ਸਰਕਾਰ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਤੁਰੰਤ ਮੁਲਾਜ਼ਮਾਂ ਨੂੰ ਪੱਕਾ ਕਰੇ : ਸੰਘਰਸ਼ ਕਮੇਟੀ ਨਗਰ ਨਿਗਮ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਅੱਜ ਨਗਰ ਨਿਗਮ ਲੁਧਿਆਣਾ ਵਿਖੇ ਇਕ ਦਿਨ ਦੀ ਹੜਤਾਲ ਕੀਤੀ ਗਈ। ਇਸ ਦੌਰਾਨ ਸੰਘਰਸ਼ ਕਮੇਟੀ ਵਲੋਂ ਜੋਨ ਏ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨਾ ਪ੍ਰਦਰਸ਼ਨ ਵਿਚ ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ, ਸੀਨੀਅਰ ਭਾਜਪਾ ਆਗੂ ਗੁਰਦੇਬ ਸ਼ਰਮਾ ਦੇਬੀ, ਜਿਲ੍ਹਾ ਪ੍ਰਧਾਨ ਅਕਾਲੀ ਦਲ ਭੁਪਿੰਦਰ ਸਿੰਘ ਭਿੰਦਾ, ਅਕਾਲੀ ਆਗੂ ਆਰ ਡੀ ਸ਼ਰਮਾ, ਅਕਾਲੀ ਆਗੂ ਪਰਉਪਕਾਰ ਸਿੰਘ ਘੁੁੰਮਣ, ਜਤਿੰਦਰ ਖਾਲਸਾ, ਕੌਂਸਲਰ ਖੱਤਰੀ ਨੇ ਵੀ ਧਰਨੇ ਵਿਚ ਸ਼ਿਰਕਤ ਕੀਤੀ ਅਤੇ ਮੁਲਾਜ਼ਮਾਂ ਨੂੰ ਪੂਰਨ ਸਮਰਥਨ ਦੇਣ ਤੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦਾ ਸਰਕਾਰ ਨੂੰ ਆਦੇਸ਼ ਦਿੱਤਾ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਇਕ ਮੰਗ ਪੱਤਰ ਐਡਸ਼ੀਨਿਲ ਕਮਿਸ਼ਨਰ ਅਤੇ ਜੋਨਲ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਠੇਕੇਦਾਰੀ ਪ੍ਰਥਾ ਨੂੰ ਪੂਰੇ ਪੰਜਾਬ ਵਿਚ ਖ਼ਤਮ ਕਰੇ ਅਤੇ ਲੁਧਿਆਣਾ ਸ਼ਹਿਰ ਵਿਚ ਜਿਹੜੇ 26 ਵਾਰਡਾਂ ਵਿਚ ਸੀਵਰੇਜ਼ ਦਾ ਕੰਮ ਠੇਕੇੇ ’ਤੇ ਦੇਣ ਦਾ ਫ਼ੈਸਲਾ ਹੋਇਆ ਉਸਨੂੰ ਤੁਰੰਤ ਰੱਦ ਕਰਕੇ ਪੰਜਾਬ ਦੀਆਂ ਸਾਰੀਆਂ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿਚ ਕੰਮ ਕਰ ਰਹੇ ਸੀਵਰਮੈਨ, ਸਫ਼ਾਈ ਕਰਮਚਾਰੀ, ਮਾਲੀ, ਬੇਲਦਾਰ ਡਰਾਈਵਰਾਂ ਨੂੰ ਪੱਕਾ ਕਰੇ ਤੇ ਜਿਹੜੇ ਓਵਰਏਜ਼ ਮੁਲਾਜ਼ਮ ਪੱਕੇ ਹੋਣ ਤੇਂ ਰਹਿ ਗਏ ਸਨ ਉਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਆਖਿਆ ਕਿ ਲੁਧਿਆਣਾ ਸ਼ਹਿਰ ਵਿਚ ਡੋਰ ਟੂਰ ਡੋਰ ਕੂੜੇ ਦਾ ਕੰਮ ਠੇਕੇ ’ਤੇ ਉਤੇ ਦੇਣ ਤੇ ਮਤੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਸਮੂਹ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇ। ਇਸ ਦੌਰਾਨ ਨਰੇਸ਼ ਧੀਂਗਾਨ ਅਤੇ ਚੌਧਰੀ ਯਸ਼ਪਾਲ ਨੇ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਇਹ ਅਸੀਂ ਮੰਗ ਪੱਤਰ ਨੂੰ ਸਗੋਂ ਸਰਕਾਰ ਨੂੰ ਚੇਤਾਵਨੀ ਪੱਤਰ ਦੇ ਰਹੇ ਹਾਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ 27 ਮਈ ਨੂੰ ਸੰਘਰਸ਼ ਕਮੇਟੀ ਦੀ ਅਗਲੀ ਮੀਟਿੰਗ ਜੋਨ ਏ ਵਿਖੇ ਕੀਤੀ ਜਾਵੇਗੀ ਜਿਸ ਵਿਚ ਅਗਲੇ ਸੰਘਰਸ਼ ਦੀ ਘੋਸ਼ਣਾ ਹੋਵੇਗੀ। ਇਸ ਮੌਕੇ ਮੰਗ ਪੱਤਰ ਲੈਣ ਵਾਲੇ ਅਫ਼ਸਰ ਸਾਹਿਬਾਨਾਂ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕੀਤੇ ਜਾਣ ਦਾ ਸੰਘਰਸ਼ ਕਮੇਟੀ ਨੂੰ ਭਰੋਸਾ ਦਿਵਾਇਆ। ਇਸ ਮੌਕੇ ਲਾਲਾ ਸੁਰਿੰਦਰ ਅਟਵਾਲ, ਨਰੇਸ਼ ਧੀਂਗਾਨ, ਚੌਧਰੀ ਯਸ਼ਪਾਲ, ਸੰਜੀਵ ਖੰਡੂ, ਦੇਵ ਰਾਜ ਅਸੁਰ, ਰਵੀ ਬਾਲੀ, ਡੀ ਪੀ ਖੌਸਲਾ, ਅਨੰਦ ਰਾਖਸ਼ਸ਼, ਵਿਪਨ ਕਲਿਆਣ, ਵਿੱਕੀ ਸਹੋਤਾ, ਅਜੈਪਾਲ ਦਿਸਾਵਰ, ਜਤਿੰਦਰ ਘਾਵਰੀ, ਨੀਰਜ ਸੁਭਾਹੂ, ਲਵ ਦਾਵਿ੍ਰੜ, ਰਾਹੁਲ ਡੁਲਗਚ, ਵਿੱਕੀ ਰਹੇਲਾ, ਪਿੰਕਾ ਚੰਡਾਲਿਆ, ਵਿਨੋਦ ਏਕਲਵਯ, ਸੋਹਣਵੀਰ ਰਣੀਆ, ਅਸ਼ੋਕ ਦਾਨਵ, ਵਿੱਕੀ ਹੰਸ, ਵਿਨੋਦ ਅਖਤਰ, ਸੁਭਾਸ਼ ਸੋਦੇ, ਵਰੁਣ, ਰਾਜ, ਸੁਸੀਲ ਰੱਤੀ, ਵਿਕਾਸ ਸੋਦਾ, ਸੁਨੀਲ ਹੰਸ, ਰੋਬਿਨ ਅਟਵਾਲ, ਮਿੰਕਲ ਬਿਰਲਾ, ਅਮਨ ਬੱਸੀ, ਅਦਿੱਤਯ ਬੱਗਨ, ਸੁਮਿਤ ਚੋਟਾਲਾ, ਬਬਲੂ ਧੀਂਗਾਨ, ਦੀਪਕ ਹੰਸ, ਆਦਿ ਹਾਜ਼ਰ ਸਨ।v