*ਨਗਰ ਨਿਗਮ ਦੇ ਜਨਰਲ ਹਾਊਸ ਨੇ ਇਤਿਹਾਸਕ ਫੈਸਲੇ ਲਏ, ਲਗਭਗ 800 ਵੱਧ ਉਮਰ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਲਈ ਮਤਾ ਕੀਤਾ ਪਾਸ; ਪਾਰਦਰਸ਼ਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਲਈ ਈ-ਨਿਗਮ ਕੀਤਾ ਲਾਗੂ*

May9,2025 | Preet Kang | Ludhiana




*ਜਨਰਲ ਹਾਊਸ ਨੇ ਲਗਭਗ 470 ਬੇਲਦਾਰਾਂ/ਮਾਲੀਆਂ ਆਦਿ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ
ਅਤੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਬਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਪ੍ਰਦਾਨ ਕਰਨ ਲਈ ਮਤਿਆਂ ਨੂੰ ਵੀ ਦਿੱਤੀ ਪ੍ਰਵਾਨਗੀ*



ਮੁਲਾਜ਼ਮਾਂ ਦੀ ਭਲਾਈ ਅਤੇ ਸ਼ਹਿਰ ਦੇ ਸਮੁੱਚੇ ਟਿਕਾਊ ਵਿਕਾਸ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਨਗਰ ਨਿਗਮ ਦੇ ਜਨਰਲ ਹਾਊਸ ਨੇ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਲਗਭਗ 800 ਵੱਧ ਉਮਰ ਦੇ ਕਰਮਚਾਰੀਆਂ ਅਤੇ ਲਗਭਗ 470 ਬੇਲਦਾਰਾਂ/ਮਾਲੀਆਂ/ਡਰਾਈਵਰਾਂ ਆਦਿ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਲਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

ਇਸ ਤੋਂ ਇਲਾਵਾ, ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ, ਜਨਰਲ ਹਾਊਸ ਨੇ ਪਾਰਦਰਸ਼ਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਲਈ ਨਗਰ ਨਿਗਮ ਵਿੱਚ ਈ-ਨਿਗਮ ਵੀ ਲਾਗੂ ਕੀਤਾ ਹੈ। ਡਿਜੀਟਲਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਇਸ ਪਹਿਲਕਦਮੀ ਤਹਿਤ, ਪੰਜਾਬ ਵਿਧਾਨ ਸਭਾ ਦੀ ਤਰਜ਼ 'ਤੇ ਨਗਰ ਨਿਗਮ ਜਨਰਲ ਹਾਊਸ ਅਤੇ ਵਿੱਤ ਅਤੇ ਇਕਰਾਰਨਾਮਾ ਕਮੇਟੀ (ਐਫ.ਐਂਡ.ਸੀ.ਸੀ) ਦੀਆਂ ਮੀਟਿੰਗਾਂ ਕਾਗਜ਼ ਰਹਿਤ ਹੋਣਗੀਆਂ। ਭਵਿੱਖ ਵਿੱਚ ਵਰਤੋਂ ਲਈ ਇੱਕ ਔਨਲਾਈਨ ਰਿਕਾਰਡ ਵੀ ਰੱਖਿਆ ਜਾਵੇਗਾ। ਇਸ ਵਾਰ ਵੀ, ਪਿਛਲੇ ਸਮੇਂ ਵਿੱਚ ਹੋਈਆਂ ਐਫ.ਐਂਡ.ਸੀ.ਸੀ ਮੀਟਿੰਗਾਂ ਦਾ ਏਜੰਡਾ ਕੌਂਸਲਰਾਂ ਨਾਲ ਔਨਲਾਈਨ (ਵਟਸਐਪ) ਸਾਂਝਾ ਕੀਤਾ ਗਿਆ ਸੀ।

ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਸੰਯੁਕਤ ਕਮਿਸ਼ਨਰ ਅਭਿਸ਼ੇਕ ਸ਼ਰਮਾ, ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ।

ਨਗਰ ਨਿਗਮ ਦੇ ਜਨਰਲ ਹਾਊਸ ਨੇ ਮਹਾਰਿਸ਼ੀ ਵਾਲਮੀਕਿ ਨਗਰ, ਰਾਜਗੁਰੂ ਨਗਰ, ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ) ਨਗਰ, ਭਾਰਤ ਨਗਰ ਐਕਸਟੈਂਸ਼ਨ, ਸੰਤ ਈਸ਼ਰ ਸਿੰਘ ਨਗਰ ਅਤੇ ਸੁਖਦੇਵ ਐਨਕਲੇਵ ਸਮੇਤ ਵੱਖ-ਵੱਖ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ) ਸਕੀਮ ਖੇਤਰਾਂ ਨੂੰ ਰੱਖ-ਰਖਾਅ ਲਈ ਆਪਣੇ ਅਧੀਨ ਕਰਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ।

ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਣ ਲਈ ਵੀ ਮਤੇ ਪਾਸ ਕੀਤੇ ਗਏ ਹਨ। ਕਰਮਚਾਰੀਆਂ ਦੀਆਂ ਤਰੱਕੀਆਂ/ਭਲਾਈ ਸੰਬੰਧੀ ਕਈ ਹੋਰ ਮਤਿਆਂ ਨੂੰ ਵੀ ਜਨਰਲ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਵੱਧ ਉਮਰ ਦੇ ਕਰਮਚਾਰੀਆਂ, ਬੇਲਦਾਰਾਂ/ਮਾਲੀਆਂ/ਡਰਾਈਵਰਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਹੁਣ ਨਗਰ ਨਿਗਮ ਦੇ ਜਨਰਲ ਹਾਊਸ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਦੇ ਮਤਿਆਂ ਨੂੰ ਜਨਰਲ ਹਾਊਸ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਹੁਣ ਇਨ੍ਹਾਂ ਨੂੰ ਅਗਲੀ ਕਾਰਵਾਈ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਜਾਵੇਗਾ।

ਮਿਊਂਸੀਪਲ ਇੰਪਲਾਇਜ਼ ਯੂਨੀਅਨ ਦੇ ਮੈਂਬਰਾਂ ਨੇ ਇਸ ਇਤਿਹਾਸਕ ਫੈਸਲਿਆਂ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਸ਼ਹਿਰ ਦੇ ਵਿਧਾਇਕਾਂ ਦਾ ਸਨਮਾਨ ਕੀਤਾ।

ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੌਂਸਲਰਾਂ ਨੂੰ ਸ਼ਹਿਰ ਦੀ ਬਿਹਤਰੀ ਲਈ ਇਕੱਠੇ ਕੰਮ ਕਰਨ ਦੀ ਅਪੀਲ ਕਰਦੇ ਹੋਏ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਧਿਆਨ ਟਿਕਾਊ ਵਿਕਾਸ 'ਤੇ ਹੈ। ਇਸ ਏਜੰਡੇ ਨਾਲ ਅੱਗੇ ਵਧਦੇ ਹੋਏ, ਈ-ਨਿਗਮ ਨੂੰ ਲਾਗੂ ਕੀਤਾ ਗਿਆ ਹੈ ਅਤੇ ਜਨਰਲ ਹਾਊਸ ਦੀਆਂ ਮੀਟਿੰਗਾਂ ਹੁਣ ਕਾਗਜ਼ ਰਹਿਤ ਹੋ ਜਾਣਗੀਆਂ। ਇਸ ਤਹਿਤ ਵੱਡੇ ਪੱਧਰ ਤੇ ਕਾਗਜ਼ ਦੀ ਬਚਤ ਵੀ ਹੋਵੇਗੀ। ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਹੌਲੀ-ਹੌਲੀ ਨਗਰ ਨਿਗਮ ਦੇ ਦਫਤਰਾਂ ਵਿੱਚ ਵੀ ਈ-ਆਫਿਸ ਲਾਗੂ ਕੀਤਾ ਜਾਵੇਗਾ।

