*ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ਮੁੱਖ ਮੰਤਰੀ ਸਿਹਤ ਯੋਜਨਾ*

Aug19,2026 | Jagrati Lahar Bureau | Chandigarh



*ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ 351 ਲਾਭਪਾਤਰੀਆਂ ਨੂੰ 89.35 ਲੱਖ ਰੁਪਏ ਦੇ 357 ਇਲਾਜਾਂ ਦਾ ਲਾਭ ਮਿਲਿਆ*

*ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਭਾਈਚਾਰਕ ਯਤਨ ਜ਼ਰੂਰੀ, ਹਰ ਘਰ ਨੂੰ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ਦੀ ਲੋੜ: ਡਾ. ਬਲਬੀਰ ਸਿੰਘ*

*ਲਗਾਤਾਰ ਬੁਖ਼ਾਰ, ਜ਼ਿਆਦਾ ਕਮਜ਼ੋਰੀ ਜਾਂ ਖ਼ੂਨ ਵਗਣ ਦੀ ਸਥਿਤੀ ਵਿੱਚ ਤੁਰੰਤ ਲੈਣੀ ਚਾਹੀਦੀ ਹੈ ਡਾਕਟਰੀ ਸਹਾਇਤਾ: ਡਾ. ਸ਼ਿਫਾਲੀ ਚੌਧਰੀ, ਮੈਡੀਕਲ ਮਾਹਿਰ, ਜ਼ਿਲ੍ਹਾ ਹਸਪਤਾਲ, ਮੋਹਾਲੀ*


ਮਾਨਸੂਨ ਦੌਰਾਨ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹਾਲਾਤ ਬਣਨ ਦੇ ਨਾਲ ਹੀ ਪੰਜਾਬ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਦੀ ਨਿਗਰਾਨੀ, ਰੋਕਥਾਮ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਨ੍ਹਾਂ ਜਨਤਕ ਸਿਹਤ ਉਪਰਾਲਿਆਂ ਦੇ ਨਾਲ-ਨਾਲ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਯੋਗ ਪਰਿਵਾਰਾਂ ਨੂੰ ਬਿਮਾਰੀ ਦੀ ਸਥਿਤੀ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਕਰ ਰਹੀ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ।

ਸੂਬਾ ਪੱਧਰੀ ਸਮੀਖਿਆ ਦੌਰਾਨ, ਅਧਿਕਾਰੀਆਂ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਨਿਗਰਾਨੀ ਅਤੇ ਜਾਂਚ ਨੂੰ ਹੋਰ ਮਜ਼ਬੂਤ ਕਰਨ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।

ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਡੇਂਗੂ ਦੇ ਮਾਮਲੇ 2021 ਵਿੱਚ 23,389 ਤੋਂ ਘਟ ਕੇ 2025 ਵਿੱਚ 4,981 ਰਹਿ ਗਏ, ਜਦਕਿ ਮੌਤਾਂ ਦੀ ਗਿਣਤੀ 55 ਤੋਂ ਘਟ ਕੇ ਅੱਠ ਰਹਿ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਸ ਸੁਧਾਰ ਦਾ ਸਿਹਰਾ ਅੰਸ਼ਿਕ ਤੌਰ ’ਤੇ ਘਰ-ਘਰ ਨਿਗਰਾਨੀ ਮੁਹਿੰਮ ਨੂੰ ਦਿੱਤਾ, ਜਿਸ ਤਹਿਤ ਪਿਛਲੇ ਸੰਕਰਮਣ ਸੀਜ਼ਨ ਦੌਰਾਨ ਲਗਭਗ 1.5 ਕਰੋੜ ਦੌਰੇ ਕੀਤੇ ਗਏ।

