ਇੰਨੋਸੈਂਟ ਹਾਰਟਸ ਵਿੱਚ ਯੂਫੋਰਿਆ-2021 ਵਰਚੂਅਲੀ ਅਤੇ ਆਫਲਾਈਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦਾ ਆਰੰਭ ਪ੍ਰਮਾਤਮਾ ਦੀ ਉਸਤਤੀ ਕਰਦੇ ਹੋਏ ਠੁਮਰੀ ਨਿ੍ਰੱਤ ਨਾਲ ਕੀਤਾ ਗਿਆ। ਮੁੱਖ ਮਹਿਮਾਨ ਦੀ ਭੂਮਿਕਾ ਡਾ. ਪਲਕ ਗੁਪਤਾ ਬੌਰੀ (ਸੀ.ਐੱਸ.ਆਰ. ਡਾਇਰੈਕਟਰ, ਇੰਨੋਸੈਂਟ ਹਾਰਟਸ) ਨੇ ਨਿਭਾਈ। ਇਸ ਮੌਕੇ ਉੱਤੇ ਰਾਹੁਲ ਜੈਨ (ਡਿਪਟੀ ਡਾਇਰੈਕਟਰ - ਸਕੂਲ ਐਂਡ ਕਾਲਜਿਜ਼), ਮੈਡਮ ਹਰਲੀਨ ਗੁਲਰੀਆ (ਡਿਪਟੀ ਡਾਇਰੈਕਟਰ - ਪ੍ਰਾਇਮਰੀ ਅਤੇ ਮਿਡਲ ਐਜੂਕੇਸ਼ਨ), ਮੈਡਮ ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ, ਸਕੂਲਜ਼ ਅਕੈਡਮਿਕਸ ਐਂਡ ਇਗਜ਼ਾਮੀਨੇਸ਼ਨ) ਅਤੇ ਪੰਜਾਂ ਸਕੂਲਾਂ ਦੇ ਪਿ੍ਰੰਸੀਪਲ - ਰਾਜੀਵ ਪਾਲੀਵਾਲ (ਜੀ.ਐੱਮ.ਟੀ), ਮੈਡਮ ਸ਼ਾਲੂ ਸਹਿਗਲ (ਲੋਹਾਰਾਂ), ਮੈਡਮ ਸੋਨਾਲੀ ਮਨੋਚਾ (ਸੀ.ਜੇ.ਆਰ.), ਮੈਡਮ ਸ਼ੀਤੂ ਖੰਨਾ (ਕਪੂਰਥਲਾ ਰੋਡ) ਅਤੇ ਮੈਡਮ ਮੀਨਾਕਸ਼ੀ ਸ਼ਰਮਾ (ਨੂਰਪੁਰ) ਮੌਜੂਦ ਸਨ। ਇਸਦੇ ਨਾਲ ਹੀ ਪ੍ਰਤੀਭਾਗੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਸੁਆਗਤੀ ਭਾਸ਼ਨ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਟਿੰਟਸ ਐਂਡ ਸ਼ੇਡ (ਪੇਂਟਿੰਗ) ਅਤੇ ਸਪ੍ਰੈੱਡ ਮੈਲੋਡੀ ਇਨ ਦ ਈਅਰ (ਸਿੰਗਿੰਗ) ਪ੍ਰਤੀਯੋਗਿਤਾ ਵਰਚੂਅਲੀ ਕਰਵਾਈ ਗਈ। ਪੇਂਟਿੰਗ ਪ੍ਰਤੀਯੋਗਤਾ ਵਿੱਚ ਬੱਚਿਆਂ ਤੋਂ ਵੈਜੀਟੇਬਲ ਪਿ੍ਰੰਟਿੰਗ, ਪੇਪਰ ਟੀਅਰਿੰਗ, ਉਰੀਗਾਮੀ, ਕ੍ਰਾਫਟ ਬੈਸਟ ਆਊਟ ਆਫ਼ ਵੇਸਟ ਵਿੱਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਿਖਾਈ। ਸਿੰਗਿੰਗ ਪ੍ਰਤੀਯੋਗਿਤਾ ਵਿੱਚ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਤੋਂ ਬਿਨਾਂ ਬੱਚਿਆਂ ਨੇ ਵਿਭਿੰਨ ਪ੍ਰਤੀਯੋਗਿਤਾਵਾਂ - ਮਾਡਲਿੰਗ, ਫੈਂਸੀ ਡਰੈੱਸ, ਸੋਲੋ ਡਾਂਸ ਵਿੱਚ ਭਾਗ ਲਿਆ। ਜੱਜ ਸਾਹਿਬਾਨਾਂ ਦੀ ਭੂਮਿਕਾ ਸ਼੍ਰੀ ਅਮਿਤ ਚੱਢਾ, ਮੈਡਮ ਕਿਰਨ ਅਤੇ ਮੈਡਮ ਰਿਚਾ ਸ਼ਰਮਾ ਨੇ ਨਿਭਾਈ। ਫੈਂਸੀ ਡਰੈੱਸ ਪ੍ਰਤੀਯੋਗਿਤਾ ਵਿੱਚ ਨਰਸਰੀ ਤੋਂ ਚੌਥੀ ਤੱਕ ਦੇ ਬੱਚਿਆਂ ਨੇ ਮਨਮੋਹਕ ਪ੍ਰਸਤੁਤੀ ਦਿੰਦੇ ਹੋਏ ਸਭ ਦਾ ਮਨ ਮੋਹ ਲਿਆ। ਕੇ.