ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ
ਸਮੂਹ ਮੈਂਬਰਾਂ ਵਲੋਂ ਪਾਕਿਸਤਾਨੀ ਲੇਖਕ ਜਨਾਬ ਅਬਦਾਲ ਬੇਲਾ ਦੇ ਦੇਹਾਂਤ ’ਤੇ ਅਫ਼ਸੋਸ
ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ
ਕਰਦਿਆਂ ਦਸਿਆ ਕਿ ਜਨਾਬ ਅਬਦਾਲ ਬੇਲਾ ਦਾ ਇਸਲਾਮਾਬਾਦ ਵਿਚ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦਾ ਵੱਡ ਆਕਾਰੀ ਨਾਵਲ ‘ਦਰਵਾਜ਼ਾ ਖੁੱਲ੍ਹਤਾ ਹੈ’ ਦੋਰਾਹਾ ਕੋਲੋਂ ਲੰਘਦੀ ਨਹਿਰ
ਦੇ ਦੋਹੀਂ ਪਾਸੇ ਵੱਸਦੇ ਲੋਕਾਂ ਦੀ ਦੇਸ਼ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ। ਇਸ ਇਲਾਕੇ
ਵਿਚ ਉਨ੍ਹਾਂ ਦੇ ਪਿਤਾ ਜੀ ਮੁਲਾਜ਼ਮ ਸਨ। ਇਹ ਪਰਿਵਾਰ ਦੇਸ਼ ਵੰਡ ਵੇਲੇ ਏਧਰੋਂ ਉੱਜੜ ਕੇ
ਸਿਆਲਕੋਟ (ਪਾਕਿਸਤਾਨ) ਜਾ ਵੱਸਿਆ ਸੀ। ਉਨ੍ਹਾਂ ਦਸਿਆ ਕਿ ਉਹ ਵਰਲਡ ਪੰਜਾਬੀ ਕਾਂਗਰਸ
ਲਾਹੌਰ ਦੇ ਸਕੱਤਰ ਜਨਰਲ ਸਨ। ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਫ਼ਸੋਸ ਦਾ
ਪ੍ਰਗਟਾਵਾ ਕਰਦਿਆਂ ਕਿਹਾ ਕਿ ਜਨਾਬ ਅਬਦਾਲ ਬੇਲਾ ਉੱਘੇ ਲੇਖਕ ਸਨ। ਉਹ ਪੰਜਾਬੀਆਂ ਨੂੰ
ਪਿਆਰ ਕਰਨ ਵਾਲੇ ਮਿਲਣਸਾਰ ਇਨਸਾਨ ਸਨ। ਉਨ੍ਹਾਂ ਦੇ ਦੇਹਾਂਤ ਨਾਲ ਦੋਹਾਂ ਪੰਜਾਬਾਂ ਦੇ
ਲੇਖਕਾਂ ਨੂੰ ਵੱਡਾ ਘਾਟਾ ਪਿਆ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਜਨਾਬ ਅਬਦਾਲ ਬੇਲਾ
ਦਾ 1700 ਪੰਨਿਆਂ ਦਾ ਪੰਜ ਜਿਲਦਾਂ ਵਿਚ ਲਿਖਿਆ ਨਾਵਲ 1947 ਤੋਂ ਪਹਿਲਾਂ ਦੇ ਸਭਿਆਚਾਰ
ਨੂੰ ਬਿਆਨਦਾ ਹੈ ਜਿਸ ਦੀ ਪਹਿਲੀ ਜਿਲਦ ਦਾ ਮੈਂ ਅਨੁਵਾਦ ਕੀਤਾ ਸੀ। ਜਨਾਬ ਅਬਦਾਲ ਬੇਲਾ
ਨੇ ਕਈ ਮੁੱਲਵਾਨ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦਸਿਆ 2012 ਵਿਚ ਜਦੋਂ ਜਨਾਬ
ਅਬਦਾਲ ਬੇਲਾ ਹੋਰੀਂ ਲੁਧਿਆਣਾ ਆਏ ਤਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਉਨ੍ਹਾਂ ਪਾਸੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਲੈਕਚਰ ਕਰਵਾਇਆ ਗਿਆ ਸੀ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ
ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ.
ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ,
ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ.
ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ
ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ
(ਸਤਿਨਾਮ ਸਿੰਘ), ਡਾ. ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ,
ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ.
ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।
Powered by Froala Editor
Punjabi-Sahit-Academy-Ludhiana-Pakistan-Writer-Janab-Abdal-Bela-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)