ਰਾਜ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਨੂੰ ਵੀ ਅੱਗੇ ਵਧਾਇਆ, ਜਿਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਹਰ ਸ਼ੁੱਕਰਵਾਰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕਰਨ ਅਤੇ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਕੰਟੇਨਰਾਂ ਵਿੱਚ ਖੜ੍ਹੇ ਪਾਣੀ ਨੂੰ ਹਟਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੇ ਭਾਈਚਾਰੇ ਦੀ ਸ਼ਮੂਲਅਤ ਲੋੜੀਂਦੀ  ਹੈ। ਰੋਕਥਾਮ ਦੀ ਜ਼ਿੰਮੇਵਾਰੀ ਸਿਰਫ਼ ਸਿਹਤ ਵਿਭਾਗ ਤੱਕ ਸੀਮਤ ਨਹੀਂ ਸਗੋਂ ਹਰ ਘਰ, ਸਕੂਲ ਅਤੇ ਸੰਸਥਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਤੇ ਵੀ ਖੜ੍ਹਾ ਪਾਣੀ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਨਾ ਬਣੇ।”

ਸੂਬੇ ਦੇ 47 ਸੈਂਟੀਨਲ ਸਰਵਿਲੈਂਸ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੀ ਮੁਫ਼ਤ ਐਲਿਸਾ (ਐਂਜ਼ਾਈਮ-ਲਿੰਕਡ ਇਮਿਊਨੋਸੋਰਬੈਂਟ ਐਸੇ) ਜਾਂਚ ਦੀ ਸਹੂਲਤ ਉਪਲੱਬਧ ਕਰਵਾ ਕੇ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ। ਮਲੇਰੀਆ ਦੇ ਰੈਪਿਡ ਡਾਇਗਨੌਸਟਿਕ ਟੈਸਟ ਅਤੇ ਡੇਂਗੂ ਦੀ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ।

ਇਸ ਦੌਰਾਨ ਡਾਕਟਰਾਂ ਨੇ ਲੋਕਾਂ ਨੂੰ ਲਗਾਤਾਰ ਰਹਿਣ ਵਾਲੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਹਰ ਮਾਨਸੂਨੀ ਬੁਖ਼ਾਰ ਨੂੰ ਆਮ ਨਾ ਸਮਝਣ ਦੀ ਸਲਾਹ ਦਿੱਤੀ ਹੈ। ਜ਼ਿਲ੍ਹਾ ਹਸਪਤਾਲ, ਮੋਹਾਲੀ ਦੀ ਮੈਡੀਕਲ ਮਾਹਿਰ ਡਾ. ਸ਼ਿਫਾਲੀ ਚੌਧਰੀ (ਐਮਬੀਬੀਐਸ, ਐਮਡੀ) ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਜਾਂ ਇਲਾਜ ਵਿੱਚ ਦੇਰੀ ਕਰਨ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ। ਲਗਾਤਾਰ ਬੁਖ਼ਾਰ, ਬਹੁਤ ਜ਼ਿਆਦਾ ਕਮਜ਼ੋਰੀ, ਸਰੀਰ ਜਾਂ ਜੋੜਾਂ ਵਿੱਚ ਤੇਜ਼ ਦਰਦ, ਵਾਰ-ਵਾਰ ਉਲਟੀਆਂ, ਅਸਧਾਰਨ ਖ਼ੂਨ ਵਗਣਾ, ਸਾਹ ਲੈਣ ਵਿੱਚ ਦਿੱਕਤ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।”

ਬਿਮਾਰ ਹੋਣ ਵਾਲੇ ਮਰੀਜ਼ਾਂ ਲਈ, ਸਿਹਤ ਸੇਵਾਵਾਂ ਤੱਕ ਕਿਫ਼ਾਇਤੀ ਪਹੁੰਚ ਵੀ ਓਨੀ ਹੀ ਅਹਿਮ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਤਾਜ਼ਾ ਇਲਾਜ ਅੰਕੜਿਆਂ ਅਨੁਸਾਰ, 351 ਲਾਭਪਾਤਰੀਆਂ ਨੇ 357 ਇਲਾਜਾਂ ਦਾ ਲਾਭ ਲਿਆ, ਜਿਨ੍ਹਾਂ ’ਤੇ 89,35,345 ਰੁਪਏ ਖ਼ਰਚ ਹੋਏ।

