ਕਮਿਸ਼ਨਰ ਨਗਰ ਨਿਗਮ ਅਬੋਹਰ ਵਲੋਂ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਲਗਾਇਆ ਗਿਆ ਜਨਤਾ ਦਰਬਾਰ ਸੀਵਰੇਜ ਬੋਰਡ, ਸਟਰੀਟ ਲਾਇਟ, ਸਫਾਈ, ਵਿਕਾਸ ਦੇ ਕੰਮਾਂ, ਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ ਅਤੇ ਪ੍ਰੋਪਰਟੀ ਟੈਕਸ ਨਾਲ ਸਬੰਧਿਤ 86 ਸ਼ਿਕਾਇਤਾਂ ਹੋਈਆ ਪ੍ਰਾਪਤ ਲੋਕਾਂ ਨੂੰ ਸ਼ਿਕਾਇਤਾਂ ਦੇ ਤੁਰੰਤ ਹੱਲ ਦਾ ਦਵਾਇਆ ਭਰੋਸਾ ਕਮਿਸ਼ਨਰ ਨਗਰ ਨਿਗਮ ਅਬੋਹਰ ਕਮ-ਡਿਪਟੀ ਕੰਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐਸ ਵੱਲੋਂ ਦਫਤਰ ਨਗਰ ਨਿਗਮ ਦੇ ਟਾਊਨ ਹਾਲ ਵਿਖੇ ਜਨਤਾ ਦਰਬਾਰ ਲਗਾਇਆ ਗਿਆ । ਜਿਸ ਵਿਚ ਸੀਵਰੇਜ ਬੋਰਡ, ਸਟਰੀਟ ਲਾਇਟ, ਸਫਾਈ, ਵਿਕਾਸ ਦੇ ਕੰਮਾਂ, ਪਾਣੀ ਦੀ ਲੀਕੇਜ ਤੇ ਸਾਫ਼-ਸਫ਼ਾਈ, ਪ੍ਰੋਪਰਟੀ ਟੈਕਸ ਆਦਿ ਨਾਲ ਸਬੰਧਿਤ ਲੋਕਾਂ ਦੀਆਂ ਲਗਭਗ 86 ਸ਼ਿਕਾਇਤਾਂ ਦੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹੋਇਆ। ਸ਼ਿਕਾਇਤਾਂ ਸੁਣਨ ਉਪਰੰਤ ਉਨ੍ਹਾਂ ਸਬੰਧਿਤ ਲੋਕਾਂ ਨੂੰ ਸ਼ਿਕਾਇਤਾਂ ਦੇ ਹੱਲ ਦਾ ਭਰੋਸਾ ਦਿਵਾਇਆ ਤੇ ਸਬੰਧਿਤ ਵਿਭਾਗੀ ਕਰਮਚਾਰੀਆਂ ਨੂੰ ਸਿਕਾਇਤਾਂ ਦੇ ਹੱਲ ਦੀ ਸਖਤ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੱਕੋ ਛੱਤ ਹੇਠ ਨਿਪਟਾਰਾ ਕਰਨ ਲਈ ਇਹ ਜਨਤਾ ਦਰਬਾਰ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦਫਤਰ ਦੇ ਗੇੜੇ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਜ਼ਿਲ੍ਹੇ ਦੇ ਲੋਕਾਂ ਤੱਕ ਸਰਕਾਰ ਦੀ ਹਰੇਕ ਸਕੀਮ ਦਾ ਲਾਭ ਪਹੁੰਚਾਉਣਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਉਹ ਆਪਣਾ ਫਰਜ ਸਮਝਦੇ ਹਨ। ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸ੍ਰੀ ਸੰਦੀਪ ਗੁਪਤਾ, ਐਸ.ਡੀ.ਓ ਅਭਿਨਵ ਜੈਨ ਤੇ ਲਵਦੀਪ ਸਿੰਘ, ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)