ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲਾ 13 ਤੋਂ 15 ਫਰਵਰੀ ਨੂੰ- ਡਿਪਟੀ ਕਮਿਸ਼ਨਰ

Jan14,2026 | Jagrati Lahar Bureau | Malerkotla


·  ਰੂਹਾਨੀਅਤ, ਸੱਭਿਆਚਾਰ ਅਤੇ ਮਹਿਲਾ ਉੱਧਮੀਆਂ ਦੀ ਤਾਕਤ ਦਾ ਹੋਵੇਗਾ ਵਿਲੱਖਣ ਸੰਗਮ- ਡਿਪਟੀ ਕਮਿਸ਼ਨਰ

·  ਰੰਗਲੇ ਪੰਜਾਬ ਅਤੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਦੀ ਝਲਕ ਦਿਖਾਵੇਗਾ ਇਹ ਫੈਸਟੀਵਲ, ਨਾਮਵਰ ਕਲਾਕਾਰ ਕਰਨਗੇ ਆਪਣੇ ਫਨ ਦੀ ਪੇਸ਼ਕਾਰੀ


                  ਪੰਜਾਬ ਦੀ ਅਮੀਰ ਵਿਰਾਸਤ, ਰੂਹਾਨੀਅਤ, ਸੱਭਿਆਚਾਰ ਅਤੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਮਾਲੇਰਕੋਟਲਾ ਵਿਖੇ 13 ਫਰਵਰੀ ਤੋਂ 15 ਫਰਵਰੀ 2026 ਤੱਕ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਤਿੰਨ ਰੋਜ਼ਾ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”ਆਯੋਜਿਤ ਕੀਤਾ ਜਾ ਰਿਹਾ ਹੈ।

                ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਫੈਸਟੀਵਲ ਦੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀ ਸੱਭਿਆਚਾਰਕ ਪਛਾਣ,ਲੋਕ ਕਲਾ,ਰਵਾਇਤੀ ਫਨ ਅਤੇ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਇਹ ਵਿਲੱਖਣ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਹਿਲਾ ਉੱਧਮੀਆਂ ਅਤੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਅਤੇ ਸੂਫ਼ੀ ਸੱਭਿਆਚਾਰ ਨੂੰ ਇੱਕੋ ਮੰਚ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਅਤੇ ਕਲਾਕਾਰ ਆਪਣੇ ਫਨ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣਗੇ, ਜਦਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼ਿਲਪਕਾਰ ਅਤੇ ਸੈਲਫ਼ ਹੈਲਪ ਗਰੁੱਪ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ਪੇਂਡੂ ਵਿਕਾਸ, ਪੰਚਾਇਤਾਂ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਕਰਵਾਇਆ ਜਾ ਰਿਹਾ ਹੈ।

               ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਫੈਸਟੀਵਲ ਦੇ ਸਾਰੇ ਪ੍ਰਬੰਧ ਨਿਯਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਅਤੇ ਟਰੈਫਿਕ ਪ੍ਰਬੰਧ ਯਕੀਨੀ ਬਣਾਉਣ ਅਤੇ ਸਬੰਧਤ ਵਿਭਾਗਾਂ ਨੂੰ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਰੋਸ਼ਨੀ, ਪਾਰਕਿੰਗ ਅਤੇ ਸ਼ੌਚਾਲਿਆਂ ਦੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

                ਉਨ੍ਹਾਂ ਇਹ ਵੀ ਦੱਸਿਆ ਕਿ ਫੈਸਟੀਵਲ ਦੌਰਾਨ ਸਥਾਨਕ ਖਾਣ-ਪੀਣ ਅਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਟਾਲ ਵੀ ਲਗਾਏ ਜਾਣਗੇ। ਇਹ ਫੈਸਟੀਵਲ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ ਅਤੇ ਇਸ ਲਈ ਸਮੂਹ ਨਿਵਾਸੀਆਂ, ਸੈਲਾਨੀਆਂ ਅਤੇ ਕਲਾ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

               ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ,ਐਸ.ਡੀ.ਐਮ.ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ,ਐਕਸ਼ੀਅਨ ਮੰਡੀ ਬੋਰਡ ਇੰਜ.ਪੁਨੀਤ ਸਰਮਾਂ, ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ,ਐਸ.ਡੀ.ਓ.ਇੰਜ (ਪੀ.ਡਬਲਿਊ.ਡੀ) ਅਮਨਦੀਪ ਕੁਮਾਰ, ਐਸ.ਡੀ.ਓ. ਮੰਡੀ ਬੋਰਡ ਇੰਜ. ਰਤਨਦੀਪ ਸਿੰਘ, ਏ.ਈ. ਇੰਜ. ਮਨਪ੍ਰੀਤ ਸਿੰਘ ਚਾਹਿਲ ,  ਬਾਗਬਾਨੀ ਅਫ਼ਸਰ ਬਲਜੀਤ ਸਿੰਘ ,ਏ.ਐਮ.ਈ. ਨਰਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


Powered by Froala Editor

Sufi-Festival-Punjab-Sakhi-Shakti-Mela-2026-Malerkotla-Promote-Local-Singers



TOP HEADLINES


*ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ
ਡੀ.ਆਈ.ਜੀ. ਕੁਲਦੀਪ ਚਾਹਲ ਵੱਲੋਂ ਕ੍ਰਾਈਮ ਰਿਵਿਊ ਮੀਟਿੰਗ ਨਸ਼ਾ ਤ
*ਜੇਲ੍ਹ ਮੰਤਰੀ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਵਿਖੇ “ਉਜਾਲਾ ਨਰਸ
ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕ
*ਵਾਇਰਲ ਵੀਡੀਓ ਤੋਂ ਸ਼ੁਰੂ ਹੋਇਆ ਮਿਸ਼ਨ, ਗਰੀਬ ਪਰਿਵਾਰ ਤੱਕ ਪਹੁ
ਪੁਲਿਸ ਨੇ ਭਾਜਪਾ ਆਗੂ ਸਰਪੰਚ ਤੋ 50 ਲੱਖ ਰੁਪਏ ਦੀ ਫਰੌਤੀ ਮੰਗਣ
ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਨਾਲ ਪੰਜਾਬ ਦੀ ਭਾਈਵਾਲੀ ਵ
*ਪੰਜਾਬ ਸਰਕਾਰ ਵੱਲੋਂ ਅਗੰਮਪੁਰ ਪੁਲ ਦੀ ਸੁਰੱਖਿਆ ਲਈ 19.72 ਕਰੋ
ਪ੍ਰੈਸਨਿਜ ਐਂਡ ਪਵਾਇਜ : ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾਂ
*ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ: ਮਾਨ ਸਰਕਾਰ ਹੇਠ ਕਾਰਵਾਈ ਹੋਈ
*ਅੰਮ੍ਰਿਤਸਰ ਵਿੱਚ Bjp ਨੂੰ ਮਿਲੀ ਮਜ਼ਬੂਤੀ, ਵੱਖ-ਵੱਖ ਦਲਾਂ ਦੇ
ਵੜਿੰਗ ਨੇ ਪੰਜਾਬ ਭਰ ਵਿੱਚ ਲੱਗ ਰਹੇ ਬੇਹਿਸਾਬ ਬਿਜਲੀ ਦੇ ਕੱਟਾਂ
ਸੀ.ਬੀ.ਐਸ.ਈ. ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (casa), ਜਲੰਧਰ ਵ
*ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾ
*ਬਰਿੰਦਰ ਕੁਮਾਰ ਗੋਇਲ ਵੱਲੋਂ ਪਿੰਡ ਓਇੰਦ ਵਿਖੇ ਨਹਿਰੀ ਪਾਣੀ ਲਿਫ
*ਸੁਨੀਲ ਜਾਖੜ ਦੇ ਬਿਆਨ 'ਤੇ ਨੀਲ ਗਰਗ ਦਾ ਪਲਟਵਾਰ- ਜਿਨ੍ਹਾਂ ਨੇ
ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ
ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾ
‘ਗੈਂਗਸਟਰਾਂ ਤੇ ਵਾਰ’ ਦੇ 92 ਦਿਨ ਪੂਰੇ, ਸੰਗਠਿਤ ਅਪਰਾਧ ਵਿਰੁੱਧ
*ਬਰਿੰਦਰ ਕੁਮਾਰ ਗੋਇਲ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49905237

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us