ਇਨ੍ਹਾਂ ਵਿੱਚੋਂ 250 ਮਰੀਜ਼ਾਂ ਨੇ ਪੀ-ਟਾਈਪ ਹਸਪਤਾਲਾਂ ਵਿੱਚ 256 ਇਲਾਜ ਕਰਵਾਏ, ਜਿਨ੍ਹਾਂ ’ਤੇ 75,02,250 ਰੁਪਏ ਖ਼ਰਚ ਹੋਏ, ਜਦਕਿ 101 ਮਰੀਜ਼ਾਂ ਨੇ ਜੀ-ਟਾਈਪ ਹਸਪਤਾਲਾਂ ਵਿੱਚ 101 ਇਲਾਜ ਕਰਵਾਏ, ਜਿਨ੍ਹਾਂ ’ਤੇ 14,28,895 ਰੁਪਏ ਖ਼ਰਚ ਹੋਏ। ਮਹਿਲਾ ਲਾਭਪਾਤਰੀਆਂ ਦੀ ਗਿਣਤੀ 194 ਰਹੀ, ਜਿਨ੍ਹਾਂ ਨੇ 199 ਇਲਾਜ ਕਰਵਾਏ, ਜਦਕਿ ਪੁਰਸ਼ ਲਾਭਪਾਤਰੀਆਂ ਦੀ ਗਿਣਤੀ 157 ਰਹੀ, ਜਿਨ੍ਹਾਂ ਨੇ 158 ਇਲਾਜ ਕਰਵਾਏ। ਸਭ ਤੋਂ ਵੱਡਾ ਉਮਰ ਵਰਗ 31–45 ਸਾਲ ਦਾ ਸੀ, ਜਿਸ ਵਿੱਚ 102 ਲਾਭਪਾਤਰੀਆਂ ਨੇ 105 ਇਲਾਜ ਕਰਵਾਏ। ਇਸ ਤੋਂ ਬਾਅਦ 46–60 ਸਾਲ ਉਮਰ ਵਰਗ ਰਿਹਾ, ਜਿਸ ਵਿੱਚ 80 ਲਾਭਪਾਤਰੀਆਂ ਨੇ 80 ਇਲਾਜ ਕਰਵਾਏ।

ਡਾ. ਸ਼ਿਫਾਲੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦੇ ਖ਼ਰਚੇ ਸਬੰਧੀ ਫਿਕਰਮੰਦੀਆਂ ਨੂੰ ਘਟਾ ਕੇ ਸਮੇਂ ਸਿਰ ਇਲਾਜ ਪ੍ਰਦਾਨ ਕਰਨ ਵਿੱਚ ਮਦਦ ਕੀਤੀ  ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਪੰਜਾਬ ਭਰ ਦੇ ਲੋਕਾਂ ਨੂੰ ਇਲਾਜ ਦੇ ਖ਼ਰਚੇ ਦਾ ਤੁਰੰਤ ਬੋਝ ਚੁੱਕਣ ਤੋਂ ਬਿਨਾਂ ਸਮੇਂ ਸਿਰ ਡਾਕਟਰੀ ਦੇਖਭਾਲ ਲੈਣ ਵਿੱਚ ਮਦਦ ਕਰ ਰਹੀ ਹੈ। ਜਦੋਂ ਕਿਸੇ ਬਿਮਾਰੀ ਕਾਰਨ ਮਰੀਜ਼ ਨੂੰ ਐਮਰਜੈਂਸੀ ਇਲਾਜ ਲਈ ਹਸਪਤਾਲ ਦਾਖ਼ਲ ਹੋਣ ਦੀ ਲੋੜ ਪੈਂਦੀ ਹੈ ਤਾਂ ਕੈਸ਼ਲੈੱਸ ਸਿਹਤ ਸਹੂਲਤ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਸਕਦੀ ਹੈ।”’’