ਜੀ.-1 ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੇ ਮਾਡਲਿੰਗ ਵਿੱਚ ਭਾਗ ਲਿਆ, ਜਿਸ ਵਿੱਚ ਕੇ.ਜੀ.-1 ਤੋਂ ਕੇ.ਜੀ. 2 ਦੇ ਬੱਚਿਆਂ ਨੇ ਆਪਣੇ-ਆਪਣੇ ਮਾਤਾ-ਪਿਤਾ ਦੇ ਨਾਲ ਰੈਂਪ ਵਾਕ ਕਰਦੇ ਹੋਏ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਉਸ ਤੋ ਉਪਰੰਤ ਕੇ.ਜੀ.-1 ਤੋਂ ਜਮਾਤ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਸੋਲੋ ਨਿ੍ਰਤ ਦੇ ਅੰਤਰਗਤ ਕਲਾਸੀਕਲ, ਵੈਸਟਰਨ ਡਾਂਸ ਅਤੇ ਭੰਗੜਾ ਪ੍ਰਸਤੁਤ ਕੀਤਾ। ਪੰਜ ਦਿਨੀਂ ਯੂਫੋਰਿਆ-2021 ਵਿੱਚ ਵਿਭਿੰਨ ਪ੍ਰਤੀਯੋਗਿਤਾਵਾਂ ਦੇ ਆਧਾਰ ਉੱਤ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਨੇਂ ਮੁੱਖ ਮਹਿਮਾਨ ਦੁਆਰਾ ਉਨ੍ਹਾਂ ਦੇ ਪ੍ਰੋਗਰਾਮ ਦੇ ਦਿਨ ਹੀ ਸੰਬੰਧਿਤ ਸ਼ਾਖਾਵਾਂ ਵਿੱਚ ਸਨਮਾਨਿਤ ਕੀਤਾ ਗਿਆ। ਮੁੱਖ ਮੇਹਮਾਨ ਡਾ. ਪਲਕ ਗੁਪਤਾ ਬੌਰੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂੱ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਇਸੀ ਪ੍ਰਕਾਰ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ। ਸਾਰੇ ਆਯੋਜਨਾਂ ਵਿੱਚ ਹਰੇਕ ਬ੍ਰਾਂਚ ਦੇ ਸਰਬੋਤਮ ਪ੍ਰਦਾਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਦੁਆਰਾ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਏਗਾ। ਮੁੱਖ ਮਹਿਮਾਨ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਨਾਲ ਕੀਤਾ ਗਿਆ।
Euphoria-2021-Concluded-In-Innocent-Hearts-Children-Showed-Their-Talent
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)