ਬਠਿੰਡਾ, 10 ਸਤੰਬਰ (ਪਰਵਿੰਦਰ ਜੀਤ ਸਿੰਘ)ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਐਸਬੀਆਈ ਬੈਂਕ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੇ ਮੱਦੇਨਜ਼ਰ ਸਥਾਨਕ ਐਸਐਸਪੀ ਦਫਤਰ ਦੇ ਪਾਰਕ ਵਿੱਚ ਬੂਟਾ ਲਗਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ ਹੈਡਕੁਆਰਟਰ ਸ਼੍ਰੀ ਜਗਦੀਸ਼ ਬਿਸ਼ਨੋਈ, ਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਸਾਹੀਵਾਲ, ਐਸਪੀ ਪੀਬੀਆਈ ਮੈਡਮ ਹੀਨਾ ਗੁਪਤਾ, ਐਸਪੀ ਐਨਡੀਪੀਐਸ ਹਰਵਿੰਦਰ ਸਿੰਘ ਤੋਂ ਇਲਾਵਾ ਐਸਬੀਆਈ ਦੇ ਚੀਫ ਮੈਨੇਜ਼ਰ ਸ਼੍ਰੀ ਸ਼ਾਮ ਨੰਦਨ, ਐਸਬੀਆਈ ਡੀਏਸੀ ਬ੍ਰਾਂਚ ਬ੍ਰਾਂਚ ਮੈਨੇਜ਼ਰ ਸ਼੍ਰੀ ਲਵਿਸ਼ ਚੁੱਘ ਆਦਿ ਹਾਜ਼ਰ ਸਨ।
ਇਸ ਦੌਰਾਨ ਐਸਐਸਪੀ ਨੇ ਰੁੱਖ ਲਗਾ ਕੇ ਵਾਤਾਵਰਣ ਦੀ ਸੰਭਾਲ 'ਤੇ ਜ਼ੋਰ ਦਿੰਦਿਆਂ ਵਾਤਾਵਰਣ ਸੰਤੁਲਨ ਬਣਾਈ ਰੱਖਣ ਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਰੁੱਖਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਐਸਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸ਼ੁੱਧ ਵਾਤਾਵਰਣ ਦੀ ਸਿਰਜਣਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖੀ ਜਾਵੇ।
ਇਸ ਮੌਕੇ ਰੀਡਰ ਰਮਨਦੀਪ ਸਿੰਘ, ਗੁਰਿੰਦਰਪਾਲ, ਅਰਪਿਤ ਗੋਇਲ ਅਤੇ ਹਾਕਮ ਸਿੰਘ ਆਦਿ ਹਾਜ਼ਰ ਸਨ।
Powered by Froala Editor
Ssp-Amneet-Koundal-Bathinda-Plantation-Drive-Bathinda-Police-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)