਦੇਵ ਸਿੰਘ, ਕਰਮਜੀਤ ਸਿੰਘ , ਸਤਿਗੁਰੂ ਸਿੰਘ, ਸਿੰਗਾਰਾ ਸਿੰਘ, ਬਲਵਿੰਦਰ ਸਿੰਘ ,ਰਾਮ ਸਿੰਘ , ਸਾਬਕਾ ਚੇਅਰਮੈਨ ਰਿੰਕੂ ਗੁਰਨੇ , ਐਡਵੋਕੇਟ ਅਰਪਿੰਦਰ ਸਿੰਘ ਰੂਪੀ , ਹਰਦੀਪ ਸਿੰਘ ਸਾਬਕਾ ਸਰਪੰਚ ਰਾਮਪੁਰਾ ਜਵਾਹਰ ਵਾਲਾ , ਸਾਬਕਾ ਸੰਮਤੀ ਮੈਂਬਰ ਗੁਰਜੰਟ ਸਿੰਘ ਭੂਟਾਲ ਕਲਾਂ , ਗੁਰਜੀਵਨ ਸਿੰਘ ਸਰਪੰਚ ਲੇਹਲ ਖੁਰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

Powered by Froala Editor

Australia-Local-Government-Election-Winner-Jugandeep-Jawaharwala-



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49183496

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us