ਬੀਤੀ ਰਾਤ ਹੋਏ ਬਲੈਕ ਆਊਟ ਦੌਰਾਨ ਸਥਾਨਕ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਬੰਦ ਨਹੀਂ ਹੋਈਆਂ ਜਿਸਤੋਂ ਬਾਅਦ ਵਸਨੀਕਾਂ ਵਲੋਂ ਬਿਜਲੀ ਵਿਭਾਗ ਤਕ ਪਹੁੰਚ ਕੀਤੀ ਗਈ ਪਰੰਤੂ ਵਿਭਾਗ ਵਲੋਂ ਵੀ ਅਗਲੇ ਦਿਨ ਕਾਰਵਾਈ ਕਰਨ ਬਾਰੇ ਕਿਹਾ ਗਿਆ ਜਿਸਤੇ ਵਸਨੀਕਾਂ ਵਲੋਂ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਨੂੰ ਸੰਪਰਕ ਕੀਤਾ ਗਿਆ।
ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਫੇਜ਼ 4 ਵਿੱਚ ਸੋਲਰ ਸਟ੍ਰੀਟ ਲਾਈਟਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਬਲੈਕ ਆਊਟ ਦਾ ਹੁਕਮ ਹੋ ਰਿਹਾ ਹੈ, ਪਰੰਤੂ ਸੋਲਰ ਲਾਈਟਾਂ ਲਗਾਤਾਰ ਚੱਲ ਰਹੀਆਂ ਹਨ। ਲੋਕਾਂ ਦੀ ਮੰਗ ਸੀ ਕਿ ਇਹ ਲਾਈਟਾਂ ਵੀ ਬੰਦ ਕੀਤੀਆਂ ਜਾਣ ਤਾਂ ਜੋ ਬਲੈਕ ਆਊਟ ਦੇ ਹੁਕਮਾਂ ਦੀ ਪਾਲਣਾ ਹੋਵੇ। ਉਹਨਾਂ ਦੱਸਿਆ ਕਿ ਬੀਤੀ ਰਾਤ ਨੂੰ ਬਲੈਕ ਆਉਟ ਦੌਰਾਨ ਉਹਨਾਂ ਵਲੋਂ ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਨਾਲ ਸੰਪਰਕ ਕਰਕੇ ਲੋਕਾਂ ਦੀ ਮੰਗ ਅਨੁਸਾਰ ਇਹ ਲਾਈਟਾਂ ਬੰਦ ਕਰਨ ਲਈ ਕਿਹਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਵੇਰੇ ਲਾਈਟਾਂ ਪੱਕੇ ਤੌਰ ਤੇ ਬੰਦ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਲੋਕਾਂ ਦੇ ਦਬਾਅ ਪਾਉਣ ਤੇ ਰਾਤ ਨੂੰ ਹੀ ਇਲੈਕਟ੍ਰੀਸ਼ਨ ਨੂੰ ਬੁਲਾ ਕੇ ਲਾਈਟਾਂ ਬੰਦ ਕਰਵਾ ਦਿੱਤੀਆਂ ਗਈਆਂ ਤਾਂ ਜੋ ਬਲੈਕ ਆਊਟ ਨੂੰ ਮੁਕੰਮਲ ਕੀਤਾ ਜਾਵੇ।
Powered by Froala Editor
Sas-Nagar-News-Blackout-Solar-Light-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)