ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਬਦਲਦਾ ਦਿ੍ਰਸ਼, ਸਮਕਾਲ ਅਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਕਾਨਫ਼ੰਰਸ ਦੇ ਦੂਜੇ ਦਿਨ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਦੀ ਚਿੰਤਾ ਅਤੇ ਚਿੰਤਨ ਸੰਵਾਦ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਇਸ ਨੂੰ ਅੱਗੋਂ ਵੀ ਜਾਰੀ ਰੱਖਾਂਗੇ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਨੇ ਕਿਹਾ ਸਾਡਾ ਯਤਨ ਰਹੇਗਾ ਕਿ ਦੂਸਰੇ ਦਿਨ ਆਏ ਮਹਿਮਾਨਾਂ, ਵਿਦਵਾਨਾਂ ਦਾ ਸੁਆਗਤ ਅਸੀਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਕੇ ਵਿਦਵਾਨਾਂ ਦੀ ਨਵੀਂ ਟੀਮ ਤਿਆਰ ਕਰਨ ਲਈ ਯਤਨਸ਼ੀਲ ਰਹਾਂਗੇ। ਕਾਨਫ਼ਰੰਸ ਦੇ ਪੰਜਵੇਂ ਸੈਸ਼ਨ ਵਿਚ ਡਾ. ਨਵਜੀਤ ਸਿੰਘ ਜੌਹਲ ਹੋਰਾਂ ਦਾ ਖੋਜ-ਪੱਤਰ ਪਿ੍ਰੰਟ ਮੀਡੀਆ ਤੇ ਪੰਜਾਬੀ ਭਾਸ਼ਾ ਡਾ. ਅਰਵਿੰਦਰ ਕੌਰ ਕਾਕੜਾ ਨੇ ਪੜ੍ਹਿਆ। ਪਰਚੇ ਦੇ ਹਵਾਲੇ ਨਾਲ ਡਾ. ਕਾਕੜਾ ਨੇ ਕਿਹਾ ਪਿ੍ਰੰਟ ਮੀਡੀਆ ਨੇ ਪੰਜਾਬੀ ਭਾਸ਼ਾ ਵਿਚ ਕ੍ਰਾਂਤੀਕਾਰੀ ਰੋਲ ਅਦਾ ਕੀਤਾ ਹੈ ਜਿਸ ਸਕਦਾ ਪੰਜਾਬੀ ਭਾਸ਼ਾ ਦੀ ਸਮਰੱਥਾ ਵਧੀ ਹੈ। ਬਦਲਦੇ ਦਿ੍ਰਸ਼ ਵਿਚ ਪੰਜਾਬੀ ਭਾਸ਼ਾ ਦੀ ਭੂਮਿਕਾ ਅਤੇ ਸਾਰਥਿਕਤਾ ਬਾਰੇ ਗੱਲ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕਿਹਾ ਜਦੋਂ ਕੋਈ ਭਾਸ਼ਾ ਦੂਸਰੀ ਭਾਸ਼ਾ ਤੋਂ ਸ਼ਬਦ ਲੈਂਦੀ ਹੈ ਤਾਂ ਭਾਸ਼ਾ ਦੀ ਸਮਰੱਥਾ ਵਧਦੀ ਹੈ। ਪ੍ਰੰਤੂ ਕਿਸੇ ਹੋਰ ਭਾਸ਼ਾ ਦਾ ਦਖ਼ਲ ਜਦੋਂ ਭਾਸ਼ਾ ਦੇ ਸਟੱਕਚਰ ਤੇ ਹੁੰਦਾ ਹੈ ਤਾਂ ਇਸ ਦਾ ਭਾਸ਼ਾ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਵੱਧ ਫੁੱਲ ਰਹੀ ਹੈ, ਚੁਣੌਤੀਆਂ ਸਦਾ ਤੋਂ ਹਨ ਅਤੇ ਰਹਿਣਗੀਆਂ ਵੀ। ਬਦਲਦੇ ਦਿ੍ਰਸ਼ ਚ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ ਬਾਰੇ ਗੱਲ ਕਰਦਿਆਂ ਡਾ. ਸੋਹਨ ਸਿੰਘ ਨੇ ਕਿਹਾ ਭਾਸ਼ਾ ਦਾ ਨਿਰਮਾਣ ਅਚੇਤ ਅਤੇ ਸੁਚੇਤ ਪੱਧਰ ਤੇ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ ਧੀਮੀ ਗਤੀ ਨਾਲ ਹੋ ਰਹੀ ਹੈ ਇਸ ਵੱਲ ਸੁਚੇਤ ਪੱਧਰ ਤੇ ਧਿਆਨ ਦੀ ਲੋੜ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿ ਇਸ ਤਰ੍ਹਾਂ ਦੀ ਗੰਭੀਰਤਾ ਤੇ ਇਕੱਠ ਵਾਲੀ ਕਾਨਫ਼ੰਰਸ ਪਹਿਲਾਂ ਕਦੇ ਨਹੀਂ ਵੇਖੀ ਸੁਣੀ। ਟੈਕਨਾਲੋਜੀ ਭਾਸ਼ਾ ਨੂੰ ਸਮਰੱਥਾ ਵੀ ਦਿੰਦੀ ਹੈ ਤੇ ਇਸ ਤੋਂ ਬਿਨਾਂ ਭਾਸ਼ਾ ਬਚ ਨਹੀਂ ਸਕਦੀ। ਭਾਸ਼ਾ ਨੂੰ ਬਚਾਉਣ ਲਈ ਟੈਕਨਾਲੋਜੀ ਦੀ ਬਹੁਤ ਲੋੜ ਹੈ। ਜਸਪਾਲ ਮਾਨਖੇੜਾ ਨੇ ਧੰਨਵਾਦ ਅਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਸ਼ਾ ਨੂੰ ਪ੍ਰਫੁੱਲ ਕਰਨ ਲੈ ਕੇ ਅਗਾਊਂ ਹੋਰ ਵੀ ਯਤਨ ਕੀਤੇ ਜਾਣਗੇ। ਡਾ. ਹਰਵਿੰਦਰ ਸਿੰਘ ਸਿਰਸਾ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ ਅਤੇ ਰਿਪੋਰਟ ਨਰਿੰਦਰਪਾਲ ਕੌਰ ਨੇ ਪੇਸ਼ ਕੀਤੀ। ਕਾਨਫ਼ਰੰਸ ਦੇ ਛੇਵੇਂ ਸੈਸ਼ਨ ਦੌਰਾਨ ਡਾ. ਬੂਟਾ ਸਿੰਘ ਬਰਾੜ ਨੇ ਮਾਤ ਭਾਸ਼ਾ ਅਤੇ ਸਿੱਖਿਆ ਵਿਸ਼ੇ ਤੇ ਆਪਣਾ ਖੋਜ-ਪੱਤਰ ਪੜ੍ਹਦਿਆਂ ਕਿਹਾ ਮਾੜੀ ਆਰਥਿਕਤਾ, ਨਿਮਨ ਪਰਿਵਾਰਕ ਪਿਛੋਕੜ ਅਤੇ ਮਾੜੀ ਵਿਵਸਥਾ ਵਾਲੇ ਸਕੂਲਾਂ ਚ ਤਿੰਨ ਭਾਸ਼ਾਵਾਂ ਪੜ੍ਹਾਉਣ ਨਾਲ ਕੋਈ ਸਾਰਥਿਕ ਨਤੀਜੇ ਨਹੀਂ ਨਿਕਲ ਸਕਣਗੇ। ਉਨ੍ਹਾਂ ਯੂਨੈਸਕੋ ਅਤੇ ਭਾਸ਼ਾ ਵਿਗਿਆਨਕ ਖੋਜਾਂ ਦੇ ਹਵਾਲੇ ਨਾਲ ਦੱਸਿਆ ਕਿ ਮਾਤ ਭਾਸ਼ਾ ਚ ਦਿੱਤੀ ਸਿੱਖਿਆ ਹੀ ਗਿਆਨ ਦੀ ਮਾਤਰਾ ਅਤੇ ਗਤੀ ਨੂੰ ਤੇਜ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅਨੁਵਾਦ ਅਤੇ ਵਿਆਕਰਣ ਦੀ ਪਰੰਪਰਕ ਵਿਧੀ ਤਾਂ ਹੀ ਕਾਰਗਰ ਹੋਵੇਗੀ ਜੇਕਰ ਬੱਚੇ ਨੂੰ ਮਾਤ ਭਾਸ਼ਾ ਤੇ ਸੰਪੂਰਨ ਆਬੂਰ ਹਾਸਿਲ ਹੋਵੇ। ਉਨ੍ਹਾਂ ਏ.ਆਈ. ਦੇ ਯੁੱਗ ਵਿਚ ਡੀਪਫੇਕ, ਨਿਊਰੋਲਿੰਗੁਇਸਟਿਕ ਅਤੇ ਭਾਸ਼ਾਈ ਹੀਣਤਾ ਆਦਿਕ ਮਸਲਿਆਂ ਬਾਰੇ ਵੀ ਚਰਚਾ ਕੀਤੀ। ਡਾ. ਗੁਰਪਾਲ ਸਿੰਘ ਸੰਧੂ ਨੇ ਬਹੁਸਭਿਆਚਾਰੀ ਸਮਾਜ ਅਤੇ ਭਾਸ਼ਾਈ ਲੋੜਾਂ ਬਾਰੇ ਗੱਲ ਕਰਦਿਆਂ ਰਾਸ਼ਟਰੀ ਸਿੱਖਿਆ ਨੀਤੀ, ਪ੍ਰਕਾਰਜੀ ਭਾਸ਼ਾ, ਭਾਸ਼ਾਈ ਸੰਵਾਦ ਅਤੇ ਭਾਸ਼ਾ ਦੇ ਕੇਂਦਰੀਕਰਨ ਆਦਿਕ ਮਸਲਿਆਂ ਤੇ ਚਰਚਾ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਮੰਡੀ ਦੇ ਦੌਰ ਵਿਚ ਜਦ ਭਾਸ਼ਾ ਵੀ ਵਪਾਰ ਦਾ ਸਾਧਨ ਬਣ ਗਈ ਹੈ ਤਾਂ ਅਜਿਹੇ ਸਮੇਂ ਵਿਚ ਇਸ ਕਾਨਫ਼ਰੰਸ ਦੀ ਸਾਰਥਿਕਤਾ ਹੋਰ ਵਧੇਰੇ ਹੋ ਗਈ ਹੈ। ਡਾ. ਜਗਵਿੰਦਰ ਜੋਧਾ ਨੇ ਪੜ੍ਹੇ ਗਏ ਪਰਚਿਆਂ ਤੇ ਟਿੱਪਣੀ ਕਰਦਿਆਂ ਕਿਹਾ ਲਹਿੰਦੀ ਪੰਜਾਬੀ ਸਰੋਤਾਮੁਖੀ ਹੈ ਅਤੇ ਪੂਰਬੀ ਪੰਜਾਬੀ ਸੰਵਾਦੀ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ ਦੇ ਸਾਹਿਤਕ ਸਰਗਰਮੀਆਂ ਦੇ ਸਕੱਤਰ ਡਾ. ਹਰੀ ਸਿੰਘ ਜਾਚਕ ਨੇ ਕੀਤਾ ਅਤੇ ਰਿਪੋਰਟ ਪ੍ਰੋ. ਬਲਵਿੰਦਰ ਸਿੰਘ ਚਹਿਲ ਨੇ ਪੇਸ਼ ਕੀਤੀ। ਕਾਨਫ਼ਰੰਸ ਦੇ ਅਖ਼ੀਰਲੇ ਸੈਸ਼ਨ ਵਿਚ ਖੋਜ-ਵਿਦਿਆਰਥੀਆਂ ਦੇ ਚੋਣਵੇਂ ਖੋਜ-ਪੱਤਰ ਪੜ੍ਹੇ ਗਏ। ਪਹਿਲਾ ਪੇਪਰ ਅਨੁਵਾਦ: ਵਿਵਹਾਰਕ ਪਰਿਪੇਖ ਵਿਸ਼ੇ ਬਾਰੇ ਅਰਸ਼ਦੀਪ ਸਿੰਘ ਨੇ ਪੇਸ਼ ਕਰਦਿਆ ਕਿਹਾ ਕਿ ਅਨੁਵਾਦ ਸਿਰਜਨਾ ਦੇ ਨਾਲ ਨਾਲ ਮੌਲਿਕ ਸਿਰਜਨਾ ਨਾਲੋਂ ਵੀ ਔਖਾ ਹੈ। ਇਸ ਵਿਚ ਕੇਵਲ ਅੱਖਰ ਅਨੁਵਾਦ ਨਹੀਂ ਹੁੰਦੇ ਸਗੋਂ ਇਸ ਵਿਚ ਸਮੁੱਚੀ ਸੰਸ ਅਤੇ ਇਤਿਹਾਸ ਵੀ ਸਮੋਇਆ ਹੁੰਦਾ ਹੈ। ਮਨਪ੍ਰੀਤ ਕੌਰ ਨੇ ਸੁਖਜੀਤ ਦੀਆਂ ਕਹਾਣੀਆਂ ਦੀ ਕਥਾ ਭਾਸ਼ਾ : ਵਿਚਾਰਧਾਰਕ ਪਰਿਪੇਖ, ਹਰਮਨਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਤੇ ਤਕਨੀਕ, ਪ੍ਰੋ. ਬਲਵਿੰਦਰ ਸਿੰਘ ਚਾਹਿਲ ਨੇ ਉੱਚ ਸਿੱਖਿਆ ਤੇ ਪੰਜਾਬੀ ਭਾਸ਼ਾ, ਬਲਬੀਰ ਕੌਰ ਰਾਏਕੋਟੀ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਨੇ ਆਪੋ ਆਪਣੇ ਖੋਜ-ਪੱਤਰ ਪੇਸ਼ ਕੀਤੇ। ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਾਨ ਦਿੰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾਕਿ ਪੰਜਾਬੀ ਵਿਚ ਖੋਜ ਦਾ ਪੱਧਰ ਸੰਤੁਸ਼ਟੀਜਨਕ ਨਹੀਂ ਹੈ। ਪੀ.ਐੱਚ.