ਹੁਸ਼ਿਆਰਪੁਰ 2 ਮਾਰਚ (ਵਿਕਾਸ ਸੂਦ): ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਮੀਲ ਪੱਥਰ ਸਥਾਪਿਤ ਕਰਦੇ ਹੋਏ ਪੂਰੇ ਕੀਤੇ 1ਲੱਖ 50 ਹਜਾਰ ਕਿਲੋਮੀਟਰ ਅੱਜ ਸਥਾਨਕ ਹੋਟਲ ਚ ਪ੍ਰੈੱਸ ਕਾਨਫਰੰਸ ਦੌਰਾਨ ਉਨਾਂ ਨੇ ਏਸ ਉਪਲੱਬਧੀ ਬਾਰੇ ਦੱਸਦਿਆ ਕਿਹਾ 2104 ਤੋਂ ਏਹ ਸਾਇਕਲਿੰਗ ਦਾ ਸਫਰ ਇੱਕ ਸਾਧਾਰਨ ਸਾਇਕਲ ਤੋਂ ਸ਼ੁਰੂ ਕੀਤਾ ਸੀ ਪਰ 2016 ਤੋਂ ਸਟਰਾਵਾ ਐਪਤੇ ਰਿਕਾਰਡ ਕਰਨਾ ਸ਼ੁਰੂ ਕੀਤਾ। ਕਿਸੇ ਕਾਰਨ ਗੋਡੇ ਦੀ ਸਮੱਸਿਆ ਆਉਣ ਤੇ ਡਾਕਟਰ ਨੇ ਚੱਲਣ ਤੋਂ ਮਨਾ ਕਰਤਾ ਸੀ, ਏਸ ਦੌਰਾਨ ਡਿਪ੍ਰੈਸ਼ਨ ਦਾ ਵੀ ਸ਼ਿਕਾਰ ਹੋ ਗਿਆ ਸੀ ,ਪਰ ਆਪਣਾ ਮਨ ਤੇ ਇਰਾਦਾ ਪੱਕਾ ਕਰਕੇ ਸਾਇਕਲ ਚਲਾਉਣਾ ਸ਼ੁਰੂ ਕਰਕੇ ਦੋਨਾਂ ਬਿਮਾਰੀਆਂ ਨੂੰ ਮਾਤ ਪਾਈ। ਸਾਇਕਲਿੰਗ ਹੁਣ ਜਨੂੰਨ ਚ ਤਬਦੀਲ ਹੋ ਗਿਆ ਹੈ ਸਾਇਕਲਿੰਗ ਨੇ ਹੀ ਉਨਾਂ ਦੀ ਦੇਸ਼ ਵਿਦੇਸ਼ ਚ ਵੱਖਰੀ ਪਹਿਚਾਣ ਬਣਾਈ । ਜੇਸ ਕਾਰਨ ਉਨਾਂ ਦੇਸ਼ ਤੇ ਵਿਦੇਸ਼ ਚ ਹੋਏ ਈਵੈਂਟ ਚ ਵੀ ਭਾਗ ਲਿਆ। ਇੰਡੀਆ ਬੁੱਕ ਆਫ ਰਿਕਾਰਡਜ ਚ ਇੱਕ ਲੱਖ ਕਿਲੋਮੀਟਰ ਸਾਇਕਲਿੰਗ ਦਾ ਰਿਕਾਰਡ ਦਰਜ ਕਰਾ ਚੁੱਕੇ ਬਲਰਾਜ ਸਿੰਘ ਚੌਹਾਨ ਨੇ ਇੰਗਲੈਂਡ ਚ ਹੋਏ ਲੰਡਨ ਐਡਿੰਨਬਰਗ ਲੰਡਨ 1540 ਕਿਲੋਮੀਟਰ ਈਵੈਂਟ ਤੇ ਫਰਾਂਸ ਚ ਹੋਏ ਪੈਰਿਸ ਬਰੈਸਟ ਪੈਰਿਸ 1219 ਕਿਲੋਮੀਟਰ ਈਵੈਂਟ ਚ ਭਾਗ ਲੈ ਕੇ ਮੈਡਲ ਹਾਸਿਲ ਕੀਤੇ। ਏਸ ਤੋਂ ਇਲਾਵਾ ਇੰਡੀਆ ਗੇਟ ਦਿੱਲੀ ਤੋਂ ਗੇਟ ਵੇਅ ਆਫ ਇੰਡੀਆ ਮੁੰਬਈ 1460 ਕਿਲੋਮੀਟਰ ਤੇ ਜਮਨਾ ਬ੍ਰਿਜ ਦਿੱਲੀ ਤੋ ਹਾਵੜਾ ਬ੍ਰਿਜ ਕੋਲਕੱਤਾ 1480 ਕਿਲੋਮੀਟਰ ਈਵੈਂਟ ਵੀ ਕਰ ਚੁੱਕੇ ਹਨ। ਬਲਰਾਜ ਚੌਹਾਨ ਹੁਣ ਤੱਕ 11ਵਾਰ ਸੁਪਰ ਰੈਂਨਡੋਨੀਅਰਜ (SR ) ਦਾ ਖਿਤਾਬ ਹਾਸਿਲ ਕਰ ਚੁੱਕੇ ਹਨ ਜੋ ਕਿ ਸਾਇਕਲਿੰਗ ਸਾਲ ਚ 200,300,400,600 ਕਿਲੋਮੀਟਰ ਦੀ BRM ਲਾ ਕੇ ਇੱਕ ਵਾਰ ਮਿਲਦਾ। ਸਰਕਾਰ ਵਲੋਂ ਕੋਈ ਸਹਾਇਤਾ ਮਿਲਣ ਦੇ ਸਵਾਲ ਦੇ ਜਵਾਬ ਚ ਉਨਾਂ ਨਮੋਸ਼ੀ ਭਰਿਆ ਜਵਾਬ ਦਿੱਤਾ ਕਿ ਅਜੇ ਤੱਕ ਤਾ ਕੋਈ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ। ਉਨਾ ਕਿਹਾ ਕਿ ਸਾਇਕਲਿੰਗ ਮਹਿੰਗੀ ਖੇਡ ਹੈ ਤੇ ਕੋਈ ਸਪਾਂਸਰ ਵੀ ਨਹੀ ਮਿਲਦਾ ਏਸ ਲਈ ਕੋਲੋ ਈ ਖਰਚਾ ਕਰਨਾ ਪੈਂਦਾ ਹੈ। ਹਾਕ ਰਾਈਡਰਜ ਕਲੱਬ ਜਲੰਧਰ ਦੇ ਪ੍ਰਧਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਬਲਰਾਜ ਚੌਹਾਨ ਨੇ ਹੁਣ ਤੱਕ ਆਪਣੀ ਮੇਹਨਤ, ਲਗਨ ਤੇ ਇਮਾਨਦਾਰੀ ਨਾਲ ਏਹ ਮੁਕਾਮ ਹਾਸਿਲ ਕੀਤਾ। ਲੁਧਿਆਣਾ ਤੋ ਲੇਡੀ ਸਾਇਕਲਿਸਟ ਮੇਘਾ ਜੈਨ ਨੇ ਕਿਹਾ ਕਿ ਚੌਹਾਨ ਸਾਬ ਬਹੁਤ ਹੀ ਵਧੀਆ ਸਾਇਕਲਿਸਟ ਹਨ।ਸਾਇਕਲਿੰਗ ਦੌਰਾਨ ਰਾਈਡਰਜ ਦੀ ਬਹੁਤ ਮਦਦ ਕਰਦੇ ਹਨ ਤੇ ਹਰੇਕ ਸਾਇਕਲਿਸਟ ਨੂੰ ਉਤਸ਼ਾਹਿਤ ਕਰਦੇ ਹਨ। ਮੁਨੀਰ ਨਜਰ ਨੇ ਬੋਲਦਿਆ ਕਿਹਾ ਕਿ ਏਨਾਂ ਤੋ ਪ੍ਰਭਾਵਿਤ ਹੋ ਕੇ ਸੈਕੜੇਂ ਨੌਜਵਾਨ ਲੜਕੇ ਲੜਕੀਆਂ ਸਾਇਕਲਿੰਗ ਕਰ ਰਹੇ ਹਨ ਤੇ ਮੈਂ ਖੁਦ ਏਨਾ ਨਾਲ ਸਾਇਕਲਿੰਗ ਕਰਦਾ ਹਾਂ ।ਵਰਣਨਯੋਗ ਹੈ ਕਿ ਬਲਰਾਜ ਸਿੰਘ ਚੌਹਾਨ ਰੋਜਾਨਾਂ 70 ਤੋਂ 100 ਕਿਲੋਮੀਟਰ ਕਰਦਿਆਂ ਪਲਾਸਟਿਕ ਮੁਕਤ,ਸਵੱਛ ਭਾਰਤ, ਖੂਨਦਾਨ,ਵਾਤਾਵਰਣ ਬਚਾਓ ਰੁੱਖ ਲਗਾਓ ਦਾ ਸੁਨੇਹਾ ਦੇਂਦੇ ਹਨ। ਏਸ ਸਮੇਂ ਕੈਨੇਡਾ ਤੋ ਆਏ ਪਰਮਜੀਤ ਸਿੰਘ ਢਿੱਲੋ, ਬਲਬੀਰ ਸਿੰਘ ਢਿੱਲੋ ਮਲਕੀਤ ਸਿੰਘ ਵੜੈਚ, ਲੁਧਿਆਣਾ ਤੋਂ ਹਰਜੀਤ ਸਿੰਘ ਗਿੱਲ , ਜਸਪ੍ਰੀਤ ਸਿੰਘ ਘਟੂਰਾ, ਦਿਨੇਸ਼ ਠਾਕੁਰ ਗੜਦੀਵਾਲਾ, ਰਮਨ ਵਰਮਾ,ਗੈਵੀ ਸੈਣੀ, ਰਮਨਦੀਪ ਸਿੰਘ ਬੋਪਾਰਾਏ, ਆਨੰਦ ਸੰਜੈ, ਕਰਨ ਭੱਲਾ ਆਦਿ ਹਾਜ਼ਰ ਸਨ।
Cyclist-Balraj-Singh-Chowhan-Hoshiarpur-Swach-Bharat-Mission-Muncipal-Corporation-Hoshiarpur-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)