ਯੁਵਮ ਫਿਲਮਜ਼ ਦੇ ਸਿੰਗਰ ਰਿਲੀਜ਼ ਸ਼ੋਅ ਨੇ ਨਵੇਂ ਕਲਾਕਾਰਾਂ ਨੂੰ ਦਿੱਤਾ ਮੰਚ, ਆਉਣ ਵਾਲੇ ਪ੍ਰੋਜੈਕਟਾਂ ਦਾ ਵੀ ਐਲਾਨ

Oct11,2026 | Jagrati Lahar Bureau | Ludhiana


ਲੁਧਿਆਣਾ ਵਿੱਚ ਸੰਗੀਤ ਅਤੇ ਮਨੋਰੰਜਨ ਦਾ ਰੰਗਾਰੰਗ ਪ੍ਰੋਗਰਾਮ, ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਲੁਧਿਆਣਾ: ਯੁਵਮ ਫਿਲਮਜ਼ ਵੱਲੋਂ ਐਤਵਾਰ ਨੂੰ ਫਿਰੋਜ਼ ਗਾਂਧੀ ਮਾਰਕੀਟ ਸਥਿਤ ਕੇਸ਼ਵ ਵੈਜੀਟੇਰੀਅਨ ਹਾਲ ਵਿੱਚ ਸਿੰਗਰ ਰਿਲੀਜ਼ ਅਤੇ ਅਪਕਮਿੰਗ ਲਾਂਚ ਸ਼ੋਅ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਗਾਇਕਾਂ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਸੀ।
ਪ੍ਰੋਗਰਾਮ ਦਾ ਆਯੋਜਨ ਯੁਵਮ ਫਿਲਮਜ਼ ਦੇ ਮੁਖੀ, ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਵੀਨ ਮਹਿਰਾ ਵੱਲੋਂ ਕੀਤਾ ਗਿਆ। ਇਸ ਮੌਕੇ ਚੌਪਾਲ ਓਟੀਟੀ ਦੇ ਕੰਟੈਂਟ ਹੈੱਡ ਅਜੈਵੀਰ ਸਿੰਘ, ਸੀਨੀਅਰ ਮੈਨੇਜਰ ਰਾਕੇਸ਼ ਕੁਮਾਰ, ਸੇਵਾਮੁਕਤ ਪ੍ਰਿੰਸੀਪਲ ਸ਼ਮਸ਼ਾਦ ਅਲੀ, ਵ੍ਹਾਈਟ ਹਿੱਲ ਸਟੂਡੀਓਜ਼ ਦੇ ਹੈੱਡ ਆਫ ਡਿਸਟ੍ਰੀਬਿਊਸ਼ਨ ਅਮਿਤ ਕੁਮਾਰ, ਮਨੋਰੰਜਨ ਪੱਤਰਕਾਰ ਅਤੇ ਪਬਲਿਸਿਸਟ ਪਰਮਜੀਤ ਫਰੀਦਕੋਟ ਅਤੇ ਪ੍ਰਿੰਸੀਪਲ ਮਮਤਾ ਮਹਿਰਾ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਦੌਰਾਨ ਛੇ ਗੀਤਾਂ ਨੂੰ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚ ਦਿਲਜੀਤ ਦਾ ਤੇਰਾ ਪਿਆਰ ਜ਼ਰੂਰੀ ਸੀ, ਬੱਬੂ ਭਗਤ ਦਾ ਪਟੋਲਾ, ਗਿੱਲ ਕਾਠਿਆਲੇ ਵਾਲਾ ਦਾ ਮੱਖਣ ਦਾ ਪੇੜਾ, ਬਿੱਟੂ ਖੰਨਾਲ ਦਾ ਗੋਲੀ ਬੋਲਦੀ, ਤਰਸੇਮ ਸਿੰਘ ਖੋਖਰ ਦਾ ਸੱਜਣਾ ਵੇ ਦਿਲ ਤੋੜ ਕੇ ਅਤੇ ਕਾਕਾ ਸਿੱਧੂ ਦਾ ਬੰਦਾ ਫੁੱਕਰਾ ਮਾੜਾ ਸ਼ਾਮਲ ਰਹੇ।
ਯੁਵਮ ਫਿਲਮਜ਼ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੇਸ਼ ਕੀਤੇ ਜਾਣ ਵਾਲੇ ਕਲਾਕਾਰਾਂ ਵਿੱਚ ਅੰਮ੍ਰਿਤਸਰ ਤੋਂ ਜਸਪਾਲ ਅਤੇ ਮੁਸਕਾਨ, ਨੰਗਲ ਤੋਂ ਸੰਦੀਪ ਰਾਣਾ, ਰੂਪ ਸਿੰਘ, ਆਸ਼ੂ ਪ੍ਰੀਤ, ਦਰਸ਼ਨ ਭੂਰੇ, ਗੁਰਜੰਟ ਸਿੰਘ, ਜਸਵੀਰ, ਦੁਬਈ ਤੋਂ ਹਰਦੀਪ, ਰੋਮੇਸ਼, ਵਰੁਣ ਅਤੇ ਗੁਰਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ।
ਪਰਵੀਨ ਮਹਿਰਾ ਨੇ ਕਿਹਾ ਕਿ ਯੁਵਮ ਫਿਲਮਜ਼ ਦਾ ਉਦੇਸ਼ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਅਤੇ ਨਵੇਂ ਗੀਤਾਂ ਤੇ ਸੰਗੀਤਕ ਪ੍ਰੋਜੈਕਟਾਂ ਰਾਹੀਂ ਪੰਜਾਬੀ ਸੰਗੀਤ ਅਤੇ ਮਨੋਰੰਜਨ ਜਗਤ ਵਿੱਚ ਯੋਗਦਾਨ ਪਾਉਣਾ ਹੈ।

