ਸੋਹਾਣਾ ਪੁਲੀਸ ਵਲੋਂ 2 ਵਾਹਨ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 7 ਮੋਟਰਸਾਇਕਲ ਅਤੇ 1 ਐਕਟੀਵਾ ਬਰਾਮਦ ਕੀਤਾ ਹੈ। ਇਸ ਸੰਬੰਧੀ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀਆਂ ਹਿਦਾਇਤਾਂ ਤੇ ਮਾੜੇ ਅਨਸਰਾ ਨੱਥ ਪਾਉਣ ਲਈ ਚਲਾਈ ਜਾ ਰਹੀ ਮੁਹਿਮ ਤਹਿਤ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੂਰਵ ਪ੍ਰੀਮੀਅਮ ਅਪਾਰਟਮੈਟ, ਸੈਕਟਰ 88 ਦੇ ਵਸਨੀਕ ਰੋਹਿਤ ਜਾਖੜ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦਾ ਬਲਟ ਮੋਟਰ ਸਾਈਕਲ ਚੋਰੀ ਹੋ ਗਿਆ ਹੈ ਜਿਸਤੇ ਕਾਰਵਾਈ ਕਰਦਿਆਂ ਥਾਣਾ ਸੋਹਾਣਾ ਦੇ ਮੁੱਖ ਅਫਸ਼ਰ ਇੰਸਪੈਕਟਰ ਸਿਮਰਨ ਸਿੰਘ ਅਤੇ ਪੁਲੀਸ ਟੀਮ ਨੇ ਜਾਂਚ ਕਰਦਿਆਂ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਸ੍ਰੀ ਮੁਕਤਸਰ ਸਾਹਿਬ (ਹਾਲ ਵਾਸੀ ਗੁਰਦੁਆਰਾ ਨੇੜੇ, ਪਿੰਡ ਲਖਨੌਰ) ਅਤੇ ਵਿੱਕੀ ਕੁਮਾਰ ਉਰਫ ਵਿੱਕੀ ਵਾਸੀ ਟਾਡਾ ਉੜਮੁੜ, ਹੁਸ਼ਿਆਰਪੁਰ (ਹਾਲ ਵਾਸੀ ਰੰਧਾਵਾ ਰੋਡ, ਖਰੜ) ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ 7 ਮੋਟਰਸਾਇਕਲ ਅਤੇ 1 ਐਕਟੀਵਾ ਬਰਾਮਦ ਕੀਤੇ ਗਏ ਹਨ। ਮੁਲਜਮਾਂ ਦੀ ਡੂੰਘਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)