ਤਰਜੀਹੀ ਸੈਰ-ਸਪਾਟਾ ਸਥਾਨ ਵਜੋਂ ਉੱਭਰਿਆ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਪੰਜਾਬ ਨੂੰ ਤਰਜੀਹੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਤੇ ਕੇਂਦਰਿਤ ਹੈ। ਇਸ ਉਦੇਸ਼ ਤਹਿਤ ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਹਾਲ ਹੀ ਵਿੱਚ ਇੰਡੀਆ ਇੰਟਰਨੈਸ਼ਨਲ ਟਰੈਵਲ ਮਾਰਟ (ਆਈਆਈਟੀਐਮ) ਈਵੈਂਟ ਵਿੱਚ ਭਾਗ ਲਿਆ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਪ੍ਰਮੁੱਖ ਸਕੱਤਰ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਨੇ ਦੱਸਿਆ ਕਿ ਇਸ ਸਾਲ ਚੇਨਈ ਵਿੱਚ ਇੰਡੀਆ ਇੰਟਰਨੈਸ਼ਨਲ ਟਰੈਵਲ ਮਾਰਟ (ਆਈਆਈਟੀਐਮ) ਵਿੱਚ ਪੰਜਾਬ ਸੈਰ ਸਪਾਟਾ ਉਮੀਦਾਂ ਤੋਂ ਕਿਤੇ ਵੱਧ ਰਿਹਾ ਹੈ। ਉਕਤ ਵਪਾਰਕ ਮੇਲੇ ਨੇ ਤਾਮਿਲਨਾਡੂ ਅਤੇ ਇਸ ਤੋਂ ਬਾਹਰ ਦੇ ਸੈਰ-ਸਪਾਟਾ ਉਦਯੋਗ ਲਈ ਪੰਜਾਬ ਦੇ ਪ੍ਰਦਰਸ਼ਕਾਂ ਨਾਲ ਜੁੜਨ, ਸਬੰਧ ਸਥਾਪਤ ਕਰਨ ਅਤੇ ਵਪਾਰ ਕਰਨ ਲਈ ਇੱਕ ਸ਼ਾਨਦਾਰ ਮੰਚ ਪੇਸ਼ ਕੀਤਾ। ਆਈਆਈਟੀਐਮ ਚੇਨਈ ਦੌਰਾਨ, ਪੰਜਾਬ ਟੂਰਿਜ਼ਮ ਨੇ ਪੰਜਾਬ ਦੇ ਵੱਖ-ਵੱਖ ਭਾਈਵਾਲਾਂ ਦੇ ਇੱਕ ਵਫ਼ਦ ਨਾਲ ਆਪਣੀ ਮਜ਼ਬੂਤ ਮੌਜੂਦਗੀ ਦਰਸਾਈ। ਵਫ਼ਦ ਵਿੱਚ ਹੋਟਲ ਉਦਯੋਗ, ਟਰੈਵਲ ਅਤੇ ਟੂਰ ਆਪਰੇਟਰ ਅਤੇ ਸੂਬੇ ਵੱਲੋਂ ਰਜਿਸਟਰਡ ਬੈੱਡ ਐਂਡ ਬ੍ਰੇਕਫਾਸਟ ਅਤੇ ਫਾਰਮ ਹਾਊਸਜ਼ ਇਕਾਈਆਂ ਦੇ ਨੁਮਾਇੰਦੇ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਪ੍ਰਮੁੱਖ ਸਕੱਤਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੰਜਾਬ ਰਾਖੀ ਗੁਪਤਾ ਭੰਡਾਰੀ ਵੱਲੋਂ ਕੀਤੇ ਗਏ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਦੇ ਕਈ ਸੀਨੀਅਰ ਸੈਰ-ਸਪਾਟਾ ਅਧਿਕਾਰੀ , ਟਰੈਵਲ ਟਰੇਡ ਐਸੋਸੀਏਸ਼ਨਾਂ ਦੇ ਮੁਖੀ ਅਤੇ ਮੀਡੀਆ ਦੇ ਮੈਂਬਰ ਆਦਿ ਸ਼ਾਮਲ ਸਨ। ਵਫ਼ਦ ਨੇ ਪੰਜਾਬ ਟੂਰਿਜ਼ਮ ਸਟਾਲ ਪਵੇਲੀਅਨ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਪੰਜਾਬ ਦੇ ਸੈਰ- ਸਪਾਟੇ ਦੀਆਂ ਪੇਸ਼ਕਸ਼ਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੰਜਾਬ ਸਰਕਾਰ ਦੇ ਡਾਇਰੈਕਟਰ ਅਮ੍ਰਿਤ ਸਿੰਘ ਨੇ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਐਡਵੈਂਚਰ ਅਤੇ ਵਾਟਰ ਟੂਰਿਜ਼ਮ ਪਾਲਿਸੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਪੰਜਾਬ ਇਨਵੈਸਟਰਜ਼ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਲਈ ਸਮੁੱਚੇ ਟਰੈਵਲ ਭਾਈਚਾਰੇ ਨੂੰ ਸੱਦਾ ਦਿੱਤਾ।
Punjab-Government-s-Thriving-Tourism-Makes-Waves-At-Iitm-Chennai-2023
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)