ਕਮਿਸ਼ਨਰ ਨਗਰ ਨਿਗਮ ਮੋਗਾ ਗੁਰਵਿੰਦਰ ਸਿੰਘ ਜੌਹਲ ਵੱਲੋਂ ਮੋਗਾ ਵਿਖੇ ਸਾਫ ਸਫਾਈ ਮੁਹਿੰਮ ਦਾ ਅਚਨਚੇਤ ਨਿਰੀਖਣ
Jun15,2026
| Jagrati Lahar Bureau | Moga
ਮੋਗਾ ਸ਼ਹਿਰ ਦੇ ਪਾਰਕ ਅਤੇ ਹੋਰ ਪ੍ਰਮੁੱਖ ਸਥਾਨਾਂ ਦੀ ਸਫ਼ਾਈ ਅਤੇ ਰੱਖ ਰਖਾਵ ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਜਾਰੀ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਸਕੱਤਰ ਸ਼੍ਰੀ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ ਗੁਰਵਿੰਦਰ ਸਿੰਘ ਜੌਹਲ ਵੱਲੋਂ ਮੋਗਾ ਵਿਖੇ ਸਾਫ ਸਫਾਈ ਮੁਹਿੰਮ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਸਫ਼ਾਈ ਦਾ ਜਾਇਜ਼ਾ ਲੈਣ ਮੌਕੇ ਉਹਨਾਂ ਨਗਰ ਨਿਗਮ ਮੋਗਾ ਦੇ ਕਰਮੀਆਂ ਨੂੰ ਕਿਹਾ ਉਹ ਰੋਜਾਨਾ ਸਮੇਂ ਸਿਰ ਸਾਰਾ ਕੂੜਾ ਕਰਕਟ ਨੂੰ ਚੁੱਕਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਮੋਗਾ ਸ਼ਹਿਰ ਦੇ ਪਾਰਕ ਅਤੇ ਹੋਰ ਪ੍ਰਮੁੱਖ ਸਥਾਨਾਂ ਦੀ ਸਫ਼ਾਈ ਅਤੇ ਰੱਖ ਰਖਾਵ ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਜਾਰੀ ਕੀਤੇ।
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਉੱਚਿਤ ਵਾਤਾਵਰਨ ਅਤੇ ਸਫਾਈ ਵਾਲਾ ਮਾਹੌਲ ਪ੍ਰਦਾਨ ਕਰਵਾਇਆ ਜਾਵੇਗਾ।
ਸ੍ਰ ਗੁਰਵਿੰਦਰ ਸਿੰਘ ਜੌਹਲ ਨੇ ਮੋਗਾ ਵਾਸੀਆਂ ਨੂੰ ਕਿਹਾ ਕਿ ਸਾਨੂੰ ਸਾਡੇ ਆਲੇ-ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਅਨੇਕਾਂ ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਕਰਕੇ ਸਾਨੂੰ ਲੱਖਾਂ ਦੁੱਖ-ਤਲਕੀਫਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਾਨੂੰ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਤਾਂ ਜੋ ਅਸੀਂ ਇੱਕ ਵਧੀਆ ਬਿਮਾਰੀਆਂ ਰਹਿਤ ਜਿੰਦਗੀ ਜੀ ਸਕੀਏ। ਜਿਹੜਾ ਕੂੜਾ-ਕਰਕਟ ਅਸੀਂ ਆਪਣੇ ਘਰ੍ਹਾਂ ਅਤੇ ਆਲੇ-ਦੁਆਲੇ ਤੋਂ ਇਕੱਠਾ ਕਰਦੇ ਹਾਂ ਉਸ ਨੂੰ ਉਸਦੀ ਸਹੀ ਜਗ੍ਹਾ ਸੁੱਟਣਾ ਚਾਹੀਦਾ ਹੈ ਅਤੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਸਫਾਈ ਰੱਖਣੀ ਚਾਹੀਦੀ ਹੈ।
ਫ਼ੋਟੋ -ਕਮਿਸ਼ਨਰ ਨਗਰ ਨਿਗਮ ਮੋਗਾ ਗੁਰਵਿੰਦਰ ਸਿੰਘ ਜੌਹਲ ਵੱਲੋਂ ਸਾਫ ਸਫਾਈ ਮੁਹਿੰਮ ਦੇ ਅਚਨਚੇਤ ਨਿਰੀਖਣ ਦੌਰਾਨ।
Moga-Muncipal-Corporation-News