ਰਾਜ ਸਿਹਤ ਏਜੰਸੀ (ਐਸਐਚਏ) ਦੇ ਐਮਐਮਐਸਵਾਈ ਅੰਕੜਿਆਂ ਤੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲਿਆਂ ਨਾਲ ਜੁੜੀ ਇਲਾਜ ਦੀ ਵੱਡੀ ਲੋੜ ਦਾ ਵੀ ਪਤਾ ਲੱਗਦਾ ਹੈ:

* ਕੁੱਲ: ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ 357 ਇਲਾਜ, ਜਿਨ੍ਹਾਂ ’ਤੇ 89.35 ਲੱਖ ਰੁਪਏ ਦਾ ਖ਼ਰਚ ਆਇਆ।

* ਡੇਂਗੂ: ਇਲਾਜਾਂ ਵਿੱਚ ਸਭ ਤੋਂ ਵੱਡਾ ਹਿੱਸਾ ਡੇਂਗੂ ਦਾ ਰਿਹਾ, ਜਿਸ ਵਿੱਚ ਡੇਂਗੂ ਬੁਖ਼ਾਰ, ਡੇਂਗੂ ਹੈਮਰੇਜਿਕ ਫੀਵਰ ਅਤੇ ਡੇਂਗੂ ਸ਼ੌਕ ਸਿੰਡਰੋਮ ਸ਼ਾਮਲ ਹਨ।

* ਡੇਂਗੂ ਬੁਖ਼ਾਰ: ਮੁੱਖ ਇਲਾਜ ਸ਼੍ਰੇਣੀਆਂ ਵਿੱਚ 51 ਇਲਾਜ ਸ਼ਾਮਲ ਰਹੇ, ਜਿਨ੍ਹਾਂ ਦੀ ਲਾਗਤ 12.22 ਲੱਖ ਰੁਪਏ, 25 ਇਲਾਜਾਂ ਦੀ ਲਾਗਤ 9.11 ਲੱਖ ਰੁਪਏ ਅਤੇ 55 ਇਲਾਜਾਂ ਦੀ ਲਾਗਤ 8.46 ਲੱਖ ਰੁਪਏ ਰਹੀ।
* ਮਲੇਰੀਆ: ਕੰਪਲੀਕੇਟਿਡ ਮਲੇਰੀਆ ਸਮੇਤ ਕਈ ਮਾਮਲੇ ਦਰਜ ਕੀਤੇ ਗਏ।
* ਚਿਕਨਗੁਨੀਆ: ਚਿਕਨਗੁਨੀਆ ਦੇ ਵੀ ਕਈ ਇਲਾਜ ਮਾਮਲੇ ਦਰਜ ਹੋਏ।
* ਗੰਭੀਰ ਮਾਮਲੇ: ਕੁਝ ਮਰੀਜ਼ਾਂ ਨੂੰ ਵਾਧੂ ਡਾਕਟਰੀ ਦਖ਼ਲ ਦੀ ਲੋੜ ਪਈ, ਜਿਸ ਵਿੱਚ ਖ਼ੂਨ ਚੜ੍ਹਾਉਣਾ, ਐਡਵਾਂਸਡ ਇਮੇਜਿੰਗ ਜਾਂਚਾਂ ਅਤੇ ਗੁਰਦੇ ਫੇਲ੍ਹ ਹੋਣ ਅਤੇ ਗੰਭੀਰ ਸੈਪਸਿਸ ਵਰਗੀਆਂ ਪੇਚੀਦਗੀਆਂ ਦਾ ਇਲਾਜ ਸ਼ਾਮਲ ਸੀ।

