ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿਮ ਤਹਿਤ ਖੰਨਾ ਪੁਲਿਸ ਵੱਲੋ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 60 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਦੋਸ਼ੀ ਗ੍ਰਿਫਤਾਰ
Apr21,2026
| Ravinder Singh Dhillon | Khanna
ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਉਪ ਕਪਤਾਨ ਪੁਲਿਸ, ਸਬ-ਡਵੀਜਨ ਪਾਇਲ, ਸਬ-ਇੰਸਪੈਕਟਰ ਚਰਨਜੀਤ ਸਿੰਘ, ਮੁੱਖ ਅਫਸਰ ਥਾਣਾ ਮਲੌਦ, ਏ.ਐਸ.ਆਈ ਸੁਖਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 60 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ।
ਥਾਣੇਦਾਰ ਸੁਖਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਪੱਕੀ ਸੜਕ ਨੇੜੇ ਕੁਟੀਆ ਪਿੰਡ ਬੇਰ ਖੁਰਦ, ਥਾਣਾ ਮਲੋਦ, ਜਿਲਾ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਸਾਹਮਣੇ ਖੇਤਾਂ ਵਿੱਚ ਬਣੇ ਰਿਹਾਇਸੀ ਮਕਾਨ ਵਿੱਚੋਂ ਮੇਨ ਗੇਟ ਰਾਹੀਂ ਇੱਕ ਮੋਨਾ ਨੌਜਵਾਨ ਹਰਮਨਪ੍ਰੀਤ ਸਿੰਘ ਧਾਲੀਵਾਲ ਪੁੱਤਰ ਜਗਜੀਤ ਸਿੰਘ ਧਾਲੀਵਾਲ ਵਾਸੀ ਪਿੰਡ ਬੇਰ ਖੁਰਦ ਥਾਣਾ ਮਲੋਦ ਜਿਲਾ ਲੁਧਿਆਣਾ ਕਾਰ ਵਰਨਾ ਨੰਬਰ ਪੀ.ਬੀ 11 ਸੀ.ਜੇ 7770 ਲੈ ਕੇ ਨਿੱਕਲ ਰਿਹਾ ਸੀ। ਜਿਸਦੀ ਕਾਰ ਨੰਬਰੀ ਪੀ.ਬੀ 11 ਸੀ.ਜੇ 7770 ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਕਾਰ ਨੰਬਰ ਉਕਤ ਦੀ ਪਿਛਲੀ ਸੀਟ ਪਰ ਪਏ ਦੋ ਵਜਨਦਾਰ ਥੈਲਾ ਪਲਾਸਟਿਕ ਰੰਗ ਚਿੱਟਾ ਵਜਨਦਾਰ ਨੂੰ ਨੀਚੇ ਉਤਾਰ ਕੇ ਚੈੱਕ ਕੀਤਾ ਗਿਆ ਤਾਂ ਦੋਵਾਂ ਵਿੱਚੋਂ ਕੁੱਲ 60 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਦੋਸ਼ੀ ਨੂੰ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ। ਹਰਮਨਪ੍ਰੀਤ ਸਿੰਘ ਉਕਤ ਦੀ ਪੁਛਗਿੱਛ ਪਰ ਦੋਸੀ ਨਵਜੋਤ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਪਿੰਡ ਲੋਪੋਂ, ਥਾਣਾ ਸਮਰਾਲਾ, ਜਿਲਾ ਲੁਧਿਆਣਾ ਨੂੰ ਮੁੱਕਦਮਾ ਉਕਤ ਵਿੱਚ ਦੋਸ਼ੀ ਨਾਮਜਦ ਕਰਕੇ ਵਾਧਾ ਜੁਰਮ 29/61/85 NDPS Act ਦਾ ਕਰਕੇ ਮਿਤੀ 21.04.2026 ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।
Ssp-Khanna-Dr-Darpan-Ahluwalia-Ips-Khanna-Police-Arrested-Accused-