ਡੀ. ੁਗੁਣਾਤਮਿਕ ਹੋਣੀ ਚਾਹੀਦੀ ਹੈ ਨਾ ਕਿ ਗਿਣਾਤਮਿਕ। ਇਕੋ ਕਾਲਜ ਵਿਚ ਵਿਭਿੰਨ ਡਿਗਰੀਆਂ ਦੇ ਕੋਰਸ ਹੋਣ ਕਾਰਨ ਭਾਸ਼ਾਈ ਅਤੇ ਵਿੱਦਿਅਕ ਪੱਧਰ ਨੀਵਾਂ ਆਇਆ ਹੈ। ਇਸੇੇ ਤਰ੍ਹਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਵੀ ਖੋਜ ਦੇ ਮਿਆਰ ਨੂੰ ਨੀਵਾਂ ਕੀਤਾ ਹੈ ਪਰ ਪੰਜਾਬੀ ਦੇ ਕੁਝ ਨਵੇਂ ਵਿਦਿਆਰਥੀਆਂ ਨੇ ਇਸ ਨਿਰਾਸ਼ਾ ਦੇ ਆਲਮ ਨੂੰ ਤੋੜਿਆ ਹੈ। ਤ੍ਰੈਲੋਚਨ ਲੋਚੀ ਨੇ ਟਿਪਣੀ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨਫ਼ਰੰਸ ਸਫ਼ਲ ਰਹੀ ਹੈ ਅਤੇ ਇਹ ਖੋਜਾਰਥੀਆਂ ਅਤੇ ਵਿਦਵਾਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸੰਤੋਖ ਸਿੰਘ ਸੁੱਖੀ ਅਤੇ ਸੰਜੀਵਨ ਹੋਰਾਂ ਨੇ ਕੀਤਾ ਅਤੇ ਕਾਨਫ਼ਰੰਸ ਦੇ ਦੂਜੇ ਦਿਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਲੇਖਕਾਂ, ਵਿਦਵਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਡਾ. ਸੁਰਜੀਤ ਪਾਤਰ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਦੀਪ ਜਗਦੀਪ ਸਿੰਘ, ਤਰਸੇਮ ਬਰਨਾਲਾ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਬਲਵਿੰਦਰ ਸਿੰਘ ਚਹਿਲ, ਡਾ. ਅਮਰਜੀਤ ਭੁੱਲਰ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਡਾ. ਚਰਨਦੀਪ ਸਿੰਘ, ਪ੍ਰੋ. ਜਗਮੋਹਨ ਸਿੰਘ, ਜਸਪਾਲ ਮਾਨਖੇੜਾ, ਡਾ. ਸੁਖਦੀਪ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਇੰਦਰਜੀਤ ਪਾਲ ਕੌਰ, ਮਨਦੀਪ ਔਲਖ, ਬਲਵਿੰਦਰ ਸਿੰਘ ਜੰਮੂ, ਦੇਵਿੰਦਰ ਸਿੰਘ ਸੇਖਾ, ਹਰਮਨਪ੍ਰੀਤ ਸਿੰਘ, ਬਲਵੀਰ ਰਾਏਕੋਟੀ, ਦੀਪਕ ਰੰਗਾ, ਹਰਪਾਲ, ਦਵਿੰਦਰ ਸਿੰਘ, ਕੁਲਦੀਪ ਜਲਾਲਾਬਾਦ, ਰਘਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਭੱਟੀ, ਸਿਮਰਨ ਦੀਪ ਸਿੰਘ, ਗੁਰਮੀਤ ਸਿੰਘ ਸਮੇਤ ਕਾਫੀ ਗਿਣਤੀ ਵਿਚ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਹਾਜ਼ਰ ਸਨ।
Punjabi-Sahit-Acadamy-Ludhiana-Bhasha-Confrence-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)