ਮੋਹਾਲੀ, 26 ਨਵੰਬਰ (ਗੁਰਵਿੰਦਰ ਸਿੰਘ) ਮੋਹਾਲੀ ਦੇ ਪੱਤਰਕਾਰ ਭਾਈਚਾਰੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਮੋਹਾਲੀ ਤੋਂ ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਸੁਖਦੀਪ ਸਿੰਘ ਸੋਈ ਦੀ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਖਦੀਪ ਸੋਈ ਇਸ ਤੋਂ ਪਹਿਲਾਂ ਲੰਮਾ ਸਮਾਂ ਸਪੋਕਸਮੈਨ ਅਖਬਾਰ ਵਿੱਚ ਕੰਮ ਕਰਦੇ ਰਹੇ ਹਨ। ਸੋਈ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਛੱਡ ਗਏ ਹਨ। ਉਹਨਾਂ ਦੇ ਆਸਟਰੇਲੀਆ ਚ ਰਹਿੰਦੇ ਭਰਾ ਦੇ ਸੋਮਵਾਰ 27 ਨਵੰਬਰ ਨੂੰ ਰਾਤੀ ਪਹੁੰਚਣ ਤੋਂ ਬਾਅਦ ਮੰਗਲਵਾਰ 28 ਨਵੰਬਰ ਨੂੰ ਸੁਖਦੀਪ ਸਿੰਘ ਸੋਈ ਦਾ ਅੰਤਿਮ ਸੰਸਕਾਰ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਦੁਪਹਿਰ ਦੇ 12:30 ਵਜੇ ਕੀਤਾ ਜਾਵੇਗਾ। ਪੱਤਰਕਾਰ ਸੁਖਦੀਪ ਸਿੰਘ ਸੋਈ ਬਹੁਤ ਹੀ ਇਮਾਨਦਾਰ ਸਖ਼ਸੀਅਤ ਸਨ। ਉਹ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਹ ਹਰ ਕਿਸੇ ਨੂੰ ਜੀ ਕਹਿਕੇ ਇੱਜਤ ਨਾਲ ਬੁਲਾਉਂਦੇ ਸਨ। ਉਹਨਾਂ ਦੇ ਯਾਰਾਂ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਉਹ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਸਨ। ਇਸ ਤੋਂ ਇਲਾਵਾ ਉਹ ਸਮਾਜ ਸੇਵਾ ਵਿੱਚ ਵੀ ਸਰਗਰਮ ਸਨ। ਪੱਤਰਕਾਰੀ ਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਮਿਹਨਤ ਨਾਲ ਬ ਹੁਤ ਤਰੱਕੀ ਕੀਤੀ। ਉਹਨਾਂ ਨੇ ਅਨੇਕਾਂ ਉਭਰਦੇ ਪੱਤਰਕਾਰਾਂ ਨੂੰ ਪੱਤਰਕਾਰੀ ਦੀਆਂ ਬਾਰੀਕੀਆਂ ਦਸੀਆਂ ਅਤੇ ਚੰਗੇ ਰਾਹ ਪਾਇਆ। ਉਹ ਸਮਾਜ ਸੁਧਾਰਕ ਸਨ ਅਤੇ ਹਰ ਕਿਸੇ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਪੱਤਰਕਾਰ ਸੁਖਦੀਪ ਸਿੰਘ ਸੋਈ ਦੇ ਦੇਹਾਂਤ ਨਾਲ ਉਹਨਾਂ ਦੇ ਪਰਿਵਾਰ ਅਤੇ ਪੱਤਰਕਾਰ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੀਆਂ ਚੰਗੀਆਂ ਸੇਵਾਵਾਂ ਕਾਰਨ ਉਹਨਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ।
Journalist-Sukhdeep-Soi-No-More-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)