ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਬਦਲਦਾ ਦਿ੍ਰਸ਼, ਸਮਕਾਲ ਅਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। 27 ਅਪ੍ਰੈਲ ਨੂੰ ਸਵੇਰੇ 9.30 ਵਜੇ ਉਦਘਾਟਨੀ ਸੈਸ਼ਨ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਸ. ਸ. ਜੌਹਲ ਕਰਨਗੇ ਅਤੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਹੋਣਗੇ। ਸਮਾਗਮ ਦੇ ਆਰੰਭ ਚ ਡਾ. ਸਰਬਜੀਤ ਸਿੰਘ ਕਾਨਫ਼ੰਰਸ ਦੀ ਰੂਪ-ਰੇਖਾ ਸਾਂਝੀ ਕਰਨਗੇ ਅਤੇ ਮੁੱਖ ਸੁਰ ਭਾਸ਼ਨ ਡਾ. ਜੋਗਾ ਸਿੰਘ ਦੇਣਗੇ। ਇਸ ਮੌਕੇ ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਕਰਨਗੇ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਧੰਨਵਾਦੀ ਸ਼ਬਦ ਕਹਿਣਗੇ ਜਦਕਿ ਰਿਪੋਰਟ ਪ੍ਰੋ. ਬਲਵਿੰਦਰ ਸਿੰਘ ਚਾਹਿਲ ਕਰਨਗੇ। ਉਪਰੋਕਤ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਦੂਸਰਾ ਸੈਸ਼ਨ 11.45 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਸਵਰਾਜਬੀਰ ਕਰਨਗੇ। ਕਾਨਫ਼ੰਰਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ ਬਾਰੇੇ ਅਤੇ ਡਾ. ਸੁਰਜੀਤ ਸਿੰਘ ਉਪਭੋਗ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਆਪਣਾ ਖੋਜ-ਪੱਤਰ ਪੜ੍ਹਨਗੇ। ਖੋਜ-ਪੱਤਰਾਂ ਤੇ ਟਿੱਪਣੀ ਅਤੇ ਧੰਨਵਾਦ ਡਾ. ਅਰਵਿੰਦਰ ਕੌਰ ਕਾਕੜਾ ਕਰਨਗੇ। ਇਸ ਸੈਸ਼ਨ ਦਾ ਮੰਚ ਸੰਚਾਲਨ ਸ੍ਰੀ ਸ਼ਬਦੀਸ਼ ਅਤੇ ਰਿਪੋਰਟ ਸ੍ਰੀ ਵਾਹਿਦ ਪੇਸ਼ ਕਰਨਗੇ। ਉਨ੍ਹਾਂ ਦਸਿਆ ਤੀਸਰਾ ਸੈਸ਼ਨ 2.30 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਕਰਨਗੇ। ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ ਬਾਰੇ ਅਮਰਜੀਤ ਗਰੇਵਾਲ, ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ ਬਾਰੇ ਡਾ. ਸੁਖਵਿੰਦਰ ਸਿੰਘ ਸੰਘਾ, ਤਕਨਾਲੋਜੀ ਅਤੇ ਪੰਜਾਬੀ ਭਾਸ਼ਾ ਬਾਰੇ ਡਾ. ਧਰਮਵੀਰ ਸ਼ਰਮਾ ਅਤੇ ਡਿਜ਼ੀਟਲ ਯੁੱਗ ਅਤੇ ਪੰਜਾਬੀ ਭਾਸ਼ਾ ਬਾਰੇ ਡਾ. ਸੀ. ਪੀ. ਕੰਬੋਜ਼ ਖੋਜ-ਪੱਤਰ ਪੜ੍ਹਨਗੇ। ਖੋਜ-ਪੱਤਰਾਂ ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ ਕਰਨਗੇ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸਰਘੀ ਅਤੇ ਰਿਪੋਰਟ ਦੀਪ ਜਗਦੀਪ ਸਿੰਘ ਪੇਸ਼ ਕਰਨਗੇ। ਚੌਥਾ ਸੈਸ਼ਨ ਸ਼ਾਮ 5.30 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਆਤੂ ਖੋਜੀ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ ਅਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ। ਟਿੱਪਣੀ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਕਰਨਗੇ। ਮੰਚ ਸੰਚਾਲਨ ਸਹਿਜਪ੍ਰੀਤ ਸਿੰਘ ਮਾਂਗਟ ਅਤੇ ਰਿਪੋਰਟ ਸ. ਕਰਮਜੀਤ ਸਿੰਘ ਗਰੇਵਾਲ ਪੇਸ਼ ਕਰਨਗੇ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦਸਿਆ ਕਿ 28 ਅਪ੍ਰੈਲ ਨੂੰ ਸਵੇਰੇ 9.30 ਵਜੇ ਪੰਜਵਾਂ ਸੈਸ਼ਨ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਮਨਮੋਹਨ ਕਰਨਗੇ। ਉਨ੍ਹਾਂ ਦਸਿਆ ਪਿ੍ਰੰਟ ਮੀਡੀਆ ਅਤੇ ਪੰਜਾਬੀ ਭਾਸ਼ਾ ਬਾਰੇ ਡਾ. ਨਵਜੀਤ ਜੌਹਲ, ਬਦਲਦੇ ਦਿ੍ਰਸ਼ ਵਿਚ ਪੰਜਾਬੀ ਭਾਸ਼ਾ ਦੀ ਭੂਮਿਕਾ ਅਤੇ ਸਾਰਥਕਤਾ ਬਾਰੇ ਡਾ. ਪਰਮਜੀਤ ਸਿੰਘ ਢੀਂਗਰਾ ਅਤੇ ਬਦਲਦੇ ਦਿ੍ਰਸ਼ ਚ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ ਬਾਰੇ ਡਾ. ਸੋਹਨ ਸਿੰਘ ਆਪਣਾ ਖੋਜ-ਪੱਤਰ ਪੇਸ਼ ਕਰਨਗੇ। ਟਿੱਪਣੀ ਅਤੇ ਧੰਨਵਾਦ ਜਸਪਾਲ ਮਾਨਖੇੜਾ ਕਰਨਗੇ। ਮੰਚ ਸੰਚਾਲਨ ਕੰਵਰਜੀਤ ਅਤੇ ਰਿਪੋਰਟ ਨਰਿੰਦਰਪਾਲ ਕੌਰ ਪੇਸ਼ ਕਰਨਗੇ। ਅਕਾਡਮੀ ਦੇ ਸਕੱਤਰ, ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਅਤੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਦਸਿਆ ਕਿ ਕਾਨਫ਼ਰੰਸ ਦਾ ਛੇਵਾਂ ਸੈਸ਼ਨ 11.45 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਸਿੰਘ ਭੱਟੀ ਕਰਨਗੇ। ਇਸ ਸੈਸ਼ਨ ਵਿਚ ਮਾਤ ਭਾਸ਼ਾ ਅਤੇ ਸਿੱਖਿਆ ਬਾਰੇ ਡਾ. ਬੂਟਾ ਸਿੰਘ ਬਰਾੜ ਅਤੇ ਬਹੁਸਭਿਆਚਾਰੀ ਸਮਾਜ ਅਤੇ ਭਾਸ਼ਾਈ ਲੋੜਾ ਬਾਰੇ ਡਾ. ਗੁਰਪਾਲ ਸਿੰਘ ਸੰਧੂ ਖੋਜ-ਪੱਤਰ ਪੜ੍ਹਨਗੇ। ਟਿੱਪਣੀ ਅਤੇ ਧੰਨਵਾਦ ਤ੍ਰੈਲੋਚਨ ਲੋਚੀ ਕਰਨਗੇ। ਮੰਚ ਸੰਚਾਲਨ ਡਾ. ਹਰੀ ਸਿੰਘ ਜਾਚਕ ਕਰਨਗੇ ਅਤੇ ਰਿਪੋਰਟ ਡਾ. ਹਰਜਿੰਦਰ ਸਿੰਘ ਜੰਮੂ ਪੇਸ਼ ਕਰਨਗੇ। ਉਨ੍ਹਾਂ ਦਸਿਆ ਅਖ਼ੀਰਲਾ ਸੱਤਵਾਂ ਸੈਸ਼ਨ 2.30 ਵਜੇ ਸ਼ੁਰੂ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਅਨੂਪ ਸਿੰਘ ਅਤੇ ਸ੍ਰੀ ਪ੍ਰੇਮ ਸਾਹਿਲ ਕਰਨਗੇ। ਇਸ ਸੈਸ਼ਨ ਵਿਚ ਅਧਿਆਪਕਾਂ ਅਤੇ ਖੋਜ-ਵਿਦਿਆਰਥੀਆਂ ਵਲੋਂ ਚੋਣਵੇਂ ਖੋਜ-ਪੱਤਰ ਪੇਸ਼ ਕੀਤੇ ਜਾਣਗੇ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸੰਤੋਖ ਸਿੰਘ ਸੁੱਖੀ ਅਤੇ ਸ੍ਰੀ ਸੰਜੀਵਨ ਕਰਨਗੇ ਅਤੇ ਰਿਪੋਰਟ ਸ੍ਰੀ ਵਰਗਿਸ ਸਲਾਮਤ ਪੇਸ਼ ਕਰਨਗੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਵਲੋਂ ਅਕਾਡਮੀ ਦੇ ਮੈਂਬਰਾਂ ਅਤੇ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਦੋ ਰੋਜ਼ਾ ਕਾਨਫ਼ਰੰਸ ਵਿਚ ਪਹੁੰਚ ਲਈ ਹਾਰਦਿਕ ਖੁੱਲ੍ਹਾ ਸੱਦਾ ਦਿੱਤਾ ਹੈ।
Punjabi-Bhasha-Conference-Punjabi-Sahit-Academy-Ludhiana-Punjabi-Bhawan-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)