ਨਗਰ ਨਿਗਮ ਨੇ ਸੜਕਾਂ ਤੇ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕਰਨ ਲਈ ਘਰਾਂ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਲਿਆ ਵਾਪਸ
Nov19,2025
| Gurvinder Singh Mohali | Chandigarh
ਡੱਡੂਮਾਜਰਾ ਤੋਂ ਕੂੜਾ ਇਕੱਠਾ ਕਰਕੇ ਅਤੇ ਢੋਲ ਲੈ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਅੱਗੇ ਪਹੁੰਚੀ ਮਹਿਲਾ ਕਾਂਗਰਸ ਆਗੂ ਮਮਤਾ ਡੋਗਰਾ
ਚੰਡੀਗੜ੍ਹ, 19 ਨਵੰਬਰ (ਗੁਰਵਿੰਦਰ ਸਿੰਘ) ਚੰਡੀਗੜ੍ਹ ਨਗਰ ਨਿਗਮ ਵਲੋਂ ਸੜਕਾਂ ਤੇ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕਰਨ ਲਈ ਉਹਨਾਂ ਦੇ ਘਰ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਨਿਗਮ ਵਲੋਂ ਪਹਿਲਾਂ ਜਨਤਕ ਥਾਵਾਂ ਤੇ ਕੂੜਾ ਸੁੱਟਣ ਵਾਲਿਆਂ ਦੇ ਘਰ ਵਾਪਸ ਕੂੜਾ ਸੁੱਟਣ ਅਤੇ ਢੋਲ ਵਜਾ ਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਅੱਜ ਮਹਿਲਾ ਕਾਂਗਰਸ ਆਗੂ ਮਮਤਾ ਡੋਗਰਾ, ਡੱਡੂਮਾਜਰਾ ਤੋਂ ਕੂੜਾ ਇਕੱਠਾ ਕਰਕੇ ਅਤੇ ਢੋਲ ਲੈ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਅੱਗੇ ਪਹੁੰਚੀ। ਇਸ ਦੌਰਾਨ ਮਮਤਾ ਡੋਗਰਾ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦਵਿੰਦਰ ਸਿੰਘ ਬਬਲਾ ਵਿਚਕਾਰ ਬਹਿਸ ਵੀ ਹੋਈ।
ਮਮਤਾ ਡੋਗਰਾ ਨੇ ਕਿਹਾ ਕਿ ਉਹ ਮੇਅਰ ਨੂੰ ਚਿਤਾਵਨੀ ਦੇਣ ਆਈ ਸੀ ਕਿ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਡੱਡੂਮਾਜਰਾ ਅਤੇ ਮਨੀਮਾਜਰਾ ਵਿੱਚ ਹਰ ਪਾਸੇ ਕੂੜੇ ਦੇ ਢੇਰ ਹਨ ਅਤੇ ਕੋਈ ਵੀ ਇਹਨਾਂ ਨੂੰ ਚੁੱਕਣ ਨਹੀਂ ਆਉਂਦਾ। ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਬੀਤੇ ਦਿਨ ਨਗਰ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੇ ਘਰਾਂ ਦੇ ਬਾਹਰ ਢੋਲ ਵਜਾਉਣਾ ਬੰਦ ਕਰਨ। ਇਹ ਫੈਸਲਾ ਨਗਰ ਨਿਗਮ ਅਧਿਕਾਰੀਆਂ ਨੇ ਲਿਆ ਹੈ।
Powered by Froala Editor
Municipal-Corporation-Chandigarh-Uturn-Its-Decision-