ਸੁਹਾਨੀ ਨੇ ਗਊਸ਼ਾਲਾ ਮੋਹਾਲੀ ਵਿੱਚ ਬਰੈਕਟ ਮਸ਼ੀਨ ਲਗਾਉਣ ਦਾ ਕੀਤਾ ਪ੍ਰਬੰਧ ਗਊਸ਼ਾਲਾ ਵਿੱਚ ਗੋਹੇ ਤੋਂ ਬਾਲਣ ਵਾਸਤੇ 1.5 ਟਨ ਗੋਬਰ ਪੈਦਾ ਕਰਨ ਦੀ ਸਮਰੱਥਾ ਨਗਰ ਨਿਗਮ ਮੋਹਾਲੀ ਨੇ ਸੁਹਾਨੀ ਦੀ ਤਜ਼ਵੀਜ਼ ਤੇ ਕੰਮ ਸ਼ੁਰੂ ਕੀਤਾ ਲੱਕੜ ਨੂੰ ਬਚਾਉਣ ਲਈ ਸ਼ਮਸ਼ਾਨਘਾਟ ਵਿੱਚ ਭੇਜੀ ਜਾਵੇਗੀ ਮਸ਼ੀਨ ਰਹਿਣ ਤਿਆਰ ਗੋਹੇ ਦੀ ਲੱਕੜ ਨਗਰ ਨਿਗਮ ਮੁਹਾਲੀ ਨੇ ਵਾਤਾਵਰਣ ਚਿੰਤਕ ਨੌਜਵਾਨ ਵਿਦਿਆਰਥਣ ਸੁਹਾਨੀ, ਦੁਆਰਾ ਸ਼ਮਸ਼ਾਨ ਘਾਟ ਵਿੱਚ ਲੱਕੜ ਦੇ ਬਦਲ ਵਜੋਂ ਪੇਸ਼ ਕੀਤੇ ਗੋਹੇ ਦੇ ਬਾਲਣ ਦੀ ਵਰਤੋਂ ਦੇ ਨਿਵੇਕਲੇ ਵਿਚਾਰ ਤੇ ਕੰਮ ਕਰਦੇ ਹੋਏ, ਗਊ ਦੇ ਗੋਹੇ ਨੂੰ ਠੋਸ ਬਾਲਣ ਵਿੱਚ ਬਦਲ ਕੇ ਤਜਰਬੇ ਵਜੋਂ ਮੁਹਾਲੀ ਵਿੱਚ ਸ਼ਮਸ਼ਾਨਘਾਟ ਨੂੰ ਸਪਲਾਈ ਕਰਨ ਲਈ ਮਸ਼ੀਨ ਸਥਾਪਤ ਕੀਤੀ ਹੈ। ਆਪਣੇ ਇਸੇ ਵਿਚਾਰ ਨੂੰ ਹਕੀਕੀ ਰੂਪ ਦੇਣ ਲਈ ਦਿੱਲੀ ਪਬਲਿਕ ਸਕੂਲ, ਚੰਡੀਗੜ੍ਹ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਫੰਡ ਇਕੱਠਾ ਕਰਕੇ ਇੰਡਸਟਰੀਅਲ ਏਰੀਆ ਫੇਜ਼-1 ਮੋਹਾਲੀ ਦੀ ਗਊਸ਼ਾਲਾ ਵਿੱਚ ਗੋਹੇ ਦੇ ਠੋਸ ਟੁਕੜੇ ਬਣਾਉਣ ਵਾਲੀ ਮਸ਼ੀਨ ਸਥਾਪਿਤ ਕਰਵਾਉਣ ਚ ਮੱਦਦ ਕੀਤੀ। ਸੁਹਾਨੀ ਨੇ ਲੱਕੜ ਦੇ ਬਦਲ ਵਜੋਂ ਗੋਹੇ ਦੇ ਠੋਸ ਬਾਲਣ ਦੀ ਤਿਆਰੀ ਬਾਰੇ ਕਿਹਾ, ਸਾਨੂੰ ਆਪਣੀ ਹਰੀ ਪੱਟੀ ਨੂੰ ਹਰਿਆਵਲ ਭਰਪੂਰ ਰੱਖਣ ਲਈ ਆਪਣੇ ਜਿਉਂਦੇ ਜੀਅ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਨਾ ਕਿ ਆਪਣੀਆਂ ਮ੍ਰਿਤਕ ਸਰੀਰ ਦੇ ਨਿਪਟਾਰੇ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾਵੇ।- ਆਪਣੇ ਦਾਦਾ ਜੀ ਦੇ ਦੇਹਾਂਤ ਮੌਕੇ ਦੀ ਘਟਨਾ ਦਾ ਵਰਨਣ ਕਰਦਿਆਂ ਸੁਹਾਨੀ ਦੱਸਦੀ ਹੈ ਕਿ ਉਸ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਸੀ, ਜਦੋਂ ਅਪ੍ਰੈਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਅਸੀਂ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਜੈਪੁਰ ਵਿੱਚ ਆਪਣੇ ਦਾਦਕੇ ਘਰ ਲੈ ਗਏ। ਉੱਥੇ ਜਾ ਕੇ ਹੀ ਉਸਨੂੰ ਅੰਤਮ ਸਸਕਾਰ ਲਈ ਗਾਂ ਦੇ ਗੋਬਰ ਦੀ ਵਰਤੋਂ ਬਾਰੇ ਪਤਾ ਲੱਗਾ। ਇਹ ਵੀ ਪਤਾ ਲੱਗਾ ਕਿ ਇੱਕ ਲਾਸ਼ ਦਾ ਸਸਕਾਰ ਕਰਨ ਲਈ ਲਗਭਗ 500 ਕਿਲੋ ਗ੍ਰਾਮ ਲੱਕੜੀ, ਜੋ ਦੋ ਰੁੱਖਾਂ ਦੇ ਬਰਾਬਰ ਹੁੰਦੀ ਹੈ, ਦੀ ਲੋੜ ਹੁੰਦੀ ਹੈ। ਇਹ ਲੱਕੜ ਭਾਰਤੀ ਉਪਮਹਾਂਦੀਪ ਚ ਪਾਏ ਜਾਂਦੇ ਅੰਬ, ਨਿੰਮ, ਬੋਹੜ ਅਤੇ ਪਿੱਪਲ ਵਰਗੇ ਦੇਸੀ ਰੁੱਖਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜੋ ਔਸਤਨ 400 ਸਾਲ ਤੱਕ ਜਿਉਂਦੇ ਰਹਿ ਸਕਦੇ ਹਨ ਪਰ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਰੁੱਖਾਂ ਨੂੰ 15-20 ਸਾਲ ਦੀ ਛੋਟੀ ਉਮਰ ਵਿੱਚ ਹੀ ਕੱਟ ਦਿੰਦੇ ਹਾਂ। ਉਹ ਅੱਗੇ ਦੱਸਦੀ ਹੈ ਕਿ ਵਾਪਸ ਆ ਕੇ ਉਸ ਨੇ ਸ਼ਮਸ਼ਾਨ ਘਾਟ ਵਿੱਚ ਵਰਤੇ ਜਾਂਦੇ ਲੱਕੜ ਦੇ ਬਾਲਣ ਦੇ ਬਦਲ ਵਜੋਂ ਗੋਹੇ ਤੋਂ ਤਿਆਰ ਬਾਲਣ ਦੀ ਉਪਲਬਧਤਾ ਤੇ ਕੰਮ ਕਰਨਾ ਸ਼ੁਰੂ ਕੀਤਾ। ਵੱਖ-ਵੱਖ ਗਊਸ਼ਾਲਾਵਾਂ ਦੇ ਦੌਰੇ ਦੌਰਾਨ, ਉਸ ਨੇ ਮਹਿਸੂਸ ਕੀਤਾ ਸੀ ਕਿ ਗਊ-ਗੋਬਰ ਦਾ ਇੱਕ ਵੱਡਾ ਹਿੱਸਾ ਜ਼ਮੀਨ ਚ ਭਰਤ (ਲੈਂਡਫਿਲ) ਜਾਂ ਸੜਕਾਂ ਦੇ ਕਿਨਾਰਿਆਂ ਤੇ ਵਿਅਰਥ ਸੁੱਟਿਆ ਜਾਂਦਾ ਹੈ। ਇਸੇ ਦੌਰਾਨ ਹੀ ਗੋਹੇ ਤੋਂ ਤਿਆਰ ਬਰੈਕਟਾਂ (ਗੋਕਾਠ) ਉਸ ਨੂੰ ਲੱਕੜ ਦਾ ਸਪੱਸ਼ਟ ਬਦਲ ਜਾਪੀਆਂ। ਇਹ ਕਾਫ਼ੀ ਘੱਟ ਧੂੰਆਂ ਪੈਦਾ ਕਰਦੇ ਹਨ ਅਤੇ ਉਪਰੋਂ ਇਹ ਨਵਿਆਉਣਯੋਗ ਸਰੋਤ ਵੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਪਲਬਧ ਮਸ਼ੀਨਰੀ ਦੇ ਵੱਖ-ਵੱਖ ਮਾਡਲਾਂ ਦਾ ਅਧਿਐਨ ਕਰਦੇ ਹੋਏ ਅਤੇ ਵੱਖ-ਵੱਖ ਫੋਰਮਾਂ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ, ਅੰਤ ਵਿੱਚ ਇਸ ਮਸ਼ੀਨਰੀ ਦਾ ਪ੍ਰਬੰਧ ਕਰਨ ਵਿੱਚ ਸਫਲਤਾ ਮਿਲੀ। ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ, ਨਗਰ ਨਿਗਮ ਮੋਹਾਲੀ ਨੇ ਦੱਸਿਆ, ਸੁਹਾਨੀ ਆਪਣੇ ਸਕੂਲੀ ਦੋਸਤਾਂ ਨਾਲ ਗਊਸ਼ਾਲਾ ਦਾ ਦੌਰਾ ਕਰ ਰਹੀ ਸੀ ਅਤੇ ਉਸਨੇ ਗਾਂ ਦੇ ਗੋਹੇ ਦੀਆਂ ਬ੍ਰਿਕੇਟ (ਠੋਸ ਇੱਟਾਂ ) ਬਣਾਉਣ ਦਾ ਵਿਚਾਰ ਪੇਸ਼ ਕੀਤਾ ਤਾਂ ਜੋ ਅਸੀਂ ਲੱਕੜ ਤੇ ਆਪਣੀ ਨਿਰਭਰਤਾ ਨੂੰ ਘਟਾ ਸਕੀਏ। ਉਸ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਅਸੀਂ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਵਾਤਾਵਰਣ-ਅਨੁਕੂਲ ਯਤਨ ਵਿੱਚ ਆਪਣੇ ਸਹਿਯੋਗ ਵਜੋਂ ਗਊਸ਼ਾਲਾ ਵਿੱਚ ਜਗ੍ਹਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਨਗਰ ਨਿਗਮ ਦੀ ਇਹ ਗਊਸ਼ਾਲਾ ਹਰ ਰੋਜ਼ ਲਗਭਗ 2.5 ਟਨ ਗੋਬਰ (ਗਊ ਗੋਬਰ) ਪੈਦਾ ਕਰਦੀ ਹੈ। ਜਿਸ ਵਿੱਚੋਂ ਕੁਝ ਹਿੱਸਾ ਵਰਮੀ ਕੰਪੋਸਟ ਬਣਾਉਣ ਅਤੇ ਬਰਤਨ ਅਤੇ ਦੀਵੇ ਬਣਾਉਣ ਲਈ ਵਰਤਦੇ ਹਾਂ। ਇਸ ਤੋਂ ਬਾਅਦ ਵੀ ਸ਼ਮਸ਼ਾਨਘਾਟ ਵਿੱਚ ਵਰਤੇ ਜਾਣ ਵਾਲੇ ਗੋਕਾਠ ਬਣਾਉਣ ਲਈ 1.5 ਟਨ ਤੋਂ ਵੱਧ ਗੋਬਰ ਬਚਾਇਆ ਜਾ ਸਕਦਾ ਹੈ।- ਮੋਹਾਲੀ ਸ਼ਮਸ਼ਾਨਘਾਟ ਦੇ ਇੰਚਾਰਜ ਨੇ ਦੱਸਿਆ, ਗੋਬਰ ਤੋਂ ਤਿਆਰ ਠੋਸ ਬਾਲਣ ਦੀ ਬਲਣਸ਼ੀਲ ਊਰਜਾ ਲੱਕੜ ਨਾਲੋਂ ਵੱਧ ਹੈ। ਇੱਕ ਲਾਸ਼ ਦਾ ਸਸਕਾਰ ਕਰਨ ਲਈ 250-300 ਕਿਲੋਗ੍ਰਾਮ ਗੋਹੇ ਤੋਂ ਬਣਿਆ ਠੋਸ ਬਾਲਣ ਕਾਫੀ ਹੋਵੇਗਾ। ਗਊਸ਼ਾਲਾ ਤੋਂ ਗੋਬਰ ਦੇ ਠੋਸ ਬਾਲਣ ਦੀ ਨਿਰੰਤਰ ਦੀ ਸਪਲਾਈ ਨਾਲ, ਲੱਕੜ ਦੀ 50 ਫੀਸਦੀ ਵਰਤੋਂ ਘਟਾਈ ਜਾ ਸਕਦੀ ਹੈ।- ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ ਮੋਹਾਲੀ ਨੇ ਸੁਹਾਨੀ ਸ਼ਰਮਾ ਦੇ ਵਾਤਾਵਰਣ ਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, -ਇਹ ਸਮੇਂ ਦੀ ਲੋੜ ਹੈ ਤੇ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਵੱਲ ਚਿੰਤਤ ਦੇਖ ਕੇ ਅਤੇ ਯਤਨ ਕਰਦੇ ਹੋਏ ਦੇਖ ਕੇ ਖੁਸ਼ੀ ਹੁੰਦੀ ਹੈ। ਸਾਡੇ ਲਈ ਇਸ ਪ੍ਰੋਜੈਕਟ ਨੂੰ ਚਲਾਉਣਾ ਬਹੁਤ ਸੰਤੋਖਜਨਕ ਹੈ।- ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਬਹੁਤ ਸਾਰੇ ਸ਼ਮਸ਼ਾਨਘਾਟ ਇਸ ਵਾਤਾਵਰਣ-ਅਨੁਕੂਲ ਪਹਿਲਕਦਮੀ ਨੂੰ ਅਪਣਾ ਰਹੇ ਹਨ ਅਤੇ ਅਸੀਂ ਵੀ ਇਸ ਦਾ ਹਿੱਸਾ ਬਣ ਕੇ ਵਾਤਾਵਰਣ ਬਚਾਉਣ ਦੀ ਪਹਿਲਕਦਮੀ ਕਰਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਵੀ ਅੱਗੇ ਗਊ-ਗੋਬਰ ਦੇ ਠੋਸ ਬਾਲਣ ਵਿੱਚ, ਨਾਰੀਅਲ ਦੇ ਛਿਲਕੇ ਦੇ ਬੂਟੇ ਨੂੰ ਮਿਲਾਉਣ ਤੇ ਵੀ ਕੰਮ ਕਰ ਰਹੇ ਹਾਂ ਜਿਸਦਾ ਉੱਚ ਬਲਣਸ਼ੀਲ ਮੁੱਲ ਹੈ। ਇਸ ਤਰੀਕੇ ਨਾਲ, ਅਸੀਂ ਆਪਣੇ ਠੋਸ ਕੂੜੇ / ਰਹਿੰਦ-ਖੂੰਹਦ ਦੇ ਇਕ ਹੋਰ ਅਹਿਮ ਤੇ ਵੱਡੇ ਹਿੱਸੇ ਦਾ ਢੁਕਵਾਂ ਨਿਪਟਾਰਾ ਕਰਨ ਦੇ ਯੋਗ ਹੋਵਾਂਗੇ। ਜਦੋਂ ਸੁਹਾਨੀ ਨੂੰ ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, -ਮੈਂ ਇਸ ਪਹਿਲਕਦਮੀ ਨੂੰ ਪੂਰੇ ਪੰਜਾਬ ਅਤੇ ਦੇਸ਼ ਭਰ ਵਿੱਚ ਲੈ ਕੇ ਜਾਣਾ ਚਾਹੁੰਦੀ ਹਾਂ। ਮੈਂ ਹੈ ਇੱਕ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੇ ਵਿਛੜੇ ਲੋਕਾਂ ਨੂੰ ਸਨਮਾਨ ਨਾਲ ਅਲਵਿਦਾ ਕਹਿਣ ਦੇ ਇਸ ਤਰੀਕੇ ਨੂੰ ਸਵੀਕਾਰ ਕਰਨ ਅਤੇ ਲੱਕੜ ਦੇ ਬਾਲਣ ਦੀ ਵਰਤੋਂ ਘਟਾਉਣ। ਉਸ ਨੇ ਕਿਹਾ ਕਿ ਸਰਕਾਰ ਪੱਧਰ ਤੇ ਵੀ ਬ੍ਰਿਕੇਟ ਬਣਾਉਣ ਵਾਲੀਆਂ ਮਸ਼ੀਨਾਂ ਲਈ ਫੰਡਿੰਗ ਉਪਲਬਧ ਕਰਵਾਉਣ ਅਤੇ ਇਸਦੀ ਵਰਤੋਂ ਨੂੰ ਲਾਜ਼ਮੀ ਕਰਨ ਲਈ ਨੀਤੀਆਂ ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਕਾਰਪੋਰੇਟ ਸੈਕਟਰ ਨੂੰ ਵੀ ਇਸ ਪਹਿਲਕਦਮੀ ਨੂੰ ਸਪਾਂਸਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)