ਇਸ ਲਈ, ਪੰਜਾਬ ਵਿੱਚ ਵਿਆਪਕ ਰਣਨੀਤੀ ਦੋ ਮੁੱਖ ਥੰਮ੍ਹਾਂ ’ਤੇ ਆਧਾਰਿਤ ਹੈ—ਨਿਗਰਾਨੀ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਕੇ ਮੱਛਰਾਂ ਤੋਂ ਫੈਲਣ ਵਾਲੇ ਸੰਕਰਮਣਾਂ ਦੀ ਰੋਕਥਾਮ ਕਰਨਾ ਅਤੇ ਬਿਮਾਰੀ ਦੀ ਸਥਿਤੀ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਕਿਫ਼ਾਇਤੀ ਇਲਾਜ ਉਪਲੱਬਧ ਕਰਵਾਉਣਾ।

-mukhmantrisehatyojana-dengue-worldmosquitoday2026-punjabhealth-vectorbornediseases



TOP HEADLINES


ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 41ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨ
ਡਾ. ਦਵਾਰਕਾ ਨਾਥ ਕੋਟਨੀਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵੱਲੋਂ ਤੀ
ਰਾਮਪੁਰਾ ਫੂਲ ਤੋਂ ਕਈ ਆਪ ਆਗੂ ਕਾਂਗਰਸ ਵਿੱਚ ਸ਼ਾਮਲ ਬਘੇਲ, ਵੜਿ
*ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,7
ਵੰਦੇ ਮਾਤਰਮ’ ਬਾਰੇ ਕਾਂਗਰਸ ਦਾ ਫੈਸਲਾ : ਕੇਵਲ ਢਿੱਲੋਂ ਵੱਲੋਂ ਕ
*ਪੰਜਾਬ ਸਰਕਾਰ ਵੱਲੋਂ ਪੈਸਕੋ ਮੁਲਾਜ਼ਮਾਂ ਲਈ 10 ਲੱਖ ਰੁਪਏ ਦਾ ਬ
ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮ
*ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿ
*ਫ਼ਾਜ਼ਿਲਕਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ
*ਅਮਿਤ ਸ਼ਾਹ ਨੇ ਏਸੀਬੀ 'ਤੇ ਦਬਾਅ ਪਾ ਕੇ ਸਤਯੇਂਦਰ ਜੈਨ ਨੂੰ ਗ੍ਰ
ਭਗਵੰਤ ਮਾਨ ਸਰਕਾਰ ਪਿੰਡਾਂ ਵਿੱਚੋਂ ਪ੍ਰਤਿਭਾ ਦੀ ਪਛਾਣ ਕਰ ਕੇ ਕੌ
ਆਪ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ‘ਆਦਰਸ਼ ਸਮਾਜ’ ਦੇ
ਸਾਡੀ ਸਰਕਾਰ ਮਜ਼ਬੂਤ ਪੰਜਾਬ ਦੀ ਸਿਰਜਣਾ ਲਈ ਔਰਤਾਂ ਨੂੰ ਵੱਧ ਅਖ਼ਤ
*ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ
*ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ
- ਪਟਿਆਲਾ ਨਗਰ ਨਿਗਮ ਚੋਣਾਂ: ਸੁਪਰੀਮ ਕੋਰਟ ਵੱਲੋਂ ਨਿਯੁਕਤ ਤੱਥ-
*ਸਰਹੱਦੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਨਾ ਮਨਾਏ ਜਾਣ 'ਤੇ ਕਾਂਗ
*ਸਰਹੱਦੀ ਸਕੂਲਾਂ ਵਿੱਚ ਆਜ਼ਾਦੀ ਦਿਹਾੜਾ ਨਾ ਮਨਾਏ ਜਾਣ 'ਤੇ ਕਾਂਗ
ਜਾਇਦਾਦ ਦੀ ਰੰਜਿਸ਼ ਨੇ ਲਿਆ ਖ਼ੂਨੀ ਰੂਪ, ਸਾਲੇ ਨੇ ਦੋਸਤ ਨਾਲ ਮਿ
ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਈ.ਡੀ. ਪਾਰਟੀ, ਪੰਜਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51436140

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us