Powered by Froala Editor

Muncipal-Corporation-Ludhiana-



TOP HEADLINES


ਪੰਜਾਬ ਸਰਕਾਰ ਵੱਲੋਂ ਹਰਿਆਣਾ ਦੀ "ਤਕਨੀਕੀ ਤੌਰ 'ਤੇ ਅਸੰਭਵ" 10,
ਐਮਪੀ ਅਰੋੜਾ ਦੇ ਯਤਨਾਂ ਸਦਕਾ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਭ
ਲਾਲ ਚੰਦ ਕਟਾਰੂਚੱਕ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ
ਗ੍ਰਾਮ ਪੰਚਾਇਤਾਂ ਜਾਂ ਵਾਰਡਾਂ, ਜਿੱਥੇ 15.10.2024 ਨੂੰ ਚੋਣਾਂ
ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ 'ਤੇ ਤਲਾਸ਼ੀ ਮੁਹਿੰਮ
ਚੋਣ ਕਮਿਸ਼ਨ ਵੱਲੋਂ 'ਆਪ' ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ: ਸਿਬਿਨ
ਸੰਗਰੂਰ ਜੇਲ੍ਹ ਅੰਦਰ ਚੱਲ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼;
ਮਾਨ ਸਰਕਾਰ ਸਰਕਾਰੀ ਬੱਸ ਸੇਵਾ ਹੋਰ ਮਜ਼ਬੂਤ ਕਰੇਗੀ; ਪਨਬੱਸ ਅਤੇ
ਪੰਜਾਬ ਸਰਕਾਰ ਦੀ ਵੱਡੀ ਪਹਿਲ, ਪਰਾਲੀ ਸਾੜਨ 'ਤੇ ਲੱਗੇਗੀ ਰੋਕ, ਉ
ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਤੇ ਆਮਦਨ ਵਧਾਉਣ ਲਈ ਝੋਨੇ ਦ
ਕਰਮਚਾਰੀ ਪਹਿਲਾਂ: ਮਾਨ ਸਰਕਾਰ ਕਰਮਚਾਰੀਆਂ ਦੀਆਂ ਉਮੀਦਾਂ ਨੂੰ ਪੂ
ਡਾ. ਰਵਜੋਤ ਸਿੰਘ ਵੱਲੋਂ ਅਚਨਚੇਤ ਚੈਕਿੰਗ ਜਾਰੀ; ਸਵੇਰੇ-ਸਵੇਰੇ ਹ
ਉੱਤਰੀ ਜ਼ੋਨ ਜਲੰਧਰ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਵੱਡਾ ਹੁਲ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ : 30000 ਰੁਪਏ ਦੀ ਰਿ
ਪੰਚਾਇਤ ਮੰਤਰੀ ਵੱਲੋਂ ਗਰਾਊਂਡ ਜ਼ੀਰੋ 'ਤੇ ਮੁਆਇਨਾ : ਸੌਂਦ ਵੱਲੋ
ਐਮ.ਪੀ ਅਰੋੜਾ ਨੇ 35 ਸਾਲਾਂ ਤੋਂ ਵੱਧ ਸਮੇਂ ਬਾਅਦ ਹੈਬੋਵਾਲ ਖੁਰਦ
ਪਿੰਡਾਂ ਵਿਚ ਜੀਵਨ ਹੋਇਆ ਆਮ ਵਾਂਗ ਸਰੱਹਦੀ ਪਿੰਡਾਂ ਦੇ ਲੋਕਾਂ ਨੇ
ਇੰਨੋਸੈਂਟ ਹਾਰਟਸ ਦੇ 51 ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੇ ਨਤੀ
40 ਸਾਲ ਬਾਅਦ ਸੁਪਨਾ ਹੋਇਆ ਸੱਚ, ਸੁਹੇਲੇ ਵਾਲਾ ਮਾਈਨਰ ਵਿਚ ਆਇਆ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇਵੇਗੀ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45581256

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us