ਧਰਤਿ ਵੰਗਾਰੇ ਤਖ਼ਤ ਨੂੰ ਕਾਵਿ ਪੁਸਤਕ ਨਹੀਂ, ਸੰਘਰਸ਼ ਸ਼ੀਲ ਵਕਤ ਦਾ ਦਸਤਾਵੇਜ਼ ਹੈ - ਪ੍ਰੋ. ਸੁਖਵੰਤ ਸਿੰਘ ਗਿੱਲ

Aug10,2025 | Jagrati Lahar Bureau | Ludhiana

“ਧਰਤਿ ਵੰਗਾਰੇ ਤਖ਼ਤ ਨੂੰ” ਨਿਰਾ ਸੰਪਾਦਿਤ ਕਾਵਿ ਸੰਗ੍ਰਹਿ ਹੀ ਨਹੀਂ ਸਗੋਂ  ਕਿਸਾਨ ਮੋਰਚਾ 2020-21 ਦੌਰਾਨ ਸੰਘਰਸ਼ਸ਼ੀਲ ਵਕਤ ਦਾ ਮਹੱਤਵ ਪੂਰਨ ਦਸਤਾਵੇਜ਼ ਹੈ। ਇਹ ਸ਼ਬਦ ਉੱਘੇ ਸਿੱਖਿਆ ਸ਼ਾਸਤਰੀ, ਲੇਖਕ ਤੇ  ਬਟਾਲਾ ਵੱਸਦੇ ਸਮਾਜ ਸੇਵੀ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ  ਤੇ ਗੁਰਭਜਨ ਗਿੱਲ ਵੱਲੋਂ ਡਾ. ਸ ਪ ਸਿੰਘ, ਸੁਖਵਿੰਦਰ ਕੰਬੋਜ ਤੇ ਕੁਲਵਿੰਦਰ ਦੀ ਸੰਪਾਦਕੀ ਸਲਾਹ ਨਾਲ ਸੰਪਾਦਿਤ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਰਹੇ।  344 ਪੰਨਿਆਂ ਦੀ ਇਸ ਵੱਡ ਆਕਾਰੀ ਕਿਤਾਬ ਵਿੱਚ 200 ਤੋਂ ਵੱਧ ਪੰਜਾਬੀ ਕਵੀ ਦੇਸ਼ ਬਦੇਸ਼ ਤੋਂ ਸ਼ਾਮਲ ਹਨ।
ਪੁਸਤਕ ਦੇ ਸੰਪਾਦਕ ਗੁਰਭਜਨ ਗਿੱਲ ਨੇ ਦੱਸਿਆ ਕਿ
ਦਿੱਲੀ ਬਾਰਡਰ 'ਤੇ ਲੱਗੇ 2020-21 ਕਿਸਾਨ ਮੋਰਚੇ ਦੌਰਾਨ ਵੱਖ-ਵੱਖ ਪੰਜਾਬੀ ਕਵੀਆਂ ਦਾ ਤੱਤ-ਫੱਟ ਪ੍ਰਤੀਕਰਮ ਹੀ ਹੈ ਇਹ ਕਾਵਿ-ਸੰਗ੍ਰਹਿ। ਇਸ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ ਸੁਖਵਿੰਦਰ ਅੰਮ੍ਰਿਤ ਤੇ ਜਸਵਿੰਦਰ ਵਰਗੇ ਪ੍ਰੌਢ ਲੇਖਕਾਂ ਦੇ ਲਿਖੇ ਮਹਿੰਗੇ ਮਾਣਕ ਮੋਤੀ ਵੀ ਹਨ ਤੇ ਮੇਰੇ ਵਰਗਿਆਂ ਦੇ ਤੱਤ-ਭੜੱਤੇ ਉੱਘੜ-ਦੁੱਘੜੇ ਮੁੰਜ ਦੀ ਰੱਸੀ ਵਿੱਚ ਪਰੁੱਚੇ ਮਣਕਿਆਂ ਵਰਗੇ ਬੋਲ ਵੀ। ਅਸਲੋਂ ਨਵੇਂ ਕਵੀਆਂ ਦੀ ਵੀ ਬਹੁ ਗਿਣਤੀ ਇਸ ਸੰਗ੍ਰਹਿ ਵਿੱਚ ਸ਼ਾਮਲ ਹੈ। ਭਾਰਤੀ ਬਾਸਕਟਬਾਲ ਟੀਮ ਦੇ ਸਾਬਕਾ ਕਪਤਾਨ ਸੱਜਣ ਸਿੰਘ ਚੀਮਾ ਵੱਲੋਂ ਭਾਰਤ ਸਰਕਾਰ ਨੂੰ ਅਰਜੁਨਾ ਐਵਾਰਡ ਮੋੜਨ ਵੇਲੇ ਕਹੇ ਕਾਵਿ ਬੋਲ ਵੀ ਇਸ ਵਿੱਚ ਸ਼ਾਮਲ ਹਨ।
ਅਸਲ ਵਿੱਚ ਇਹ ਸਾਰੇ ਬੋਲ ਸੰਗ੍ਰਹਿਤ ਕਰਨ ਦਾ ਵਿਚਾਰ ਮੇਰੇ ਮਨ ਵਿੱਚ ਨਾ ਆਉਂਦਾ ਜੇਕਰ ਮੇਰੇ ਗੋਡੇ ਮੈਨੂੰ ਤੰਗੀ ਨਾ ਦੇਂਦੇ। ਮੈਂ ਵੀ ਇਸ ਮੋਰਚੇ ਦੌਰਾਨ ਕੁਝ ਹਿੱਸਾ ਪਾ ਆਉਂਦਾ, ਗੁੱਸਾ ਕੱਢ ਆਉਂਦਾ, ਨਾਅਰੇ ਮਾਰ ਕੇ, ਭਾਸ਼ਨ ਕਰਕੇ ਜਾਂ ਜਥੇਬੰਦੀਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਕੇ। ਪਰ ਇਹ ਨਾ ਹੌ ਸਕਿਆ। ਮੈਂ ਵੱਖ ਵੱਖ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਖਿੱਲਰੇ ਬੋਲ ਸਾਂਭ ਲਏ। ਉਨ੍ਹਾਂ ਵਿੱਚੋਂ ਚੋਣਵੇਂ ਲੇਖਕ ਹੀ ਇਸ ਵਿੱਚ ਸ਼ਾਮਲ ਹੋ ਸਕੇ ਹਨ।
ਇਸ ਮੌਕੇ ਹਾਜ਼ਰ ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਤੇ ਪੰਜਾਬ ਜੈਨਕੋ ਦੇ ਚੇਅਰਮੈਨ ਤੇ ਉੱਘੇ ਲੋਕ ਢਾਡੀ ਨਵਜੋਤ ਸਿੰਘ ਮੰਡੇਰ (ਜਰਗ) ਨੇ ਵੀ ਸੰਪਾਦਕ ਨੂੰ ਮੁਬਾਰਕ ਦੇਂਦਿਆਂ ਕਿਹਾ ਕਿ ਲਹਿਰਾਂ ਦੇ ਸਾਹਿੱਤ ਦੀ ਸੰਭਾਲ ਵੀ ਬਹੁਤ ਵੱਡਾ ਧਰਮ ਹੁੰਦਾ ਹੈ ਕਿਉਂਕਿ ਘਟਨਾਵਾਂ ਬਾਰੇ ਸਮਾਂ ਪੈਣ ਤੇ ਖੋਟ ਰਲ ਸਕਦਾ ਹੈ ਪਰ ਕਾਵਿ ਪ੍ਰਮਾਣ ਸੱਚੇ ਸੁੱਚੇ ਭਾਵਾਂ ਦੀ ਗਵਾਹੀ ਦੇਂਦੇ ਰਹਿਣਗੇ। ਪੁਸਤਕ ਲੋਕ ਅਰਪਣ ਕਰਨ ਵਿੱਚ ਸਵਰਗੀ ਡਾ. ਸੁਰਜੀਤ ਪਾਤਰ ਦੇ  ਵੱਡੇ ਸਪੁੱਤਰ ਅੰਕੁਰ ਸਿੰਘ ਪਾਤਰ, ਲੋਕ ਸੰਗੀਤਕਾਰ ਜਸਕੰਵਰ ਸਿੰਘ ਮੰਡੇਰ , ਨਵਕੰਵਰ ਸਿੰਘ ਮੰਡੇਰ, ਮਨਪ੍ਰੀਤ ਸਿੰਘ ਤੋਂ ਇਲਾਵਾ ਸੰਪਾਦਕ ਦੇ ਪਰਿਵਾਰਕ ਜੀਅ ਵੀ ਸ਼ਾਮਲ ਸਨ।

Powered by Froala Editor

Gurbhajan-Singh-Gill-An-Eminent-Punjabi-Poet-



TOP HEADLINES


ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾ
ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ - ਭਗਵੰਤ ਸਿੰਘ ਮਾ
*ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਚੁੱਕੇਗੀ ਸਾਰੇ ਕਾਨੂ
ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾ
ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਵੋਟ ਚੋਰੀ ਖ਼ਿਲਾਫ਼ ਚੱਲ ਰਹੇ ਅੰ
ਕੋਆਰਡੀਨੇਸ਼ਨ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ
19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍
ਮਾਲੇਰਕੋਟਲਾ ਪੁਲਿਸ ਵੱਲੋਂ ਸਨੈਚਿੰਗ ਤੇ ਵਾਹਨ ਚੋਰੀ ਦੀਆਂ ਵਾਰਦਾ
ਹਾਈ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਪੰਜਾਬ ਸ
*30,000 ਰੁਪਏ ਰਿਸ਼ਵਤ ਲੈਂਦਾ ਸਬ-ਡਿਵੀਜ਼ਨਲ ਇੰਜੀਨੀਅਰ ਵਿਜੀਲੈਂਸ
ਐਸਜੀਪੀਸੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਸਿੱਖ ਸੰਗਤ
Sgpc Belongs To Entire Sikh Sangat, Not Any Individual
*ਮਾਨ ਸਰਕਾਰ ਵੱਲੋਂ ਮੱਛੀ ਪਾਲਣ ਸੈਕਟਰ ਨੂੰ ਹੁਲਾਰਾ: ਗੁਰਮੀਤ ਸਿ
*ਭਗਵੰਤ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਸਾਫ਼ ਤੇ ਸ਼ੁਧ ਪੀਣਯੋਗ ਪਾਣ
ਇਲੈਕਟੋਰਲ ਰੋਲ ਅਬਜ਼ਰਵਰ ਅਰਸ਼ਦੀਪ ਸਿੰਘ ਥਿੰਦ ਨੇ ਜ਼ਿਲ੍ਹਾ ਲੁਧਿ
ਮੇਜਰ ਜਨਰਲ ਪਵਨ ਕੁਮਾਰ ਸਿੰਘ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਫੌ
ਪੰਜਾਬ ਸਰਕਾਰ ਨੇ ਹਾਈਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ’ਚ ਦਿੱਤ
*ਬੁੱਢਾ ਦਰਿਆ ਮੁੜ-ਸੁਰਜੀਤੀ ਪ੍ਰੋਜੈਕਟ:ਰਾਜ ਸਭਾ ਮੈਂਬਰ ਸੀਚੇਵਾਲ
*ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ
ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਾ-ਮੁਕਤ ਪ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52257766

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us