ਸ਼ਹਿਰ ਦੇ ਵਸਨੀਕਾਂ ਦੀ ਬਹਿਤਰੀ ਲਈ ਕੰਮ ਕਰਨ ਲਈ ਵਚਨਬੱਧ :- ਰਾਜੀਵ ਕੁਮਾਰ ਗੁਪਤਾ ਮੋਹਾਲੀ, 31 ਅਗਸਤ, 2023 ਗੁਰਵਿੰਦਰ ਸਿੰਘ ਮੋਹਾਲੀ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵਾਲੇ ਸ਼ਹਿਰ ਵਜੋਂ ਵਿਕਸਤ ਕਰਨ ਦੀ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਸੋਚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨੇ ਨਗਰ ਨਿਗਮ, ਮੋਹਾਲੀ ਨੂੰ ਸ਼ਹਿਰ ਵਿੱਚ ਰੱਖ-ਰਖਾਅ ਦੇ ਕੰਮ ਕਰਨ ਲਈ 9.43 ਕਰੋੜ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਹੈ। ਇਹ ਫੰਡ ਜਾਰੀ ਹੋਣ ਨਾਲ ਨਿਗਮ ਵੱਲੋਂ ਮੋਹਾਲੀ ਵਿੱਚ ਕੀਤੇ ਜਾ ਰਹੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਵੇਰਵੇ ਸਾਂਝੇ ਕਰਦਿਆਂ, ਸ਼੍ਰੀ ਰਾਜੀਵ ਕੁਮਾਰ ਗੁਪਤਾ, ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਹਰ ਵਿੱਤੀ ਸਾਲ ਵਿੱਚ ਨਿਗਮ ਵਲੋਂ ਰੱਖ-ਰਖਾਵ ਦੇ ਕੀਤੇ ਕੰਮਾਂ ਤੇ ਆਉਣ ਵਾਲੇ ਕੁੱਲ ਖਰਚੇ ਦੇ ਕੁਝ ਅਨੁਪਾਤ ਦੀ ਗਮਾਡਾ ਨਿਗਮ ਨੂੰ ਅਦਾਇਗੀ ਕਰਦਾ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਨੇ ਫੰਡ ਜਾਰੀ ਕਰਨ ਲਈ ਵਿਕਾਸ ਅਥਾਰਟੀ ਨਾਲ ਗੱਲ ਕੀਤੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ 9.43 ਕਰੋੜ ਰੁਪਏ ਨਿਗਮ ਨੂੰ ਸੌਂਪੇ ਗਏ ਹਨ। ਮੁੱਖ ਪ੍ਰਸ਼ਾਸਕ ਨੇ ਖੁਲਾਸਾ ਕੀਤਾ ਕਿ ਨਿਗਮ ਨੂੰ ਇਹ ਰਕਮ ਅਪ੍ਰੈਲ-ਅਗਸਤ 2023 ਦੀ ਮਿਆਦ ਦੌਰਾਨ ਰੱਖ-ਰਖਾਅ ਤੇ ਖਰਚ ਕੀਤੇ ਫੰਡਾਂ ਦੇ ਬਦਲੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਕੱਠੇ ਬੈਠਕੇ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਵੱਖ-ਵੱਖ ਚੱਲ ਰਹੇ ਕੰਮਾਂ ਦੇ ਨਾਲ-ਨਾਲ ਪ੍ਰਸਤਾਵਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਬਾਰੇ ਵਿਚਾਰ -ਵਟਾਂਦਰਾ ਕੀਤਾ ਸੀ। ਮੀਟਿੰਗਾਂ ਦੌਰਾਨ ਨਿਗਮ ਨੇ ਵਿਕਾਸ ਅਥਾਰਟੀ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ, ਵੱਖ-ਵੱਖ ਸੈਕਟਰਾਂ ਵਿੱਚ ਪੌਦੇ ਲਗਾਉਣ, ਸੜਕਾਂ ਬਨਾਉਣ ਅਤੇ ਰੀਕਾਰਪੇਟਿੰਗ ਆਦਿ ਕੰਮਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ ਅਤੇ ਗਮਾਡਾ ਤੋਂ ਫੰਡ ਦੀ ਮੰਗ ਵੀ ਕੀਤੀ ਸੀ। ਇਨ੍ਹਾਂ ਮੀਟਿੰਗਾਂ ਤੋਂ ਬਾਅਦ ਸ੍ਰੀ ਗੁਪਤਾ ਨੇ ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਵਿਕਾਸ ਅਥਾਰਟੀ ਨਿਗਮ ਵੱਲੋਂ ਮੰਗੇ ਫੰਡਾਂ ਦਾ ਮੁਲਾਂਕਣ ਕਰੇਗੀ ਅਤੇ ਜਲਦੀ ਤੋਂ ਜਲਦੀ ਫੰਡ ਜਾਰੀ ਕਰ ਦਿੱਤੇ ਜਾਣਗੇ। ਸ਼੍ਰੀ ਗੁਪਤਾ ਨੇ ਕਿਹਾ ਕਿ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਅਸੀਂ ਨਿਗਮ ਵੱਲੋਂ ਪਿਛਲੀਆਂ ਮੀਟਿੰਗਾਂ ਵਿੱਚ ਮੰਗੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਹਿਾ 9.43 ਕਰੋੜ ਰੁਪਏ ਜਾਰੀ ਹੋਣ ਤੋਂ ਬਾਅਦ ਨਗਰ ਨਿਗਮ ਦੀ ਪੈਸੇ ਸਬੰਧੀ ਕੋਈ ਮੰਗ ਹੁਣ ਗਮਾਡਾ ਕੋਲ ਲੰਬਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੋਹਾਲੀ ਸ਼ਹਿਰ ਦੀ ਬਹਿਤਰੀ ਲਈ ਕੰਮ ਕਰਨ ਲਈ ਵਚਨਬੱਧ ਹਾਂ ਅਤੇ ਜਿੱਥੋਂ ਤੱਕ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਸਬੰਧ ਹੈ, ਫੰਡਾਂ ਦੀ ਘਾਟ ਕਾਰਨ ਇਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਸ਼੍ਰੀ ਗੁਪਤਾ ਨੇ ਕਿਹਾ ਵਿਕਾਸ ਅਥਾਰਟੀ ਵੱਲੋਂ ਆਪਣੇ ਅਧਕਿਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਵੱਕਾਰੀ ਪ੍ਰੋਜੈਕਟ ਚਲਾਏ ਜਾ ਰਹੇ ਹਨ, ਪਰ ਜਦੋਂ ਨਾਗਰਕਿਾਂ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਅਸੀਂ ਨਿਗਮ ਨੂੰ ਉਸਦੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)