-yuvamfilms-praveenmehra-punjabimusic-newtalent-ludhianaevents



TOP HEADLINES


ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਬਠਿੰਡਾ ਮੰਡੀ ਦਾ ਦੌਰ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਦੀ ਵੱਡੀ
ਪਰਗਟ ਸਿੰਘ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਕਮਾਨ, ਕਿਹਾ- ਕਿਸਾਨਾ
*ਲੁਧਿਆਣਾ ਪੂਰਬੀ ਦੀ ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ
ਯੁਵਮ ਫਿਲਮਜ਼ ਦੇ ਸਿੰਗਰ ਰਿਲੀਜ਼ ਸ਼ੋਅ ਨੇ ਨਵੇਂ ਕਲਾਕਾਰਾਂ ਨੂੰ
ਜੇ.ਐਨ.ਯੂ. ਪ੍ਰੋਫੈਸਰ ਅਤੇ ਕਾਂਗਰਸੀ ਸੰਸਦ ਮੈਂਬਰ ਵਿਰੁੱਧ ਜਿਨਸੀ
ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1
*ਪੀ.ਪੀ.ਸੀ.ਬੀ. ਵੱਲੋਂ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸਮ
ਮੋਦੀ ਦੀ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ
ਮੀਂਹ ਨੇ ਖੋਲ੍ਹੀ ਬਠਿੰਡਾ ਅਨਾਜ ਮੰਡੀ ਦੇ ਪ੍ਰਬੰਧਾਂ ਦੀ ਪੋਲ, ਮੰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਅੰਮ੍ਰਿਤਸਰ ਵਿੱਚ ਯੂਥ ਰਨ ਪੰਜਾਬ 202
ਹਰਵਿੰਦਰ ਨਗਰ, ਦਾਣਾ ਮੰਡੀ ਵਿਖੇ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮ
ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ
*ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੱਸਿਆ ਸ਼ਿਕੰ
ਅੱਸੂ ਦੇ ਪਹਿਲੇ ਨਰਾਤੇ ਮੌਕੇ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ,
*ਮੋਦੀ ਦੀ ਦਿੱਲੀ ਪੁਲਿਸ ਜੁੱਤੇ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ
ਪੁਲਿਸ ਹਿਰਾਸਤ ਵਿੱਚ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋ
*ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 57 ਕੈਡਿਟਾਂ
ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10
ਸੀਜੇਪੀ ਦੇ ਸਮਰਥਨ 'ਚ ਚੰਡੀਗੜ੍ਹ ਵਿਖੇ ਨੌਜਵਾਨਾਂ ਦੇ ਪ੍ਰਦਰਸ਼ਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52346059

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us